ਪ੍ਰਿਥਵੀ ਵਿਗਿਆਨ ਮੰਤਰਾਲਾ

ਐੱਮਈਟੀਓਸੀ ਵਿੱਚ ਸੰਖਿਆਤਮਕ ਮਾਡਲ ਅਧਾਰਿਤ ਐਪਲੀਕੇਸ਼ਨਾਂ 'ਤੇ ਸਹਿਯੋਗ ਲਈ ਭਾਰਤੀ ਜਲ ਸੈਨਾ ਅਤੇ ਐੱਨਸੀਐੱਮਆਰਡਬਲਿਊਐੱਫ ਦਰਮਿਆਨ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ

Posted On: 17 JUN 2022 6:35PM by PIB Chandigarh

ਨੈਸ਼ਨਲ ਸੈਂਟਰ ਫਾਰ ਮੀਡੀਅਮ ਰੇਂਜ ਵੈਦਰ ਫੋਰਕਾਸਟਿੰਗ (ਐੱਨਸੀਐੱਮਆਰਡਬਲਿਊਐੱਫ), ਪ੍ਰਿਥਵੀ ਵਿਗਿਆਨ ਮੰਤਰਾਲੇ ਨੇ 'ਮੌਸਮ ਵਿਗਿਆਨ ਅਤੇ ਸਮੁੰਦਰ ਵਿਗਿਆਨ ਵਿੱਚ ਸੰਖਿਆਤਮਕ ਮਾਡਲ ਅਧਾਰਿਤ ਐਪਲੀਕੇਸ਼ਨਾਂ 'ਤੇ ਸਹਿਯੋਗ' ਲਈ ਭਾਰਤੀ ਜਲ ਸੈਨਾ, ਰੱਖਿਆ ਮੰਤਰਾਲੇ ਨਾਲ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ। ਇਸ ਸਹਿਮਤੀ ਪੱਤਰ 'ਤੇ ਐੱਨਸੀਐੱਮਆਰਡਬਲਯੂਐੱਫ, ਨੋਇਡਾ ਵਿਖੇ ਆਯੋਜਿਤ ਸਮਾਰੋਹ ਦੌਰਾਨ ਐੱਨਸੀਐੱਮਆਰਡਬਲਯੂਐੱਫ ਦੇ ਮੁਖੀ ਡਾ. ਅਸ਼ੀਸ ਕੇ ਮਿੱਤਰਾ, ਅਤੇ ਰੱਖਿਆ ਮੰਤਰਾਲੇ (ਨੇਵੀ) ਦੇ ਇੰਟੀਗ੍ਰੇਟਿਡ ਹੈੱਡਕੁਆਰਟਰ, ਭਾਰਤੀ ਜਲ ਸੈਨਾ ਦੇ ਡਾਇਰੈਕਟੋਰੇਟ ਆਵੑ ਨੇਵਲ ਓਸ਼ੀਅਨੋਲੋਜੀ ਐਂਡ ਮੀਟਿਓਰੋਲੋਜੀ (ਡੀਐੱਨਓਐੱਮ) ਦੇ ਮੁਖੀ, ਕਮਮੋਡੋਰ ਜੀ ਰਾਮਬਾਬੂ ਨੇ ਦਸਤਖਤ ਕੀਤੇ। 

 

ਇਸ ਸਹਿਯੋਗ ਦਾ ਉਦੇਸ਼ ਦੋਵਾਂ ਸੰਸਥਾਵਾਂ ਨੂੰ ਮੌਸਮ/ਸਮੁੰਦਰ ਮਾਡਲਿੰਗ, ਕਪਲਡ ਮਾਡਲਿੰਗ, ਡੇਟਾ ਏਸੀਮੀਲੇਸ਼ਨ, ਐਨਸੈਂਬਲ ਪੂਰਵ ਅਨੁਮਾਨ ਅਤੇ ਸੈਟੇਲਾਈਟ ਡੇਟਾ ਦੀ ਵਰਤੋਂ ਦੇ ਖੇਤਰਾਂ ਵਿੱਚ ਤੇਜ਼ੀ ਨਾਲ ਹੋ ਰਹੇ ਵਿਕਾਸ ਅਤੇ ਮਹਾਰਤ ਨੂੰ ਸਾਂਝਾ ਕਰਨਾ ਹੈ। ਇਸ ਤੋਂ ਇਲਾਵਾ, ਇਹ ਦੋਵਾਂ ਸੰਸਥਾਵਾਂ ਦੀਆਂ ਪ੍ਰੋਫੈਸ਼ਨਲ ਸ਼ਕਤੀਆਂ ਦੇ ਅਧਾਰ 'ਤੇ ਅਰਥਪੂਰਨ ਗੱਲਬਾਤ ਦੀ ਸੁਵਿਧਾ ਵੀ ਦੇਵੇਗਾ।

 

ਉੱਚ ਦਕਸ਼ ਵਿਗਿਆਨੀਆਂ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ, ਐੱਨਸੀਐੱਮਆਰਡਬਲਯੂਐੱਫ ਕੋਚੀ ਵਿਖੇ ਸਥਿਤ ਦੋ ਪ੍ਰਮੁੱਖ ਭਾਰਤੀ ਜਲ ਸੈਨਾ ਸਥਾਪਨਾਵਾਂ ਯਾਨੀ ਨੇਵਲ ਅਪਰੇਸ਼ਨਸ ਡੇਟਾ ਪ੍ਰੋਸੈਸਿੰਗ ਅਤੇ ਵਿਸ਼ਲੇਸ਼ਣ ਕੇਂਦਰ (ਐੱਨਓਡੀਪੀਏਸੀ) ਅਤੇ ਇੰਡੀਆ ਨੇਵਲ ਮੈਟਰੋਲੋਜੀਕਲ ਵਿਸ਼ਲੇਸ਼ਣ ਕੇਂਦਰ (ਆਈਐੱਨਐੱਮਏਸੀ) ਦੇ ਨਾਲ ਹਿੰਦ ਮਹਾਸਾਗਰ ਖੇਤਰ (ਆਈਓਆਰ) ਅਤੇ ਗਲੋਬਲ ਖੇਤਰਾਂ ਵਿੱਚ ਵਧੀ ਹੋਈ ਭਰੋਸੇਯੋਗਤਾ ਅਤੇ ਸ਼ੁੱਧਤਾ ਦੇ ਨਾਲ, ਜੋੜੇ ਮਾਡਲਾਂ ਸਮੇਤ ਉੱਨਤ ਸੰਖਿਆਤਮਕ ਮੌਸਮ ਪੂਰਵ ਅਨੁਮਾਨ ਪ੍ਰਣਾਲੀਆਂ ਨੂੰ ਵਿਕਸਤ ਕਰਨ ਵਿੱਚ ਸਹਾਇਤਾ ਕਰੇਗਾ।

 

ਇਹ ਸਮਝੌਤਾ ਐੱਨਸੀਐੱਮਆਰਡਬਲਯੂਐੱਫ ਅਤੇ ਭਾਰਤੀ ਜਲ ਸੈਨਾ ਦੋਵਾਂ ਨੂੰ ਭਵਿੱਖ ਵਿੱਚ ਸਾਰਥਕ ਗੱਲਬਾਤ ਅਤੇ ਪ੍ਰੋਫੈਸ਼ਨਲ ਅਦਾਨ-ਪ੍ਰਦਾਨ ਨੂੰ ਅੱਗੇ ਵਧਾਉਣ ਵਿੱਚ ਲਾਭ ਪਹੁੰਚਾਏਗਾ। 


https://lh3.googleusercontent.com/JKLIpx0hkvtoAZVHRgnGmXn1UbMLzG0kT35OIdZg721-yTGztIHAs5qLmGYEuh-qWaiW_axxVfS4BVHx8s-m0Wz9iqCihQcoc4pqQi1NP2BushhL5skcdmVAuai2D27q6gl69Rf7aN1c6qHLIw

 

 ਡਾ. ਅਸ਼ੀਸ ਕੇ ਮਿੱਤਰਾ, ਮੁਖੀ ਐੱਨਸੀਐੱਮਆਰਡਬਲਯੂਐੱਫ ਅਤੇ (ਡੀਐੱਨਓਐੱਮ) ਭਾਰਤੀ ਜਲ ਸੈਨਾ, ਦੇ ਮੁਖੀ ਕਮੋਡੋਰ ਜੀ ਰਾਮਬਾਬੂ ਦੁਆਰਾ ਸਹਿ

ਮਤੀ ਪੱਤਰ 'ਤੇ ਦਸਤਖਤ

 

*************

 

 ਐੱਸਐੱਨਸੀ/ਆਰਆਰ



(Release ID: 1835154) Visitor Counter : 135


Read this release in: English , Urdu , Marathi , Hindi