ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ

ਨੈਸ਼ਨਲ ਏਅਰ ਕੁਆਲਿਟੀ ਰਿਸੋਰਸ ਫਰੇਮਵਰਕ ਆਵੑ ਇੰਡੀਆ (ਐੱਨਏਆਰਐੱਫਆਈ) 'ਤੇ ਬ੍ਰੇਨਸਟੌਰਮਿੰਗ ਵਰਕਸ਼ਾਪ

Posted On: 24 JUN 2022 2:48PM by PIB Chandigarh

 

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਅਜੈ ਕੁਮਾਰ ਸੂਦ ਨੇ, ਨੈਸ਼ਨਲ ਇੰਸਟੀਟਿਊਟ ਆਵੑ ਐਡਵਾਂਸਡ ਸਟੱਡੀਜ਼ (ਐੱਨਆਈਏਐੱਸ), ਬੈਂਗਲੁਰੂ ਦੁਆਰਾ ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ (ਓ/ਓ ਪੀਐੱਸਏ) ਦੇ ਦਫ਼ਤਰ ਦੇ ਸਹਿਯੋਗ ਨਾਲ ਵਿਕਸਿਤ ਕੀਤੇ ਗਏ "ਨੈਸ਼ਨਲ ਏਅਰ ਕੁਆਲਿਟੀ ਰਿਸੋਰਸ ਫਰੇਮਵਰਕ ਆਵੑ ਇੰਡੀਆ (ਐੱਨਏਆਰਐੱਫਆਈ)" 'ਤੇ ਇੱਕ ਅਕਾਂਖੀ ਰਾਸ਼ਟਰੀ ਮਿਸ਼ਨ ਦੀ ਸ਼ੁਰੂਆਤ ਕਰਨ ਲਈ ਇੰਡੀਆ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿਖੇ 22 ਜੂਨ 2022 ਨੂੰ ਇੱਕ ਬ੍ਰੇਨਸਟੌਰਮਿੰਗ ਵਰਕਸ਼ਾਪ ਦਾ ਉਦਘਾਟਨ ਕੀਤਾ। ਇਹ ਫਰੇਮਵਰਕ ਹਵਾ ਦੀ ਗੁਣਵੱਤਾ ਦੇ ਡੇਟਾ ਨੂੰ ਇਕੱਠਾ ਕਰਨ, ਇਸਦੇ ਪ੍ਰਭਾਵ ਦਾ ਅਧਿਐਨ ਕਰਨ ਅਤੇ ਵਿਗਿਆਨ-ਅਧਾਰਿਤ ਸਮਾਧਾਨਾਂ ਨੂੰ ਲਾਗੂ ਕਰਨ ਲਈ ਇੱਕ ਸਰਬ-ਸੰਮਲਿਤ ਮਾਰਗਦਰਸ਼ਨ ਪ੍ਰਦਾਨ ਕਰੇਗਾ।

 

ਇਸ ਮੌਕੇ ਬੋਲਦਿਆਂ ਪ੍ਰੋ. ਸੂਦ ਨੇ ਸਰਕਾਰ, ਉਦਯੋਗ ਅਤੇ ਨਾਗਰਿਕਾਂ ਸਮੇਤ ਸਾਰੇ ਹਿਤਧਾਰਕਾਂ ਨੂੰ ਇਕੱਠੇ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਪ੍ਰੋ. ਸੂਦ ਨੇ ਟਿੱਪਣੀ ਕੀਤੀ “[ਪ੍ਰਦੂਸ਼ਣ ਨਾਲ ਨਜਿੱਠਣਾ] ਇੱਕ ਗੁੰਝਲਦਾਰ ਅਤੇ ਬਹੁ-ਆਯਾਮੀ ਸਮੱਸਿਆ ਹੈ ਜਿਸ ਲਈ ਖੋਜਕਰਤਾਵਾਂ, ਸਰਕਾਰੀ ਅਧਿਕਾਰੀਆਂ ਅਤੇ ਨਾਗਰਿਕਾਂ ਨੂੰ ਇਕੱਠੇ ਆਉਣ ਦੀ ਲੋੜ ਹੋਵੇਗੀ। ਸਮੱਸਿਆ ਦੇ ਸਮਾਧਾਨ ਲਈ ਇੱਕ ਏਕੀਕ੍ਰਿਤ, ਬਹੁ-ਖੇਤਰੀ ਵਿਗਿਆਨ ਅਤੇ ਟੈਕਨੋਲੋਜੀ ਪਹੁੰਚ ਦੀ ਲੋੜ ਹੋਵੇਗੀ, ਜਦੋਂ ਕਿ ਸਮੱਸਿਆ ਦੇ ਸਮਾਜਿਕ ਪਹਿਲੂ ਤੇ ਵੀ ਧਿਆਨ ਦਿੱਤਾ ਜਾਵੇਗਾ।”

 

ਉਦਘਾਟਨੀ ਸਮਾਰੋਹ ਵਿੱਚ ਡਾ. ਸ਼ੈਲੇਸ਼ ਨਾਇਕ, ਡਾਇਰੈਕਟਰ, ਐੱਨਆਈਏਐੱਸ ਅਤੇ ਸਾਬਕਾ ਸਕੱਤਰ, ਭੂ ਵਿਗਿਆਨ ਮੰਤਰਾਲਾ, ਭਾਰਤ ਸਰਕਾਰ, ਡਾ. (ਸੁਸ਼੍ਰੀ) ਪਰਵਿੰਦਰ ਮੈਣੀ, ਵਿਗਿਆਨਕ ਸਕੱਤਰ ਓ/ਓ ਪੀਐੱਸਏ, ਡਾ. ਰਣਦੀਪ ਗੁਲੇਰੀਆ, ਡਾਇਰੈਕਟਰ ਏਮਜ਼, ਨਵੀਂ ਦਿੱਲੀ, ਐੱਨਏਆਰਐੱਫਆਈ ਦੇ ਪ੍ਰੋਜੈਕਟ ਕੋਆਰਡੀਨੇਟਰਸ ਪ੍ਰੋ. ਗੁਫਰਾਨ ਬੇਗ ਅਤੇ ਡਾ. ਐੱਮ ਮੋਹੰਤੀ ਨੇ ਵੀ ਸ਼ਿਰਕਤ ਕੀਤੀ। ਵਰਕਸ਼ਾਪ ਵਿੱਚ ਸਰਕਾਰੀ ਅਤੇ ਗੈਰ-ਸਰਕਾਰੀ ਏਜੰਸੀਆਂ ਦੇ ਡੈਲੀਗੇਟਾਂ, ਵਿਗਿਆਨੀਆਂ, ਉਦਯੋਗਾਂ ਅਤੇ ਸਟਾਰਟ-ਅੱਪ ਪ੍ਰਤੀਨਿਧੀਆਂ ਦੁਆਰਾ ਵੀ ਸ਼ਮੂਲੀਅਤ ਕੀਤੀ ਗਈ।

 

ਮਿਸ਼ਨ ਦੀ ਸੰਖੇਪ ਜਾਣਕਾਰੀ ਪੇਸ਼ ਕਰਦੇ ਹੋਏ, ਪ੍ਰੋਫੈਸਰ ਗੁਫਰਾਨ ਬੇਗ ਨੇ ਦੇਸ਼ ਵਿੱਚ ਹਵਾ ਦੀ ਗੁਣਵੱਤਾ ਬਾਰੇ ਪ੍ਰਮਾਣਿਤ ਅਤੇ ਇੰਟੀਗਰੇਟਿਡ ਜਾਣਕਾਰੀ ਦੀ ਕਮੀ 'ਤੇ ਜ਼ੋਰ ਦਿੱਤਾ। ਇਸ ਖਲਾਅ ਨੂੰ ਪੂਰਾ ਕਰਨ ਲਈ, ਇੱਕ ਵਿਗਿਆਨ-ਅਧਾਰਤ ਇੰਟੀਗਰੇਟਿਡ ਹਵਾ ਗੁਣਵੱਤਾ ਸੰਸਾਧਨ ਫਰੇਮਵਰਕ ਦੀ ਲੋੜ ਹੈ। ਓ/ਓ ਪੀਐੱਸਏ ਦੁਆਰਾ ਸਮਰਥਤ ਅਤੇ ਐੱਨਆਈਏਐੱਸ ਦੁਆਰਾ ਲਾਗੂ ਕੀਤਾ ਗਿਆ ਐੱਨਏਆਰਐੱਫਆਈ, ਸਹੀ ਦਿਸ਼ਾ ਵਿੱਚ ਇੱਕ ਸਮੇਂ ਸਿਰ ਕਦਮ ਹੈ। ਭਾਰਤ ਦੇ ਵੱਖੋ-ਵੱਖਰੇ ਜਲਵਾਯੂ ਜ਼ੋਨਾਂ ਵਿੱਚ ਹਵਾ ਪ੍ਰਦੂਸ਼ਣ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਸਰਕਾਰ, ਨਗਰ ਪਾਲਿਕਾਵਾਂ, ਸਟਾਰਟ-ਅੱਪ ਅਤੇ ਪ੍ਰਾਈਵੇਟ ਸੈਕਟਰਾਂ ਵਿੱਚ ਫੈਸਲੇ ਲੈਣ ਵਾਲਿਆਂ ਦੀ ਮਦਦ ਕਰਨ ਲਈ, ਐੱਨਏਆਰਐੱਫਆਈ ਇੱਕ ਸੂਚਨਾ ਵਿਧੀ ਹੈ। ਖੋਜ-ਅਧਾਰਿਤ ਆਡਿਟ ਕੀਤੀ ਜਾਣਕਾਰੀ ਅਤੇ ਉਦਯੋਗ-ਮੁਖੀ ਸਮਾਧਾਨ ਇੱਕ ਅਸਾਨੀ ਨਾਲ ਸਮਝੇ ਜਾ ਸਕਣ ਵਾਲੇ ਫੌਰਮੈਟ ਵਿੱਚ ਸਾਂਝੇ ਕੀਤੇ ਜਾਣਗੇ। ਵਿਭਿੰਨ ਸਮੂਹਾਂ ਜਿਵੇਂ ਕਿ ਸਰਕਾਰੀ ਅਦਾਰਿਆਂ, ਲਾਗੂ ਕਰਨ ਵਾਲਿਆਂ, ਮੀਡੀਆ ਅਤੇ ਨੀਤੀ ਨਿਰਮਾਤਾਵਾਂ ਵਿੱਚ ਸਰਗਰਮ ਜ਼ਮੀਨੀ ਪੱਧਰ ਦੇ ਸਟਾਫ਼ ਲਈ ਤਿਆਰ ਕੀਤੇ ਗਏ ਥੋੜ੍ਹੇ ਸਮੇਂ ਦੇ ਬੁਨਿਆਦੀ ਟ੍ਰੇਨਿੰਗ ਮੋਡਿਊਲ, ਫਰੇਮਵਰਕ ਦਾ ਇੱਕ ਅਭਿੰਨ ਅੰਗ ਹੋਣਗੇ।

 

ਇਹ ਸਭ ਸੰਚਾਰ ਨੂੰ ਸਮ੍ਰਿਧ ਬਣਾਉਣ ਅਤੇ ਆਮ ਜਾਗਰੂਕਤਾ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ, ਜਿਸ ਨਾਲ ਸੈਲਫ-ਮਿਟੀਗੇਸ਼ਨ ਹੋ ਸਕਦੀ ਹੈ। ਐੱਨਏਆਰਐੱਫਆਈ ਨਿਮਨ ਲਿਖਿਤ ਪੰਜ ਮੋਡਿਊਲਾਂ ਦੇ ਆਸ-ਪਾਸ ਵਿਕਸਿਤ ਹੋਵੇਗਾ:

 

• ਥੀਮ-1: ਐਮੀਸ਼ਨ ਇਨਵੈਂਟਰੀ, ਏਅਰ ਸ਼ੈੱਡ ਅਤੇ ਮਿਟੀਗੇਸ਼ਨ

• ਥੀਮ-2: ਮਾਨਵੀ ਸਿਹਤ ਅਤੇ ਖੇਤੀਬਾੜੀ 'ਤੇ ਪ੍ਰਭਾਵ

• ਥੀਮ-3: ਇੀਗਰੇਟਿਡ ਮੋਨਿਟਰਿੰਗ, ਪੂਰਵ ਅਨੁਮਾਨ ਅਤੇ ਸਲਾਹਕਾਰੀ ਫਰੇਮਵਰਕ

• ਥੀਮ-4: ਆਊਟਰੀਚ, ਸਮਾਜਿਕ ਅਯਾਮ, ਪਰਿਵਰਤਨ ਰਣਨੀਤੀ ਅਤੇ ਨੀਤੀ

• ਥੀਮ-5: ਸਮਾਧਾਨ, ਪਬਲਿਕ-ਇੰਡਸਟਰੀ ਪਾਰਟਨਰਸ਼ਿਪ, ਪਰਾਲੀ ਸਾੜਨਾ ਅਤੇ ਨਵੀਆਂ ਟੈਕਨੋਲੋਜੀਆਂ।

 

ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਤੇਜ਼ੀ ਨਾਲ ਹੱਲ ਕੱਢਣ ਲਈ ਖੋਜਕਰਤਾਵਾਂ ਅਤੇ ਉਦਯੋਗਾਂ ਦਰਮਿਆਨ ਨਜ਼ਦੀਕੀ ਸਹਿਯੋਗ ਦੀ ਲੋੜ ਹੈ।

 

ਨਾਗਰਿਕਾਂ ਲਈ ਸਥਿਤੀ ਦੀ ਗੰਭੀਰਤਾ ਨੂੰ ਸਮਝਣ ਅਤੇ ਇਸ ਦੇ ਹੱਲ ਲਈ ਸਿਹਤ ਅਤੇ ਖੇਤੀਬਾੜੀ ਸੈਕਟਰਾਂ ਵਿੱਚ ਹਵਾ ਪ੍ਰਦੂਸ਼ਣ ਨੂੰ ਘਟ ਕੀਤੇ ਜਾਣ ਨੂੰ ਲਿੰਕ ਕਰਨਾ ਮਹੱਤਵਪੂਰਨ ਹੈ। ਪ੍ਰੋ. ਸ਼ੈਲੇਸ਼ ਨਾਇਕ ਨੇ ਐੱਨਏਆਰਐੱਫਆਈ ਦੇ ਲਕਸ਼ ਬਾਰੇ ਟਿੱਪਣੀ ਕੀਤੀ "ਅਸੀਂ ਇਸ ਸਮੱਸਿਆ ਨਾਲ ਨਜਿੱਠਣ ਲਈ ਪੱਛਮ ਵਿੱਚ ਬਣਾਏ ਗਏ ਮਾਡਲਾਂ 'ਤੇ ਨਿਰਭਰ ਹਾਂ। ਐੱਨਏਆਰਐੱਫਆਈ ਗਿਆਨ ਸਿਰਜਣ, ਬੁਨਿਆਦੀ ਢਾਂਚੇ ਅਤੇ ਉਦਯੋਗਿਕ ਢਾਂਚੇ ਨੂੰ ਵਿਕਸਿਤ ਕਰਨ ਅਤੇ ਦੇਸ਼ ਵਿੱਚ ਮਾਨਵ ਸਿਹਤ 'ਤੇ ਇਸਦੇ ਪ੍ਰਭਾਵਾਂ ਦਾ ਅਧਿਐਨ ਕਰਨ ਦੇ ਸਮਰੱਥ ਬਣਾਏਗਾ।"

 

ਵਰਕਸ਼ਾਪ ਬਾਰੇ ਸਵਾਲਾਂ ਲਈ ਕਿਰਪਾ ਕਰਕੇ ਇਸ 'ਤੇ ਲਿਖੋ: gufranbeig[at]gmail[dot]com

 

**************

 

ਡੀਐੱਸ/ਐੱਸਟੀ/ਐੱਸਐੱਸ



(Release ID: 1836839) Visitor Counter : 154