ਆਯੂਸ਼
azadi ka amrit mahotsav

ਅੰਤਰਰਾਸ਼ਟਰੀ ਯੋਗ ਦਿਵਸ-2022 ਸਿਹਤ ਅਤੇ ਭਲਾਈ ਨੂੰ ਦੇਖਣ ਅਤੇ ਸਮਝਣ ਦੇ ਸਾਡੇ ਤਰੀਕੇ ਵਿੱਚ ਇੱਕ ਕ੍ਰਾਂਤੀ ਦਾ ਪ੍ਰਤੀਕ ਹੋਵਗਾ: ਸ਼੍ਰੀ ਸਰਬਾਨੰਦ ਸੋਨੋਵਾਲ

Posted On: 17 JUN 2022 6:44PM by PIB Chandigarh

ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਕਿਹਾ ਕਿ ਆਉਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਨਾ ਕੇਵਲ ਸੱਭਿਆਚਾਰਕ ਪ੍ਰੋਗਰਾਮ ਦੇ ਕੈਲੰਡਰ ਵਿੱਚ ਇੱਕ ਦਿਨ ਨੂੰ ਚੁਣੇਗਾ, ਬਲਕਿ ਇਹ ਸਾਡੀ ਸਿਹਤ ਅਤੇ ਭਲਾਈ ਨੂੰ ਦੇਖਣ ਅਤੇ ਸਮਝਣ ਦੇ ਸਾਡੇ ਤਰੀਕੇ ਵਿੱਚ ਇੱਕ ਕ੍ਰਾਂਤੀ ਦਾ ਪ੍ਰਤੀਕ ਹੋਵੇਗਾ। ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਸੰਮੇਲਨ ਵਿੱਚ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਮਹੋਦਯ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀ ਤਿਆਰੀ ਜ਼ੋਰਾਂ ’ਤੇ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦਿਨ ਦੇ ਮਧਿਆਮ, ਸਾਡਾ ਉਦੇਸ਼ ਪਰੰਪਰਿਕ ਪ੍ਰਥਾਵਾਂ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣਾ ਅਤੇ ਵਿਸ਼ਵ ਨੂੰ ਮਨ, ਸਰੀਰ ਅਤੇ ਆਤਮਾ ਦੇ ਲਈ ਇਸ ਦੇ ਲਾਭਾਂ ਦੀ ਯਾਦ ਦਿਵਾਉਣਾ ਹੈ।

https://static.pib.gov.in/WriteReadData/userfiles/image/image0011EET.jpg

ਆਯੁਸ਼ ਮੰਤਰੀ ਨੇ ਮੀਡੀਆ ਕਰਮੀਆਂ ਨੂੰ ਸੂਚਿਤ ਕੀਤਾ ਕਿ ਇਸ ਸਾਲ ਦੀ ਵਿਸ਼ਾ ਵਸਤੂ ਦੁਨੀਆ ਦੇ ਸਾਹਮਣੇ ਆ ਰਹੀਆਂ ਭੂ-ਰਾਜਨੀਤਿਕ ਦੁਵਿਧਾਵਾਂ ’ਤੇ ਵਿਚਾਰ ਕਰਦੇ ਹੋਏ ਹਰ ਕਿਸੇ ਨੂੰ ਆਪਣੇ ਆਪ ਦੇ ਪਰਉਪਕਾਰੀ ਅਤੇ ਹਮਦਰਦੀਪੂਰਨ ਸਰੂਪ ਨੂੰ ਆਤਮਸਾਤ ਬਣਾਉਣ ਵਿੱਚ ਸਹਾਇਕ ਹੋਣ ਦਾ ਯਤਨ ਕਰਦੀ ਹੈ।

ਆਯੁਸ਼ ਮੰਤਰੀ ਨੇ ਅੱਗੇ ਦੱਸਿਆ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇਸ ਸਾਲ ਦੇਸ਼ ਵਿੱਚ ਲਗਭਗ 75 ਪ੍ਰਤੀਸ਼ਠਿਤ ਸਥਾਨਾਂ ’ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਦਿਨ ਅਜਿਹੇ ਅਭਿਨਵ ‘ਗਾਰਜੀਅਨ ਰਿੰਗ’ ਪ੍ਰੋਗਰਾਮ ਦਾ ਵੀ ਸਾਕਸ਼ੀ ਹੋਵੇਗਾ, ਜਿਸ ਵਿੱਚ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੁਆਰਾ ਆਯੋਜਿਤ ਕੀਤੇ ਜਾ ਰਹੇ ਸਭ ਪ੍ਰੋਗਰਾਮਾਂ ਦਾ 16 ਸਮਾਂ ਖੇਤਰਾਂ ਵਿੱਚ ਸਿੱਧਾ ਪ੍ਰਸਾਰਣ ਹੋਵੇਗਾ ਜੋ ਵਿਸ਼ਵ ਦੇ ਪੂਰਬੀ ਹਿੱਸੇ ਤੋਂ ਸ਼ੁਰੂ ਹੋ ਕੇ ਸੂਰਜ ਦੀ ਗਤੀ ਦੇ ਨਾਲ ਪੱਛਮੀ ਵੱਲ ਵਧੇਗਾ। ਵਿਲੱਖਣ 'ਰਿਲੇਅ' ਪ੍ਰੋਗਰਾਮ ਵਿੱਚ ਲਗਭਗ 80 ਦੇਸ਼ ਹਿੱਸਾ ਲੈਣਗੇ।

ਆਯੁਸ਼ ਮੰਤਰਾਲੇ ਦੁਆਰਾ ਮੈਸੂਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ 2022 ਦੇ 8ਵੇਂ ਸੰਸਕਰਣ ਦੇ ਆਯੋਜਨ ਦੇ ਲਈ ਬਣਾਈਆਂ ਜਾ ਰਹੀਆਂ ਯੋਜਨਾਵਾਂ ਅਤੇ ਵਿਵਸਥਾਵਾਂ ਨੂੰ ਸਾਂਝਾ ਕਰਨ ਦੇ ਲਈ ਇਸ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ।

ਜਿਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ ਸੰਬੋਧਨ ਵਿੱਚ ਘੋਸ਼ਿਤ ਕੀਤਾ ਸੀ, ਦੁਨੀਆ ਭਰ ਵਿੱਚ ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ‘ਮਾਨਵਤਾ ਦੇ ਲਈ ਯੋਗ’ ਹੈ।

 ਮੰਤਰੀ ਮਹੋਦਯ ਨੇ ਪ੍ਰੈੱਸ ਕਾਨਫਰੰਸ ਦੇ ਦੌਰਾਨ ਕੌਮਨ ਯੋਗ ਪ੍ਰੋਟੋਕਾਲ ਬੁਕਲੇਟ ਅਤੇ ਆਈਡੀਆਈ ’ਤੇ ਇੱਕ ਫਿਲਮ ਵੀ ਜਾਰੀ ਕੀਤੀ।

ਪ੍ਰਧਾਨ ਮੰਤਰੀ 21 ਜੂਨ, 2022 ਨੂੰ ਮੈਸੂਰ ਪੈਲੇਸ ਗ੍ਰਾਉਂਡ ਤੋਂ ਅੰਤਰਰਾਸ਼ਟਰੀ ਯੋਗ ਦਿਵਸ 2022 ਸਮਾਰੋਹ ਦੀ ਅਗਵਾਈ ਕਰਨਗੇ। ਪ੍ਰੋਗਰਾਮ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮੰਈ ਵੀ ਸ਼ਾਮਲ ਹੋਣਗੇ। ਲਗਭਗ ਪੰਦਰਾਂ ਹਜ਼ਾਰ ਯੋਗ ਉਤਸ਼ਾਹੀ ਯੋਗ ਕਰਨਗੇ ਅਤੇ ਇਸ ਪ੍ਰੋਗਰਾਮ ਦਾ ਆਯੋਜਨ ਸੰਸਦ ਮੈਂਬਰਾਂ, ਕਰਨਾਟਕ ਸਰਕਾਰ ਦੇ ਵਿਭਾਗਾਂ, ਮੰਤਰੀਆਂ, ਮੰਨੇ-ਪ੍ਰਮੰਨੇ ਵਿਅਕਤੀਆਂ, ਸਤਿਕਾਰਯੋਗ ਯੋਗ ਗੁਰੂਆਂ ਅਤੇ ਸੰਸਥਾਨਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਦਸ਼ਹਰਾ ਮੈਦਾਨ ਵਿੱਚ ਇੱਕ ਸਥਿਰ ਅਤੇ ਇੱਕ ਡਿਜੀਟਲ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ ਹੈ ਜੋ ਸ਼ੁਰੂਆਤੀ ਯੋਗ ਕਰਤਾਵਾਂ ਅਤੇ ਮਾਹਰਾਂ ਨੂੰ ਸਮਾਨ ਰੂਪ ਨਾਲ ਆਕਰਸ਼ਿਤ ਕਰੇਗੀ ਅਤੇ ਯੋਗ ਨਾਲ ਉਪਕ੍ਰਿਤ ਕਰਨ ਵਾਲੇ ਵਿਸ਼ਵ ਦਾ ਸਮੁੱਚਾ ਦ੍ਰਿਸ਼ਟੀਕੋਣ ਪ੍ਰਦਾਨ ਕਰੇਗੀ।

ਆਯੁਸ਼ ਮੰਤਰਾਲਾ, ਭਾਰਤ ਸਰਕਾਰ ਦੇ ਇਸ ਪ੍ਰਮੁੱਖ ਪ੍ਰੋਗਰਾਮ ਦਾ ਆਯੋਜਨ ਮੋਰਾਰਜੀ ਦੇਸਾਈ ਯੋਗ ਸੰਸਥਾਨ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਕਰਨਾਟਕ ਸਰਕਾਰ ਨੇ ਇਹ ਸੁਨਿਸ਼ਚਿਤ ਕਰਨ ਦੇ ਲਈ 14 ਕਮੇਟੀਆਂ ਦਾ ਗਠਨ ਕੀਤਾ ਹੈ ਕਿ ਇਸ ਸਮਾਰੋਹ ਨੂੰ ਉਤਕ੍ਰਿਸ਼ਟਤਾ ਦੇ ਉੱਚਤਮ ਮਿਆਰਾਂ ਦੇ ਅਨੁਸਾਰ ਆਯੋਜਿਤ ਕੀਤਾ ਜਾਵੇ।

ਇਸ ਸਾਲ ਮਾਰਚ ਵਿੱਚ ਆਯੁਸ਼ ਮੰਤਰਾਲੇ ਦੁਆਰਾ ਸ਼ੁਰੂ ਕੀਤੇ ਗਏ 100-ਦਿਨਾਂ ਉਲਟੀ ਗਿਣਤੀ ਅਭਿਯਾਨ ਨੇ 100 ਸ਼ਹਿਰਾਂ ਅਤੇ 100 ਸੰਗਠਨਾਂ ਵਿੱਚ ਭਾਰੀ ਜਨਸਮੂਹ ਇਕੱਤਰ ਕਰਨ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਇਸ ਪ੍ਰੋਗਰਾਮ ਦਾ ਡੀਡੀ ਇੰਡੀਆ ’ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਜੋ ਭਾਰਤੀ ਮਿਆਰ ਸਮੇਂ ਅਨੁਸਾਰ ਸਵੇਰੇ 3 ਵਜੇ ਤੋਂ ਸੁਰੂ ਹੋ ਕੇ ਰਾਤ 10 ਵਜੇ ਤੱਕ ਜਾਰੀ ਰਹੇਗਾ।

ਇਸ ਪ੍ਰੈੱਸ ਕਾਨਫਰੰਸ ਵਿੱਚ ਸ਼੍ਰੀ ਸੋਨੋਵਾਲ ਦੇ ਇਲਾਵਾ ਆਯੁਸ਼ ਸਕੱਤਰ ਵੈਦਯ ਰਾਜੇਸ਼ ਕੋਟੇਚਾ, ਆਯੁਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀਮਤੀ ਕਵਿਤਾ ਗਰਗ ਅਤੇ ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਦੇ ਡਾਇਰੈਕਟਰ ਡਾ. ਈਸ਼ਵਰ ਵੀ. ਬਸਵਰਦੀ ਵੀ ਉਪਸਥਿਤ ਸਨ। 

 ************

ਐੱਸਕੇ 


(Release ID: 1835163) Visitor Counter : 144