ਜਹਾਜ਼ਰਾਨੀ ਮੰਤਰਾਲਾ

ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਨੇ ਮਰਚੈਂਟ ਨੇਵੀ ਵਿੱਚ ਸੁਚਾਰੂ ਤਰੀਕੇ ਨਾਲ ਲਾਗੂਕਰਨ ਦੇ ਉਦੇਸ਼ ਨਾਲ ਭਾਰਤੀ ਜਲ ਸੈਨਾ ਤੋਂ ਆਉਣ ਵਾਲੇ ਅਗਨੀਵੀਰਾਂ ਲਈ ਛੇ ਆਕਰਸ਼ਕ ਸੇਵਾ ਅਵਸਰਾਂ ਦਾ ਐਲਾਨ ਕੀਤਾ


ਮੰਤਰਾਲਾ ਅਤਿਅਧਿਕ ਕੁਸ਼ਲ ਅਤੇ ਲਾਭਕਾਰੀ ਮਰਚੈਂਟ ਨੇਵੀ ਵਿੱਚ ਅਗਨੀਵੀਰਾਂ ਨੂੰ ਸ਼ਾਮਲ ਕਰਨ ਲਈ ਭਾਰਤੀ ਜਲ ਸੈਨਾ ਨਾਲ ਮਿਲ ਕੇ ਕੰਮ ਕਰੇਗਾ

ਅਗਨੀਪਥ ਯੋਜਨਾ ਦੇ ਰਾਹੀਂ ਮਰਚੈਂਟ ਨੇਵੀ ਵਿੱਚ ਆਕਰਸ਼ਕ ਭੂਮਿਕਾ ਨਿਭਾਉਣ ਲਈ ਭਾਰਤੀ ਜਲ ਸੈਨਾ ਰਾਹੀਂ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।

Posted On: 18 JUN 2022 3:32PM by PIB Chandigarh

ਪੋਰਟਸ਼ਿਪਿੰਗ ਅਤੇ ਜਲਮਾਰਗ ਮੰਤਰਾਲਾ (ਐੱਮਓਪੀਏਐੱਸਡਬਲਿਊ-MOPSW) ਨੇ ਭਾਰਤੀ ਜਲ ਸੈਨਾ ਦੇ ਨਾਲ ਅਗਨੀਵੀਰਾਂ ਦੇ ਕਾਰਜਕਾਲ ਤੋਂ ਬਾਅਦ ਉਨ੍ਹਾਂ ਨੂੰ ਮਰਚੈਂਟ ਨੇਵੀ ਦੀਆਂ ਵਿਭਿੰਨ ਭੂਮਿਕਾਵਾਂ ਵਿੱਚ ਅਵਸਰ ਪ੍ਰਦਾਨ ਕਰਨ ਲਈ ਛੇ ਆਕਰਸ਼ਕ ਸੇਵਾ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਹ ਯੋਜਨਾ ਦੁਨੀਆ ਭਰ ਵਿੱਚ ਮਿਹਨਤੀ ਮਰਚੈਂਟ ਨੇਵੀ ਵਿੱਚ ਸ਼ਾਮਲ ਹੋਣ ਲਈ ਸਮ੍ਰਿੱਧ ਨੌਸੈਨਿਕ  ਅਨੁਭਵ ਅਤੇ ਪ੍ਰੋਫੈਸ਼ਨਲ ਸਰਟੀਫਿਕੇਸ਼ਨ ਦੇ ਨਾਲ ਲੋੜੀਂਦੀ ਟ੍ਰੇਨਿੰਗ ਪ੍ਰਾਪਤ ਕਰਨ ਦੇ ਸਮਰੱਥ ਕਰੇਗੀ। ਇਨ੍ਹਾਂ ਪ੍ਰਾਵਧਾਨਾਂ ਦਾ ਐਲਾਨ ਅੱਜ ਮੁੰਬਈ ਵਿੱਚ ਪੋਰਟਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਦੇ ਡਾਇਰੈਕਟੋਰੇਟ ਜਨਰਲ ਆਵ੍ ਸ਼ਿਪਿੰਗ ਦੁਆਰਾ ਕੀਤਾ ਗਿਆ।

ਅਗਨੀਵੀਰਾਂ ਦੇ ਲਈ ਇਨ੍ਹਾਂ ਯੋਜਨਾਵਾਂ ਰਾਹੀਂ ਕਈ ਅਹੁਦਿਆਂ 'ਤੇ ਨਿਯੁਕਤੀਆਂ ਸੰਭਵ ਹੋ ਸਕਣਗੀਆਂ। ਖਾਸ ਤੌਰ 'ਤੇ ਭਾਰਤੀ ਜਲ ਸੈਨਾ ਤੋਂ ਪ੍ਰਾਪਤ ਰੇਟਿੰਗ ਨੂੰ ਇਸ ਦਾ ਅਧਾਰ ਬਣਾਇਆ ਜਾਵੇਗਾ। ਇਸ ਵਿੱਚ ਇਲੈਕਟ੍ਰੀਕਲ ਰੇਟਿੰਗ ਦੇ ਨਾਲ ਮਰਚੈਂਟ ਨੇਵੀ ਵਿੱਚ ਪ੍ਰਮਾਣਿਤ ਇਲੈਕਟ੍ਰੋ ਟੈਕਨੀਕਲ ਵਿੱਚ ਨੌਕਰੀਆਂ ਅਤੇ ਪ੍ਰਮਾਣਿਤ ਸ਼੍ਰੇਣੀ IV-ਐੱਨਸੀਵੀ ਸੀਓਸੀ ਧਾਰਕਾਂ ਨੂੰ ਨਿਯੁਕਤ ਕਰਨਾ ਇਸ ਵਿੱਚ ਹੈ। ਇਸ ਤੋਂ ਇਲਾਵਾ ਕੁਝ ਲੋਕ ਆਪਣੀ ਰੇਟਿੰਗ ਦੇ ਅਧਾਰ 'ਤੇ ਕੁੱਕ ਦਾ ਕੰਮ ਵੀ ਕਰ ਸਕਦੇ ਹਨ। ਐੱਮਓਐੱਸਪੀਡਬਲਿਊ (MOSPW) ਉਨ੍ਹਾਂ ਅਗਨੀਵੀਰਾਂ ਦੇ ਲਈ ਇੰਡੋਸ ਅਤੇ ਸੀਡੀਸੀ ਜਾਰੀ ਕਰੇਗਾ ਜੋ ਭਾਰਤੀ ਜਲ ਸੈਨਾ ਦੁਆਰਾ ਉਕਤ ਅਹੁਦਿਆਂ ਵਿੱਚੋਂ ਕਿਸੇ 'ਤੇ ਕੰਮ ਕਰਨ ਦਾ ਇਰਾਦਾ ਰੱਖਦੇ ਹਨ। ਕੁਝ ਯੋਜਨਾਵਾਂ ਮਕੈਨੀਕਲ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਜਾਂ ਇਲੈਕਟ੍ਰੌਨਿਕ ਜਾਂ ਇਲੈਕਟ੍ਰੀਕਲ ਸਟ੍ਰੀਮ ਵਿੱਚ ਆਈਟੀਆਈ ਟ੍ਰੇਡ ਸਰਟੀਫਿਕਟ ਵਾਲੇ ਅਗਨੀਵੀਰਾਂ ਦੇ ਲਈ ਤਿਆਰ ਕੀਤੀਆਂ ਗਈਆਂ ਹਨ - ਖਾਸ ਤੌਰ 'ਤੇ ਜੋ ਇਨ੍ਹਾਂ ਯੋਗਤਾਵਾਂ ਨਾਲ ਜੁੜ ਰਹੇ ਹਨ ਜਾਂ ਭਾਰਤੀ ਜਲ ਸੈਨਾ ਨਾਲ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਹਾਸਲ ਕਰ ਚੁੱਕੇ ਹਨ।

ਅਗਨੀਪਥ ਯੋਜਨਾ-ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੇ ਆਧੁਨਿਕੀਕਰਣ ਲਈ ਇੱਕ ਪਰਿਵਰਤਨਕਾਰੀ ਕਦਮ ਹੈ। ਇਹ ਭਾਰਤ ਦੇ ਨੌਜਵਾਨਾਂ ਲਈ ਦੇਸ਼ ਦੀ ਸੇਵਾ ਕਰਨ ਦੇ ਮੌਕੇ ਪੈਦਾ ਕਰੇਗਾ ਅਤੇ ਨਾਲ ਹੀ ਉਨ੍ਹਾਂ ਨੂੰ ਸਮ੍ਰਿੱਧ ਪੇਸ਼ੇਵਰ ਅਨੁਭਵ ਅਤੇ ਟ੍ਰੇਨਿੰਗ ਪ੍ਰਦਾਨ ਕਰੇਗਾਤਾਂ ਜੋ ਉਹ ਮੌਕਿਆਂ ਦਾ ਲਾਭ ਉਠਾ ਸਕਣ। ਮਰਚੈਂਟ ਨੇਵੀ ਦੁਆਰਾ ਗਲੋਬਲ ਐਕਸਪੋਜ਼ਰ ਪ੍ਰਦਾਨ ਕਰਨ ਲਈਐੱਮਓਪੀਐੱਸਡਬਲਿਊ ਭਾਰਤੀ ਜਲ ਸੈਨਾ ਦੇ ਨਾਲ  ਮਿਲ ਕੇ ਅਗਨੀਵੀਰਾਂ ਨੂੰ ਟ੍ਰੇਨਿੰਗ ਅਤੇ ਲੈਸ ਕਰੇਗਾ ਅਤੇ ਜਲ ਸੈਨਾ ਦੇ ਨਾਲ ਚਾਰ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਮਰਚੈਂਟ ਪੋਸਟ ਵਿੱਚ ਇੱਕ ਵਿਕਲਪਿਕ ਕਰੀਅਰ ਬਣਾਉਣ ਦੀ ਸਹੂਲਤ ਦੇਵੇਗਾ।

ਇਸ ਯੋਜਨਾ ਬਾਰੇ ਬੋਲਦਿਆਂਪੋਰਟਸ਼ਿਪਿੰਗ ਅਤੇ ਜਲਮਾਰਗ ਕੇਂਦਰੀ ਮੰਤਰੀਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਪਰਵਰਤਨਕਾਰੀ ਅਗਨੀਪਥ ਯੋਜਨਾ ਰਾਹੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦਾ ਇੱਕ ਦੂਰਗਾਮੀ ਯਤਨ ਹੈ ਕਿ ਭਾਰਤੀ ਹਥਿਆਰਬੰਦ ਬਲਾਂ ਦੀ ਪ੍ਰੋਫਾਈਲ ਯੁਵਾ ਬਣੀ ਰਹੇ। ਉਨ੍ਹਾਂ ਦਾ ਮੰਨਣਾ ਹੈ ਕਿ ਨੌਜਵਾਨ ਕਰਮੀ ਨਵੀਆਂ ਤਕਨੀਕਾਂ ਦੇ ਅਨੁਕੂਲ ਹੋਣਗੇ ਅਤੇ ਅਸੀਂ ਵਿਸ਼ਵ ਪੱਧਰੀ ਭਾਰਤੀ ਜਲ ਸੈਨਾ ਵਿੱਚ ਇੱਕ ਆਕਰਸ਼ਕ ਕਰੀਅਰ ਨੂੰ ਸੁਰੱਖਿਅਤ ਕਰਨ ਦੇ ਲਈ ਅਸੀਂ ਵਿਸ਼ਵ ਪੱਧਰੀ ਜਲ ਸੈਨਾ ਦੇ ਨਾਲ ਆਪਣੇ ਕਾਰਜਕਾਲ ਰਾਹੀਂ ਉਨ੍ਹਾਂ ਨੂੰ ਤਿਆਰ ਕਰਾਂਗੇ। ਇਨ੍ਹਾਂ ਯੋਜਨਾਵਾਂ ਦੇ ਜ਼ਰੀਏਮਰਚੈਂਟ ਨੇਵੀ ਵਿੱਚ ਕੁਸ਼ਲ ਕਿਰਤ ਬਲ ਦੇ ਪਾੜੇ ਨੂੰ ਭਰਨ ਲਈ ਭਾਰਤੀ ਜਲ ਸੈਨਾ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਇਹ ਸਾਡੇ ਅਗਨੀਵੀਰਾਂ ਨੂੰ ਸ਼ਿਪਿੰਗ ਸੈਕਟਰ ਵਿੱਚ ਸ਼ਿਫਟ ਕਰਨ ਅਤੇ ਭਾਰਤੀ ਸਮੁੰਦਰੀ ਅਰਥਵਿਵਸਥਾ ਵਿੱਚ ਆਪਣੇ ਸਮ੍ਰਿੱਧ ਕੁਸ਼ਲ ਅਤੇ ਅਨੁਭਵ ਰਾਹੀਂ ਅਤਿਅਧਿਕ ਯੋਗਦਾਨ ਦੇ ਕੇ ਮਰਚੈਂਟ ਨੇਵੀ ਵਿੱਚ ਇੱਕ ਆਕਰਸ਼ਕ ਕਰੀਅਰ ਬਣਾਉਣ ਵਿੱਚ ਮਦਦ ਕਰੇਗਾ।

ਭਾਰਤ ਵਿਸ਼ਵ ਮਰਚੈਂਟ ਬੇੜੇ ਦੇ ਲਈ ਸਭ ਤੋਂ ਵੱਡੇ ਮੈਨਪਾਵਰ ਸਪਲਾਈ ਕਰਤਾ ਵਿੱਚੋਂ ਇੱਕ ਹੈ। ਭਾਰਤੀ ਮਲਾਹਾਂ ਨੂੰ ਐੱਸਟੀਸੀਡਬਲਿਊ ਕਨਵੈਨਸ਼ਨ ਦੇ ਅਨੁਸਾਰ ਪ੍ਰਮਾਣਿਤ ਕੀਤਾ ਜਾਂਦਾ ਹੈ  ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉਨ੍ਹਾਂ ਦੀ ਕਾਫੀ ਮੰਗ ਹੈ। ਯੋਜਨਾ ਨੂੰ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਨੌਵਾਹਨ ਖੇਤਰ ਵਿੱਚ ਅਸਾਨੀ ਨਾਲ ਕੰਮ ਜਾਰੀ ਰੱਖਣ ਦੇ ਲਈ ਅਗਨੀਵੀਰਾਂ ਨੂੰ ਤਿਆਰ ਕੀਤਾ ਜਾ ਸਕੇ। ਐੱਮਓਪੀਐੱਸਡਬਲਿਊ ਅਤੇ ਭਾਰਤੀ ਜਲ ਸੈਨਾ ਇਸ ਸਿਲਸਿਲੇ ਵਿੱਚ ਮਿਲ ਕੰਮ ਕਰਨਗੇ।

 

  **********

ਐੱਮਜੇਪੀਐੱਸ



(Release ID: 1835156) Visitor Counter : 122