ਰੱਖਿਆ ਮੰਤਰਾਲਾ
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਆਸਟ੍ਰੇਲਿਆਈ ਅਧਿਕਾਰੀ ਸ਼੍ਰੀ ਰਿਚਰਡ ਮਾਰਲੇਸ ਨੇ ਨਵੀਂ ਦਿੱਲੀ ਵਿੱਚ ਦੁਵੱਲੀ ਗੱਲਬਾਤ ਵਿੱਚ ਰੱਖਿਆ ਸਹਿਯੋਗ ਵਧਾਉਣ ਦੇ ਉਪਾਵਾਂ ’ਤੇ ਚਰਚਾ ਕੀਤੀ
प्रविष्टि तिथि:
22 JUN 2022 12:58PM by PIB Chandigarh
ਸਾਂਝਾ ਪ੍ਰੈੱਸ ਬਿਆਨ
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉੱਪ-ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਸ਼੍ਰੀ ਰਿਚਰਡ ਮਾਰਲੇਸ ਨੇ 22 ਜੂਨ, 2022 ਨੂੰ ਨਵੀਂ ਦਿੱਲੀ ਵਿੱਚ ਦੁਵੱਲੀ ਬੈਠਕ ਕੀਤੀ। ਦੋਵੇਂ ਮੰਤਰੀਆਂ ਨੇ ਵਰਤਮਾਨ ਰੱਖਿਆ ਸਹਿਯੋਗ ਗਤੀਵਿਧੀਆਂ ਦੀ ਸਮੀਖਿਆ ਕੀਤੀ,ਜੋ ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ ਵਧਦੀ ਰਹੀ ਹੈ ਅਤੇ ਰੱਖਿਆ ਸਹਿਯੋਗ ਵਧਾਉਣ ਦੇ ਉਪਾਵਾਂ ’ਤੇ ਚਰਚਾ ਕੀਤੀ।
ਭਾਰਤ ਅਤੇ ਆਸਟ੍ਰੇਲੀਆ ਦੇ ਰੱਖਿਆ ਮੰਤਰੀਆਂ ਨੇ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਿਕ ਸਾਂਝੇਦਾਰੀ ਤੇ ਰੱਖਿਆ ਅਤੇ ਸੁਰੱਖਿਆ ਸਤੰਭਾਂ ਦੀ ਸਮੀਖਿਆ ਕੀਤੀ। ਦੋਵੇਂ ਮੰਤਰੀਆਂ ਨੇ ਪਰਸਪਰ ਵਿਸ਼ਵਾਸ ਅਤੇ ਸਮਝਦਾਰੀ,ਸਮਾਨ ਹਿੱਤਾਂ ਅਤੇ ਸਾਂਝੇ ਮੁੱਲਾਂ, ਲੋਕਤੰਤਰ ਅਤੇ ਵਿਧੀ ਦੇ ਸ਼ਾਸਨ ’ਤੇ ਅਧਾਰਿਤ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਦੋਵੇਂ ਮੰਤਰੀਆਂ ਨੇ ਰੱਖਿਆ ਅਭਿਆਸਾਂ ਅਤੇ ਦੋਵੇਂ ਦੇਸ਼ਾਂ ਦੇ ਵਿੱਚ ਆਦਾਨ-ਪ੍ਰਦਾਨ ਦੀ ਵਿਭਿੰਨਤਾ ਦਾ ਸਵਾਗਤ ਕੀਤਾ ਅਤੇ ਭਾਰਤ-ਆਸਟ੍ਰੇਲੀਆ ਪਰਸਪਰ ਲੌਜਿਸਟਿਕ ਸਹਾਇਤਾ ਵਿਵਸਥਾ ਦੇ ਮਾਧਿਅਮ ਨਾਲ ਸੰਚਾਲਨ ਸਹਿਯੋਗ ਸ਼ੁਰੂ ਕਰਨ ’ਤੇ ਗੱਲਬਾਤ ਕੀਤੀ।
ਦੋਵੇਂ ਮੰਤਰੀਆਂ ਨੇ ਰੱਖਿਆ ਖੋਜ ਅਤੇ ਸਮੁੱਚੇ ਸਹਿਯੋਗ ’ਤੇ ਭਾਰਤ-ਆਸਟ੍ਰੇਲੀਆ ਸੰਯੁਕਤ ਕਾਰਜ ਸਮੂਹ (ਜੇਡਬਲਿਊਜੀ) ਨੂੰ ਪ੍ਰੋਤਸਾਹਿਤ ਕਰਨ ਦੇ ਲਈ ਪ੍ਰਤੀਬੱਧਤਾ ਜ਼ਾਹਿਰ ਕੀਤੀ। ਇਸ ਸਮੂਹ ਦੀ ਬੈਠਕ ਆਸਟ੍ਰੇਲੀਆ ਵਿੱਚ ਇਸ ਸਾਲ ਦੇ ਅੰਤ ਵਿੱਚ ਹੋਵੇਗੀ। ਸੰਯੁਕਤ ਕਾਰਜ ਸਮੂਹ ਰੱਖਿਆ ਉਦਯੋਗਾਂ ਦੇ ਵਿੱਚ ਸਬੰਧਾਂ ਨੂੰ ਵਧਾਉਣ ਦੀ ਮਹੱਤਵਪੂਰਨ ਵਿਵਸਥਾ ਹੈ। ਦੋਵੇਂ ਮੰਤਰੀਆਂ ਨੇ ਸਪਲਾਈ ਚੇਨ ਦੀ ਲਚਕਤਾ ਵਧਾਉਣ ਅਤੇ ਆਪਣੇ ਰੱਖਿਆ ਬਲਾਂ ਨੂੰ ਸਮਰੱਥਾ ਪ੍ਰਦਾਨ ਕਰਨ ਦੇ ਲਈ ਭਾਰਤ ਅਤੇ ਆਸਟ੍ਰੇਲੀਆ ਦੇ ਵਿੱਚ ਉਦਯੋਗਿਕ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਚਰਚਾ ਕੀਤੀ। ਦੋਵੇਂ ਪੱਖਾਂ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਵਿੱਚ ਰੱਖਿਆ ਉਦਯੋਗਿਕ ਅਧਾਰਾਂ ਦੇ ਵਿੱਚ ਮੌਕਿਆਂ ਨੂੰ ਵਧਾਉਣ ਦੇ ਉਪਾਵਾਂ ’ਤੇ ਸਹਿਮਤੀ ਜ਼ਾਹਿਰ ਕੀਤੀ।
ਦੋਵੇਂ ਮੰਤਰੀਆਂ ਨੇ ਇਤਿਹਾਸਕ ਜਨਰਲ ਰਾਵਤ ਯੁਵਾ ਅਧਿਕਾਰੀ ਅਦਾਨ-ਪ੍ਰਦਾਨ ਪ੍ਰੋਗਰਾਮ 2022 ਦੇ ਲੈਂਡਮਾਰਕ ਵਿੱਚ ਸ਼ੁਰੂ ਕਰਨ ਦੀ ਯੋਜਨਾ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਦਾ ਐਲਾਨ 21 ਮਾਰਚ,2022 ਨੂੰ ਦੋਵੇਂ ਦੇਸ਼ਾਂ ਦੇ ਪ੍ਰਧਾਨਮੰਤਰੀਆਂ ਦੇ ਵਿੱਚ ਵਰਚੁਅਲ ਸ਼ਿਖਰ ਸੰਮੇਲਨ ਬੈਠਕ ਦੇ ਦੌਰਾਨ ਕੀਤਾ ਗਿਆ ਸੀ।
ਭਾਰਤ ਅਤੇ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਨੇ ਰਣਨੀਤਿਕ ਚੁਣੌਤੀਆਂ ਅਤੇ ਖੇਤਰੀ ਸੁਰੱਖਿਆ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਆਜ਼ਾਦ, ਮੁਕਤ, ਸਮਾਵੇਸ਼ੀ ਅਤੇ ਖੁਸ਼ਹਾਲ ਅਤੇ ਨਿਯਮ ਅਧਾਰਿਤ ਹਿੰਦ-ਪ੍ਰਸ਼ਾਂਤ ਖੇਤਰ ਦੇ ਸਾਂਝੇ ਉਦੇਸ਼ਾਂ ਨੂੰ ਦੁਹਰਾਇਆ। ਦੋਵੇਂ ਮੰਤਰੀਆਂ ਨੇ ਅਕਤੂਬਰ, 2022 ਵਿੱਚ ਆਸਟ੍ਰੇਲੀਆ ਦੇ ਭਾਰਤ-ਪ੍ਰਸ਼ਾਂਤ ਯਤਨ ਅਭਿਆਸ ਵਿੱਚ ਭਾਰਤ ਦੀ ਭਾਗੇਦਾਰੀ ਨੂੰ ਲੈ ਕੇ ਆਸ਼ਾ ਜਤਾਈ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਉੱਪ-ਪ੍ਰਧਾਨ ਮੰਤਰੀ ਸ਼੍ਰੀ ਰਿਚਰਡ ਮਾਰਲੇਸ ਰਾਸ਼ਟਰੀ ਯੁੱਧ ਸਮਾਰਕ ਗਏ ਅਤੇ ਉੱਥੇ ਸ਼ਰਧਾਂਜਲੀ ਭੇਂਟ ਕੀਤੀ। ਸ਼੍ਰੀ ਰਾਜਨਾਥ ਸਿੰਘ ਦੇ ਨਾਲ ਦੁਵੱਲੀ ਬੈਠਕ ਦੇ ਪਹਿਲੇ ਆਸਟ੍ਰੇਲੀਆ ਦੇ ਉੱਪ-ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਗਾਰਡ ਆਵ੍ ਆਨਰ ਦਿੱਤਾ ਗਿਆ।
ਸ਼੍ਰੀ ਰਿਚਰਡ ਮਾਰਲੇਸ ਨੇ 20 ਤੋਂ 23 ਜੂਨ, 2022 ਤੱਕ ਭਾਰਤ ਦੀ ਯਾਤਰਾ ’ਤੇ ਹਨ। ਉਹ ਗੋਆ ਗਏ ਅਤੇ ਗੋਆ ਸ਼ਿਪਯਾਰਡ ਲਿਮਟਿਡ ਦਾ ਦੌਰਾ ਕੀਤਾ ਤੇ ਸਵਦੇਸ਼ੀ ਡ੍ਰੋਨ ਵਿਕਾਸ ਅਤੇ ਆਟੋਨੌਮਸ ਵਾਹਨ ਟੈਕਨੋਲੋਜੀ ਵਿੱਚ ਭਾਰਤ ਦੀ ਵਧਦੀ ਸ਼ਕਤੀ ਦੇ ਪ੍ਰਦਰਸ਼ਨ ਨੂੰ ਦੇਖਿਆ।
**********
ਏਬੀਬੀ/ ਸਵੀ
(रिलीज़ आईडी: 1836250)
आगंतुक पटल : 284