ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਕਮੇਟੀ ਨੇ ਦੋ ਰਾਜਾਂ ਨੂੰ 1,043.23 ਕਰੋੜ ਰੁਪਏ ਦੀ ਅਤਿਰਿਕਤ ਕੇਂਦਰੀ ਸਹਾਇਤਾ ਨੂੰ ਪ੍ਰਵਾਨਗੀ ਦਿੱਤੀ


ਰਾਜਸਥਾਨ ਅਤੇ ਨਾਗਾਲੈਂਡ ਨੂੰ 2021-22 ਦੌਰਾਨ ਪਏ ਸੋਕੇ ਲਈ ਫੰਡ ਮਿਲਣਗੇ

Posted On: 16 JUN 2022 2:55PM by PIB Chandigarh

 ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਕਮੇਟੀ (ਐੱਚਐੱਲਸੀ) ਨੇ 2021-22 ਦੌਰਾਨ ਸੋਕੇ ਨਾਲ ਪ੍ਰਭਾਵਿਤ ਦੋ ਰਾਜਾਂ ਨੂੰ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੰਡ (ਐੱਨਡੀਆਰਐੱਫ) ਦੇ ਤਹਿਤ ਅਤਿਰਿਕਤ ਕੇਂਦਰੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

 ਐੱਚਐੱਲਸੀ ਨੇ ਐੱਨਡੀਆਰਐੱਫ ਤੋਂ ਦੋ ਰਾਜਾਂ ਨੂੰ 1,043.23 ਕਰੋੜ ਰੁਪਏ ਦੀ ਅਤਿਰਿਕਤ ਕੇਂਦਰੀ ਸਹਾਇਤਾ ਮਨਜ਼ੂਰ ਕੀਤੀ:

 ਰਾਜਸਥਾਨ ਨੂੰ 1,003.95 ਕਰੋੜ ਰੁਪਏ;

 ਨਾਗਾਲੈਂਡ ਨੂੰ 39.28 ਕਰੋੜ ਰੁਪਏ।

 

 ਇਹ ਅਤਿਰਿਕਤ ਸਹਾਇਤਾ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ (ਐੱਸਡੀਆਰਐੱਫ) ਵਿੱਚ ਕੇਂਦਰ ਦੁਆਰਾ ਰਾਜਾਂ ਨੂੰ ਰਿਲੀਜ਼ ਕੀਤੀ ਗਈ ਰਾਸ਼ੀ ਤੋਂ ਇਲਾਵਾ ਹੈ, ਜੋ ਰਾਜਾਂ ਕੋਲ ਪਹਿਲਾਂ ਹੀ ਉਪਲਬਧ ਹੈ। ਵਿੱਤੀ ਸਾਲ 2021-22 ਦੌਰਾਨ, ਕੇਂਦਰ ਸਰਕਾਰ ਨੇ 28 ਰਾਜਾਂ ਨੂੰ ਉਨ੍ਹਾਂ ਦੇ ਐੱਸਡੀਆਰਐੱਫ ਵਿੱਚ 17,747.20 ਕਰੋੜ ਰੁਪਏ ਅਤੇ ਐੱਨਡੀਆਰਐੱਫ ਤੋਂ 11 ਰਾਜਾਂ ਨੂੰ 7,342.30 ਕਰੋੜ ਰੁਪਏ ਰਿਲੀਜ਼ ਕੀ  ਤੇ ਹਨ।


 

 ***********

 

ਐੱਨਡਬਲਿਊ/ਏਵਾਈ/ਆਰਆਰ(Release ID: 1834634) Visitor Counter : 96