ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਐੱਨਸੀਡਬਲਿਊ ਨੇ ਨਿਰਵਾਚਿਤ ਮਹਿਲਾ ਪ੍ਰਤੀਨਿਧੀਆਂ ਦੇ ਲਈ ‘ਮਹਿਲਾ ਹਿਤੈਸ਼ੀ ਸ਼ਾਸਨ’ ‘ਤੇ ਵਰਕਸ਼ਾਪ ਆਯੋਜਿਤ ਕੀਤੀ

Posted On: 22 JUN 2022 4:37PM by PIB Chandigarh

ਰਾਸ਼ਟਰੀ ਮਹਿਲਾ ਆਯੋਗ (ਐੱਨਸੀਡਬਲਿਊ) ਨੇ ਆਪਣੇ ਅਖਿਲ ਭਾਰਤੀ ਸਮਰੱਥਾ ਨਿਰਮਾਣ ਪ੍ਰੋਗਰਾਮ ‘ਸ਼ੀ ਇਜ਼ ਏ ਚੇਂਜਮੇਕਰ ਪ੍ਰੋਜੈਕਟ ਦੇ ਤਹਿਤ ਨਿਰਵਾਚਿਤ ਮਹਿਲਾ ਪ੍ਰਤੀਨਿਧੀਆਂ (ਵਿਧਾਇਕਾਂ) ਦੇ ਲਈ ਮਹਿਲਾ ਹਿਤੈਸ਼ੀ ਸ਼ਾਸਨ ਵਿਸ਼ੇ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਪ੍ਰੋਜੈਕਟ ਦਾ ਉਦੇਸ਼ ਮਹਿਲਾ ਪ੍ਰਤੀਨਿਧੀਆਂ ਦੇ ਲੀਡਰਸ਼ਿਪ ਕੌਸ਼ਲ ਵਿੱਚ ਸੁਧਾਰ ਕਰਨਾ ਹੈ।

 

ਲਾਲ ਬਹਾਦੁਰ ਸ਼ਾਸਤ੍ਰੀ ਨੈਸ਼ਨਲ ਅਕੈਡਮੀ ਆਵ੍ ਐਡਮਿਨਿਸਟ੍ਰੇਸ਼ਨ (ਐੱਲਬੀਐੱਸਐੱਨਏਏ) ਅਤੇ ਨੈਸ਼ਨਲ ਜੈਂਡਰ ਐਂਡ ਚਾਈਲਡ ਸੈਂਟਰ ਆਵ੍ ਐੱਲਬੀਐੱਸਐੱਨਏਏ ਦੇ ਸਹਿਯੋਗ ਨਾਲ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿੱਚ 22 ਤੋਂ 24 ਜੂਨ, 2022 ਤੱਕ ਤਿੰਨ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਵਰਕਸ਼ਾਪ ਦੇ ਦੌਰਾਨ ਮਹਿਲਾ ਵਿਧਾਇਕਾਂ ਨੂੰ ਪ੍ਰਭਾਵੀ ਅਗਵਾਈ, ‘ਸਮਾਵੇਸ਼ੀ ਸ਼ਾਸਨਮਹਿਲਾਵਾਂ ਅਤੇ ਕਿਸ਼ੋਰਾਂ ਦੀ ਤਸਕਰੀ ਦੇ ਸੰਦਰਭ ਵਿੱਚ ਲਿੰਗ ਅਧਾਰਿਤ ਹਿੰਸਾ ‘ਤੇ ਸੰਖੇਪ ਵੇਰਵਾਲੈਂਗਿਕ ਸੰਵੇਦਨਸ਼ੀਲ ਅਤੇ ਸਮਾਵੇਸ਼ੀ ਸੰਚਾਰਭਾਵਨਾਤਮਕ ਜਾਣਕਾਰੀ ਆਦਿ ਵਿਭਿੰਨ ਸੈਸ਼ਨਾਂ ਵਿੱਚ ਮਹਿਲਾ ਹਿਤੈਸ਼ੀ ਸ਼ਾਸਨ ‘ਤੇ ਟ੍ਰੇਨਿੰਗ ਦਿੱਤੀ ਜਾਵੇਗੀ। ਵਰਕਸ਼ਾਪ ਵਿੱਚ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਰਾਜਾਂ ਦੇ 29 ਪ੍ਰਤਿਭਾਗੀ ਹਿੱਸਾ ਲੈ ਰਹੇ ਹਨ।

 

ਉੱਤਰ ਪ੍ਰਦੇਸ਼ ਦੀ ਰਾਜਪਾਲ, ਆਨੰਦੀਬੇਨ ਪਟੇਲ ਨੇ ਅੱਜ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਹਿੱਸਾ ਲਿਆ। ਆਪਣੇ ਉਦਘਾਟਨੀ ਭਾਸ਼ਣ ਵਿੱਚ, ਉਨ੍ਹਾਂ ਨੇ ਆਪਣੇ ਅਨੁਭਵਾਂ ਅਤੇ ਵਾਸਤਵਿਕ ਜੀਵਨ ਦੇ ਉਦਾਹਰਣਾਂ ਨਾਲ ਮਹਿਲਾ ਵਿਧਾਇਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਜਨਪ੍ਰਤੀਨਿਧੀ ਦੇ ਜੀਵਨ ਵਿੱਚ ਅਨੁਸ਼ਾਸਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਮਾਜ ਦੇ ਹਰੇਕ ਵਿਅਕਤੀ ਦੇ ਪ੍ਰਭਾਵੀ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਜ਼ਮੀਨੀ ਪੱਧਰ ‘ਤੇ ਅਧਿਕਾਰੀਆਂ ਨੂੰ ਵਿਸ਼ੇਸ਼ ਰੂਪ ਨਾਲ ਗ੍ਰਾਮ ਪੰਚਾਇਤ ਦੇ ਅਧਿਕਾਰੀਆਂ ਦੇ ਨਾਲ ਬਿਹਤਰ ਤਾਲਮੇਲ ਅਤਿਅੰਤ ਮਹੱਤਵਪੂਰਨ ਹੈ। ਉਨ੍ਹਾਂ ਨੇ ਸਰਕਾਰ ਦੀ ਪ੍ਰਤੀਬੱਧਤਾ ਦੋਹਰਾਈ ਤੇ ਪ੍ਰਤਿਭਾਗੀਆਂ ਨੂੰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਕਿਹਾ।

 

ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ, ਸੁਸ਼੍ਰੀ ਰੇਖਾ ਸ਼ਰਮਾ ਨੇ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ ਕਿ ਵਰਕਸ਼ਾਪ ਦਾ ਆਯੋਜਨ ਸਸ਼ਕਤ ਮਹਿਲਾ ਅਗਵਾਈ, ਸਸ਼ਕਤ ਲੋਕਤੰਤਰ ਦੇ ਵਿਚਾਰ ਦੇ ਨਾਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਧਾਰਣਾ ਮਹਿਲਾ ਨੇਤਾਵਾਂ ਦੇ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਸੀ।

 ਸ਼ੀ ਇਜ਼ ਏ ਚੇਂਜਮੇਕਰ ਪ੍ਰੋਜੈਕਟ ਦੇ ਤਹਿਤ, ਆਯੋਗ ਨੇ ਖੇਤਰਵਾਰ ਟ੍ਰੇਨਿੰਗ ਇੰਸਟੀਟਿਊਟਸ ਦੇ ਸਹਿਯੋਗ ਨਾਲ ਮਹਿਲਾ ਪ੍ਰਤੀਨਿਧੀਆਂ ਦੇ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ, ਜਿਸ ਦਾ ਉਦੇਸ਼ ਉਨ੍ਹਾਂ ਦੇ ਫੈਸਲੇ ਲੈਣ ਦੀ ਸਮਰੱਥਾ, ਸੰਚਾਰ ਕੌਸ਼ਲ, ਪ੍ਰਭਾਵੀ ਪ੍ਰਬੰਧਨ ਆਦਿ ਵਿੱਚ ਸੁਧਾਰ ਕਰਨਾ ਹੈ। ਆਯੋਗ ਨੇ ਅੱਠ ਰਾਜਾਂ ਵਿੱਚ 49 ਟ੍ਰੇਨਿੰਗ ਬੈਚ ਆਯੋਜਿਤ ਕੀਤੇ ਹਨ, ਜਿਨ੍ਹਾਂ ਦੇ ਤਹਿਤ ਪੰਚਾਇਤੀ ਰਾਜ ਸੰਸਥਾਵਾਂ/ਸ਼ਹਿਰੀ ਸਥਾਨਕ ਨਿਕਾਵਾਂ ਦੀਆਂ ਲਗਭਗ 1700 ਮਹਿਲਾ ਪ੍ਰਤੀਨਿਧੀਆਂ ਨੂੰ ਹੁਣ ਤੱਕ ਟ੍ਰੇਨਿੰਗ ਦਿੱਤੀ ਗਈ ਹੈ।

 

***********

 ਬੀਵਾਈ



(Release ID: 1836581) Visitor Counter : 102


Read this release in: English , Urdu , Hindi , Tamil , Telugu