ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਗੰਗਾ ਬ੍ਰਿਜ ਸਹਿਤ ਝਾਰਖੰਡ ਵਿੱਚ ਨਿਊ ਲਿੰਕ ਐੱਨਐੱਚ-133ਬੀ ਦਾ ਨਿਰਮਾਣ, ਬਿਹਾਰ ਵਿੱਚ ਮਨਿਹਾਰੀ ਬਾਈਪਾਸ ਦਾ ਨਿਰਮਾਣ ਅਤੇ ਐੱਨਐੱਚ-131ਏ ਦੇ ਚੌੜੀਕਰਣ ਦਾ ਕਾਰਜ ਅਕਤਬੂਰ, 2024 ਤੱਕ ਪੂਰਾ ਕਰਨ ਦਾ ਲਕਸ਼ ਹੈ
Posted On:
13 JUN 2022 3:56PM by PIB Chandigarh
ਗੰਗਾ ਬੈਰਾਜ ਸਹਿਤ ਝਾਰਖੰਡ ਵਿੱਚ 0.200 ਕਿਲੋਮੀਟਰ ਤੋਂ 15.885 ਕਿਲੋਮੀਟਰ ਤੱਕ ਨਿਊ ਲਿੰਕ ਐੱਨਐੱਚ- 133ਬੀ ਦਾ ਨਿਰਮਾਣ, ਬਿਹਾਰ ਵਿੱਚ 0.00 ਕਿਲੋਮੀਟਰ ਤੋਂ 5.500 ਕਿਲੋਮੀਟਰ ਤੱਕ ਮਨਿਹਾਰੀ ਬਾਈਪਾਸ ਦਾ ਨਿਰਮਾਣ ਅਤੇ 5.500 ਤੋਂ 6.000 ਕਿਲੋਮੀਟਰ ਤੱਕ ਐੱਨਐੱਚ-131 ਦੇ 4 ਲੇਨ ਮਾਨਕਾਂ ਵਿੱਚ ਚੌੜੀਕਰਣ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਕੇਂਦਰੀ ਸੜਕ ਪਰਿਵਹਨ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਕਈ ਟਵੀਟਸ ਦੇ ਮਾਧਿਅਮ ਨਾਲ ਇਹ ਜਾਣਕਾਰੀ ਦਿੱਤੀ ਹੈ।
.
ਕੇਂਦਰੀ ਮੰਤਰੀ ਨੇ ਕਿਹਾ ਕਿ 21.68 ਕਿਲੋਮੀਟਰ ਲੰਬੀ ਐੱਨਐੱਚ-133ਬੀ ਪ੍ਰੋਜੈਕਟ ਦਾ ਨਵਾਂ ਲਿੰਕ ਆਪਣੀ ਤਰ੍ਹਾਂ ਦੀ ਵਿਸ਼ੇਸ਼ ਪ੍ਰੋਜੈਕਟ ਹੈ, ਜਿਸ ਵਿੱਚ 6 ਕਿਲੋਮੀਟਰ ਲੰਬਾ ਗੰਗਾ ਬ੍ਰਿਜ (ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਬ੍ਰਿਜ), ਮਨਿਹਾਰੀ ਬਾਈਪਾਸ ਅਤੇ ਐੱਨਐੱਚ-131ਏ ਦਾ ਚੌੜੀਕਰਣ ਸ਼ਾਮਲ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਨਿਰਮਾਣ ਪੂਰਾ ਹੋਣ ਦੇ ਬਾਅਦ ਇਸ ਰਾਜਮਾਰਗ ਨਾਲ ਸਾਹਿਬਗੰਜ (ਝਾਰਖੰਡ) ਅਤੇ ਮਨਿਹਾਰੀ ਜੁੜ ਜਾਣਗੇ ਅਤੇ ਇਸ ਦਾ ਉਦੇਸ਼ ਯਾਤਰਾ ਦੀ ਦੂਰੀ ਮੌਜੂਦਾ ਸਫਰ ਦੀ ਤੁਲਨਾ ਵਿੱਚ ਘਟਾ ਕੇ 10 ਫੀਸਦੀ ਕਰਨਾ ਹੈ। ਇਹ ਉੱਤਰ-ਪੂਰਬ ਦੇ ਲਈ ਰਣਨੀਤਕ ਸੰਪਰਕ ਬਿੰਦੂ ਦਾ ਵੀ ਕੰਮ ਕਰੇਗਾ। ਉਨ੍ਹਾਂ ਨੇ ਕਿਹਾ, ਵਰਤਮਾਨ ਵਿੱਚ, 1,900 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਪ੍ਰੋਜੈਕਟ ਵਿੱਚ 2,750 ਨਿਰਮਾਣ ਮਜਦੂਰ ਕੰਮ ਕਰ ਰਹੇ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਨਾਲ ਭਾਗਲਪੁਰ ਵਿੱਚ ਵਿਕ੍ਰਮ ਸ਼ਿਲਾ ਸੇਤੁ ‘ਤੇ ਟ੍ਰਾਂਸਪੋਰਟ ਵਿੱਚ ਕਮੀ ਆਵੇਗੀ ਅਤੇ ਸਥਾਨਕ ਆਬਾਦੀ ਦੇ ਲਈ ਰੋਜ਼ਗਾਰ ਦੇ ਅਵਸਰਾਂ ਦੇ ਸਿਰਜਣ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਅਕਤੂਬਰ, 2024 ਤੱਕ ਪੂਰਾ ਕਰਨ ਦਾ ਲਕਸ਼ ਹੈ। ਉਨ੍ਹਾਂ ਨੇ ਕਿਹਾ ਕਿ ਹਰ ਜਗ੍ਹਾ ਅਸਧਾਰਣ ਬੁਨਿਆਦੀ ਢਾਂਚੇ ਦੇ ਵਿਜ਼ਨ ਦੇ ਨਾਲ ਨਿਊ ਇੰਡੀਆ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
******
ਐੱਮਜੇਪੀਐੱਸ
(Release ID: 1833835)
Visitor Counter : 127