ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਜਲਦ ਹੀ ਪੈਨਸ਼ਨਰਾਂ ਅਤੇ ਬਜ਼ੁਰਗ ਨਾਗਰਿਕਾਂ ਦੇ ਲਾਭ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਮਰਥਿਤ ਕੌਮਨ ਸਿੰਗਲ ਪੈਨਸ਼ਨ ਪੋਰਟਲ ਲਾਂਚ ਕਰੇਗਾ - ਡਾ. ਜਿਤੇਂਦਰ ਸਿੰਘ
ਡਾ. ਜਿਤੇਂਦਰ ਸਿੰਘ ਨੇ ਕਿਹਾ, ਏਆਈ-ਸਮਰਥਿਤ ਪੋਰਟਲ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਪੂਰਨ ਰੂਪ ਨਾਲ "ਜੀਵਨ ਵਿੱਚ ਸੁਗਮਤਾ" ਲਿਆਉਣ ਲਈ ਪੈਨਸ਼ਨਰਾਂ ਅਤੇ ਸੇਵਾਮੁਕਤ ਸੀਨੀਅਰ ਨਾਗਰਿਕਾਂ ਨੂੰ ਸਵੈਚਲਿਤ ਅਲਰਟ ਭੇਜੇਗਾ।
ਮੰਤਰੀ ਮਹੋਦਯ ਨੇ ਪੈਨਸ਼ਨ ਭੁਗਤਾਨ ਅਤੇ ਟ੍ਰੈਕਿੰਗ ਪ੍ਰਣਾਲੀ ਦੇ ਪੋਰਟਲ 'ਭਵਿਸ਼ਯ' ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ
ਇੱਕ ਲੱਖ 62 ਹਜ਼ਾਰ ਤੋਂ ਵੱਧ ਕੇਸਾਂ 'ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਭਾਵ ਪੀਪੀਓ ਜਾਰੀ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਭਵਿਸ਼ਯ ਪੋਰਟਲ ਦੇ ਮਾਧਿਅਮ ਨਾਲ ਹੁਣ ਤੱਕ 96,000 ਤੋਂ ਵੱਧ ਈ-ਪੀਪੀਓ ਸ਼ਾਮਲ ਹਨ: ਡਾ. ਜਿਤੇਂਦਰ ਸਿੰਘ
ਕੇਂਦਰ ਸਰਕਾਰ ਦੇ ਸਾਰੇ ਈ-ਗਵਰਨੈਂਸ ਸੇਵਾ ਵਿਤਰਣ ਪੋਰਟਲਾਂ ਦੇ ਵਿੱਚ ਹਾਲ ਹੀ ਵਿੱਚ ਜਾਰੀ ਐੱਨਈਐੱਸਡੀਏ-2021 ਮੁਲਾਂਕਣ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ
प्रविष्टि तिथि:
15 JUN 2022 4:21PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ; ਪਰਸੋਨਲ, ਲੋਕ ਸ਼ਿਕਾਇਤਾਂ ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਦੱਸਿਆ ਕਿ ਪੈਨਸ਼ਨ ਅਤੇ ਪੈਨਸ਼ਨਰਜ਼ ਕਲਿਆਣ ਵਿਭਾਗ ਛੇਤੀ ਹੀ ਪੈਨਸ਼ਨਰਾਂ ਅਤੇ ਬਜ਼ੁਰਗ ਨਾਗਰਿਕਾਂ ਦੇ ਲਾਭ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਮਰਥਿਤ ਕੌਮਨ ਸਿੰਗਲ ਪੈਨਸ਼ਨ ਪੋਰਟਲ ਲਾਂਚ ਕਰੇਗਾ । ਇਸ ਪੋਰਟਲ ਨਾਲ ਪੈਨਸ਼ਨ ਦੀ ਨਿਰਵਿਘਨ ਪ੍ਰੋਸੈੱਸਿੰਗ, ਟ੍ਰੈਕਿੰਗ ਅਤੇ ਵਿਤਰਣ ਵਿੱਚ ਵੀ ਮਦਦ ਮਿਲੇਗੀ ।
ਪੈਨਸ਼ਨ ਭੁਗਤਾਨ ਅਤੇ ਟ੍ਰੈਕਿੰਗ ਪ੍ਰਣਾਲੀ ਲਈ ਇੱਕ ਪੋਰਟਲ 'ਭਵਿਸ਼ਯ' ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਲਈ "ਜੀਵਨ ਵਿੱਚ ਸੁਗਮਤਾ" ਦੇ ਮੋਟੋ ਨੂੰ ਧਿਆਨ ਵਿੱਚ ਰੱਖਦੇ ਹੋਏ, ਏਆਈ ਸਮਰਥਿਤ ਪੋਰਟਲ ਪੈਨਸ਼ਨਰਾਂ ਅਤੇ ਸੇਵਾਮੁਕਤ ਸੀਨੀਅਰ ਨਾਗਰਿਕਾਂ ਨੂੰ ਸਵੈਚਲਿਤ ਅਲਰਟ ਭੇਜੇਗਾ। । ਉਨ੍ਹਾਂ ਕਿਹਾ ਕਿ ਇਹ ਪੋਰਟਲ ਨਾ ਕੇਵਲ ਦੇਸ਼ ਭਰ ਦੇ ਪੈਨਸ਼ਨਰਾਂ ਅਤੇ ਉਨ੍ਹਾਂ ਦੀਆਂ ਯੂਨੀਅਨਾਂ ਨਾਲ ਨਿਰੰਤਰ ਗੱਲਬਾਤ ਨੂੰ ਸਮਰੱਥ ਬਣਾਵੇਗਾ ਬਲਕਿ ਤੁਰੰਤ ਪ੍ਰਤੀਕਿਰਿਆ ਦੇ ਲਈ ਉਨ੍ਹਾਂ ਦੀ ਪ੍ਰਤੀਕਿਰਿਆ, ਸੁਝਾਅ ਅਤੇ ਸ਼ਿਕਾਇਤਾਂ ਵੀ ਨਿਯਮਿਤ ਤੌਰ 'ਤੇ ਪ੍ਰਾਪਤ ਕਰੇਗਾ ।
ਅਰਧ ਸੈਨਿਕ ਸੇਵਾਵਾਂ ਸਮੇਤ ਜ਼ਿਆਦਾਤਰ ਸੇਵਾਮੁਕਤ ਸੀਨੀਅਰ ਨਾਗਰਿਕਾਂ ਅਤੇ ਸੇਵਾਮੁਕਤ ਹੋਣ ਵਾਲੇ ਵਿਅਕਤੀਆਂ ਨੇ ਭਵਿਸ਼ਯ ਪਲੈਟਫਾਰਮ ਰਾਹੀਂ ਤੇਜ਼ੀ ਨਾਲ ਪੈਨਸ਼ਨ ਪ੍ਰਕਿਰਿਆ ਦੀ ਸ਼ਲਾਘਾ ਕੀਤੀ ਅਤੇ ਅਜਿਹੀ ਸਹਿਜ ਸੇਵਾ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ। ਬੈਂਕਿੰਗ ਪੱਖ ਵਿੱਚ ਕੁਝ ਰੁਕਾਵਟਾਂ ਨੂੰ ਮੰਤਰੀ ਮਹੋਦਯ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਸ ਦੇ ਬਾਰੇ ਵਿੱਚ ਉਨ੍ਹਾਂ ਨੇ ਕਿਹਾ ਕਿ ਨਿਸ਼ਚਿਤ ਜ਼ਿੰਮੇਵਾਰੀ ਦੇ ਨਾਲ ਏਆਈ ਸਮਰੱਥ ਪੋਰਟਲ ਵਿੱਚ ਸਵੈਚਾਲਿਤ ਰੂਪ ਨਾਲ ਧਿਆਨ ਦਿੱਤਾ ਜਾਵੇਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 'ਭਵਿਸ਼ਯ' ਪੋਰਟਲ ਨੇ ਮੋਦੀ ਸਰਕਾਰ ਦੇ ਪਾਰਦਰਸ਼ਿਤਾ, ਡਿਜਿਟਲੀਕਰਣ ਅਤੇ ਸੇਵਾ ਪ੍ਰਦਾਨ ਕਰਨ ਦੇ ਉਦੇਸ਼ ਦੇ ਅਨੁਸਾਰ ਪੈਨਸ਼ਨ ਪ੍ਰੋਸੈੱਸਿੰਗ ਅਤੇ ਭੁਗਤਾਨ ਦਾ ਸ਼ੁਰੂ ਤੋਂ ਅੰਤ ਤੱਕ ਡਿਜਿਟਲੀਕਰਣ ਸੁਨਿਸ਼ਚਿਤ ਕੀਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਨਿਯਮਿਤ ਅੰਤਰਾਲ 'ਤੇ ਪ੍ਰੀ-ਰਿਟਾਇਰਮੈਂਟ ਵਰਕਸ਼ਾਪਾਂ ਦਾ ਆਯੋਜਨ ਕਰਨ ਤਾਂ ਜੋ ਉਨ੍ਹਾਂ ਨੂੰ ਸਲਾਹ ਦਿੱਤੀ ਜਾ ਸਕੇ ਅਤੇ ਉਨ੍ਹਾਂ ਦੇ ਅਨੁਭਵਾਂ ਤੋਂ ਸਿੱਖਿਆ ਜਾ ਸਕੇ। ਮੰਤਰੀ ਮਹੋਦਯ ਨੇ ਦੁਹਰਾਇਆ ਕਿ ਪੈਨਸ਼ਨ ਸੁਧਾਰ ਨਾ ਸਿਰਫ਼ ਸ਼ਾਸਨ ਵਿੱਚ ਸੁਧਾਰ ਹੈ ਬਲਕਿ ਇਸ ਦੇ ਵਿਆਪਕ ਸਕਾਰਾਤਮਕ ਸਮਾਜਿਕ ਪ੍ਰਭਾਵ ਵੀ ਹਨ।
ਡਾ. ਜਿਤੇਂਦਰ ਸਿੰਘ ਨੇ ਕੇਂਦਰ ਸਰਕਾਰ ਦੇ ਸਾਰੇ ਈ-ਗਵਰਨੈਂਸ ਸਰਵਿਸ ਡਿਲੀਵਰੀ ਪੋਰਟਲਾਂ ਵਿੱਚੋਂ ਹਾਲ ਹੀ ਵਿੱਚ ਜਾਰੀ ਕੀਤੇ ਨੈਸ਼ਨਲ ਈ-ਗਵਰਨੈਂਸ ਸਰਵਿਸ ਡਿਲੀਵਰੀ ਅਸੈਸਮੈਂਟ 2021 ਦੇ ਅਨੁਸਾਰ ਭਵਿੱਖ ਲਈ ਤੀਜਾ ਦਰਜਾ ਪ੍ਰਾਪਤ ਕਰਨ ਲਈ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਰੈਕਿੰਗ, ਅੇਕਸੇਸਿਬਿਲਿਟੀ, ਕੰਟੈਂਟ ਦੀ ਉਪਲੱਬਧਤਾ,ਉਪਯੋਗ ਵਿੱਚ ਆਸਾਨੀ, ਸੂਚਨਾ ਸੁਰੱਖਿਆ ਅਤੇ ਗੋਪਨੀਯਤਾ, ਅੰਤਮ ਸੇਵਾ ਡਿਲੀਵਰੀ, ਏਕੀਕ੍ਰਿਤ ਸੇਵਾ ਪ੍ਰਦਾਨ, ਸਥਿਤੀ ਅਤੇ ਬੇਨਤੀ ਟ੍ਰੈਕਿੰਗ 'ਤੇ ਅਧਾਰਿਤ ਹੈ। ਮੰਤਰੀ ਮਹੋਦਯ ਨੇ ਕਿਹਾ ਕਿ ਇੱਕ ਛੋਟਾ ਵਿਭਾਗ ਹੋਣ ਹੋਣ ਦੇ ਨਾਤੇ ਵਾਸਤਵ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ ਕਿਉਂਕਿ ਇਹ ਐੱਨਆਈਸੀ ਦੀਆਂ ਸੇਵਾਵਾਂ ਦੀ ਵਰਤੋਂ ਕਰਕੇ ਅਤੇ ਆਊਟਸੋਰਸਿੰਗ 'ਤੇ ਭਾਰੀ ਮਾਤਰਾ ਵਿੱਚ ਖਰਚ ਕੀਤੇ ਬਿਨਾਂ ਪੂਰੀ ਤਰ੍ਹਾਂ ਨਾਲ ਇਨ-ਹਾਊਸ ਨਿਰਮਾਣ ਕੀਤਾ ਗਿਆ ਹੈ। ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ 01.01.2017 ਤੋਂ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਲਈ 'ਭਵਿਸ਼ਯ' ਪਲੈਟਫਾਰਮ ਲਾਜ਼ਮੀ ਕਰ ਦਿੱਤਾ ਗਿਆ ਸੀ ਅਤੇ ਮੌਜੂਦਾ ਸਮੇਂ ਵਿੱਚ 97 ਮੰਤਰਾਲਿਆਂ/ਵਿਭਾਗਾਂ ਦੇ ਮੁੱਖ ਸਕੱਤਰੇਤ ਵਿੱਚ 815 ਜੁੜੇ ਦਫ਼ਤਰਾਂ ਦੇ ਨਾਲ 7,852 ਡੀਡੀਓਜ਼ ਵਿੱਚ ਇਹ ਪ੍ਰਣਾਲੀ ਸਫਲਤਾਪੂਰਵਕ ਲਾਗੂ ਕੀਤੀ ਜਾ ਰਹੀ ਹੈ। ਲਾਗੂ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ 1,62,000 ਤੋਂ ਵੱਧ ਕੇਸਾਂ 'ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਭਾਵ ਪੀਪੀਓ ਜਾਰੀ ਕੀਤੇ ਗਏ ਹਨ, ਜਿਸ ਵਿੱਚ 96,000 ਤੋਂ ਵੱਧ ਈ-ਪੀਪੀਓ ਸ਼ਾਮਲ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 'ਭਵਿਸ਼ਯ' 8.0 ਨੂੰ ਡਿਜੀਲੌਕਰ ਵਿੱਚ ਈਪੀਪੀਓ ਨੂੰ ਸ਼ਾਮਲ ਕਰਨ ਲਈ ਇਸ ਨਵੀਂ ਵਿਸ਼ੇਸ਼ਤਾ ਦੇ ਨਾਲ ਅਗਸਤ, 2020 ਵਿੱਚ ਜਾਰੀ ਕੀਤਾ ਗਿਆ ਸੀ। 'ਭਵਿਸ਼ਯ' ਡਿਜੀਲੌਕਰ ਦੀ ਡਿਜੀਲੌਕਰ ਆਈਡੀ ਅਧਾਰਿਤ ਪੁਸ਼ ਤਕਨੀਕ ਦਾ ਉਪਯੋਗ ਕਰਨ ਵਾਲਾ ਪਹਿਲਾ ਐਪਲੀਕੇਸ਼ਨ ਹੈ ਅਤੇ ਹੁਣ ਤੱਕ 3892 ਈ-ਪੀਪੀਓ ਨੂੰ ਡਿਜੀਲੌਕਰ ਵਿੱਚ ਸ਼ਾਮਲ ਕੀਤਾ ਜਾ ਚੁੱਕਿਆ ਹੈ। 'ਭਵਿਸ਼ਯ' ਸੇਵਾਮੁਕਤ ਕਰਮਚਾਰੀਆਂ ਨੂੰ ਈ-ਪੀਪੀਓ ਪ੍ਰਾਪਤ ਕਰਨ ਲਈ ਆਪਣੇ ਡਿਜੀਲੌਕਰ ਖਾਤੇ ਨੂੰ 'ਭਵਿਸ਼ਯ' ਨਾਲ ਲਿੰਕ ਕਰਨ ਦਾ ਵਿਕਲਪ ਪ੍ਰਦਾਨ ਕਰਦਾ ਹੈ। ਇਸ ਪਹਿਲ ਨੇ ਪੈਨਸ਼ਨਰਾਂ ਦੇ ਨਸ਼ਟ ਹੋਣ ਤੋਂ ਸੁਰੱਖਿਅਤ ਇੱਕ ਸਥਾਈ ਰਿਕਾਰਡ ਬਣਾਇਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ 'ਭਵਿਸ਼ਯ' ਪ੍ਰਣਾਲੀ ਹੁਣ ਇੱਕ ਮੋਬਾਈਲ ਐਪ 'ਤੇ ਉਪਲਬਧ ਕਰਵਾ ਦਿੱਤੀ ਗਈ ਹੈ, ਜਿਸ ਨਾਲ ਖਾਸ ਤੌਰ 'ਤੇ ਹਥਿਆਰਬੰਦ ਬਲਾਂ ਲਈ ਆਪਣੇ ਪੈਨਸ਼ਨ ਮਾਮਲਿਆਂ 'ਤੇ ਨਜ਼ਰ ਰੱਖਣਾ ਆਸਾਨ ਹੋ ਗਿਆ ਹੈ ਜੋ ਆਪਣੀ ਤੈਨਾਤੀ ਦੌਰਾਨ ਫੀਲਡ ਵਿੱਚ ਹਨ।
ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਦੇ ਸਕੱਤਰ, ਸ਼੍ਰੀ ਵੀ. ਸ਼੍ਰੀਨਿਵਾਸ ਨੇ ਕਿਹਾ ਕਿ ਡਿਜੀਲੌਕਰ ਵਿੱਚ ਪੀਪੀਓ ਨਵੇਂ ਪੈਨਸ਼ਨਰਾਂ ਨੂੰ ਪੀਪੀਓ ਅੱਗੇ ਭੇਜਣ ਵਿੱਚ ਦੇਰੀ ਦੇ ਨਾਲ-ਨਾਲ ਇੱਕ ਭੌਤਿਕ ਕਾਪੀ ਸੌਂਪਣ ਦੀ ਜ਼ਰੂਰਤ ਨੂੰ ਖਤਮ ਕਰਦਾ ਹੈ । ਇਹ ਦੇਖਦੇ ਹੋਏ ਕਿ ਵੱਡੀ ਗਿਣਤੀ ਵਿੱਚ ਸੇਵਾਮੁਕਤ ਲੋਕ ਸੀਏਪੀਐੱਫ ਤੋਂ ਹਨ ਜੋ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸੇਵਾ ਕਰਦੇ ਹਨ, ਉਹਨਾਂ ਲਈ ਅਜਿਹੇ ਸੌਫਟਵੇਅਰ ਜੋ ਪ੍ਰੋਸੈੱਸਿੰਗ ਵਿੱਚ ਆਸਾਨੀ ਅਤੇ ਪੈਨਸ਼ਨ ਪ੍ਰੋਸੈੱਸਿੰਗ ਵਿੱਚ ਸੁਗਮਤਾ ਅਤੇ ਸਟੀਕਤਾ ਦੇ ਰੂਪ ਵਿੱਚ ਇੱਕ ਵਰਦਾਨ ਹੈ।
ਸੇਵਾਮੁਕਤ ਵਿਅਕਤੀ ਤੋਂ ਆਪਣੇ ਕਾਗਜ਼ਾਤ ਔਨਲਾਈਨ ਦਾਖਲ ਕਰਨ ਤੋਂ ਲੈ ਕੇ ਇਲੈਕਟ੍ਰਾਨਿਕ ਫਾਰਮੈਟ ਵਿੱਚ ਪੀਪੀਓ ਜਾਰੀ ਕਰਨ ਤੱਕ ਡਿਜੀਲੌਕਰ ਵਿੱਚ ਜਾਣ ਤੱਕ, ਇਸ ਪਲੈਟਫਾਰਮ ਨੇ ਸਰਕਾਰ ਦੀ ਪੂਰੀ ਪਾਰਦਰਸ਼ਿਤਾ ਅਤੇ ਕੁਸ਼ਲਤਾ ਦੀ ਇੱਛਾ ਨੂੰ ਪ੍ਰਦਰਸ਼ਿਤ ਕੀਤਾ ਹੈ। ਹਰੇਕ ਹਿੱਤਧਾਰਕ ਕੋਲ ਪੈਨਸ਼ਨ ਪ੍ਰੋਸੈੱਸਿੰਗ ਦੇ ਆਪਣੇ ਹਿੱਸੇ ਨੂੰ ਪੂਰਾ ਕਰਨ ਲਈ ਇੱਕ ਸਮਾਂ ਸੀਮਾ ਹੁੰਦੀ ਹੈ ਅਤੇ ਪੈਨਸ਼ਨਰਾਂ ਦੇ ਮੋਬਾਈਲ 'ਤੇ ਅਲਰਟ ਜਾਰੀ ਹੁੰਦਾ ਹੈ। ਜਿਵੇਂ ਕਿ ਪਹਿਲਾ ਹੁੰਦਾ ਸੀ,ਇਸ ਨਾਲ ਸੇਵਾਮੁਕਤ ਵਿਅਕਤੀ ਨੂੰ ਸੇਵਾਮੁਕਤੀ ਦੇ ਮਹੀਨਿਆਂ ਪਹਿਲਾ ਤੋਂ ਸੀਟ-ਦਰ-ਸੀਟ ਆਪਣੀ ਫਾਈਲ ਦਾ ਪਤਾ ਲਗਾਉਣ ਦੀ ਜ਼ਰੂਰਤ ਸਮਾਪਤ ਹੋ ਜਾਂਦੀ ਹੈ । ਕਿਉਂਕਿ ਸਾਫਟਵੇਅਰ ਵਿੱਚ ਨਵੀਨਤਮ ਪੈਨਸ਼ਨ ਨਿਯਮਾਂ ਨੂੰ ਸ਼ਾਮਲ ਕੀਤਾ ਗਿਆ ਹੈ, ਪੈਨਸ਼ਨ ਦੀ ਗਣਨਾ ਸਟੀਕ ਅਤੇ ਨਿਯਮਾਂ ਅਨੁਸਾਰ ਹੁੰਦੀ ਹੈ ਅਤੇ ਸਬੰਧਿਤ ਕਰਮਚਾਰੀਆਂ ਦੀ ਵਿਆਖਿਆ 'ਤੇ ਅਧਾਰਿਤ ਨਹੀਂ ਹੁੰਦੀ ਹੈ।
<><><><><>
ਐੱਸਐੱਨਸੀ/ਆਰਆਰ
(रिलीज़ आईडी: 1834645)
आगंतुक पटल : 209