ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਭਾਰਤ ਕੰਟੈਂਟ ਕ੍ਰਿਏਸ਼ਨ ਅਤੇ ਪੋਸਟ ਪ੍ਰੋਡਕਸ਼ਨ ਦਾ ਆਲਮੀ ਕੇਂਦਰ ਬਣਨ ਦੇ ਲਈ ਤਿਆਰ ਹੈ: ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ


ਮੀਡੀਆ ਅਤੇ ਮਨੋਰੰਜਨ ਉਦਯੋਗ ਦਾ ਆਕਾਰ 2025 ਤੱਕ 4 ਲੱਖ ਕਰੋੜ ਰੁਪਏ ਦਾ ਹੋ ਜਾਵੇਗਾ

ਸ਼੍ਰੀ ਅਨੁਰਾਗ ਠਾਕੁਰ ਨੇ ਮੀਡੀਆ ਤੇ ਐਂਟਰਟੇਨਮੈਂਟ ਖੇਤਰ ਵਿੱਚ ਸਟਾਰਟ-ਅੱਪ ਸੱਭਿਆਚਾਰ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ

Posted On: 26 JUN 2022 12:56PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਦੇਸ਼ ਵਿੱਚ ਤੇਜ਼ੀ ਨਾਲ ਵਧਦੇ ਡਿਜੀਟਲ ਇਨਫ੍ਰਾਸਟ੍ਰਕਚਰ ਅਤੇ ਏਵੀਜੀਸੀ (ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ) ਖੇਤਰ ਵਿੱਚ ਹੋ ਰਹੀ ਪ੍ਰਗਤੀ ਭਾਰਤ ਨੂੰ ਮੀਡੀਆ ਅਤੇ ਮਨੋਰੰਜਨ ਉਦਯੋਗ ਦਾ ਪਸੰਦੀਦਾ ਪੋਸਟ-ਪ੍ਰੋਡਕਸ਼ਨ ਕੇਂਦਰ ਬਣਾਉਣ ਦੀ ਸਮਰੱਥਾ ਰੱਖਦੀ ਹੈ।

 

ਪੁਣੇ ਵਿੱਚ ਸਿੰਬਾਯੋਸਿਸ ਸਕਿਲ ਐਂਡ ਪ੍ਰੋਫੈਸ਼ਨਲ ਯੂਨੀਵਰਸਿਟੀ ਦੁਆਰਾ ਆਯੋਜਿਤ 'ਮੀਡੀਆ ਅਤੇ ਮਨੋਰੰਜਨ ਦੇ ਬਦਲਦੇ ਦ੍ਰਿਸ਼ 2022' ‘ਤੇ ਨੈਸ਼ਨਲ ਕਾਨਫਰੰਸ ਵਿੱਚ ਮੁੱਖ ਭਾਸ਼ਣ ਦਿੰਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ, "ਏਵੀਜੀਸੀ ਖੇਤਰ ਦੇ ਲਈ ਇੱਕ ਠੋਸ ਡਿਜੀਟਲ ਆਧਾਰ ਦੇਸ਼ ਭਰ ਵਿੱਚ ਉਭਰ ਰਿਹਾ ਹੈ ਅਤੇ ਘਰੇਲੂ ਤੇ ਆਲਮੀ ਮੰਗ ਨੂੰ ਪੂਰਾ ਕਰਨ ਦੇ ਲਈ ਵਿਸ਼ਵ ਪੱਧਰੀ ਰਚਨਾਤਮਕ ਪ੍ਰਤਿਭਾ ਵਿਕਸਿਤ ਕਰਨ ਦੇ ਲਈ ਸਰਕਾਰ ਨੇ ਏਵੀਜੀਸੀ ਖੇਤਰ ਦੇ ਲਈ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਹੈ।"

C:\Users\Administrator\Downloads\unnamed.jpg

 

ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਕਿਹਾ ਕਿ ਮੀਡੀਆ ਅਤੇ ਐਂਟਰਟੇਨਮੈਂਟ ਈਕੋ-ਸਿਸਟਮ ਇੱਕ ਉਭਰਦਾ ਹੋਇਆ ਖੇਤਰ ਹੈ, ਜੋ 2025 ਤੱਕ ਸਲਾਨਾ 4 ਲੱਖ ਕਰੋੜ ਰੁਪਏ ਅਰਜਿਤ ਕਰਨ ਅਤੇ 2030 ਤੱਕ 100 ਅਰਬ ਡਾਲਰ ਜਾਂ 7.5 ਲੱਖ ਕਰੋੜ ਰੁਪਏ ਦੇ ਉਦਯੋਗ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਆਡੀਓ-ਵਿਜ਼ੁਅਲ ਸੇਵਾਵਾਂ ਨੂੰ 12 ਚੈਂਪੀਅਨ ਸੇਵਾ ਖੇਤਰਾਂ ਵਿੱਚੋਂ ਇੱਕ ਦੇ ਰੂਪ ਵਿੱਚ ਨਾਮਿਤ ਕੀਤਾ ਹੈ ਅਤੇ ਉਨ੍ਹਾਂ ਨੇ ਇਸ ਦੇ ਨਿਰੰਤਰ ਵਿਕਾਸ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਪ੍ਰਮੁੱਖ ਨੀਤੀਗਤ ਉਪਾਵਾਂ ਦਾ ਐਲਾਨ ਕੀਤਾ।

 

ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰੇਡੀਓ, ਫਿਲਮ ਅਤੇ ਮਨੋਰੰਜਨ ਉਦਯੋਗ ਵਿੱਚ ਰੋਜ਼ਗਾਰ ਦੇ ਬਹੁਤ ਵੱਡੇ ਅਵਸਰ ਹਨ, ਕਿਉਂਕਿ ਅਸੀਂ ਗੁਣਵੱਤਾਪੂਰਨ ਕੰਟੈਂਟ ਕ੍ਰਿਏਸ਼ਨ ਦੇ ਡਿਜੀਟਲ ਯੁਗ ਵਿੱਚ ਛਲਾਂਗ ਲਗਾ ਰਹੇ ਹਾਂ। ਉਨ੍ਹਾਂ ਨੇ ਕਿਹਾ, "ਵੀਡੀਓ ਸੰਪਾਦਨ, ਕਲਰ ਗ੍ਰੇਡਿੰਗ, ਵਿਜ਼ੁਅਲ ਇਫੈਕਟਸ (ਵੀਐੱਫਐਕਸ), ਸਾਉਂਡ ਡਿਜ਼ਾਈਨ, ਰੋਟੋਸਕੋਪਿੰਗ, 3 ਡੀ ਮਾਡਲਿੰਗ ਆਦਿ ਖੇਤਰਾਂ ਵਿੱਚ ਕਈ ਪ੍ਰਕਾਰ ਦੇ ਰੋਜ਼ਗਾਰ ਉਭਰੇ ਹਨ। ਇਸ ਖੇਤਰ ਵਿੱਚ ਹਰੇਕ ਨੌਕਰੀ ਦੀ ਭੂਮਿਕਾ ਦੇ ਲਈ ਕੌਸ਼ਲ ਅਤੇ ਦਕਸ਼ਤਾਵਾਂ ਦੇ ਇੱਕ ਵਿਸ਼ੇਸ਼ ਸੈੱਟ ਦੀ ਜ਼ਰੂਰਤ ਹੁੰਦੀ ਹੈ। ਉਦਯੋਗ ਅਤੇ ਸਿੱਖਿਆ ਜਗਤ ਦੇ ਲਈ ਇਹ ਲਾਜ਼ਮੀ ਹੈ ਕਿ ਉਹ ਇਕੱਠੇ ਆਉਣ ਅਤੇ ਇਸ ਖੇਤਰ ਦੀਆਂ ਜ਼ਰੂਰਤਾਂ ਦੇ ਲਈ ਪ੍ਰਾਸੰਗਿਕ ਪ੍ਰੋਗਰਾਮ ਤਿਆਰ ਕਰਨ।" ਸ਼੍ਰੀ ਠਾਕੁਰ ਨੇ ਕਿਹਾ ਕਿ ਸਰਕਾਰ ਇਹ ਸੁਨਿਸ਼ਚਿਤ ਕਰਨ ਦੇ ਲਈ ਨਿਜੀ ਖੇਤਰ ਦੇ ਨਾਲ ਨਵੀਂ ਸਾਂਝੇਦਾਰੀ ਕਾਇਮ ਕਰਨ ਵਿੱਚ ਜੁਟੀ ਹੈ ਤਾਕਿ ਦੇਸ਼ ਦੇ ਵਿਦਿਆਰਥੀਆਂ ਦਾ ਰੁਝਾਨ ਇਸ ਖੇਤਰ ਨਾਲ ਜੁੜੀ ਟੈਕਨੋਲੋਜੀ ਦੇ ਅਨੁਰੂਪ ਹੋਣ।

 C:\Users\Administrator\Downloads\unnamed (1).jpg

 

ਸ਼੍ਰੀ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਟੈਕਨੋਲੋਜੀ ਦੇ ਪ੍ਰਤੀ ਉਤਸਾਹ ਨੇ ਨੌਜਵਾਨਾਂ ਦੀਆਂ ਮਹੱਤਵਆਕਾਂਖਿਆ ਨੂੰ ਖੰਭ ਦੇਣ ਦੇ ਅਵਸਰ ਪ੍ਰਦਾਨ ਕੀਤੇ ਹਨ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੀ ਪ੍ਰਧਾਨ ਮੰਤਰੀ ਦੀਆਂ ਮਹਤੱਵਆਕਾਂਖਿਆ ਨੂੰ ਕੌਸ਼ਲ ਭਾਰਤ ਮਿਸ਼ਨ ਦੁਆਰਾ ਸਾਕਾਰ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਬਜ਼ਾਰ ਵਿੱਚ 40 ਕਰੋੜ ਨੌਜਵਾਨਾਂ ਨੂੰ ਜ਼ਰੂਰੀ ਕੌਸ਼ਲ ਟ੍ਰੇਨਿੰਗ ਪ੍ਰਦਾਨ ਕਰਨਾ ਹੈ।

 

ਭਾਰਤ ਦੇ ਅੰਤਰ ਰਾਸ਼ਟਰੀ ਫਿਲਮ ਮਹੋਤਸਵ 2021 ਦੌਰਾਨ ਸ਼ੁਰੂ ਕੀਤੀ ਗਈ '75 ਕ੍ਰਿਏਟਿਵ ਮਾਈਨਸ ਆਵ੍ ਟੁਮਾਰੋ' ਪ੍ਰੋਜੈਕਟ ਬਾਰੇ ਸ਼੍ਰੀ ਠਾਕੁਰ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਕਈ ਪ੍ਰਤਿਭਾਵਾਂ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਰਚਨਾਤਮਕ ਯੋਗਦਾਨ ਦੇ ਰਹੀਆਂ ਹਨ ਅਤੇ ਕੁਝ ਨੇ ਸਫਲ ਸਟਾਰਟ-ਅੱਪ ਸਥਾਪਿਤ ਕੀਤੇ ਹਨ।

 

ਭਾਰਤ ਵਿੱਚ ਵਧਦੇ ਸਟਾਰਟ-ਅੱਪ ਈਕੋ-ਸਿਸਟਮ ਬਾਰੇ ਚਰਚਾ ਕਰਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ, ਇੱਥੇ ਤੱਕ ਕਿ ਕੋਵਿਡ ਮਹਾਮਾਰੀ ਦੀ ਮਿਆਦ ਦੇ ਦੌਰਾਨ ਵੀ ਭਾਰਤ ਨੇ 50 ਯੂਨੀਕੌਰਨ ਸਟਾਰਟ-ਅੱਪ ਜੋੜੇ, ਜੋ ਭਾਰਤ ਦੀ ਉਦਮਸ਼ੀਲਤਾ ਦੀ ਭਾਵਨਾ ਨਾਲ ਜਾਣੂ ਕਰਵਾਉਂਦਾ ਹੈ। ਸ਼੍ਰੀ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਐੱਫਟੀਆਈਆਈ ਅਤੇ ਐੱਸਆਰਐੱਫਟੀਆਈ ਜਿਹੇ ਪ੍ਰਮੁੱਖ ਫਿਲਮ ਸਕੂਲਾਂ ਦੁਆਰਾ ਨਿਰਮਿਤ ਪ੍ਰਤਿਭਾ ਪੂਲ ਤੋਂ ਵੱਧ ਤੋਂ ਵੱਧ ਸਟਾਰਟ-ਅੱਪ ਉਭਰਨਗੇ।

 C:\Users\Administrator\Downloads\unnamed (3).jpg

ਭਾਰਤ ਇੱਕ ਗਲੋਬਰ ਕੰਟੈਂਟ ਦੇ ਕੇਂਦਰ ਦੇ ਰੂਪ ਵਿੱਚ

ਇਹ ਦਸਦੇ ਹੋਏ ਕਿ ਭਾਰਤ ਵਿੱਚ ਕੰਟੈਂਟ ਕ੍ਰਿਏਸ਼ਨ ਉਦਯੋਗ ਨੇ 'ਡਿਜੀਟਲ ਇੰਡੀਆ' ਦੇ ਨਾਲ ਵੱਡੇ ਪੈਮਾਨੇ ‘ਤੇ ਸੁਧਾਰ ਕੀਤਾ ਹੈ, ਸ਼੍ਰੀ ਠਾਕੁਰ ਨੇ ਕਿਹਾ, "ਗੁਣਵੱਤਾਪੂਰਨ ਕੰਟੈਂਟ, ਅਸਾਨ ਪਹੁੰਚ ਅਤੇ ਉਤਸੁਕ ਦਰਸ਼ਕਾਂ ਦੇ ਨਾਲ, ਭਾਰਤ ਆਪਣੀ ਸਫਲਤਾ ਦੀ ਕਹਾਣੀ ਕਹਿਣ ਅਤੇ ਕੰਟੈਂਟ ਨਿਰਮਾਣ ਦਾ ਕੇਂਦਰ ਬਣਨ ਦੇ ਲਈ ਤਿਆਰ ਹੈ।" ਸ਼੍ਰੀ ਠਾਕੁਰ ਨੇ ਕਿਹਾ ਕਿ ਮੁੱਖ ਪਾਤਰਾਂ ‘ਤੇ ਸਾਡੇ ਵਰਤਮਾਨ ਫੋਕਸ ਨਾਲ ਅੱਗੇ ਵਧਦੇ ਹੋਏ, ਪਰਦੇ ਦੇ ਪਿੱਛੇ ਤਕਨੀਕੀ ਲੋਕਾਂ ਦੇ ਪ੍ਰਯਤਨਾਂ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਨਾਮ ਦਿੱਤਾ ਜਾਣਾ ਚਾਹੀਦਾ ਹੈ।

 

ਓਸਕਰ ਅਤੇ ਬਾਫਟਾ ਪੁਰਸਕਾਰ ਜੇਤੂ ਸਾਉਂਡ ਡਿਜ਼ਾਈਨਰ ਰੇਸੁਲ ਪੁਕੁੱਟੀ ਨੈਸ਼ਨਲ ਕਾਨਫਰੰਸ ਵਿੱਚ ਸਨਮਾਨਤ ਮਹਿਮਾਨ ਸਨ। ਉਨ੍ਹਾਂ ਨੇ ਕਿਹਾ ਕਿ ਅਕਾਦਮਿਕ ਸੰਸਥਾਵਾਂ ਨੂੰ ਕੌਸ਼ਲ ਵਿਕਸਿਤ ਕਰਨ ਦੇ ਇਲਾਵਾ ਵਿਦਿਆਰਥੀਆਂ ਨੂੰ ਬਾਹਰੀ ਦੁਨੀਆ ਦਾ ਸਾਹਮਣਾ ਕਰਨ ਦੇ ਲਈ ਗਿਆਨ ਪ੍ਰਦਾਨ ਕਰਨ ਦੀ ਪ੍ਰਾਚੀਨ ਭਾਰਤੀ ਪਰੰਪਰਾ ਨੂੰ ਪੁਨਰਜੀਵਤ ਕਰਨਾ ਚਾਹੀਦਾ ਹੈ।

 

ਐਨੀਮੇਸ਼ਨ, ਵੀਐੱਫਐਕਸ, ਗੇਮਿੰਗ ਅਤੇ ਕੌਮਿਕਸ ਦੇ ਸੈਸ਼ਨ ਵਿੱਚ ਅਵਸਰ, ਓਟੀਟੀ, ਟੀਵੀ ਅਤੇ ਫਿਲਮ ਪ੍ਰੋਡਕਸ਼ਨ, ਔਗਮੈਂਟੇਡ ਰਿਯਲਿਟੀ/ਵਰਚੁਅਲ ਰਿਯਲਿਟੀ ਇਮਰਸਿਵ ਮੀਡੀਆ ਸਕਿਲਸ ਆਦਿ ਵਿੱਚ ਅਵਸਰਾਂ ਦੇ ਉਭਰਦੇ ਖੇਤਰ ਨੈਸ਼ਨਲ ਕਾਨਫਰੰਸ ਦੇ ਮੁੱਖ ਵਿਸ਼ੇ ਸਨ। ਮੀਡੀਆ ਅਤੇ ਮਨੋਰੰਜਨ ਉਦਯੋਗ ਖੇਤਰ ਦੇ ਦਿੱਗਜ, ਸਿਮਬਾਯੋਸਿਸ ਸਕਿਲਸ ਐਂਡ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਡਾ. ਐੱਸ ਬੀ ਮਜੂਮਦਾਰ, ਪ੍ਰੋ-ਚਾਂਸਲਰ ਡਾ. ਸਵਾਤੀ ਮਜੂਮਦਾਰ, ਵਾਈਸ ਚਾਂਸਲਰ ਡਾ. ਗੌਰੀ ਸ਼ਿਉਰਕਰ ਮੌਜੂਦ ਸਨ।

***


ਪੀਆਈਬੀ ਮੁਮ/ਐੱਮਡੀ/ਐੱਸਸੀ/ਸੀਵਾਈ 


(Release ID: 1837330) Visitor Counter : 166