ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 23 ਜੂਨ ਨੂੰ ਵਾਣਿਜਯ ਭਵਨ ਦਾ ਉਦਘਾਟਨ ਕਰਨਗੇ ਅਤੇ ਨਿਰਯਾਤ ਪੋਰਟਲ (NIRYAT portal) ਲਾਂਚ ਕਰਨਗੇ

Posted On: 22 JUN 2022 3:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਜੂਨ 2022 ਨੂੰ ਸਵੇਰੇ 10.30 ਵਜੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਨਵੇਂ ਕੰਪਲੈਕਸ - ‘ਵਾਣਿਜਯ ਭਵਨ’ ਦਾ ਉਦਘਾਟਨ ਕਰਨਗੇ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਇੱਕ ਨਵਾਂ ਪੋਰਟਲ-ਨਿਰਯਾਤ (ਨੈਸ਼ਨਲ ਇੰਪੋਰਟ-ਐਕਸਪੋਰਟ ਰਿਕਾਰਡ ਫੌਰ ਈਯਰਲੀ ਐਨੇਲਿਸਿਸ ਆਵੑ ਟ੍ਰੇਡ-ਵਪਾਰ ਦੇ ਸਲਾਨਾ ਵਿਸ਼ਲੇਸ਼ਣ ਲਈ ਰਾਸ਼ਟਰੀ ਆਯਾਤ-ਨਿਰਯਾਤ ਰਿਕਾਰਡ) - ਵੀ ਲਾਂਚ ਕਰਨਗੇ, ਜਿਸ ਨੂੰ ਹਿਤਧਾਰਕਾਂ ਲਈ ਭਾਰਤ ਦੇ ਵਿਦੇਸ਼ੀ ਵਪਾਰ ਨਾਲ ਸਬੰਧਿਤ ਸਾਰੀ ਜ਼ਰੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਵੰਨ ਸਟੌਪ ਪਲੈਟਫਾਰਮ ਵਜੋਂ ਵਿਕਸਿਤ ਕੀਤਾ ਗਿਆ ਹੈ।  ਪ੍ਰਧਾਨ ਮੰਤਰੀ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ।

 

 ਇੰਡੀਆ ਗੇਟ ਦੇ ਨਜ਼ਦੀਕ ਬਣਾਏ ਗਏ, ਵਾਣਿਜਯ ਭਵਨ ਨੂੰ ਇੱਕ ਸਮਾਰਟ ਇਮਾਰਤ ਦੇ ਰੂਪ ਵਿੱਚ ਡਿਜ਼ਾਈਨ ਕੀਤਾ ਗਿਆ ਹੈ ਜਿਸ ਵਿੱਚ ਊਰਜਾ ਦੀ ਬੱਚਤ 'ਤੇ ਵਿਸ਼ੇਸ਼ ਧਿਆਨ ਦੇ ਨਾਲ ਸਸਟੇਨੇਬਲ ਆਰਕੀਟੈਕਚਰ ਦੇ ਸਿਧਾਂਤ ਸ਼ਾਮਲ ਹਨ। ਇਹ ਇੱਕ ਇੰਟੀਗ੍ਰੇਟਿਡ ਅਤੇ ਆਧੁਨਿਕ ਦਫ਼ਤਰੀ ਕੰਪਲੈਕਸ ਵਜੋਂ ਕੰਮ ਕਰੇਗਾ ਜਿਸ ਦੀ ਵਰਤੋਂ ਮੰਤਰਾਲੇ ਦੇ ਅਧੀਨ ਦੋ ਵਿਭਾਗਾਂ ਯਾਨੀ ਵਣਜ ਵਿਭਾਗ ਅਤੇ ਉਦਯੋਗ ਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ (ਡੀਪੀਆਈਆਈਟੀ) ਦੁਆਰਾ ਕੀਤੀ ਜਾਵੇਗੀ।

  *********

 

 ਡੀਐੱਸ/ਏਕੇ



(Release ID: 1836339) Visitor Counter : 120