ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਈਕੋਲੋਜੀ, ਵਾਤਾਵਰਣ ਅਤੇ ਵਿਕਾਸ ਦਰਮਿਆਨ ਸੰਤੁਲਨ ਬਰਕਰਾਰ ਰੱਖਣ 'ਤੇ ਜ਼ੋਰ ਦਿੱਤਾ

Posted On: 16 JUN 2022 12:41PM by PIB Chandigarh

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਈਕੋਲੋਜੀ, ਵਾਤਾਵਰਣ ਅਤੇ ਵਿਕਾਸ ਦਰਮਿਆਨ ਸੰਤੁਲਨ ਬਰਕਰਾਰ ਰੱਖਣ 'ਤੇ ਜ਼ੋਰ ਦਿੱਤਾ ਹੈ। ‘ਇੰਡਸਟ੍ਰੀਅਲ ਡੀਕਾਰਬੋਨਾਈਜ਼ੇਸ਼ਨ ਸਮਿਟ 2022’ (ਆਈਡੀਐੱਸ-2022)- 2070 ਤੱਕ ਕਾਰਬਨ ਨਿਰਪੱਖਤਾ ਲਈ ਰੋਡ ਮੈਪ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਬਿਜਲੀ ਦੀ ਕਮੀ ਨੂੰ ਦੂਰ ਕਰਨ ਲਈ ਵੈਕਲਪਿਕ ਈਂਧਣ ਵਿਕਸਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ 'ਤੇ ਇਕਪਾਸੜ ਰਵੱਈਆ ਦੇਸ਼ ਲਈ ਲਾਹੇਵੰਦ ਨਹੀਂ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਆਪਣੀ ਆਰਥਿਕਤਾ ਨੂੰ ਮਜ਼ਬੂਤ ​​ਕਰਨਾ ਹੋਵੇਗਾ ਅਤੇ ਇਸ ਦੇ ਨਾਲ ਹੀ ਵਾਤਾਵਰਣ ਨੂੰ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਸਾਡੀ ਤਰਜੀਹ ਗ੍ਰੀਨ ਹਾਈਡ੍ਰੋਜਨ ਹੈ, ਬਾਇਓਟੈਕਨੋਲੋਜੀ ਦੀ ਵਰਤੋਂ ਕਰਕੇ ਅਸੀਂ ਬਾਇਓਮਾਸ ਦੀ ਉਤਪਾਦਕਤਾ ਵਧਾ ਸਕਦੇ ਹਾਂ ਅਤੇ ਬਾਇਓਮਾਸ ਦੀ ਵਰਤੋਂ ਕਰਕੇ ਅਸੀਂ ਬਾਇਓ-ਈਥਾਨੌਲ, ਬਾਇਓ-ਐੱਲਐੱਨਜੀ ਅਤੇ ਬਾਇਓ-ਸੀਐੱਨਜੀ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮੀਥੇਨੌਲ ਅਤੇ ਈਥਾਨੌਲ ਦੀ ਵਰਤੋਂ ਨਾਲ ਪ੍ਰਦੂਸ਼ਣ ਘਟੇਗਾ। ਮੰਤਰੀ ਨੇ ਕਿਹਾ ਕਿ ਇੱਕ ਫੋਕਸ ਰੋਡ ਮੈਪ ਬਣਾਇਆ ਜਾਣਾ ਚਾਹੀਦਾ ਹੈ ਅਤੇ ਲੋੜੀਂਦੀ ਖੋਜ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਆਯਾਤ ਨੂੰ ਘਟਾ ਸਕੀਏ ਅਤੇ ਨਿਰਯਾਤ ਵਧਾ ਸਕੀਏ।

 ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਪੂਰਾ ਵੇਰਵਾ ਦੇਖੋ।

https://youtu.be/eafdGjPAV7o 

*****

ਐੱਮਜੇਪੀਐੱਸ 



(Release ID: 1834638) Visitor Counter : 103