ਸਹਿਕਾਰਤਾ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਆਪਣੇ ਗੁਜਰਾਤ ਦੌਰੇ ਦੇ ਤੀਸਰੇ ਦਿਨ ਇਸੰਟੀਟਿਊਟ ਆਵ੍ ਰੂਰਲ ਮੈਨੇਜਮੈਂਟ ਆਨੰਦ (IRMA) ਦੇ 41ਵੇਂ ਸਲਾਨਾ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਿਤ ਕੀਤਾ

ਸ਼੍ਰੀ ਅਮਿਤ ਸ਼ਾਹ ਨੇ ਸਨਾਤਕ ਵਿਦਿਆਰਥੀਆਂ ਨੂੰ ਡਿਗ੍ਰੀਆਂ ਦੇ ਕੇ ਉਨ੍ਹਾਂ ਦੇ ਉੱਜਵਲ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇੱਥੋਂ ਜਾਣ ਦੇ ਬਾਅਦ ਤੁਸੀਂ ਚਾਹੇ ਕਿਸੇ ਵੀ ਖੇਤਰ ਵਿੱਚ ਕੰਮ ਕਰੋ ਲੇਕਿਨ ਗ੍ਰਾਮੀਣ ਵਿਕਾਸ ਦੇ ਵਿਚਾਰ ਅਤੇ ਸੰਕਲਪ ਦੇ ਪ੍ਰਤੀ ਤੁਸੀਂ ਸਦਾ ਸਮਰਪਿਤ ਰਹੋਗੇ

ਸ਼੍ਰੀ ਨਰੇਂਦਰ ਮੋਦੀ ਜੀ ਨੇ ਗ੍ਰਾਮੀਣ ਵਿਕਾਸ ਦੀ ਨਵੀਂ ਕਲਪਨਾ ਦੇਸ਼ ਅਤੇ ਦੁਨੀਆ ਦੇ ਸਾਹਮਣੇ ਰੱਖੀ ਕਿ ਵਿਅਕਤੀ, ਪਿੰਡ ਅਤੇ ਖੇਤਰ ਦੇ ਸਮਾਨਾਂਤਰ ਵਿਕਾਸ ਨਾਲ ਹੀ ਸਮੁੱਚੇ ਗ੍ਰਾਮੀਣ ਵਿਕਾਸ ਸੰਭਵ ਹੈ

ਨਰੇਂਦਰ ਮੋਦੀ ਸਰਕਾਰ ਨੇ ਵਿਅਕਤੀ, ਪਿੰਡ ਅਤੇ ਖੇਤਰ ਇਨ੍ਹਾਂ ਤਿੰਨਾਂ ਦੇ ਵਿਕਾਸ ਦੇ ਲਈ 8 ਸਾਲਾਂ ਵਿੱਚ ਬਹੁਤ ਕੰਮ ਕੀਤਾ ਹੈ

ਇਸ ਦੇਸ਼ ਦੇ ਗ੍ਰਾਮੀਣ ਵਿਕਾਸ ਨੂੰ ਗਤੀ ਦੇਣਾ, ਦੇਸ਼ ਦੇ ਅਰਥਤੰਤਰ ਵਿੱਚ ਗ੍ਰਾਮੀਣ ਵਿਕਾਸ ਨੂੰ ਕੰਟ੍ਰੀਬਿਊਟਰ ਬਣਾਉਣਾ ਅਤੇ ਗ੍ਰਾਮੀਣ ਵਿਕਾਸ ਦੇ ਮਾਧਿਅਮ ਨਾਲ ਪਿੰਡ ਵਿੱਚ ਰਹਿਣ ਵਾਲੇ ਹਰ ਵਿਅਕਤੀ ਨੂੰ ਸਮ੍ਰਿੱਧੀ ਦੇ ਵੱਲ ਲੈ ਜਾਣਾ, ਇਹ ਕੀਤੇ ਬਿਨਾ ਦੇਸ਼ ਕਦੇ ਆਤਮਨਿਰਭਰ ਨਹੀਂ ਹੋ ਸਕਦਾ


ਗ੍ਰਾਮੀਣ ਵਿਕਾਸ ਥਿਓਰੈਟੀਕਲ ਨਹੀਂ ਹੁੰਦਾ ਹੈ, ਇਹ ਤਦ ਹੁੰਦਾ ਹੈ, ਜਦ ਇਸ ਦੇ ਪ੍ਰਤੀ ਸਮਰਪਿਤ ਲੋਕ ਚੰਦਨ ਦੇ ਵਾਂਗ ਖੁਦ ਨੂੰ ਘਿਸ ਕੇ ਖੁਸ਼ਬੂ ਨੂੰ ਪਿੰਡ-ਪਿੰਡ ਤੱਕ ਪਹੁੰਚਾਉਂਦੇ ਹਨ

ਅਗਰ ਆਧੁਨਿਕ ਜ਼ਮਾਨੇ ਵਿੱਚ ਗ੍ਰਾਮੀਣ ਵਿਕਾਸ ਕਰਨਾ ਹੈ ਤਾਂ ਇਸ ਦੇ ਲਈ ਪਾਠਕ੍ਰਮ ਬਣਾਉਣੇ ਹੋਣਗੇ, ਇਸ ਨੂੰ ਫੌ

Posted On: 12 JUN 2022 5:26PM by PIB Chandigarh

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਆਪਣੇ ਗੁਜਰਾਤ ਦੌਰੇ ਦੇ ਤੀਸਰੇ ਦਿਨ ਇੰਸਟੀਟਿਊਟ ਆਵ੍ ਰੂਰਲ ਮੈਨੇਜਮੈਂਟ ਆਨੰਦ (IRMA) ਦੇ 41ਵੇਂ ਸਲਾਨਾ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਿਤ ਕੀਤਾ। ਸ਼੍ਰੀ ਅਮਿਤ ਸ਼ਾਹ ਨੇ ਸਨਾਤਕ ਵਿਦਿਆਰਥੀਆਂ ਨੂੰ ਡਿਗ੍ਰੀਆਂ ਵੰਡੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ  ਕਿ ਮੈਨੂੰ ਵਿਸ਼ਵਾਸ ਹੈ ਕਿ ਇੱਥੋਂ ਜਾਣ ਦੇ ਬਾਅਦ ਤੁਸੀਂ ਚਾਹੇ ਕਿਸੇ ਵੀ ਖੇਤਰ ਵਿੱਚ ਕੰਮ ਕਰੋ ਲੇਕਿਨ ਗ੍ਰਾਮੀਣ ਵਿਕਾਸ ਦੇ ਵਿਚਾਰ ਅਤੇ ਸੰਕਲਪ ਦੇ ਪ੍ਰਤੀ ਤੁਸੀਂ ਸਦਾ ਸਮਰਪਿਤ ਰਹੋਗੇ।
https://static.pib.gov.in/WriteReadData/userfiles/image/image001QU08.jpg

 

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਅੱਜ ਇੱਥੋਂ ਡਿਗ੍ਰੀ ਲੈ ਕੇ ਜਾਣ ਵਾਲੇ ਇਹ ਵਿਦਿਆਰਥੀ ਗਾਂਧੀ ਜੀ ਦਾ ਸੁਪਨਾ ਸਾਕਾਰ ਕਰਨ ਦੇ ਲਈ ਕੰਮ ਕਰਨ ਵਾਲੇ ਹਨ। ਇਸ ਦੇਸ਼ ਦੇ ਗ੍ਰਾਮੀਣ ਵਿਕਾਸ ਨੂੰ ਗਤੀ ਦੇਣਾ, ਦੇਸ਼ ਦੇ ਅਰਥਤੰਤਰ ਵਿੱਚ ਗ੍ਰਾਮੀਣ ਵਿਕਾਸ ਨੂੰ ਕੰਟ੍ਰੀਬਿਊਟਰ ਬਣਾਉਣਾ ਅਤੇ ਗ੍ਰਾਮੀਣ ਵਿਕਾਸ ਦੇ ਮਾਧਿਅਮ ਨਾਲ ਪਿੰਡ ਵਿੱਚ ਰਹਿਣ ਵਾਲੇ ਹਰ ਵਿਅਕਤੀ ਨੂੰ ਸਮ੍ਰਿੱਧੀ ਦੇ ਵੱਲ ਲੈ ਜਾਣਾ, ਇਹ ਕੀਤੇ ਬਿਨਾ ਦੇਸ਼ ਕਦੇ ਆਤਮਨਿਰਭਰ ਨਹੀਂ ਹੋ ਸਕਦਾ ਹੈ। ਅੱਜ ਇੱਥੋਂ ਗ੍ਰੈਜੁਏਟ ਹੋ ਕੇ ਜਾ ਰਹੇ ਸਾਰੇ ਲੋਕਾਂ ਨੂੰ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਜੀਵਨਭਰ ਇਸ ਦੇਸ਼ ਦੇ ਗ੍ਰਾਮੀਣ ਵਿਕਾਸ ਦੇ ਲਈ ਕੁਝ ਕਰਦੇ ਰਹੋ ਕਿਉਂਕਿ ਯੋਗਦਾਨ ਦੇਣ ਲਈ ਸਾਨੂੰ ਕੋਈ ਰੋਕ ਨਹੀਂ ਸਕਦਾ। ਅੱਜ ਤੁਸੀਂ ਇਰਮਾ ਨੂੰ ਗੁਰੂ ਦਕਸ਼ਿਨਾ ਦੇ ਕੇ ਅਤੇ ਇਹ ਪ੍ਰਣ ਲੈ ਕੇ ਜਾਓ ਕਿ ਜੀਵਨਭਰ ਮੇਰੀ ਦ੍ਰਿਸ਼ਟੀ ਗ੍ਰਾਮੀਣ ਵਿਕਾਸ ਨਾਲ ਜੁੜੀ ਰਹੇਗੀ ਅਤੇ ਪਿੰਡ ਦੇ ਗਰੀਬ ਨੂੰ ਸਮ੍ਰਿੱਧ ਕਰਨ ਵਿੱਚ ਲਗੀ ਰਹੇਗੀ।

https://static.pib.gov.in/WriteReadData/userfiles/image/image002W5H4.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗ੍ਰਾਮੀਣ ਵਿਕਾਸ ਥਿਓਰੈਟੀਕਲ ਨਹੀਂ ਹੁੰਦਾ ਹੈ, ਇਹ ਤਦੇ ਹੁੰਦਾ ਹੈ ਜਦ ਇਸ ਦੇ ਪ੍ਰਤੀ ਸਮਰਪਿਤ ਲੋਕ ਚੰਦਨ ਦੇ ਵਾਂਗ ਖੁਦ ਨੂੰ ਘਿਸਾ ਕੇ ਖੁਸ਼ਬੂ ਨੂੰ ਪਿੰਡ-ਪਿੰਡ ਤੱਕ ਪਹੁੰਚਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਅਗਰ ਆਧੁਨਿਕ ਜ਼ਮਾਨੇ ਵਿੱਚ ਗ੍ਰਾਮੀਣ ਵਿਕਾਸ ਕਰਨਾ ਹੈ ਤਾਂ ਇਸ ਦੇ ਲਈ ਪਾਠਕ੍ਰਮ ਬਣਾਉਣੇ ਹੋਣਗੇ, ਇਸ ਨੂੰ ਫੌਰਮਲਾਈਜ਼ ਕਰਨਾ ਹੋਵੇਗਾ ਅਤੇ ਅੱਜ ਦੇ ਜ਼ਮਾਨੇ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਗ੍ਰਾਮੀਣ ਵਿਕਾਸ ਨੂੰ ਪਰਿਵਰਤਿਤ ਕਰਕੇ ਜ਼ਮੀਨ ‘ਤੇ ਉਤਾਰਣਾ ਹੋਵੇਗਾ। ਮੈਂ ਮੰਨਦਾ ਹਂ ਕਿ ਸਰਦਾਰ ਪਟੇਲ, ਤ੍ਰਿਭੁਵਨਭਾਈ ਦੀ ਇਸ ਪਵਿੱਤਰ ਧਰਤੀ ‘ਤੇ ਇਰਮਾ ਨੇ ਇਸ ਨੂੰ ਜ਼ਮੀਨ ‘ਤੇ ਉਤਾਰਨ ਦਾ ਕੰਮ ਕੀਤਾ ਹੈ।

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ 251 ਨੌਜਵਾਨ ਇੱਥੋਂ ਡਿਗ੍ਰੀ ਲੈ ਕੇ ਜਾਣਗੇ। ਉਨ੍ਹਾਂ ਨੇ ਕਿਹਾ ਜੋ ਵਿਅਕਤੀ ‘ਖੁਦ’ ਤੋਂ ‘ਹੋਰਾਂ’ ਦੇ ਵੱਲ ਜਾਂਦਾ ਹੈ ਅਤੇ ਖੁਦ ਦੀ ਜਗ੍ਹਾ ਦੂਸਰਿਆਂ ਦੀ ਸੋਚਦਾ ਹੈ ਉਹ ਹੀ ਗਿਆਨੀ ਹੈ। ਅੱਜ ਤੁਸੀਂ ਲੋਕ ਇੱਥੋਂ ਸਿੱਖਿਅਤ ਹੋ ਕੇ ਜਾ ਰਹੇ ਹੋ, ਲੇਕਿਨ ਆਪਣੇ ਨਾਲ-ਨਾਲ ਉਨ੍ਹਾਂ ਦਾ ਵੀ ਵਿਚਾਰ ਕਰੋ ਜਿਨ੍ਹਾਂ ਦੇ ਲਈ ਚੰਗਾ ਜੀਵਨ, ਸਿੱਖਿਆ, ਦੋ ਵਕਤ ਦੀ ਰੋਟੀ ਇੱਕ ਸੁਪਨਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਤੁਸੀਂ ਅਜਿਹਾ ਵਿਚਾਰ ਕਰੋਗੇ ਤਾਂ ਆਤਮਸੰਤੋਸ਼ ਦਾ ਅਨੁਭਵ ਹੋਵੇਗਾ। ਕਰੋੜਾਂ ਰੁਪਏ ਕਮਾਉਣ ‘ਤੇ ਵੀ ਤੁਹਾਨੂੰ ਸੰਤੋਸ਼ ਪ੍ਰਾਪਤ ਨਹੀਂ ਹੋਵੇਗਾ ਲੇਕਿਨ ਆਪਣੇ ਜੀਵਨ ਵਿੱਚ ਇੱਕ ਵਿਅਕਤੀ ਦਾ ਆਤਮਨਿਰਭਰ ਬਣਾਉਣ ਦੇ ਬਾਅਦ ਤੁਹਾਨੂੰ ਆਤਮਸੰਤੋਸ਼ ਪ੍ਰਾਪਤ ਹੋਵੇਗਾ। ਮੁਕਤੀ ਤਦੇ ਮਿਲਦੀ ਹੈ ਜਦੋਂ ਜੀਵਨ ਵਿੱਚ ਸੰਤੋਸ਼ ਹੁੰਦਾ ਹੈ ਅਤੇ ਸੰਤੋਸ਼ ਦੂਸਰਿਆਂ ਦੇ ਲਈ ਕੰਮ ਕਰਨ ਤੋਂ ਹੀ ਮਿਲਦਾ ਹੈ। ਕੇਂਦਰੀ ਸਹਿਕਾਰਿਤਾ ਮੰਤਰੀ ਨੇ ਡਾ. ਵਰਗੀਜ਼ ਕੁਰੀਯਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਗ੍ਰਾਮੀਣ ਲੋਕਾਂ ਵਿੱਚ ਟਿਕਾਊ, ਸਥਿਤੀ ਦੇ ਅਨੁਰੂਪ, ਅਨੁਕੂਲ ਅਤੇ ਨਿਆਂਸੰਗਤ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਇਸ ਸੰਸਥਾਨ ਦੀ ਸਥਾਪਨਾ ਕੀਤੀ ਅਤੇ ਇਹ ਉਦੇਸ਼ ਹਮੇਸ਼ਾ ਤੁਹਾਡੀ ਨਜ਼ਰ ਦੇ ਸਾਹਮਣੇ ਰਹਿਣਾ ਚਾਹੀਦਾ ਹੈ। ਜੀਵਨ ਵਿੱਚ ਜਿੱਥੋਂ ਕੁਝ ਪ੍ਰਾਪਤ ਕਰਦੇ ਹਾਂ ਉਸ ਨੂੰ ਵਾਪਸ ਦੇਣ ਦਾ ਵੀ ਜੀਵਨ ਵਿੱਚ ਲਕਸ਼ ਰੱਖਣਾ ਚਾਹੀਦਾ ਹੈ।

 

https://static.pib.gov.in/WriteReadData/userfiles/image/image003911B.jpg

           

ਸ਼੍ਰੀ ਸ਼ਾਹ ਨੇ ਕਿਹਾ ਕਿ ਗਾਂਧੀ ਜੀ ਨੇ ਕਿਹਾ ਸੀ ਇਸ ਦੇਸ਼ ਦੀ ਆਤਮਾ ਪਿੰਡਾਂ ਵਿੱਚ ਵਸਦੀ ਹੈ। ਇਸ ਦੇਸ਼ ਨੂੰ ਅਗਰ ਸਮ੍ਰਿੱਧ, ਸੁਵਿਧਾਪੂਰਣ ਅਤੇ ਆਤਮਨਿਰਭਰ ਬਣਾਉਣਾ ਹੈ ਤਾਂ ਪਿੰਡ ਨੂੰ ਸਮ੍ਰਿੱਧ, ਸੁਵਿਧਾਪੂਰਣ ਅਤੇ ਆਤਮਨਿਰਭਰ ਬਣਾਉਣਾ ਹੋਵੇਗਾ ਅਤੇ ਇਸ ਦੀ ਸ਼ੁਰੂਆਤ 2014 ਵਿੱਚ ਸ਼੍ਰੀ ਨਰੇਂਦਰ ਮੋਦੀ ਜੀ ਦੇ ਦੇਸ਼ ਦਾ ਪ੍ਰਧਾਨ ਮੰਤਰੀ ਬਨਣ ਦੇ ਬਾਅਦ ਤੋਂ ਹੋਈ ਹੈ। ਸ਼੍ਰੀ ਨਰੇਂਦਰ ਮੋਦੀ ਜੀ ਨੇ ਗ੍ਰਾਮੀਣ ਵਿਕਾਸ ਦੇ ਲਈ ਇੱਕ ਨਵੀਂ ਕਲਪਨਾ ਦੇਸ਼ ਅਤੇ ਦੁਨੀਆ ਦੇ ਸਾਹਮਣੇ ਰੱਖਿਆ। ਜਦੋਂ ਤੱਕ ਵਿਅਕਤੀ ਦਾ ਵਿਕਾਸ ਨਹੀਂ ਹੁੰਦਾ ਤਦ ਤੱਕ ਪਿੰਡ ਦਾ ਵਿਕਾਸ ਨਹੀਂ ਹੁੰਦਾ ਹੈ। ਜਦੋਂ ਤੱਕ ਖੇਤਰ ਦਾ ਵਿਕਾਸ ਨਹੀਂ ਹੁੰਦਾ ਤਦ ਤੱਕ ਪਿੰਡ ਦਾ ਵਿਕਾਸ ਨਹੀਂ ਹੋ ਸਕਦਾ। ਵਿਅਕਤੀ ਦਾ ਵਿਕਾਸ ਕਰਨਾ, ਉਸ ਦੇ ਜੀਵਨ ਨੂੰ ਸੁਵਿਧਾਪੂਰਣ ਬਣਾਉਣਾ, ਪਿੰਡ ਅਤੇ ਖੇਤਰ ਦਾ ਵਿਕਾਸ ਕਰਨਾ, ਤਦ ਜਾ ਕੇ ਗ੍ਰਾਮੀਣ ਵਿਕਾਸ ਦੀ ਇਹ ਕਲਪਨਾ ਪੂਰੀ ਹੁੰਦੀ ਹੈ। ਵਿਅਕਤੀ, ਪਿੰਡ ਅਤੇ ਖੇਤਰ, ਇਨ੍ਹਾਂ ਤਿੰਨਾਂ ਦੇ ਵਿਕਾਸ ਦੇ ਲਈ ਨਰੇਂਦਰ ਮੋਦੀ ਸਰਕਾਰ ਨੇ ਅੱਠ ਸਾਲਾਂ ਵਿੱਚ ਬਹੁਤ ਕੁਝ ਕੀਤਾ ਹੈ।

ਦੇਸ਼ ਦੇ ਸੱਠ ਕਰੋੜ ਲੋਕ ਅਜਿਹੇ ਸਨ ਜਿਨ੍ਹਾਂ ਦੇ ਕੋਲ ਬੈਂਕ ਅਕਾਉਂਟ ਹੀ ਨਹੀਂ ਸੀ ਅਤੇ ਉਨ੍ਹਾਂ ਦਾ ਦੇਸ਼ ਅਰਥਤੰਤਰ ਦੇ ਨਾਲ ਕੋਈ ਸਰੋਕਾਰ ਹੀ ਨਹੀਂ ਸੀ। 8 ਸਾਲ ਵਿੱਚ ਦੇਸ਼ ਵਿੱਚ ਕੋਈ ਵੀ ਪਰਿਵਾਰ ਅਜਿਹਾ ਨਹੀਂ ਹੈ ਜਿੱਥੇ ਬੈਂਕ ਅਕਾਉਂਟ ਨਹੀਂ ਪਹੁੰਚਿਆ ਹੈ। ਉਨ੍ਹਾਂ ਨੇ ਕਿਹਾ ਕਿ ਪੂਰਵਾਂਚਲ ਵਿੱਚ ਕਈ ਅਜਿਹੇ ਪਰਿਵਾਰ ਸਨ ਜਿੱਥੇ ਆਜ਼ਾਦੀ ਦੇ 70 ਸਾਲਾਂ ਦੇ ਬਾਅਦ ਵੀ ਬਿਜਲੀ ਨਹੀਂ ਪੁਹੰਚੀ ਸੀ। ਦੇਸ਼ ਦੇ ਹਰ ਘਰ ਵਿੱਚ ਬਿਜਲੀ ਪਹੁੰਚਾਉਣ ਦਾ ਕੰਮ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਕੀਤਾ ਹੈ। ਦੇਸ਼ ਦੇ ਹਰ ਘਰ ਵਿੱਚ ਸ਼ੌਚਾਲਯ ਜਿਹੀ ਮਿਨੀਮਮ ਰਿਕਵਾਇਰਮੈਂਟ ਵੀ ਪੂਰੀ ਨਹੀਂ ਹੋਈ ਸੀ ਅਤੇ ਨਰੇਂਦਰ ਮੋਦੀ ਜੀ ਨੇ ਸਵੱਛਤਾ ਦਾ ਅਭਿਯਾਨ ਸ਼ੁਰੂ ਕੀਤਾ ਅਤੇ ਅੱਜ ਦੇਸ਼ ਦੇ ਹਰ ਘਰ ਵਿੱਚ ਸ਼ੌਚਾਲਯ ਹੈ। ਹਰ ਘਰ ਵਿੱਚ ਨਲ ਤੋਂ ਫਲੋਰਾਈਡਹੀਨ ਸ਼ੁੱਧ ਜਲ ਪਹੁੰਚ ਸਕੇ ਇਸ ਦੀ ਵਿਵਸਥਾ ਕੀਤੀ ਗਈ ਹੈ। ਹਰ ਗਰੀਬ ਦੇ ਘਰ ਵਿੱਚ ਗੈਸ ਪਹੁੰਚਾਉਣ ਦਾ ਕੰਮ ਨਰੇਂਦਰ ਮੋਦੀ ਸਰਕਾਰ ਨੇ ਕੀਤਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਆਰੋਗਯ ਕਾਰਡ ਦੇ ਕੇ ਪੰਜ ਲੱਖ ਰੁਪਏ ਤੱਕ ਦੀ ਸਾਰੀ ਸਿਹਤ ਸੁਵਿਧਾਵਾਂ ਨਰੇਂਦਰ ਮੋਦੀ ਸਰਕਾਰ ਨੇ ਦੇਸ਼ ਦੇ ਸੱਠ ਕਰੋੜ ਗਰੀਬਾਂ ਨੂੰ ਦਿੱਤੀਆਂ ਹਨ। ਵਿਅਕਤੀ ਦੇ ਜੀਵਨ ਨੂੰ ਸੁਵਿਧਾਯੁਕਤ ਬਣਾਉਣ ਅਤੇ ਉਸ ਦੇ ਜੀਵਨਪੱਧਰ ਨੂੰ ਉਠਾਉਣ ਦੇ ਲਈ ਬਹੁਤ ਸਾਰੇ ਕੰਮ ਨਰੇਂਦਰ ਮੋਦੀ ਸਰਕਾਰ ਨੇ ਕੀਤੇ ਹਨ।

 

https://static.pib.gov.in/WriteReadData/userfiles/image/image004A0I1.jpg

ਕੇਂਦਰੀ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਗ੍ਰਾਮੀਣ ਵਿਕਾਸ ਦਾ ਦੂਸਰਾ ਪਹਿਲੂ ਸੀ ਕਿ ਪਿੰਡ ਨੂੰ ਸੁਵਿਧਾਯੁਕਤ ਬਣਾਉਣਾ ਅਤੇ ਇਸ ਦੇ ਲਈ ਸਭ ਤੋਂ ਵੱਡੀ ਚੀਜ਼ ਸੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਲੇਕਿਨ ਅਗਰ ਤਹਿਸੀਲ ਦੇ ਨਾਲ ਕਨੈਕਟੀਵਿਟੀ ਨਹੀਂ ਹੋਵੇਗੀ ਤਾਂ ਪਿੰਡ ਦਾ ਵਿਕਾਸ ਨਹੀਂ ਹੋ ਸਕਦਾ। ਅੱਜ ਪ੍ਰਧਾਨ ਮੰਤਰੀ ਜੀ ਨੇ ਬਜਟ ਦੀ ਬਹੁਤ ਵੱਡੀ ਰਾਸ਼ੀ ਨੂੰ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਵਿੱਚ ਡਾਈਵਰਟ ਕਰ ਕੇ ਪਿੰਡਾਂ ਨੂੰ ਕਨੈਕਟੀਵਿਟੀ ਦਿੱਤੀ ਹੈ ਜਿਸ ਨਾਲ ਪਿੰਡ ਵਿੱਚ ਆਰਥਿਕ ਗਤੀਵਿਧੀਆਂ ਦੀ ਸ਼ੁਰੂਆਤ ਹੋਈ। ਪਿੰਡਾਂ ਵਿੱਚ ਬਿਜਲੀ ਨਹੀਂ ਸੀ ਅਤੇ ਇਸ ਦੇ ਕਾਰਨ ਪਿੰਡ ਦੇ ਲੋਕ ਸ਼ਹਿਰਾਂ ਦੇ ਵੱਲ ਜਾਂਦੇ ਸਨ ਲੇਕਿਨ ਅੱਜ ਹਰ ਪਿੰਡ ਵਿੱਚ ਬਿਜਲੀ ਪਹੁੰਚਾਉਣ ਦਾ ਕੰਮ ਨਰੇੰਦਰ ਮੋਦੀ ਸਰਕਾਰ ਨੇ ਕੀਤਾ ਹੈ ਅਤੇ ਇਸ ਨਾਲ ਪਿੰਡ ਵੀ ਆਤਮਨਿਰਭਰ ਹੋਣ ਦੀ ਦਿਸ਼ਾ ਵਿੱਚ ਵਧ ਰਿਹਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗਾਂਧੀਜੀ ਦੇ ਬਾਅਦ ਖਾਦੀ ਨੂੰ ਭੁਲਾ ਦਿੱਤਾ ਗਿਆ ਸੀ ਲੇਕਿਨ ਪ੍ਰਧਾਨ ਮੰਤਰੀ ਜੀ ਦੀ ਪ੍ਰਾਯੋਰਿਟੀ ਦੇ ਕਾਰਨ ਖਾਦੀ ਗ੍ਰਾਮਉਦਯੋਗ ਦਾ ਟਰਨਓਵਰ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਹੋ ਚੁੱਕਿਆ ਹੈ। ਖੇਤੀਬਾੜੀ ਨੂੰ ਆਤਮਨਿਰਭਰ ਕੀਤੇ ਬਿਨਾ ਪਿੰਡ ਦਾ ਸੰਪੂਰਣ ਵਿਕਾਸ ਨਹੀਂ ਹੋ ਸਕਦਾ ਅਤੇ ਮੋਦੀ ਜੀ ਨੇ ਇਸ ਪ੍ਰਕਾਰ ਦੀ ਵਿਵਸਥਾ ਕੀਤੀ ਕਿ ਕਿਸਾਨਾਂ ਨੂੰ ਲੋਨ ਲੈਣਾ ਹੀ ਨਾ ਪਵੇ। ਇਸ ਦੇਸ਼ ਦੇ 75 ਪ੍ਰਤੀਸ਼ਤ ਕਿਸਾਨ 2 ਏਕੜ ਤੋਂ ਘੱਟ ਜ਼ਮੀਨ ਰੱਖਦੇ ਹਨ ਅਤੇ 2 ਏਕੜ ਜ਼ਮੀਨ ‘ਤੇ ਕਿਸਾਨੀ ਦਾ ਖਰਚ ਲਗਭਗ 6 ਤੋਂ 7 ਹਜ਼ਾਰ ਰੁਪਏ ਆਉਂਦਾ ਹੈ। ਮੋਦੀ ਜੀ ਨੇ ਹਰ ਕਿਸਾਨ ਨੂੰ ਸਲਾਨਾ 6000 ਰੁਪਏ ਦੇ ਕੇ ਅਜਿਹੀ ਵਿਵਸਥਾ ਕੀਤੀ ਹੈ ਜਿਸ ਨਾਲ ਕਿਸਾਨ ਨੂੰ ਲੋਨ ਲੈਣ ਦੀ ਜ਼ਰੂਰਤ ਹੀ ਨਾ ਪਵੇ। ਖੇਤੀਬਾੜੀ ਨੂੰ ਆਤਮਨਿਰਭਰ ਕਰਨ ਦੇ ਲਈ ਕਿਸਾਨ ਆਪਣਾ ਉਤਪਾਦਨ ਵਧਾ ਵੀ ਲਵੇਗਾ ਲੇਕਿਨ ਮਾਰਕੀਟਿੰਗ ਕਿੱਥੇ ਹੋਵੇਗੀ, ਇਸ ਦਾ ਸਭ ਤੋਂ ਸਰਲ ਰਸਤਾ ਕੋਓਪਰੇਟਿਵ ਹੈ। ਪਹਿਲੀ ਵਾਰ ਆਜ਼ਾਦੀ ਦੇ ਬਾਅਦ ਸਹਿਕਾਰਿਤਾ ਮੰਤਰਾਲੇ ਦਾ ਗਠਨ ਕਰਨ ਦਾ ਕੰਮ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਕੀਤਾ ਹੈ। ਮੋਦੀ ਜੀ ਦੀ ਕਲਪਨਾ ਅਤੇ ਸਹਿਕਾਰਿਤਾ ਵਿਭਾਗ ਨਾਲ ਉਮੀਦ ਤੋਂ ਵੀ ਅੱਗੇ ਵਧ ਕੇ ਸਹਿਕਾਰਿਤਾ ਵਿਭਾਗ ਦੇਸ਼ ਦੇ ਗ੍ਰਾਮੀਣ ਵਿਕਾਸ ਵਿੱਚ ਆਪਣੀ ਭੂਮਿਕਾ ਬਹੁਤ ਚੰਗੀ ਤਰ੍ਹਾਂ ਨਾਲ ਨਿਭਾਵੇਗਾ ਅਤੇ ਗ੍ਰਾਮੀਣ ਵਿਕਾਸ ਗਤੀ ਨਾਲ ਹੋਵੇਗਾ।

ਸ਼੍ਰੀ ਸ਼ਾਹ ਨੇ ਕਿਹਾ ਕਿ ਖੇਤਰੀ ਵਿਕਾਸ ਦੇ ਲਈ ਵੀ ਦੇਸ਼ ਦੇ 100 ਅਜਿਹੇ ਜ਼ਿਲ੍ਹਿਆਂ ਦੀ ਪਹਿਚਾਣ ਕੀਤੀ ਜੋ ਵਿਕਾਸ ਦੀ ਦੌੜ ਵਿੱਚ ਪਿਛੜੇ ਹੋਏ ਸਨ। ਉਨ੍ਹਾਂ ਦੇ ਪੈਰਾਮੀਟਰਸ ਬਣਾਏ ਜਿਵੇਂ ਕਿ ਸਭ ਤੋਂ ਜ਼ਿਆਦਾ ਅਨਪੜ੍ਹ ਲੋਕ ਕਿੱਥੇ ਹਨ, ਡ੍ਰਾਪਆਉਟ ਰੇਸ਼ੋ ਸਭ ਤੋਂ ਜ਼ਿਆਦਾ ਕਿੱਥੇ ਹੈ, ਕਿੱਥੇ ਕੁਪੋਸ਼ਣ ਦੀ ਸਮੱਸਿਆ ਹੈ, ਕਿੱਥੇ ਰਹਿਣ ਦੇ ਘਰ ਲੋਕਾਂ ਨੂੰ ਘੱਟ ਮਿਲੇ ਹਨ। ਅਜਿਹੇ ਪੈਰਾਮੀਟਰਸ ਦੇ ਅਧਾਰ ‘ਤੇ ਆਕਾਂਖੀ ਜ਼ਿਲ੍ਹਿਆਂ ਦੀ ਸੂਚੀ ਬਣਾਈ ਅਤੇ ਭਾਰਤ ਸਰਕਾਰ ਅਤੇ ਰਾਜ ਸਰਕਾਰ ਨੇ ਉਨ੍ਹਾਂ ਜ਼ਿਲ੍ਹਿਆਂ ‘ਤੇ ਫੋਕਸ ਕਰਨਾ ਸ਼ੁਰੂ ਕੀਤਾ। ਮੈਂ ਤੁਹਾਨੂੰ ਆਨੰਦ ਦੇ ਨਾਲ ਦੱਸਣਾ ਚਾਹੁੰਦਾ ਹਾਂ ਕਿ ਢਾਈ ਸਾਲ ਦੇ ਮੋਦੀ ਜੀ ਦੀ ਮਿਹਨਤ ਦੇ ਕਾਰਨ ਆਕਾਂਖੀ ਜ਼ਿਲ੍ਹਿਆਂ ਵਿੱਚੋਂ ਕਈ ਜ਼ਿਲ੍ਹੇ ਅੱਜ ਵਿਕਸਿਤ ਜ਼ਿਲ੍ਹਿਆਂ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਵਿਕਾਸ ਦੀ ਦੌੜ ਵਿੱਚ ਆਪਣੇ ਆਪ ਨੂੰ ਅੱਗੇ ਪਾ ਰਹੇ ਹਨ। ਪਹਿਲਾਂ ਵਿਕਾਸ ਸ਼ਹਿਰਾਂ ਦੇ ਆਸ-ਪਾਸ ਹੁੰਦਾ ਸੀ ਅਤੇ ਸਮੁੰਦਰ ਦੇ ਕਿਨਾਰੇ, ਪਹਾੜ ਤੇ ਵਸੇ, ਜੰਗਲ ਦੇ ਅੰਦਰ ਵਾਲੇ ਟ੍ਰਾਈਬਲ ਜ਼ਿਲ੍ਹਿਆਂ ਦੇ ਵਿਕਾਸ ਦੀ ਕੋਈ ਸੋਚਦਾ ਨਹੀਂ ਸੀ। ਅੱਜ ਨਰੇਂਦਰ ਮੋਦੀ ਜੀ ਨੇ ਸਾਰੇ ਜ਼ਿਲ੍ਹਿਆਂ ਦੇ ਵਿਕਾਸ ਦੇ ਲਈ ਇੱਕ ਸਮਾਨ ਅਵਸਰ ਉਨ੍ਹਾਂ ਨੂੰ ਉਪਲਬਧ ਕਰਵਾਏ ਗਏ ਹਨ ਅਤੇ ਪ੍ਰਾਥਮਿਕਤਾ ਖੇਤਰ ਵਿੱਚ ਵੀ ਪਾਉਣ ਦਾ ਕੰਮ ਕੀਤਾ ਅਤੇ ਅੱਜ ਉਹ ਜ਼ਿਲ੍ਹੇ ਵਿਕਸਿਤ ਹੋ ਕੇ ਅੱਗੇ ਵਧ ਰਹੇ ਹਨ।

https://static.pib.gov.in/WriteReadData/userfiles/image/image005LO8H.jpg

 

ਕੇਂਦਰੀ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਇੱਕ ਡਿਸਟ੍ਰਿਕਟ ਮਿਨਰਲ ਫੰਡ ਦੀ ਰਚਨਾ ਕੀਤੀ ਗਈ ਜਿਸ ਨਾਲ ਖਦਾਨ ਵਾਲੇ ਜ਼ਿਲ੍ਹੇ ਦੇ ਵਿਕਾਸ ਦੇ ਲਈ ਬਹੁਤ ਵੱਡੀ ਰਾਸ਼ੀ ਮਿਲਦੀ ਹੈ। ਕੈਂਪਾ ਫੰਡ ਦੀ ਯੋਜਨਾ ਸ਼ੁਰੂ ਕੀਤੀ ਜਿਸ ਨਾਲ ਜ਼ਿਲ੍ਹਿਆਂ ਨੂੰ ਗ੍ਰੀਨ ਬਣਾਉਣਗੇ। ਗ੍ਰਾਮੀਣ ਵਿਕਾਸ ਦੀ ਸੰਪੂਰਣ ਕਲਪਨਾ-ਵਿਅਕਤੀ, ਪਿੰਡ ਅਤੇ ਖੇਤਰ ਦਾ ਵਿਕਾਸ- ਨੂੰ ਨਰੇਂਦਰ ਮੋਦੀ ਸਰਕਾਰ ਨੇ ਜ਼ਮੀਨ ‘ਤੇ ਉਤਾਰਨ ਦਾ ਕੰਮ ਕੀਤਾ ਹੈ। ਅੱਜ ਵੀ 70 ਪ੍ਰਤੀਸ਼ਤ ਭਾਰਤ ਪਿੰਡਾਂ ਵਿੱਚ ਵਸਦਾ ਹੈ ਅਤੇ ਅੱਜ ਵੀ ਅਜਿਹੇ ਲੋਕ ਪਿੰਡ ਵਿੱਚ ਹੀ ਵਸਦੇ ਹਨ ਜਿਨ੍ਹਾਂ ਨੂੰ ਵਿਕਾਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਜਿਨ੍ਹਾਂ ਭਾਈਆਂ ਭੈਣਾਂ ਨੂੰ ਵਿਕਾਸ ਦਾ ਮੌਕਾ ਨਹੀਂ ਮਿਲਿਆ ਹੈ ਉਨ੍ਹਾਂ ਦੇ ਜੀਵਨ ਦੇ ਹਨੇਰਿਆਂ ਨੂੰ ਖਤਮ ਕਰ ਕੇ ਉਜਾਲੇ ਦੇ ਵੱਲ ਲੈ ਜਾਣਾ ਸਾਡੀ ਜ਼ਿੰਮੇਵਾਰੀ ਹੈ।

ਗ੍ਰਾਮੀਣ ਵਿਕਾਸ ਦੇ ਬਗੈਰ ਪਿੰਡ ਦੇਸ਼ ਦੇ ਅਰਥਤੰਤਰ ਵਿੱਚ ਕੰਟ੍ਰੀਬਿਊਟਰ ਨਹੀਂ ਬਣ ਸਕਦਾ ਅਤੇ ਜਦੋਂ ਤੱਕ ਇਹ ਨਹੀਂ ਹੁੰਦਾ ਤਦ ਤੱਕ ਦੇਸ਼ ਦਾ 70 ਪ੍ਰਤੀਸ਼ਤ ਟੈਲੇਂਟ ਦੇਸ਼ ਦੇ ਅਰਥਤੰਤਰ ਦੇ ਵਿਕਾਸ ਨਾਲ ਮਹਿਰੂਮ ਰਹਿ ਜਾਂਦਾ ਹੈ। ਦੇਸ਼ ਦੇ 30 ਪ੍ਰਤੀਸ਼ਤ ਲੋਕ ਦੇਸ਼ ਦੇ ਅਰਥਤੰਤਰ ਨੂੰ ਗਤੀ ਨਹੀਂ ਦੇ ਸਕਦੇ ਹਨ ਕਿਉਂਕਿ ਬਾਕੀ 70 ਪ੍ਰਤੀਸ਼ਤ ਦਾ ਬੋਝ ਹੀ ਉਸ ਗਤੀ ਨੂੰ ਰੋਕ ਲਵੇਗਾ। ਇਸ ਲਈ ਅਗਰ 70 ਪ੍ਰਤੀਸ਼ਤ ਗ੍ਰਾਮੀਣ ਆਬਾਦੀ ਨੂੰ ਅਸੀਂ ਦੇਸ਼ ਦੇ ਅਰਥਤੰਤਰ ਨੂੰ ਗਤੀ ਦੇਣ ਦੇ ਕੰਮ ਨਾਲ ਜੋੜ ਦਿੱਤਾ ਤਾਂ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦਾ ਨਰੇਂਦਰ ਮੋਦੀ ਜੀ ਦੇ ਸੁਪਨੇ ਨੂੰ 5 ਸਾਲ ਵਿੱਚ ਹੀ ਪੂਰਾ ਹੁੰਦੇ ਹੋਏ ਦੇਖਾਂਗੇ। ਲੇਕਿਨ ਇਸ ਦੇ ਲਈ ਜ਼ਰੂਰਤ ਹੈ ਗ੍ਰਾਮੀਣ ਵਿਕਾਸ ਨੂੰ ਡੂੰਘਾਈ ਤੱਕ ਪਹੁੰਚਾਉਣ ਦੀ। ਮੋਦੀ ਜੀ ਨੇ ਆਤਮਨਿਰਭਰ ਭਾਰਤ ਦੀ ਕਲਪਨਾ ਸਾਡੇ ਸਾਹਮਣੇ ਰੱਖੀ ਹੈ ਅਤੇ ਆਤਮਨਿਰਭਰ ਭਾਰਤ ਦਾ ਸੁਪਨਾ ਤਦੇ ਪੂਰਾ ਹੋ ਸਕਦਾ ਹੈ ਜਦ ਆਤਮਨਿਰਭਰ ਪਿੰਡਾਂ ਦੀ ਸੰਖਿਆ ਵਧੇਗੀ। ਪਿੰਡ ਨੂੰ ਆਤਮਨਿਰਭਰ ਬਣਾਉਣਾ ਹੈ ਤਾਂ ਇਹ ਗ੍ਰਾਮੀਣ ਵਿਕਾਸ ਦੇ ਬਿਨਾ ਸੰਭਵ ਹੀ ਨਹੀਂ ਹੈ।
 

 

ਕੇਂਦਰੀ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਸਹਿਕਾਰੀ ਖੇਤਰ ਨੂੰ ਹੁਲਾਰਾ ਦੇਣ ਦੇ ਲਈ ਵੀ ਇਰਮਾ (IRMA) ਨੂੰ ਅਤੇ ਅਧਿਕ ਯੋਗਦਾਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਸਹਿਕਾਰਿਤਾ ਸਮਾਵੇਸ਼ੀ ਹੈ। ਸਹਿਕਾਰਿਤਾ ਨੂੰ ਹੋਰ ਸਮਾਵੇਸ਼ੀ, ਪਾਰਦਰਸ਼ੀ, ਆਧੁਨਿਕ ਅਤੇ ਟੈਕਨੋਲੌਜੀਯੁਕਤ ਬਣਾਉਣਾ ਹੈ ਅਤੇ ਸਹਿਕਾਰਿਤਾ ਦੇ ਮਾਧਿਅਮ ਨਾਲ ਵਿਅਕਤੀ ਅਤੇ ਪਿੰਡ ਨੂੰ ਆਤਮਨਿਰਭਰ ਵੀ ਬਣਾਉਣਾ ਹੈ। ਇਹ ਸਭ ਤਦ ਹੋ ਸਕਦਾ ਹੈ ਜਦੋਂ ਇਰਮਾ (IRMA) ਜਿਹੇ ਸੰਸਥਾਨ ਆਪਣਾ ਯੋਗਦਾਨ ਵਧਾਉਣਗੇ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਇੱਕ ਅਜਿਹੀ ਖੂਬਸੂਰਤ ਚੀਜ ਹੈ ਜਿਸ ਨੂੰ ਤੁਹਾਡੇ ਤੋਂ ਕੋਈ ਗੁਆ ਨਹੀਂ ਸਕਦਾ ਲੇਕਿਨ ਅਗਰ ਸਿੱਖਿਆ ਦੇ ਉਦੇਸ਼ ਨਾਲ ਅਸੀਂ ਭਟਕ ਗਏ ਤਾਂ ਤੁਸੀਂ ਆਪਣੀ ਹੀ ਸਿੱਖਿਆ ਨੂੰ ਖੁਦ ਤੋਂ ਗੁਆ ਲਵੇਗਾ। ਇਸ ਦੇ ਉਦੇਸ਼ ਦੇ ਪ੍ਰਤੀ ਅਸੀਂ ਮਜ਼ਬੂਤ ਬਣੇ ਰਹਿਣਗੇ ਤਾਂ ਆਪਣਾ ਵਿਕਾਸ ਤਾਂ ਕਰਨਾ ਹੀ ਕਰਨਾ ਹੈ ਪਰੰਤੂ ਇਸ ਦੇ ਬਾਅਦ ਜੋ ਸਮਾਂ ਬਚਦਾ ਹੈ ਇਹ ਹੋਰਾਂ ਦੇ ਵਿਕਾਸ ਦੇ ਲਈ ਲਗਾਈਏ। ਇਸ ਦੇ ਬਾਅਦ ਜੋ ਸਮਾਂ ਬਚਦਾ ਹੈ ਉਹ ਦੇਸ਼ ਦੇ ਵਿਕਾਸ ਦੇ ਲਈ ਲਗਾਵਾਂਗੇ ਤਾਂ ਮੈਨੂੰ ਲਗਦਾ ਹੈ ਕਿ ਸਿੱਖਿਆ ਦੀ ਖੂਬਸੂਰਤੀ ਹੋਰ ਵਧ ਜਾਵੇਗੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਬਦੁਲ ਕਲਾਮ ਜੀ ਨੇ ਕਿਹਾ ਸੀ ਕਿ ਹਰ ਵਿਅਕਤੀ ਦੀ ਇੱਕ ਉਪਯੋਗਿਤਾ ਹੈ ਕਿ ਇਸ ਦੇਸ਼ ਦਾ ਸਭ ਤੋਂ ਚੰਗਾ ਦਿਮਾਗ ਤੁਹਾਨੂੰ ਕਲਾਸ ਦੀ ਲਾਸਟ ਬੈਂਚ ‘ਤੇ ਹੀ ਮਿਲ ਸਕਦਾ ਹੈ। ਇਸ ਲਈ ਕਿਸੇ ਨੂੰ ਵੀ ਇਨਫੀਰਿਆਰਿਟੀ ਕੰਪਲੈਕਸ ਪਾਲਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕੋਈ ਵੀ ਵਿਅਕਤੀ ਜਨਮ ਤੋਂ ਵੱਡਾ ਨਹੀਂ ਹੁੰਦਾ ਬਲਕਿ ਸੋਚ ਵੱਡੀ ਹੁੰਦੀ ਹੈ।

*****

ਐੱਨਡਬਿਲਊ/ਏਵਾਈ/ਆਰਆਰ


(Release ID: 1833587) Visitor Counter : 131