ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਮੰਗ ਵਿੱਚ ਕਿਸੇ ਵੀ ਉਛਾਲ ਨੂੰ ਪੂਰਾ ਕਰਨ ਦੇ ਲਈ ਦੇਸ਼ ਵਿੱਚ ਲੋੜੀਂਦਾ ਮਾਤਰਾ ਤੋਂ ਵੱਧ ਪੈਟਰੋਲ ਤੇ ਡੀਜਲ ਦਾ ਉਤਪਾਦਨ


ਵਾਧੂ ਮੰਗ ਦੀ ਸਪਲਾਈ ਦੇ ਲਈ ਪੈਟਰੋਲ ਤੇ ਡੀਜਲ ਦੀ ਲੋੜੀਂਦੀ ਸਪਲਾਈ ਉਪਲਬਧ ਕਰਵਾਈ ਜਾ ਰਹੀ ਹੈ

Posted On: 15 JUN 2022 5:31PM by PIB Chandigarh

ਪਿਛਲੇ ਕੁਝ ਦਿਨਾਂ ਵਿੱਚ, ਕੁਝ ਖੇਤਰਾਂ ਵਿੱਚ ਪੀਐੱਸਯੂ ਰਿਟੇਲ ਆਉਟਲੈੱਟ ‘ਤੇ ਭੀੜ ਵਿੱਚ ਬਹੁਤ ਜ਼ਿਆਦਾ ਵਾਧਾ ਹੋਣ ਦੀਆਂ ਘਟਨਾਵਾਂ ਦੀਆਂ ਖਬਰਾਂ ਆ ਰਹੀਆਂ ਹਨ ਜਿਨ੍ਹਾਂ ਨਾਲ ਦੇਰੀ ਹੋ ਰਹੀ ਹੈ ਤੇ ਗਾਹਕਾਂ ਦੇ ਲਈ ਉਡੀਕ ਦੇ ਸਮੇਂ ਵਿੱਚ ਵਾਧਾ ਹੋ ਰਿਹਾ ਹੈ। ਇਸ ਦੀ ਵਜ੍ਹਾ ਨਾਲ ਜਨਤਕ ਖੇਤਰ ਦੀ ਤੇਲ ਮਾਰਕੀਟਿੰਗ ਕੰਪਨੀਆਂ ਦੁਆਰਾ ਸਪਲਾਈ ਰੁਕਾਵਟਾਂ ਦੀਆਂ ਅਟਕਲਾਂ ਲਗਣ ਲਗੀਆਂ ਹਨ।

 

ਇਹ ਸਚ ਹੈ ਕਿ ਕੁਝ ਰਾਜਾਂ ਵਿੱਚ ਵਿਸ਼ੇਸ਼ ਥਾਵਾਂ ‘ਤੇ ਪੈਟਰੋਲ ਤੇ ਡੀਜਲ ਦੀ ਮੰਗ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ ਜਿਸ ਵਿੱਚ ਜੂਨ 2022 ਦੇ ਪਹਿਲੇ ਪਖਵਾੜੇ ਦੌਰਾਨ ਪਿਛਲੇ ਵਰ੍ਹੇ ਦੀ ਬਰਾਬਰ ਮਿਆਦ ਦੀ ਤੁਲਣਾ ਵਿੱਚ ਮੰਗ ਵਿੱਚ 50 ਪ੍ਰਤੀਸ਼ਤ ਤੱਕ ਦਾ ਵਾਧਾ ਹੋ ਗਿਆ ਹੈ। ਖਾਸ ਤੌਰ ‘ਤੇ, ਰਾਜਸਥਾਨ, ਮੱਧ ਪ੍ਰਦੇਸ਼ ਤੇ ਕਰਨਾਟਕ ਵਿੱਚ ਅਜਿਹਾ ਦੇਖਿਆ ਗਿਆ ਹੈ। ਇਹ ਅਜਿਹੇ ਰਾਜ ਹਨ ਜਿੱਥੇ ਪ੍ਰਾਈਵੇਟ ਮਾਰਕੀਟਿੰਗ ਕੰਪਨੀਆਂ ਦੇ ਰਿਟੇਲ ਆਉਟਲੈੱਟਸ ਦੁਆਰਾ ਵੱਡੇ ਪੈਮਾਨੇ ‘ਤੇ ਸਪਲਾਈ ਕੀਤੀ ਜਾ ਰਹੀ ਸੀ ਅਤੇ ਜਿੱਥੇ ਸਪਲਾਈ ਲੋਕੇਸ਼ਨ ਅਰਥਾਤ ਟਰਮਿਨਲ ਤੇ ਡਿਪੋ ਵਿੱਚ ਦੂਰੀ ਵੱਧ ਹੈ।

 

ਆਮ ਤੌਰ ‘ਤੇ, ਮੰਗ ਵਿੱਚ ਵਾਧਾ ਖੇਤੀਬਾੜੀ ਗਤੀਵਿਧੀਆਂ ਦੇ ਕਾਰਨ ਮੰਗ ਵਿੱਚ ਸੀਜਨਲ ਵਾਧਾ, ਬਲਕ ਖਰੀਦਦਾਰਾਂ ਦੁਆਰਾ ਆਪਣੀ ਖਰੀਦ ਨੂੰ ਰਿਟੇਲ ਆਉਟਲੈਟਸ ਵਿੱਚ ਤਬਦੀਲ ਕਰਨ ਤੇ ਬਿਕ੍ਰੀ ਵਿੱਚ ਜ਼ਿਕਰਯੋਗ ਕਮੀ ਹੋ ਜਾਣ ‘ਤੇ ਪ੍ਰਾਈਵੇਟ ਮਾਰਕੀਟਿੰਗ ਕਪਨੀਆਂ ਦੁਆਰਾ ਇਸ ਦੀ ਵੱਡੀ ਮਾਤਰਾ ਨੂੰ ਪੀਐੱਸਯੂ ਆਰਓ ਦੀ ਤਰਫ ਤਬਦੀਲ ਕਰ ਦੇਣ ਦੇ ਕਾਰਨ ਹੋਈ ਹੈ। ਇਸ ਦੇ ਨਾਲ ਅਵੈਧ ਬਾਇਓ-ਡੀਜਲ ਬਿਕ੍ਰੀ ‘ਤੇ ਸਰਕਾਰ ਦੁਆਰਾ ਕੀਤੀ ਗਈ ਕਾਰਵਾਈ ਦੇ ਨਤੀਜੇ ਸਦਕਾ, ਇਨ੍ਹਾਂ ਮਾਤਰਾਵਾਂ ਨੂੰ ਵੀ ਆਰਓ ਡੀਜਲ ਬਿਕ੍ਰੀ ਵਿੱਚ ਜੋੜ ਦਿੱਤਾ ਗਿਆ ਹੈ।

 

ਮੰਗ ਵਿੱਚ ਕਿਸੇ ਵੀ ਉਛਾਲ ਨੂੰ ਪੂਰਾ ਕਰਨ ਦੇ ਲਈ ਦੇਸ਼ ਵਿੱਚ ਲੋੜੀਂਦੀ ਮਾਤਰਾ ਤੋਂ ਵੱਧ ਪੈਟਰੋਲ ਤੇ ਡੀਜਲ ਦਾ ਉਤਪਾਦਨ ਹੈ। ਇਸ ਬੇਮਿਸਾਲ ਵਾਧੇ ਨੇ ਸਥਾਨਕ ਪੱਧਰ ‘ਤੇ ਕੁਝ ਅਸਥਾਈ ਲੌਜਿਸਟਿਕਸ ਸੰਬੰਧੀ ਮੁੱਦਿਆਂ ਦਾ ਸਿਰਜਣ ਕਰ ਦਿੱਤਾ ਹੈ। ਤੇਲ ਕੰਪਨੀਆਂ ਨੇ ਡਿਪੋ ਤੇ ਟਰਮਿਨਲਾਂ ‘ਤੇ ਭੰਡਾਰ ਵਿੱਚ ਵਾਧਾ ਕਰਨ ਦੇ ਜ਼ਰੀਏ ਇਨ੍ਹਾਂ ਮੁੱਦਿਆਂ ਦਾ ਸਮਾਧਾਨ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ, ਰਿਟੇਲ ਆਉਟਲੈਟਸ ਦੀ ਮੰਗ ਦੀ ਸਪਲਾਈ ਕਰਨ ਦੇ ਲਈ ਟੈਂਕ ਟ੍ਰੱਕਾਂ ਤੇ ਲੌਰੀਆਂ ਦੀ ਵਧੇਰੇ ਆਵਾਜਾਈ ਕੀਤੀ ਜਾ ਰਹੀ ਹੈ, ਵਧੇਰੇ ਮੰਗ ਦੀ ਸਪਲਾਈ ਕਰਨ ਦੇ ਲਈ ਰਾਤ ਸਮੇਂ ਡਿਪੋ ਤੇ ਟਰਮਿਨਲਾਂ ਦੇ ਕੰਮਕਾਜੀ ਘੰਟਿਆਂ ਨੂੰ ਵਧਾਇਆ ਜਾ ਰਿਹਾ ਹੈ ਤੇ ਪ੍ਰਭਾਵਿਤ ਰਾਜਾਂ ਵਿੱਚ ਸਪਲਾਈ ਦੇ ਲਈ ਈਂਧਣਾਂ ਦੀ ਵਧੇਰੇ ਮਾਤਰਾਵਾਂ ਦਾ ਪ੍ਰਾਵਧਾਨ ਕੀਤਾ ਜਾ ਰਿਹਾ ਹੈ। 

ਕੰਪਨੀਆਂ ਇਹ ਸੁਨਿਸ਼ਚਿਤ ਕਰ ਰਹੀਆਂ ਹਨ ਕਿ ਇਸ ਵਾਧੂ ਮੰਗ ਨੂੰ ਪੂਰਾ ਕਰਨ ਦੇ ਲਈ ਪੈਟਰੋਲ ਤੇ ਡੀਜਲ ਦੀ ਸਪਲਾਈ ਲੋੜੀਂਦੀ ਮਾਤਰਾ ਵਿੱਚ ਹੋਵੇ ਅਤੇ ਉਹ ਰਾਸ਼ਟਰ ਦੀ ਊਰਜਾ ਜ਼ਰੂਰਤਾਂ ਨੂੰ ਪੂਰੀ ਕਰਨ ਦੇ ਲਈ ਪ੍ਰਤੀਬੱਧ ਹਨ।

******

ਵਾਈਬੀ/ਆਰਐੱਮ



(Release ID: 1834541) Visitor Counter : 120