ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ‘ਗੁਣਵੱਤਾ’‘ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਨਵੇਂ ਵਿਚਾਰਾਂ, ਰਿਸਰਚ ਨਤੀਜਿਆਂ ਅਤੇ ਟੈਕਨੋਲੋਜੀਆਂ ਦੇ ਲਈ ਇਨੋਵੇਸ਼ਨ ਬੈਂਕ ਦੀ ਸਥਾਪਨਾ ਦਾ ਪ੍ਰਸਤਾਵ ਕੀਤਾ
Posted On:
17 JUN 2022 12:53PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ‘ਗੁਣਵੱਤਾ’ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਨਵੇਂ ਵਿਚਾਰਾਂ, ਰਿਸਰਚ ਨਤੀਜਿਆਂ ਅਤੇ ਟੈਕਨੋਲੋਜੀਆਂ ਸੰਬੰਧੀ ਇਨੋਵੇਸ਼ਨ ਬੈਂਕ ਦੀ ਸਥਾਪਨਾ ਦਾ ਪ੍ਰਸਤਾਵ ਕੀਤਾ ਹੈ। ਭਾਰਤੀ ਸੜਕ ਕਾਂਗ੍ਰੇਸ (ਆਈਆਰਸੀ) ਦੀ 222ਵੀਂ ਮਿਡ-ਟਰਮ ਕਾਉਂਸਿਲ ਮੀਟਿੰਗ ਦੇ ਉਦਘਾਟਨ ਸਮਾਰੋਹ ਨੂੰ ਵਰਚੁਅਲੀ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਈਆਰਸੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਨਵੀਆਂ ਪਹਿਲਾਂ ਲੈ ਕੇ ਆਵੇਗਾ। ਸਾਰੇ ਇੰਜੀਨੀਅਰਾਂ ਦਾ ਫੋਕਸ ਇਨੋਵੇਸ਼ਨ ‘ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਈਆਰਸੀ ਨੂੰ ਆਈਆਈਟੀ ਅਤੇ ਦੁਨੀਆ ਦੇ ਹੋਰ ਆਲਮੀ ਸੰਸ਼ਥਾਵਾਂ ਦੀ ਮਦਦ ਨਾਲ ਇੱਕ ਵਿਸ਼ਵ ਪੱਧਰੀ ਅਤਿਆਧੁਨਿਕ ਸਟੇਟ ਆਵ੍ ਦ ਆਰਟ ਪ੍ਰਯੋਗਸ਼ਾਲਾ ਵਿਕਸਿਤ ਕਰਨੀ ਚਾਹੀਦੀ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਨੂੰ ਪੂਰਾ ਕਰਨ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਮਹੱਤਵਪੂਰਨ ਭੂਮਿਕਾ ਹੈ।
ਸੜਕ ਇਨਫ੍ਰਾਸਟ੍ਰਕਚਰ ਤੋਂ ਸਿੱਧੇ ਤੌਰ ‘ਤੇ ਉਸ ਖੇਤਰ ਵਿੱਚ ਸਮ੍ਰਿੱਧੀ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸੜਕ ਇਨਫ੍ਰਾਸਟ੍ਰਕਚਰ ਲੋਕਾਂ, ਸੱਭਿਆਚਾਰਾਂ ਅਤੇ ਸਮਾਜ ਨੂੰ ਆਪਸ ਵਿੱਚ ਜੋੜਦੀ ਹੈ ਅਤੇ ਸਮਾਜਿਕ-ਆਰਥਿਕ ਵਿਕਾਸ ਦੇ ਜ਼ਰੀਏ ਸਮ੍ਰਿੱਧੀ ਲਿਆਉਂਦੀ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਪਿਛਲੇ 8 ਵਰ੍ਹਿਆਂ ਵਿੱਚ, ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ 2014 ਦੇ 91,000 ਕਿਲੋਮੀਟਰ ਤੋਂ 50 ਪ੍ਰਤੀਸ਼ਤ ਵਧ ਕੇ ਹੁਣ ਲਗਭਗ 1.47 ਲੱਖ ਕਿਲੋਮੀਟਰ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ 2025 ਤੱਕ ਰਾਸ਼ਟਰੀ ਰਾਜਮਾਰਗ ਨੈਟਵਰਕ ਨੂੰ 2 ਲੱਖ ਕਿਲੋਮੀਟਰ ਤੱਕ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 8 ਵਰ੍ਹਿਆਂ ਵਿੱਚ ਸਾਡੀ ਟੀਮ ਨੇ ਕਈ ਵਰਲਡ ਰਿਕਾਰਡ ਕਾਇਮ ਕੀਤੇ ਹਨ।
ਸ਼੍ਰੀ ਗਡਕਰੀ ਨੇ ਕਿਹਾ ਕਿ ਸਰਕਾਰ ਉੱਤਰ-ਪੂਰਬੀ ਖੇਤਰ ਦੇ ਵਿਕਾਸ ਦੇ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਐੱਨਐੱਚਆਈਡੀਸੀਐੱਲ ਇਸ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਰਾਸ਼ਟਰੀ ਰਾਜਮਾਰਗਾਂ ਦੇ ਵਿਕਾਸ ਵਿੱਚ ਇਸ ਖੇਤਰ ਦਾ ਹਿੱਸਾ 10 ਪ੍ਰਤੀਸ਼ਤ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 45,000 ਕਰੋੜ ਰੁਪਏ ਦੀ ਲਾਗਤ ਨਾਲ 2344 ਕਿਲੋਮੀਟਰ ਰਾਜਮਾਰਗ ਦਾ ਨਿਰਮਾਣ ਕੀਤਾ ਜਾ ਚੁੱਕਿਆ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਨਿਰਮਾਣ ਦੇ ਲਈ ਦੁਨੀਆ ਦੀ ਸਭ ਤੋਂ ਚੰਗੀ ਅਤੇ ਸਭ ਤੋਂ ਸਫਲ ਤਕਨੀਕ ਅਤੇ ਨਵੀਆਂ ਸਮੱਗਰੀਆਂ ਨੂੰ ਅਪਣਾਉਣ ਦੇ ਲਈ ਤਿਆਰ ਹਨ। ਸ਼੍ਰੀ ਗਡਕਰੀ ਨੇ ਕਿਹਾ ਕਿ ਸਾਡਾ ਪੂਰਾ ਧਿਆਨ ਪ੍ਰਾਮਾਣਿਕ ਟੈਕਨੋਲੋਜੀ ਦੇ ਉਪਯੋਗ ਅਤੇ ਨਿਰਮਾਣ ਲਾਗਤ ਵਿੱਚ ਕਮੀ ਲਿਆਉਣ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਗੁਣਵੱਤਾ ਕਾਇਮ ਰੱਖਦੇ ਹੋਏ ਨਿਰਮਾਣ ਦੀ ਲਾਗਤ ਘੱਟ ਕਰਨ ਦੀ ਜ਼ਰੂਰਤ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਨਿਰਮਾਣ ਅਤੇ ਸੰਚਾਲਨ ਪੜਾਵਾਂ ਦੌਰਾਨ ਨਿਊਨਤਮ ਕਾਰਬਨ ਫੁਟਪ੍ਰਿੰਟ ਅਤੇ ਸੀਮਿਤ ਕੁਦਰਤੀ ਸੰਸਾਧਨਾਂ ਦਾ ਦੋਹਨ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਈਕੋਲੋਜੀ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੀ ਕੀਮਤ ‘ਤੇ ਵਿਕਾਸ ਸਾਨੂੰ ਸਵੀਕਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਟੀਲ ਅਤੇ ਸੀਮੇਂਟ ਦਾ ਸਥਾਈ ਵਿਕਲਪ ਖੋਜਿਆ ਜਾਣਾ ਚਾਹੀਦਾ ਹੈ।
ਮੰਤਰੀ ਨੇ ਕਿਹਾ ਕਿ ਸੜਕ ਸੁਰੱਖਿਆ ਸਰਕਾਰ ਦੇ ਲਈ ਇੱਕ ਉੱਚ ਪ੍ਰਾਥਮਿਕਤਾ ਵਾਲਾ ਖੇਤਰ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸੜਕ ਸੁਰੱਖਿਆ ਨਿਰਦੇਸ਼ ਵਿੱਚ ਇੰਜਨੀਅਰਿੰਗ ਨਾਲ ਸੰਬੰਧਿਤ ਪ੍ਰਭਾਵੀ ਆਲਮੀ ਪ੍ਰਕਿਰਿਆਵਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ।
***********
ਐੱਮਜੇਪੀਐੱਸ
(Release ID: 1834930)
Visitor Counter : 191