ਸੱਭਿਆਚਾਰ ਮੰਤਰਾਲਾ
azadi ka amrit mahotsav

ਐੱਨਐੱਮਏ ਦੀ ਇੱਕ ਟੀਮ ਜੂਨ ਤੋਂ ਅਰੁਣਾਚਲ ਪ੍ਰਦੇਸ਼ ਦਾ ਦੌਰਾ ਕਰੇਗੀ, ਜਿਸ ਨਾਲ ਸੁਰੱਖਿਅਤ ਸਮਾਰਕਾਂ ਦੀ ਕੇਂਦਰੀ ਸੂਚੀ ਵਿੱਚ ਰਾਜ ਦੇ ਨਵੇਂ ਸਥਲਾਂ ਨੂੰ ਸ਼ਾਮਲ ਕੀਤੇ ਜਾਣ ਦੇ ਲਈ ਇਨ੍ਹਾਂ ਦੀ ਪਹਿਚਾਣ ਕੀਤੀ ਜਾ ਸਕੇ


ਇਹ ਟੀਮ ਸਥਾਨਕ ਜਨਜਾਤੀ ਨੇਤਾਵਾਂ ਨਾਲ ਵੀ ਮੁਲਾਕਾਤ ਕਰੇਗੀ ਅਤੇ ਮੂਲ ਵਿਸ਼ਵਾਸ ਦੇ ਸਥਲਾਂ ਦਾ ਪਤਾ ਲਗਾਵੇਗੀ, ਜੋ ਅਰੁਣਾਚਲ ਪ੍ਰਦੇਸ਼ ਨੂੰ ਦੰਤਕਥਾਵਾਂ ਅਤੇ ਮੌਖਿਕ ਇਤਿਹਾਸ ਦੇ ਜ਼ਰੀਏ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਦੀ ਹੈ

Posted On: 12 JUN 2022 4:25PM by PIB Chandigarh

ਨੈਸ਼ਨਲ ਮੈਨੂਮੈਂਟਸ ਅਥਾਰਿਟੀ ਦੀ ਪੂਰੀ ਟੀਮ 14 ਤੋਂ 18 ਜੂਨ, 2022 ਦੇ ਵਿੱਚ ਪ੍ਰਾਚੀਨ ਸਮਾਰਕਾਂ ਖਾਸ ਤੌਰ ‘ਤੇ ਅਰੁਣਾਚਲ ਪ੍ਰਦੇਸ਼ ਦੇ ਤਿੱਬਤ-ਚੀਨ ਖੇਤਰ ਦੀ ਸੀਮਾ ਦੇ ਨਜ਼ਦੀਕ ਸਥਿਤ ਸਮਾਰਕਾਂ ਦਾ ਦੌਰਾ ਕਰੇਗੀ। ਇਸ ਦੇ ਇਲਾਵਾ ਇਹ ਟੀਮ ਸਥਾਨਕ ਜਨਜਾਤੀ ਨੇਤਾਵਾਂ ਨਾਲ ਵੀ ਮੁਲਾਕਾਤ ਕਰੇਗੀ ਅਤੇ ਉਨ੍ਹਾਂ ਪ੍ਰਾਚੀਨ ਮੂਲ ਵਿਸ਼ਵਾਸ ਦੇ ਸਥਲਾਂ ਦਾ ਪਤਾ ਲਗਾਵੇਗੀ, ਜੋ ਦੰਤਕਥਾਵਾਂ ਤੇ ਮੌਖਿਕ ਇਤਿਹਾਸ ਦੇ ਮਾਧਿਅਮ ਨਾਲ ਅਰੁਣਾਚਲ ਪ੍ਰਦੇਸ਼ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਦੀ ਹੈ। ਅਥਾਰਿਟੀ ਦੀ ਇਸ ਟੀਮ ਵਿੱਚ ਚੇਅਰਮੈਨ ਸ਼੍ਰੀ ਤਰੁਣ ਵਿਜੈ ਦੇ ਇਲਾਵਾ ਦੋ ਮੈਂਬਰ- ਸ਼੍ਰੀ ਹੇਮਰਾਜ ਕਾਮਦਾਰੰਦ ਅਤੇ ਪ੍ਰੋਫੈਸਰ ਕੈਲਾਸ਼ ਰਾਵ ਸ਼ਾਮਲ ਹੋਣਗੇ।

ਸ਼੍ਰੀ ਤਰੁਣ ਵਿਜੈ ਨੇ ਕਿਹਾ ਕਿ ਇਸ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਜਾਂਦਾ ਹੈ, ਜਿਨ੍ਹਾਂ ਨੇ ਰੁਕਮਣੀ ਦੀ ਸੱਭਿਆਚਾਰਕ ਵਿਰਾਸਤ ਨੂੰ ਰੋਮਾਂਚਕ ਅਤੇ ਗਿਆਨਵਰਧਕ ਤਰੀਕੇ ਨਾਲ ਮਜ਼ਬੂਤ ਕਰਨ ਦੇ ਲਈ ਅਰੁਣਾਚਲ ਪ੍ਰਦੇਸ਼ ਤੋਂ ਗੁਜਰਾਤ ਦੇ ਪੋਰਬੰਦਰ ਦੀ ਸਲਾਨਾ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਵਿਰਾਸਤ ਦੀ ਸੰਭਾਲ ਅਤੇ ਨਵੇਂ ਸਮਾਰਕਾਂ ਨੂੰ ਰਾਸ਼ਟਰੀ ਪੁਰਾਤੱਤਵ ਸਥਲਾਂ ਦੀ ਕੇਂਦਰੀ ਸੁਰੱਖਿਅਤ ਸੂਚੀ ਵਿੱਚ ਸ਼ਾਮਲ ਕਰਨ ਦੇ ਮਾਮਲੇ ਵਿੱਚ ਅਰੁਣਾਚਲ ਪ੍ਰਦੇਸ਼ ਪਿੱਛੇ ਰਹਿ ਗਿਆ ਹੈ। ਸਥਾਨਕ ਧਾਰਮਿਕ ਮਾਨਤਾਵਾਂ ਅਤੇ ਉਨ੍ਹਾਂ ਦੇ ਸਮਾਰਕਾਂ, ਠੋਸ ਤੇ ਅਟੁੱਟ ਵਿਰਾਸਤ ਉਨ੍ਹਾਂ ਨੂੰ ਗੁਜਰਾਤ ਦੇ ਪੱਛਮੀ ਤਟ ਅਤੇ ਭਾਰਤ ਦੇ ਹੋਰ ਹਿੱਸਿਆਂ ਨਾਲ ਜੋੜਦੀਆਂ ਹਨ, ਜੋ ਮੁਕਾਬਲਤਨ ਅਣਦੇਖੀ ਅਤੇ ਅਣਪਛਾਤੀ ਰਹੀ ਹੈ।

ਐੱਨਐੱਮਏ ਦੀ ਟੀਮ ਪਿੰਡ ਦੇ ਬਜ਼ੁਰਗਾਂ ਅਤੇ ਵਿਭਿੰਨ ਜਨਜਾਤੀਆਂ ਦੇ ਨੇਤਾਵਾਂ ਨਾਲ ਮੁਲਾਕਾਤ ਕਰੇਗੀ। ਇਨ੍ਹਾਂ ਲੋਕਾਂ ਵਿੱਚ ਹਰ ਇੱਕ ਦੇ ਕੋਲ ਭਾਰਤ ਦੀ ਮੁੱਖ ਭੂਮੀ ਦੇ ਨਾਲ ਪ੍ਰਾਚੀਨ ਸਮਾਰਕਾਂ ਦੇ ਜ਼ਰੀਏ ਧਰਮ ਅਤੇ ਸੱਭਿਆਚਾਰਕ ਜੁੜਾਵ ਬਾਰੇ ਆਕਰਸ਼ਕ ਕਹਾਣੀਆਂ ਹਨ। ਸ਼੍ਰੀ ਤਰੁਣ ਵਿਜੈ ਨੇ ਦੱਸਿਆ ਕਿ ਸੱਭਿਆਚਾਰਕ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਇੱਕ ਰਿਪੋਰਟ ਸੌਂਪੀ ਜਾਵੇਗੀ, ਜਿਸ ਵਿੱਚ ਸੁਰੱਖਿਅਤ ਸਮਾਰਕਾਂ ਦੀ ਕੇਂਦਰੀ ਸੂਚੀ ਵਿੱਚ ਨਵੇਂ ਸਥਲਾਂ ਨੂੰ ਜੋੜੇ ਜਾਣ ਅਤੇ ਸੱਭਿਆਚਾਰਕ ਟੂਰਿਜ਼ਮ ਸਥਲਾਂ ਦੀ ਪਹਿਚਾਣ ਕਰਨ ਦਾ ਸੁਝਾਅ ਦਿੱਤਾ ਜਾਵੇਗਾ, ਜੋ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸੰਦਰਭ ਵਿੱਚ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਰਸ਼ੁਰਾਮ ਕੁੰਡ, ਭੀਸ਼ਮਕਨਗਰ, ਭਾਲੁਕਪੋਂਗ ਅਤੇ ਤਵਾਂਗ ਜਿਹੇ ਪੁਰਾਤੱਤਵ ਮਹੱਤਵ ਦੇ ਕੁਝ ਸਥਾਨਕ ਸਥਲ ਹਨ, ਜੋ ਅਰੁਣਾਚਲ ਪ੍ਰਦੇਸ਼ ਨੂੰ ਗੁਜਰਾਤ, ਗੋਆ, ਕੇਰਲ ਅਤੇ ਯਾਦਵ ਭਾਈਚਾਰੇ ਨਾਲ ਜੋੜਦੇ ਹਨ।

*****

 

ਐੱਨਬੀ/ਐੱਸਕੇ


(Release ID: 1833603) Visitor Counter : 110