ਪ੍ਰਧਾਨ ਮੰਤਰੀ ਦਫਤਰ

ਏ.ਐੱਮ. ਨਾਇਕ ਹੈਲਥਕੇਅਰ ਕੰਪਲੈਕਸ, ਨਵਸਾਰੀ, ਗੁਜਰਾਤ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 10 JUN 2022 4:16PM by PIB Chandigarh

ਨਮਸਕਾਰ!

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਇਸੇ ਖੇਤਰ ਦੇ ਸਾਂਸਦ ਮੇਰੇ ਸੀਨੀਅਰ ਸਾਥੀ, ਸ਼੍ਰੀਮਾਨ ਸੀ ਆਰ ਪਾਟਿਲ, ਇੱਥੇ ਉਪਸਥਿਤ ਗੁਜਰਾਤ ਸਰਕਾਰ ਦੇ ਹੋਰ ਮੰਤਰੀ ਮਹੋਦਯ, ਵਿਧਾਇਕ, ਨਿਰਾਲੀ ਮੈਮੋਰੀਅਲ ਮੈਡੀਕਲ ਟਰੱਸਟ ਕੇ ਫਾਊਂਡਰ ਅਤੇ ਚੇਅਰਮੈਨ ਸ਼੍ਰੀ ਏ. ਐੱਮ. ਨਾਇਕ ਜੀ, ਟਰੱਸਟੀ ਸ਼੍ਰੀ ਭਾਈ ਜਿਗਨੇਸ਼ ਨਾਇਕ ਜੀ, ਇੱਥੇ ਉਪਸਥਿਤ ਸਾਰੇ ਮਹਾਨੁਭਾਵ, ਦੇਵੀਓ ਅਤੇ ਸਜਣੋ ! ਅੱਜ ਤੁਸੀਂ ਪਹਿਲਾਂ ਅੰਗਰੇਜ਼ੀ ਵਿੱਚ ਸੁਣਿਆ, ਬਾਅਦ ਵਿੱਚ ਗੁਜਰਾਤੀ, ਹੁਣ ਹਿੰਦੀ ਵਿੱਚ ਛੁੱਟਣਾ ਨਹੀਂ ਚਾਹੀਦਾ ਤਾਂ ਮੈਂ ਹਿੰਦੀ ਵਿੱਚ ਬੋਲ ਸਕਦਾ ਹਾਂ।

ਮੈਨੂੰ ਦੱਸਿਆ ਗਿਆ ਕਿ ਕੱਲ੍ਹ ਅਨਿਲ ਭਾਈ ਦਾ ਜਨਮਦਿਨ ਸੀ ਅਤੇ ਜਦੋਂ ਵਿਅਕਤੀ 80 ਸਾਲ ਕਰਦਾ ਹੈ ਤਾਂ ਸਹਿਸਰ ਚੰਦ੍ਰਦਰਸ਼ਨ ਦਾ ਅਵਸਰ ਹੁੰਦਾ ਹੈ। ਦੇਰ ਨਾਲ ਸਹੀ, ਮੇਰੀ ਤਰਫ਼ ਤੋਂ ਅਨਿਲ ਭਾਈ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ। ਆਪਣੇ ਉੱਤਮ ਸਿਹਤ ਦੇ ਲਈ ਬਹੁਤ ਸ਼ੁਭਕਾਮਨਾਵਾਂ।

ਅੱਜ ਨਵਸਾਰੀ ਦੀ ਧਰਤੀ ਤੋਂ ਸਾਉਥ ਗੁਜਰਾਤ ਦੇ ਇਸ ਪੂਰੇ ਖੇਤਰ ਦੇ ਲੋਕਾਂ ਦੇ ਲਈ Ease of Living ਨਾਲ ਜੁੜੀਆਂ ਅਨੇਕ ਯੋਜਨਾਵਾਂ ਸ਼ੁਰੂ ਹੋਈਆਂ ਹਨ। ਸਿਹਤ ਨਾਲ ਜੁੜੇ ਆਧੁਨਿਕ ਇੰਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਵੀ ਅੱਜ ਇੱਥੋਂ ਦੇ ਭਾਈਆਂ-ਭੈਣਾਂ ਨੂੰ ਨਵੀਆਂ ਸੁਵਿਧਾਵਾਂ ਮਿਲੀਆਂ ਹਨ। ਥੋੜ੍ਹੀ ਦੇਰ ਪਹਿਲਾਂ ਮੈਂ ਇੱਥੇ ਨਜ਼ਦੀਕ ਵਿੱਚ ਹੀ ਇੱਕ ਪ੍ਰੋਗਰਾਮ ਵਿੱਚ ਸੀ, ਮੈਡੀਕਲ ਕਾਲਜ ਦਾ ਭੂਮੀ ਪੂਜਨ ਹੋਇਆ ਹੈ, ਅਤੇ ਹੁਣ ਇੱਥੇ ਆਧੁਨਿਕ Healthcare Complex ਅਤੇ Multispeciality Hospital ਦਾ ਲੋਕਅਰਪਣ ਕਰਨ ਦਾ ਅਵਸਰ ਮਿਲਿਆ ਹੈ।

3 ਸਾਲ ਪਹਿਲਾਂ ਇੱਥੇ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਕਰਨ ਦਾ ਅਵਸਰ ਵੀ ਮੈਨੂੰ ਮਿਲਿਆ ਸੀ। ਮੈਂ ਸ਼੍ਰੀ ਏ. ਐੱਮ. ਨਾਇਕ ਜੀ ਨੂੰ, ਨਿਰਾਲੀ ਟਰੱਸਟ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹਿਰਦੈ ਤੋਂ ਸਾਧੂਵਾਦ ਦਿੰਦਾ ਹਾਂ। ਅਤੇ ਇਸ ਪ੍ਰਕਲਪ ਨੂੰ ਮੈਂ ਉਸ ਦੇ ਰੂਪ ਵਿੱਚ ਦੇਖਦਾ ਹਾਂ ਕਿ ਇਹ ਉਸ ਮਾਸੂਮ ਦੇ ਲਈ, ਨਿਰਾਲੀ ਦੇ ਲਈ ਇੱਕ ਭਾਵੁਕ ਸ਼ਰਧਾਂਜਲੀ ਹੈ, ਜਿਸ ਨੂੰ ਅਸੀਂ ਅਸਮਯ ਗੁਆ ਦਿੱਤਾ ਸੀ।

ਏ. ਐੱਮ. ਨਾਇਕ ਜੀ ਅਤੇ ਉਨ੍ਹਾਂ ਦਾ ਪਰਿਵਾਰ ਜਿਸ ਕਸ਼ਟ ਤੋਂ ਨਿਕਲਿਆ, ਵੈਸਾ ਸਮਾਂ ਬਾਕੀ ਪਰਿਵਾਰਾਂ ਨੂੰ ਨਾ ਦੇਖਣਾ ਪਵੇ, ਇਹ ਸੰਕਲਪ ਇਸ ਪੂਰੇ ਪ੍ਰੋਜੈਕਟ ਵਿੱਚ ਝਲਕਦਾ ਹੈ। ਅਨਿਲ ਭਾਈ ਨੇ ਇੱਕ ਪ੍ਰਕਾਰ ਨਾਲ ਪਿਤਰ ਰਿਣ (ਕਰਜ਼ਾ) ਵੀ ਅਦਾ ਕੀਤਾ ਹੈ, ਆਪਣੇ ਪਿੰਡ ਦਾ ਵੀ ਰਿਣ (ਕਰਜ਼ਾ) ਅਦਾ ਕੀਤਾ ਹੈ ਅਤੇ ਆਪਣੀ ਸੰਤਾਨ ਦਾ ਵੀ ਰਿਣ (ਕਰਜ਼ਾ) ਅਦਾ ਕੀਤਾ ਹੈ। ਨਵਸਾਰੀ ਸਹਿਤ ਆਲੇ-ਦੁਆਲੇ ਦੇ ਸਾਰੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਇਸ ਆਧੁਨਿਕ ਹਸਪਤਾਲ ਤੋਂ ਬਹੁਤ ਮਦਦ ਮਿਲੇਗੀ।

ਅਤੇ ਇੱਕ ਬਹੁਤ ਬੜੀ ਸੇਵਾ ਮੈਂ ਸਮਝਦਾ ਹਾਂ ਇਹ ਪੂਰੇ ਦੇਸ਼ ਲਈ ਇਸ ਦਾ ਇੱਕ ਸੰਦੇਸ਼ ਹੈ ਕਿ ਹਾਈਵੇ ਤੋਂ ਬਿਲ‍ਕੁਲ ਸਟੀ ਹੋਈ ਇਹ ਹਸਪਤਾਲ ਹੈ। ਅਤੇ ਹਾਈਵੇ ’ਤੇ ਜੋ ਐਕਸੀਡੈਂਟ ਹੁੰਦੇ ਹਨ ਉਸ ਵਿੱਚ first golden hour ਜ਼ਿੰਦਗੀ ਦੇ ਲਈ ਬਹੁਤ golden period ਹੁੰਦਾ ਹੈ। ਇਹ ਹਸਪਤਾਲ ਐਸੇ ਸਥਾਨ ’ਤੇ ਹੈ ਅਸੀਂ ਚਾਹੁੰਦੇ ਨਹੀਂ ਕਿ ਲੋਕ ਜ਼ਿਆਦਾ ਆਉਣ, ਅਸੀਂ ਨਹੀਂ ਚਾਹੁੰਦੇ ਕਿ ਐਕਸੀਡੈਂਟ ਹਣ, ਲੇਕਿਨ ਅਗਰ ਹੋਇਆ ਤਾਂ ਇੱਥੇ ਜ਼ਿੰਦਗੀ ਬਚਾਉਣ ਦੀ ਸੁਵਿਧਾ ਵੀ ਪਾਸ ਵਿੱਚ ਉਪਲਬਧ ਹੈ। ਮੈਂ ਹਸਪਤਾਲ ਦੇ ਸਾਰੇ ਡਾਕਟਰਾਂ, ਮੈਡੀਕਲ ਸਟਾਫ਼ ਨੂੰ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਗ਼ਰੀਬ ਦੇ ਸਸ਼ਕਤੀਕਰਨ ਦੇ ਲਈ, ਗ਼ਰੀਬਾਂ ਦੀ ਚਿੰਤਾ ਘੱਟ ਕਰਨ ਦੇ ਲਈ, ਸਿਹਤ ਸੇਵਾਵਾਂ ਨੂੰ ਆਧੁਨਿਕ ਬਣਾਉਣਾ, ਸਭ ਦੇ ਲਈ ਸੁਲਭ ਬਣਾਉਣਾ ਉਤਨਾ ਵੀ ਜ਼ਰੂਰੀ ਹੈ। ਬੀਤੇ 8 ਸਾਲ ਦੇ ਸਮੇਂ ਦੇ ਦੌਰਾਨ ਦੇਸ਼ ਦੇ ਹੈਲਥ ਸੈਕਟਰ ਨੂੰ ਬਿਹਤਰ ਬਣਾਉਣ ਦੇ ਲਈ ਅਸੀਂ ਇੱਕ ਹੌਲੀਸਟਿਕ ਅਪ੍ਰੋਚ ’ਤੇ ਬਲ ਦਿੱਤਾ ਹੈ। ਅਸੀਂ ਇਲਾਜ ਦੀਆਂ ਸੁਵਿਧਾਵਾਂ ਨੂੰ ਆਧੁਨਿਕ ਬਣਾਉਣ ਦਾ ਪ੍ਰਯਾਸ ਤਾਂ ਕੀਤਾ ਹੈ, ਬਿਹਤਰ ਪੋਸ਼ਣ, ਸਵੱਛ ਜੀਵਨ ਸ਼ੈਲੀ, ਇੱਕ ਪ੍ਰਕਾਰ ਨਾਲ preventive health ਦੇ ਨਾਲ ਜੁੜੇ ਹੋਏ ਜੋ behavioral ਵਿਸ਼ੇ ਹੁੰਦੇ ਹਨ, ਜੋ ਸਰਕਾਰ ਦੀਆਂ ਪ੍ਰਾਥਮਿਕ ਜ਼ਿੰਮੇਵਾਰੀਆਂ ਹੁੰਦੀਆਂ ਸਨ, ਉਨ੍ਹਾਂ ਸਾਰੇ ਵਿਸ਼ਿਆਂ ’ਤੇ ਅਸੀਂ ਕਾਫ਼ੀ ਜ਼ੋਰ ਦਿੱਤਾ ਹੈ।

ਕੋਸ਼ਿਸ਼ ਇਹੀ ਹੈ ਕਿ ਗ਼ਰੀਬ ਨੂੰ, ਮਿਡਲ ਕਲਾਸ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ ਅਤੇ ਇਲਾਜ ’ਤੇ ਹੋਣ ਵਾਲਾ ਖਰਚ ਘੱਟ ਤੋਂ ਘੱਟ ਹੋਵੇ। ਵਿਸ਼ੇਸ਼ ਰੂਪ ਨਾਲ ਬੱਚਿਆਂ ਅਤੇ ਮਾਵਾਂ ਦੇ ਬਿਹਤਰ ਸਿਹਤ ਦੇ ਲਈ ਜੋ ਪ੍ਰਯਾਸ ਹੋਏ ਹਨ, ਉਨ੍ਹਾਂ ਦੇ ਸਪੱਸ਼ਟ ਪਰਿਣਾਮ ਅੱਜ ਅਸੀਂ ਦੇਖ ਪਾ ਰਹੇ ਹਾਂ। ਅੱਜ ਗੁਜਰਾਤ ਵਿੱਚ health infrastructure ਵੀ ਬਿਹਤਰ ਹੋਇਆ ਹੈ, ਅਤੇ health indicators ਵੀ ਲਗਾਤਾਰ ਬਿਹਤਰ ਹੋ ਰਹੇ ਹਨ। ਨੀਤੀ ਆਯੋਗ ਦੇ ਤੀਸਰੇ Sustainable Development Goal ਦੇ index ਵਿੱਚ ਗੁਜਰਾਤ ਦੇਸ਼ ਵਿੱਚ ਪਹਿਲੇ ਸਥਾਨ ’ਤੇ ਆਇਆ ਹੈ।

ਸਾਥੀਓ,

ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, ਉਸ ਦੌਰਾਨ ਰਾਜ ਵਿੱਚ ਸਿਹਤ ਸੇਵਾਵਾਂ ਨੂੰ ਹਰ ਗ਼ਰੀਬ ਤੱਕ ਲੈ ਜਾਣ ਦੇ ਲਈ ਅਸੀਂ ਜੋ ਅਭਿਯਾਨ ਚਲਾਏ, ਉਨ੍ਹਾਂ ਦੇ ਅਨੁਭਵ ਹੁਣ ਪੂਰੇ ਦੇਸ਼ ਦੇ ਗ਼ਰੀਬਾਂ ਦੇ ਕੰਮ ਕਰ ਰਹੇ ਹਨ। ਉਸ ਦੌਰ ਵਿੱਚ ਅਸੀਂ ਸਿਹਤਮੰਦ ਗੁਜਰਾਤ, ਉੱਜਵਲ ਗੁਜਰਾਤ ਦਾ ਰੋਡਮੈਪ ਬਣਾਇਆ ਸੀ। ਗ਼ਰੀਬ ਦੀ ਗੰਭੀਰ ਬੀਮਾਰੀ ਤੋਂ ਉਸ ਸਮੇਂ 2 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸੁਵਿਧਾ ਦੇਣ ਵਾਲੀ ਮੁੱਖ ਮੰਤਰੀ ਅੰਮ੍ਰਿਤਮ ਯੋਜਨਾ, ਜਿਸ ਨੂੰ short form  ਵਿੱਚ ਮਾਂ ਯੋਜਨਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਉਹ ਇਸੇ ਦਾ ਪਰਿਣਾਮ ਸੀ।

ਇਸੇ ਯੋਜਨਾ ਦੇ ਅਨੁਭਵਾਂ ਨੇ ਗ਼ਰੀਬਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਸੁਨਿਸ਼ਚਿਤ ਕਰਾਉਣ ਵਾਲੀ ਆਯੁਸ਼ਮਾਨ ਭਾਰਤ ਯੋਜਨਾ, ਜਦੋਂ ਮੈਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸੇਵਾ ਦਾ ਕਾਰਜ ਮਿਲਿਆ ਤਾਂ ਮੈਂ ਇਸ ਯੋਜਨਾ ਨੂੰ ਲੈ ਕਰਕੇ ਦੇਸ਼ਵਾਸੀਆਂ ਦੇ ਕੋਲ ਕੀਤਾ। ਇਸ ਯੋਜਨਾ ਦੇ ਤਹਿਤ ਗੁਜਰਾਤ ਦੇ 40 ਲੱਖ ਤੋਂ ਅਧਿਕ ਗ਼ਰੀਬ ਮਰੀਜ਼ ਮੁਫ਼ਤ ਇਲਾਜ ਦੀ ਸੁਵਿਧਾ ਲੈ ਚੁੱਕੇ ਹਨ । ਇਸ ਵਿੱਚ ਬੜੀ ਸੰਖਿਆ ਵਿੱਚ ਸਾਡੀਆਂ ਮਾਤਾਵਾਂ-ਭੈਣਾਂ ਹਨ, ਦਲਿਤ ਹੋਣ, ਵੰਚਿਤ ਹੋਣ, ਆਦਿਵਾਸੀ ਸਮਾਜ ਦੇ ਸਾਡੇ ਸਾਥੀ ਹੋਣ, ਇਸ ਤੋਂ ਗ਼ਰੀਬ ਮਰੀਜ਼ਾਂ ਦੀ 7 ਹਜ਼ਾਰ ਕਰੋੜ ਰੂਪਏ ਤੋਂ ਅਧਿਕ ਦੀ ਬਚਤ ਹੋਈ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਗੁਜਰਾਤ ਵਿੱਚ ਪਿਛਲੇ ਸਾਲ ਸਾਢੇ 7 ਹਜ਼ਾਰ ਹੈਲਥ ਐਂਡ ਵੈਲਨੈੱਸ ਸੈਂਟਰ ਵੀ, ਇੱਥੇ ਉਨ੍ਹਾਂ ਦਾ ਕੰਮ ਹੋਇਆ ਹੈ।

ਸਾਥੀਓ,

ਬੀਤੇ 20 ਸਾਲਾਂ ਵਿੱਚ ਗੁਜਰਾਤ ਦੇ ਹੈਲਥ ਸੈਕਟਰ ਨੇ ਕਈ ਨਵੇਂ ਮੁਕਾਮ ਹਾਸਲ ਕੀਤੇ ਹਨ। ਇਨ੍ਹਾਂ ਵੀਹ ਵਰ੍ਹਿਆਂ ਵਿੱਚ ਗੁਜਰਾਤ ਵਿੱਚ ਸ਼ਹਿਰਾਂ ਤੋਂ ਲੈ ਕੇ ਗ੍ਰਾਮੀਣ ਇਲਾਕਿਆਂ ਤੱਕ, ਹੈਲਥ ਇਨਫ੍ਰਾਸਟ੍ਰਕਚਰ ਦੇ ਲਈ ਬੇਮਿਸਾਲ ਕੰਮ ਹੋਇਆ ਹੈ, ਹਰ ਪੱਧਰ 'ਤੇ ਕੰਮ ਹੋਇਆ ਹੈ। ਗ੍ਰਾਮੀਣ ਇਲਾਕਿਆਂ ਵਿੱਚ ਹਜ਼ਾਰਾਂ ਹੈਲਥ ਸੈਂਟਰਸ ਬਣਾਏ ਗਏ, ਪ੍ਰਾਥਮਿਕ ਚਿਕਿਤਸਾ ਕੇਂਦਰ ਬਣਾਏ ਗਏ। ਸ਼ਹਿਰੀ ਇਲਾਕਿਆਂ ਵਿੱਚ ਕਰੀਬ 600 ‘ਦੀਨ ਦਯਾਲ ਔਸ਼ਧਾਲਯ’ ਵੀ ਬਣ ਕੇ ਤਿਆਰ ਹੋਏ।

ਗੁਜਰਾਤ ਵਿੱਚ ਅੱਜ ਸਰਕਾਰੀ ਹਸਪਤਾਲਾਂ ਵਿੱਚ ਕੈਂਸਰ ਜਿਹੀਆਂ ਬੀਮਾਰੀਆਂ ਦੇ advanced treatment ਦੀ ਸੁਵਿਧਾ ਹੈ। ਗੁਜਰਾਤ ਕੈਂਸਰ ਰਿਸਰਚ ਇੰਸਟੀਚਿਊਟ ਦੀ ਕੈਪੇਸਿਟੀ ਸਾਢੇ 4 ਸੌ ਤੋਂ ਵਧ ਕੇ 1000 ਹੋ ਚੁੱਕੀ ਹੈI ਅਹਿਮਦਾਬਾਦ ਦੇ ਇਲਾਵਾ ਜਾਮਨਗਰ, ਭਾਵਨਗਰ, ਰਾਜਕੋਟ, ਅਤੇ ਵਡੋਦਰਾ ਐਸੇ ਹੋਰ ਕਈ ਸ਼ਹਿਰਾਂ ਵਿੱਚ ਵੀ ਕੈਂਸਰ ਦੇ ਇਲਾਜ ਦੀਆਂ ਆਧੁਨਿਕ ਸੁਵਿਧਾਵਾਂ ਉਪਲਬਧ ਹਨ।

ਅਹਿਮਦਾਬਾਦ ਵਿੱਚ ਕਿਡਨੀ ਇੰਸਟੀਟਿਊਟ ਨੂੰ ਹੋਰ ਆਨੁਨਿਕ ਬਣਾਇਆ ਜਾ ਰਿਹਾ ਹੈ, ਉਸ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਅਤੇ ਜਲਦ ਵੀ ਇਸ ਦੀ ਬੈੱਡ ਸੰਖਿਆ ਡਬਲ ਹੋ ਜਾਵੇਗੀ। ਅੱਜ ਗੁਜਰਾਤ ਵਿੱਚ ਅਨੇਕਾਂ ਡਾਇਲਿਸਿਸ ਕੇਂਦਰ, ਹਜ਼ਾਰਾਂ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਦੇ ਪਾਸ ਹੀ ਡਾਇਲਿਸਿਸ ਦੀ ਸੁਵਿਧਾ ਦੇ ਰਹੇ ਹਨ।

ਭਾਰਤ ਸਰਕਾਰ ਦੀ ਤਰਫ਼ ਤੋਂ ਵੀ ਪੂਰੇ ਦੇਸ਼ ਵਿੱਚ ਡਾਇਲਿਸਿਸ ਨੂੰ ਲੈ ਕੇ ਇਨਫ੍ਰਾਸਟ੍ਰਕਚਰ ਤਿਆਰ ਕਰਨਾ, ਐਸੇ  patients ਨੂੰ ਆਪਣੇ ਘਰ ਦੇ ਨਜ਼ਦੀਕ ਸੁਵਿਧਾ ਮਿਲੇ, ਇਸ ਦੇ ਲਈ ਲਈ ਕੋਸ਼ਿਸ਼ ਕਰਨਾ, ਇਹ ਅਭਿਯਾਨ ਬਹੁਤ ਤੇਜ਼ ਗਤੀ ਨਾਲ ਚਲਿਆ ਹੈ, ਪਹਿਲਾਂ ਦੀ ਤੁਲਨਾ ਵਿੱਚ ਅਨੇਕ ਗੁਨਾ। ਇਸ ਪ੍ਰਕਾਰ ਨਾਲ ਕਿਡਨੀ ਦੇ patients ਦੇ ਲਈ ਡਾਇਲਿਸਿਸ ਸੈਂਟਰ ਅੱਜ ਉਪਲਬਧ ਹੋਏ ਹਨ।

ਸਾਥੀਓ,

ਗੁਜਰਾਤ ਵਿੱਚ ਆਪਣੇ ਸੇਵਾਕਾਲ ਦੇ ਦੌਰਾਨ ਸਾਡੀ ਸਰਕਾਰ ਨੇ ਬੱਚਿਆਂ ਅਤੇ ਮਹਿਲਾਵਾਂ ਦੇ ਸਿਹਤ ਅਤੇ ਪੋਸ਼ਣ ਨੂੰ ਸਰਵਉੱਚ ਪ੍ਰਾਥਮਿਕਤਾ ਦਿੱਤੀ ਸੀ। ਚਿਰੰਜੀਵੀ ਯੋਜਨਾ ਦੇ ਤਹਿਤ ਪਬਲਿਕ-ਪ੍ਰਾਈਵੇਟ ਭਾਗੀਦਾਰੀ ਨੂੰ ਸੁਨਿਸ਼ਚਿਤ ਕਰਕੇ, institutional delivery, ਸੰਸਥਾਗਤ ਡਿਲੀਵਰੀ ਨੂੰ ਅਸੀਂ ਇੱਕ ਵਿਆਪਕ ਵਿਸਤਾਰ ਦਿੱਤਾ ਅਤੇ ਗੁਜਰਾਤ ਵਿੱਚ ਉਸਦੇ ਬਹੁਤ ਅੱਛੇ ਪਰਿਣਾਮ ਮਿਲੇ ਹਨ।

ਹਾਲੇ ਤੱਕ ਇਸ ਯੋਜਨਾ ਦੇ ਤਹਿਤ 14 ਲੱਖ ਗਰਭਵਤੀ ਮਹਿਲਾਵਾਂ ਇਸ ਚਿਰੰਜੀਵੀ ਯੋਜਨਾ ਦਾ ਲਾਭ ਲੈ ਚੁੱਕੀਆਂ ਹਨ I ਅਸੀਂ ਗੁਜਰਾਤ ਦੇ ਲੋਕ ਹਾਂ ਤਾਂ ਹਰ ਚੀਜ਼ ਵਿੱਚੋਂ ਕੁਝ ਜ਼ਿਆਦਾ ਹੀ ਕਰਨ ਦੀ ਸੋਚਣ ਵਾਲੇ ਲੋਕ ਰਹਿੰਦੇ ਹਨ, ਦਿਮਾਗ ਵਿੱਚ ਕੁਝ ਚੀਜ਼ਾਂ ਰਹਿੰਦੀਆਂ ਹਨ। ਮੈਂ ਜਦੋਂ ਇੱਥੇ ਸੀ ਤਾਂ 108 ਦੀ ਸੇਵਾ ਅਸੀਂ ਸ਼ੁਰੂ ਕੀਤੀ ਸੀ। ਲੇਕਿਨ ਬਾਅਦ ਵਿੱਚ ਵਿਸ਼ਾ ਇਹ ਆਇਆ ਕਿ 108 ਦੀਆਂ ਸੇਵਾਵਾਂ ਜੋ ਗਾੜੀਆਂ ਪੂਰਾਣੀਆਂ ਹੋਈਆਂ ਹਨ ਉਨ੍ਹਾਂ ਨੂੰ ਕੱਢ ਦਿੱਤਾ ਜਾਵੇ। ਤਾਂ ਮੈਂ ਕਿਹਾ ਅਜਿਹਾ ਮਤ ਕਰੋ, 108 ਦੀ ਸੇਵਾ ਦੇ ਲਈ ਜੋ ਗਾੜੀਆਂ ਹਨ, ਕਿਉਂਕਿ ਉਹ ਤਾਂ ਐਮਰਜੈਂਸੀ ਦੇ ਲਈ ਹੁੰਦੀਆਂ ਹਨ, ਉਹ perfect ਚਾਹੀਦੀਆਂ, quick response ਕਰਨ ਦੀ ਉਸ ਦੀ ਤਾਕਤ ਹੋਣੀ ਚਾਹੀਦੀ ਹੈ।

ਲੇਕਿਨ ਇਹ ਜੋ ਪੁਰਾਣੀਆਂ ਹੋ ਗਈਆ ਗਾੜੀਆਂ ਹਨ, ਉਨ੍ਹਾਂ ਨੂੰ ਤੁਰੰਤ ਕੱਢਣ ਦੀ ਜ਼ਰੂਰਤ ਨਹੀਂ ਹੈ, ਉਨ੍ਹਾਂ ਨੂੰ ਅਸੀਂ ਨਵਾਂ ਰੂਪ ਦੇ ਦਿੱਤਾ, ਖਿਲਖਿਲਾਹਟ ਅਤੇ ਅਸੀਂ ਤੈਅ ਕੀਤਾ ਕਿ ਉਸ ਦੀ ਪੂਰੀ ਡਿਜ਼ਾਈਨ ਬਦਲ ਦਿੱਤੀ ਜਾਵੇ। ਉਸ ਵਿੱਚ ਸਾਇਰਨ ਦੀ ਆਵਾਜ਼ ਵੀ ਬੜੀ ਮਿਊਜ਼ੀਕਲ ਬਣਾ ਦਿੱਤੀ ਜਾਵੇ। ਅਤੇ ਜਦੋਂ ਮਾਤਾ ਹੌਸਪੀਟਲ ਵਿੱਚ ਡਿਲੀਵਰੀ ਦੇ ਬਾਅਦ, ਤਿੰਨ-ਚਾਰ ਦਿਨ ਦੇ ਬਾਅਦ ਆਪਣੇ ਬੱਚੇ‍ ਨੂੰ ਲੈ ਕਰਕੇ ਘਰ ਜਾ ਰਹੀ ਹੈ ਤਾਂ ਉਹ ਵੇਚਾਰੀ ਨੂੰ ਆਟੋ-ਰਿਕਸ਼ਾ ਢੁੰਡਣਾ...ਇਹ ਸਾਰੀਆਂ ਮੁਸੀਬਤਾਂ ਰਹਿੰਦੀਆਂ ਸਨ। ਅਸੀਂ ਕਿਹਾ ਜੋ 108 ਪੁਰਾਣੀ, ਉਸ ਨੂੰ ਖਿਲਖਿਲਾਹਟ ਦੇ ਲਈ ਬਦਲ ਦਿੱਤਾ ਜਾਵੇ ਅਤੇ ਉਸ ਨਵਜਾਤ ਬੱਚੇ ਨੂੰ ਲੈ ਕਰਕੇ ਜਦੋਂ ਉਹ ਆਪਣੇ ਘਰ ਜਾਂਦੀ ਹੈ, ਸਾਇਰਨ ਉਸ ਪ੍ਰਕਾਰ ਨਾਲ ਬਜਦੀ ਹੈ ਕਿ ਸਾਰੇ ਮੁਹੱਲੇ ਨੂੰ ਪਤਾ ਚਲਦਾ ਹੈ ਕਿ ਚਲੀਏ ਭਾਈ ਉਹ ਬੱਚਾ ਹਸਪਤਾਲ ਤੋਂ ਘਰ ਆ ਗਿਆ ਹੈ। ਪੂਰਾ ਮੁਹੱਲਾ ਉਸ ਦੇ ਸੁਆਗਤ ਦੇ ਲਈ ਆ ਜਾਂਦਾ ਹੈ।

ਤਾਂ ਖਿਲਖਿਲਾਹਟ ਯੋਜਨਾ ਨਾਲ ਅਸੀਂ ਵੀ ਸੁਨਿਸ਼ਚਿਤ ਕੀਤਾ ਕਿ ਨਵਜਾਤ  ਸ਼ਿਸ਼ੂ ਦੀ ਸਿਹਤ ਦੀ ਘਰ ’ਤੇ ਵੀ ਨਿਗਰਾਨੀ ਹੋਵੇ। ਇਸ ਨਾਲ ਬੱਚਿਆਂ ਅਤੇ ਮਾਤਾਵਾਂ ਦਾ ਜੀਵਨ ਬਚਾਉਣ ਵਿੱਚ ਵਿਸ਼ੇਸ਼ ਰੂਪ ਨਾਲ ਆਦਿਵਾਸੀ ਪਰਿਵਾਰਾਂ ਦੇ ਘਰਾਂ ਵਿੱਚ ਖੁਸ਼ੀਆਂ ਲਿਆਉਣ ਵਿੱਚ ਬਹੁਤ ਮਦਦ ਮਿਲੀ ਹੈ।

ਸਾਥੀਓ,

ਗੁਜਰਾਤ ਦੀ ‘ਚਿਰੰਜੀਵੀ’ ਅਤੇ ‘ਖਿਲਖਿਲਾਹਟ’ ਦੀ ਭਾਵਨਾ ਨੂੰ ਕੇਂਦਰ ਵਿੱਚ ਆਉਣ ਦੇ ਬਾਅਦ ਮਿਸ਼ਨ ਇੰਦਰਧਨੁਸ਼ ਅਤੇ ਮਾਤ੍ਰਵੰਦਨਾ ਯੋਜਨਾ ਦੇ ਤਹਿਤ ਦੇਸ਼ਭਰ ਵਿੱਚ ਵਿਸਤਾਰ ਦਿੱਤਾ ਹੈ। ਪ੍ਰਧਾਨ ਮੰਤਰੀ ਮਾਤ੍ਰਵੰਦਨਾ ਯੋਜਨਾ ਦੇ ਤਹਿਤ ਪਿਛਲੇ ਸਾਲ ਗੁਜਰਾਤ ਦੀਆਂ 3 ਲੱਖ ਤੋਂ ਅਧਿਕ ਭੈਣਾਂ ਨੂੰ ਕਵਰ ਕੀਤਾ ਗਿਆ ਹੈ। ਇਨ੍ਹਾਂ ਦੇ ਖਾਤੇ ਵਿੱਚ ਕਰੋੜਾਂ ਰੁਪਏ ਸਿੱਧੇ ਜਮ੍ਹਾਂ ਕੀਤੇ ਗਏ ਹਨ, ਤਾਂ ਜੋ ਗਰਭਾਵਸਥਾ ਵਿੱਚ ਆਪਣਾ ਖਾਨਪਾਨ ਠੀਕ ਰੱਖ ਸਕੇ। ਮਿਸ਼ਨ ਇੰਦਰਧਨੁਸ਼ ਦੇ ਤਹਿਤ ਵੀ ਗੁਜਰਾਤ ਵਿੱਚ ਲੱਖਾਂ ਬੱਚਿਆਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ।

ਸਾਥੀਓ,

ਬੀਤੇ ਸਾਲਾਂ ਵਿੱਚ ਗੁਜਰਾਤ ਵਿੱਚ ਡਾਕਟਰ ਅਤੇ ਪੈਰਾਮੈਡਿਕਸ ਦੀ ਪੜ੍ਹਾਈ ਅਤੇ ਟ੍ਰੇਨਿੰਗ ਦੀਆਂ ਸੁਵਿਧਾਵਾਂ ਵੀ ਬਹੁਤ ਅਧਿਕ ਵਧੀਆਂ ਹਨ। ਰਾਜਕੋਟ ਵਿੱਚ ਏਮਸ ਜੈਸਾ ਬੜਾ ਸੰਸਥਾਨ ਬਣ ਰਿਹਾ ਹੈ। ਮੈਡੀਕਲ ਕਾਲਜਾਂ ਦੀ ਸੰਖਿਆ ਅੱਜ 30 ਤੋਂ ਅਧਿਕ ਹੋ ਚੁੱਕੀ ਹੈ। ਪਹਿਲਾਂ ਰਾਜ ਵਿੱਚ MBBS ਦੀਆਂ ਸਿਰਫ਼ 1100 ਸੀਟਾਂ ਸਨ। ਅੱਜ ਇੱਥੇ ਵਧ ਕੇ ਕਰੀਬ-ਕਰੀਬ 6000 ਤੱਕ ਪਹੁੰਚਣ ਨੂੰ ਹਨ। ਪੋਸਟ ਗ੍ਰੈਜੂਏਟ ਸੀਟਸ ਵੀ ਕਰੀਬ ਅੱਠ ਸੌ ਤੋਂ ਵਧ ਕੇ 2 ਹਜ਼ਾਰ ਤੋਂ ਜ਼ਿਆਦਾ ਹੋ ਚੁੱਕੀਆਂ ਹਨ। ਇਸੇ ਤਰ੍ਹਾਂ, ਨਰਸਿੰਗ ਅਤੇ physiotherapy ਜੈਸੀ ਦੂਸਰੀਆਂ ਮੈਡੀਕਲ ਸੇਵਾਵਾਂ ਦੇ ਲਈ ਵੀ qualified ਲੋਕਾਂ ਦੀ ਸੰਖਇਆ ਕਈ ਗੁਣਾ ਵਧੀ ਹੈ।

ਸਾਥੀਓ,

ਗੁਜਰਾਤ ਦੇ ਲੋਕਾਂ ਦੇ ਲਈ ਸਿਹਤ ਅਤੇ ਸੇਵਾ ਜੀਵਨ ਦੇ ਇੱਕ ਲਕਸ਼ ਦੀ ਤਰ੍ਹਾਂ ਹਨ।  ਸਾਡੇ ਕੋਲ ਪੂਜ‍ਯ ਬਾਪੂ ਜੈਸੇ ਮਹਾਪੁਰਖਾਂ ਦੀ ਪ੍ਰੇਰਣਾ ਹੈ ਜਿਨ੍ਹਾਂ ਨੇ ਸੇਵਾ ਨੂੰ ਦੇਸ਼ ਦਾ ਸਮਰੱਥਾ ਬਣਾ ਦਿੱਤਾ ਸੀ। ਗੁਜਰਾਤ ਦਾ ਇਹ ਸੁਭਾਅ ਅੱਜ ਵੀ ਊਰਜਾ ਨਾਲ ਭਰਿਆ ਹੋਇਆ ਹੈ। ਇੱਥੇ ਸਫ਼ਲ ਤੋਂ ਸਫ਼ਲ ਵਿਅਕਤੀ ਵੀ ਕਿਸੇ ਨਾ ਕਿਸੇ ਸੇਵਾ ਦੇ ਕੰਮ ਨਾਲ ਜੁੜਿਆ ਰਹਿੰਦਾ ਹੈ। ਜੈਸੇ-ਜੈਸੇ ਗੁਜਰਾਤ ਦਾ ਸਮਰੱਥਾ ਵਧੇਗਾ, ਗੁਜਰਾਤ ਦਾ ਇਹ ਸੇਵਾ ਭਾਵ ਵੀ ਵਧੇਗਾ। ਅਸੀਂ ਅੱਜ ਜਿੱਥੇ ਪਹੁੰਚੇ ਹਾਂ, ਉਸ ਤੋਂ ਹੋਰ ਅੱਗੇ ਜਾਣਾ ਹੈ।

ਇਸੇ ਸੰਕਲਪ ਦੇ ਨਾਲ, ਚਾਹੇ ਸਿਹਤ ਹੋਵੇ, ਚਾਹੇ ਸਿੱਖਿਆ ਹੋਵੇ, ਇਨਫ੍ਰਾਸਟ੍ਰਕਚਰ ਦੇ ਮਾਮਲੇ ਹੋਣ, ਅਸੀਂ ਭਾਰਤ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਨਿਰੰਤਰ ਪ੍ਰਯਾਸ ਕਰ ਰਹੇ ਹਾਂ ਅਤੇ ਇਸ ਵਿੱਚ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ‍ ਦੇ ਨਾਲ ਇੱਕ ਮਹੱਤਵਪੂਰਣ ਪਹਿਲੂ ਹੈ ਸਬਕਾ ਪ੍ਰਯਾਸ। ਜਨ-ਭਾਗੀਦਾਰੀ ਜਿਤਨੀ ਜ਼ਿਆਦਾ ਵਧਦੀ ਹੈ, ਉਤਨਾ ਦੇਸ਼ ਦਾ ਸਮਰੱਥਾ ਵਧਾਉਣ ਦੀ ਗਤੀ ਤੇਜ਼ ਹੋ ਜਾਂਦੀ ਹੈ, ਪਰਿਣਾਮ ਜਲਦੀ ਮਿਲਦੇ ਹਨ ਅਤੇ ਜੋ ਚਾਹੁੰਦੇ ਹਨ ਉਸ ਤੋਂ ਵੀ ਅੱਛੇ ਪਰਿਣਾਮ ਮਿਲਦੇ ਹਨ।

ਅਨਿਲ ਭਾਈ, ਉਨ੍ਹਾਂ ਦੇ ਪਰਿਵਾਰ ਨੇ ਟਰੱਸਟ ਦੇ ਦੁਆਰਾ ਸਬਕਾ ਪ੍ਰਯਾਸ ਦਾ ਜੋ ਸਾਡਾ ਸੰਕਲਪ ਹੈ, public-private partnership  ਦਾ ਜੋ ਸੰਕਲਪ ਹੈ, ਸਮਾਜ ਦੇ ਇੱਕ-ਇੱਕ ਵਿ‍‍ਅਕਤੀ ਨੂੰ ਜੋੜ ਕਰਕੇ ਚੱਲਣ ਦਾ ਜੋ ਸੰਕਲਪ ਹੈ, ਉਸ ਵਿੱਚ ਇੱਕ ਮਹੱਤਵਪੂਰਣ ਯੋਗਦਾਨ ਹੈ। ਮੈਂ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ!

*****

 

ਡੀਐੱਸ/ਆਈਜੀ/ਵੀਕੇ/ਏਕੇ



(Release ID: 1833840) Visitor Counter : 132