ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਸ਼੍ਰੀ ਪਰਸ਼ੋਤਮ ਰੂਪਲਾ ਕੱਲ੍ਹ ਨੂੰ ਯੋਗ ਸੈਸ਼ਨ ਵਿੱਚ ਭਾਗ ਲੈਣਗੇ


ਗੁਜਰਾਤ ਦੇ ਪ੍ਰਸਿੱਧ ਸਥਾਨ ਸੋਮਨਾਥ ਵਿਖੇ ਯੋਗ ਉਤਸਵ

ਸਮਾਗਮ ਵਿੱਚ 1000 ਤੋਂ ਵੱਧ ਕਿਸਾਨ ਸ਼ਾਮਲ ਹੋਣਗੇ

ਦੁੱਧ ਅਤੇ ਡੇਅਰੀ ਉਤਪਾਦਾਂ ਨੂੰ ਉਤਸ਼ਾਹਿਤ ਕਰਕੇ ਸਿਹਤ ਅਤੇ ਤੰਦਰੁਸਤੀ ਲਈ ਜਨਤਕ ਅੰਦੋਲਨ ਦਾ ਟੀਚਾ

ਸਮਾਗਮ ਦਾ ਵਿਸ਼ਾ- ਸਹੀ ਜੀਵਨ ਅਤੇ ਪੌਸ਼ਟਿਕ ਭੋਜਨ ਨਾਲ ਯੋਗ

ਡਾ. ਸੰਜੀਵ ਕੁਮਾਰ ਬਲਿਆਨ ਅਤੇ ਡਾ. ਐੱਲ. ਮੁਰੂਗਨ ਕ੍ਰਮਵਾਰ ਰਿਸ਼ੀਕੇਸ਼ ਅਤੇ ਕੰਨਿਆਕੁਮਾਰੀ ਵਿੱਚ ਇਸੇ ਤਰ੍ਹਾਂ ਦੇ ਸਮਾਗਮਾਂ ਵਿੱਚ ਹਿੱਸਾ ਲੈਣਗੇ

ਅੰਤਰਰਾਸ਼ਟਰੀ ਯੋਗ ਦਿਵਸ ਦੀ ਉਲਟੀ ਗਿਣਤੀ ਸ਼ੁਰੂ

Posted On: 16 JUN 2022 5:06PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਆਈਡੀਵਾਈ 2022 ਦੇ ਕਾਊਂਟਡਾਊਨ ਸਮਾਗਮਾਂ ਦੇ ਹਿੱਸੇ ਵਜੋਂ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਸੋਮਨਾਥ, ਗੁਜਰਾਤ ਵਿਖੇ ਮੁੱਖ ਮਹਿਮਾਨ ਵਜੋਂ ਆਪਣੀ ਮੌਜੂਦਗੀ ਨਾਲ ਯੋਗ ਉਤਸਵ ਦਾ ਆਗਾਜ਼ ਕਰਨਗੇ। ਕੇਂਦਰੀ ਮੰਤਰੀ ਅਰਬ ਸਾਗਰ ਵਿੱਚ ਡੁੱਬਦੇ ਸੂਰਜ ਦੀ ਪਿੱਠਭੂਮੀ ਵਿੱਚ ਸੋਮਨਾਥ ਮੰਦਿਰ ਪਰਿਸਰ ਵਿੱਚ ਜੂਨਾਗੜ੍ਹ, ਅਮਰੇਲੀ ਅਤੇ ਰਾਜਕੋਟ ਦੇ ਹਜ਼ਾਰ ਤੋਂ ਵੱਧ ਡੇਅਰੀ ਕਿਸਾਨਾਂ ਨਾਲ ਯੋਗ ਸੈਸ਼ਨ ਵਿੱਚ ਹਿੱਸਾ ਲੈਣਗੇ। 

ਭਾਰਤ ਸਰਕਾਰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੀ ਹੈ ਅਤੇ ਆਯੂਸ਼ ਮੰਤਰਾਲੇ ਨੇ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਦੀ ਉਲਟੀ ਗਿਣਤੀ ਵਜੋਂ ਸਮਾਗਮਾਂ ਦਾ ਆਯੋਜਨ ਕਰਨ ਦਾ ਪ੍ਰਸਤਾਵ ਰੱਖਿਆ ਹੈ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ, ਭਾਰਤ ਸਰਕਾਰ, ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨਡੀਡੀਬੀ) ਅਤੇ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (ਜੀਸੀਐੱਮਐੱਮਐੱਫ) ਦੇ ਸਹਿਯੋਗ ਨਾਲ ਪ੍ਰਸਿੱਧ ਸਥਾਨ ਸੋਮਨਾਥ, ਗੁਜਰਾਤ ਵਿਖੇ 17 ਜੂਨ 2022 ਨੂੰ ਯੋਗ ਉਤਸਵ ਮਨਾ ਰਿਹਾ ਹੈ। ਯੋਗ ਉਤਸਵ ਦਾ ਮੁੱਖ ਵਿਸ਼ਾ ਸਹੀ ਜੀਵਨ ਅਤੇ ਪੌਸ਼ਟਿਕ ਭੋਜਨ ਨਾਲ ਯੋਗ ਹੈ। ਯੋਗ ਦਾ ਵਿਆਪਕ ਮਕਸਦ ਉਨ੍ਹਾਂ ਦੇ ਜੀਵਨ ਅਤੇ ਵਿਸ਼ਵ ਦ੍ਰਿਸ਼ਟੀਕੋਣ ਵਿੱਚ ਯੋਗ ਦੀ ਭਾਵਨਾ ਦੇ ਪ੍ਰਚਾਰ ਅਤੇ ਵਿਕਾਸ ਲਈ ਪ੍ਰਭਾਵ ਅਤੇ ਸੰਕਲਪ ਪੈਦਾ ਕਰੇਗਾ। 

ਇਸ ਸਮਾਗਮ ਵਿੱਚ ਸ਼੍ਰੀ ਦੇਵਾਭਾਈ ਮਲਮ, ਰਾਜ ਮੰਤਰੀ, ਪਸ਼ੂ ਪਾਲਣ ਅਤੇ ਗਊ-ਪ੍ਰਜਣਨ, ਗੁਜਰਾਤ ਸਰਕਾਰ, ਸ਼੍ਰੀ ਰਾਜੇਸ਼ ਚੂਡਾਸਮਾ, ਮਾਨਯੋਗ ਸੰਸਦ ਮੈਂਬਰ (ਜੂਨਾਗੜ੍ਹ-ਗਿਰ, ਸੋਮਨਾਥ) ਅਤੇ ਸ਼੍ਰੀ ਅਤੁਲ ਚਤੁਰਵੇਦੀ, ਸਕੱਤਰ, ਪਸ਼ੂ ਪਾਲਣ ਅਤੇ ਡੇਅਰੀ, ਭਾਰਤ ਸਰਕਾਰ ਸ਼ਾਮਲ ਹੋਣਗੇ। ਸਮਾਗਮ ਦੀ ਸ਼ੁਰੂਆਤ ਸ਼੍ਰੀ ਕੀਰਤੀਧਨ ਗੜ੍ਹਵੀ ਦੁਆਰਾ ਲੋਕ ਪੇਸ਼ਕਾਰੀ 'ਦਯਾਰੋ' (Dayro) ਨਾਲ ਹੋਵੇਗੀ। ਐੱਨਡੀਬੀ ਵੱਲੋਂ ਵਿਕਸਤ ਗੋਬਰ ਗੈਸ ਘੋਲ ਅਧਾਰਿਤ ਜੈਵਿਕ ਖਾਦ ਅਤੇ ਸ਼ਿਸ਼ੂ ਸੰਜੀਵਨੀ ਨੂੰ ਸ਼੍ਰੀ ਪਰਸ਼ੋਤਮ ਰੁਪਾਲਾ ਦੁਆਰਾ ਲਾਂਚ ਕੀਤਾ ਜਾਵੇਗਾ। 

ਵਿਭਾਗ ਦਾ ਟੀਚਾ ਹੈ ਕਿ ਦੁੱਧ ਅਤੇ ਡੇਅਰੀ ਉਤਪਾਦਾਂ ਨੂੰ ਜ਼ਰੂਰੀ ਪੌਸ਼ਟਿਕ ਤੱਤਾਂ ਅਤੇ ਲਗਭਗ ਇੱਕ ਸੰਪੂਰਨ ਭੋਜਨ ਦੇ ਇੱਕ ਚੰਗੇ ਸਰੋਤ ਵਜੋਂ ਉਤਸ਼ਾਹਿਤ ਕਰਕੇ ਸਿਹਤ ਅਤੇ ਤੰਦਰੁਸਤੀ ਲਈ ਜਨਤਕ ਅੰਦੋਲਨ ਵਜੋਂ ਆਈਡੀਵਾਈ-2022 ਦੀਆਂ ਗਤੀਵਿਧੀਆਂ ਵਿੱਚ ਹੋਰ ਲੋਕਾਂ ਨੂੰ ਲਿਆਉਣਾ ਹੈ। ਸਮਾਗਮ ਨੂੰ ਸ਼ਾਨਦਾਰ ਢੰਗ ਨਾਲ ਸਫਲ ਬਣਾਉਣ ਲਈ ਗੁਜਰਾਤ ਸਰਕਾਰ ਉਤਸ਼ਾਹ ਨਾਲ ਸਾਰੇ ਪ੍ਰਸ਼ਾਸਕੀ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰ ਰਹੀ ਹੈ। 

ਗੰਗਾ ਘਾਟ, ਰਿਸ਼ੀਕੇਸ਼, ਉੱਤਰਾਖੰਡ ਅਤੇ ਵਿਵੇਕਾਨੰਦ ਰੌਕ ਮੈਮੋਰੀਅਲ, ਕੰਨਿਆਕੁਮਾਰੀ, ਤਾਮਿਲਨਾਡੂ ਵਿਖੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੁਆਰਾ ਇਸੇ ਤਰਜ਼ 'ਤੇ ਕਾਊਂਟਡਾਊਨ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਡਾ. ਸੰਜੀਵ ਕੁਮਾਰ ਬਾਲਿਆਨ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਡਾ. ਐੱਲ. ਮੁਰੂਗਨ ਯੋਗ ਉਤਸਵ ਵਿੱਚ ਭਾਗ ਲੈਣਗੇ ਅਤੇ ਕ੍ਰਮਵਾਰ ਰਿਸ਼ੀਕੇਸ਼ ਅਤੇ ਕੰਨਿਆਕੁਮਾਰੀ ਵਿਖੇ ਡੇਅਰੀ ਕਿਸਾਨਾਂ ਦੇ ਨਾਲ ਯੋਗ ਸੈਸ਼ਨ ਵਿੱਚ ਹਿੱਸਾ ਲੈਣਗੇ।

************

ਐੱਨਜੀ


(Release ID: 1834776) Visitor Counter : 135