ਗ੍ਰਹਿ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ‘ਅਗਨੀਪਥ ਯੋਜਨਾ’ ਦੇ ਐਲਾਨ ਦੇ ਸੰਦਰਭ ਵਿੱਚਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਯੋਜਨਾ ਵਿੱਚ 4 ਸਾਲ ਪੂਰੇ ਕਰਨ ਵਾਲੇ ਅਗਨੀਵੀਰਾਂ ਨੂੰ CAPF ਅਤੇ ਅਸਾਮ ਰਾਈਫਲਜ਼ ਵਿੱਚ ਭਰਤੀ ਵਿੱਚ ਤਰਜੀਹ ਦੇਣ ਦਾ ਫ਼ੈਸਲਾ ਲਿਆ ਹੈ


ਗ੍ਰਹਿ ਮੰਤਰਾਲੇ ਨੇ ਇਸ ਯੋਜਨਾ ਵਿੱਚ 4 ਸਾਲ ਪੂਰੇ ਕਰਨ ਵਾਲੇ ਅਗਨੀਵੀਰਾਂ ਨੂੰ CAPF ਅਤੇ ਅਸਾਮ ਰਾਈਫਲਜ਼ ਵਿੱਚ ਭਰਤੀ ਵਿੱਚ ਤਰਜੀਹ ਦੇਣ ਦਾ ਫੈਸਲਾ ਲਿਆ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਰਹਿਨੁਮਾਈ ਵਿੱਚ ਗ੍ਰਹਿ ਮੰਤਰਾਲੇ ਦੇ ਇਸ ਫ਼ੈਸਲੇ ਨਾਲ ‘ਅਗਨੀਪਥ ਯੋਜਨਾ’ ਤਹਿਤ ਸਿੱਖਿਅਤ ਨੌਜਵਾਨ ਅੱਗੇ ਵੀ ਦੇਸ਼ ਦੀ ਸੇਵਾ ਅਤੇ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾਉਣਗੇ, ਇਸ ਫ਼ੈਸਲੇ ’ਤੇ ਵਿਸਤ੍ਰਿਤ ਯੋਜਨਾ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ

Posted On: 15 JUN 2022 2:06PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ‘ਅਗਨੀਪਥ ਯੋਜਨਾ’ ਦੇ ਐਲਾਨ ਦੇ ਸੰਦਰਭ ਵਿੱਚ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਇਸ ਯੋਜਨਾ ਵਿੱਚ 4 ਸਾਲ ਪੂਰੇ ਕਰ ਚੁੱਕੇ ਅਗਨੀਵੀਰਾਂ ਨੂੰ CAPF ਅਤੇ ਅਸਾਮ ਰਾਈਫਲਜ਼ ਵਿੱਚ ਭਰਤੀ ਵਿੱਚ ਤਰਜੀਹ ਦੇਣ ਦਾ ਫ਼ੈਸਲਾ ਲਿਆ ਹੈ।

ਗ੍ਰਹਿ ਮੰਤਰੀ ਦਫ਼ਤਰ ਨੇ ਟਵੀਟ ਦੇ ਜ਼ਰੀਏ ਕਿਹਾ ਕਿ “ਅਗਨੀਪਥ ਯੋਜਨਾ” ਨੌਜਵਾਨਾਂ ਦੇ ਉੱਜਵਲ ਭਵਿੱਖ ਦੇ ਲਈ ਸ਼੍ਰੀ ਨਰੇਂਦਰ ਮੋਦੀ ਜੀ ਦਾ ਇੱਕ ਦੂਰਅੰਦੇਸ਼ੀ ਅਤੇ ਸਵਾਗਤਯੋਗ ਫ਼ੈਸਲਾ ਹੈ। ਇਸੇ ਸੰਦਰਭ ਵਿੱਚ ਅੱਜ ਗ੍ਰਹਿ ਮੰਤਰਾਲੇ ਨੇ ਇਸ ਯੋਜਨਾ ਵਿੱਚ 4 ਸਾਲ ਪੂਰੇ ਕਰਨ ਵਾਲੇ ਅਗਨੀਵੀਰਾਂ ਨੂੰ CAPFs ਅਤੇ ਅਸਾਮ ਰਾਈਫਲਜ਼ ਵਿੱਚ ਭਰਤੀ ਵਿੱਚ ਤਰਜੀਹ ਦੇਣ ਦਾ ਫ਼ੈਸਲਾ ਲਿਆ ਹੈ।

ਗ੍ਰਹਿ ਮੰਤਰੀ ਦਫ਼ਤਰ ਨੇ ਕਿਹਾ ਕਿ “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਰਹਿਨੁਮਾਈ ਵਿੱਚ ਗ੍ਰਹਿ ਮੰਤਰਾਲੇ ਦੇ ਇਸ ਫ਼ੈਸਲੇ ਨਾਲ, ‘ਅਗਨੀਪਥ ਯੋਜਨਾ’ਦੇ ਤਹਿਤ ਸਿਖਲਾਈ ਪ੍ਰਾਪਤ ਨੌਜਵਾਨ ਦੇਸ਼ ਦੀ ਸੇਵਾ ਅਤੇ ਸੁਰੱਖਿਆ ਵਿੱਚ ਯੋਗਦਾਨ ਦੇ ਪਾਉਣਗੇ। ਇਸ ਫ਼ੈਸਲੇ ’ਤੇ ਵਿਸਤ੍ਰਿਤ ਯੋਜਨਾ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।”

********

ਐੱਨਡਬਲਿਊ/ਏਵਾਈ/ ਆਰਆਰ



(Release ID: 1834434) Visitor Counter : 134