ਰੱਖਿਆ ਮੰਤਰਾਲਾ
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਵੀਅਤਨਾਮ ਯਾਤਰਾ ਦੇ ਅੰਤਿਮ ਦਿਨ ਟ੍ਰੇਨਿੰਗ ਸੰਸਥਾਵਾਂ ਦਾ ਦੌਰਾ ਕੀਤਾ
ਰੱਖਿਆ ਮੰਤਰੀ ਨੇ ਨਹਾ ਟ੍ਰਾਂਗ ਵਿੱਚ ਵਾਯੂ ਸੈਨਾ ਅਧਿਕਾਰੀ ਟ੍ਰੇਨਿੰਗ ਸਕੂਲ ਵਿੱਚ ਭਾਸ਼ਾ ਅਤੇ ਆਈਟੀ ਪ੍ਰਯੋਗਸ਼ਾਲਾ ਸਥਾਪਿਤ ਕਰਨ ਲਈ 10 ਲੱਖ ਡਾਲਰ ਦੇਣ ਦੀ ਘੋਸ਼ਣਾ ਕੀਤੀ
Posted On:
10 JUN 2022 11:24AM by PIB Chandigarh
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਦੱਖਣੀ ਪੂਰਵ ਏਸ਼ੀਆਈ ਦੇਸ਼ ਵੀਅਤਨਾਮ ਦੀ ਆਪਣੀ ਤਿੰਨ ਦਿਨਾਂ ਆਧਿਕਾਰਿਕ ਯਾਤਰਾ ਦੇ ਅੰਤਿਮ ਦਿਨ 10 ਜੂਨ, 2022 ਨੂੰ ਵੀਅਤਨਾਮ ਦੇ ਟ੍ਰੇਨਿੰਗ ਸੰਸਥਾਵਾਂ ਦਾ ਦੌਰਾ ਕੀਤਾ। ਸ਼੍ਰੀ ਰਾਜਨਾਥ ਸਿੰਘ, ਜੋ ਦੋਨਾਂ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਵਧਾਉਣ ਲਈ ਵੀਅਤਨਾਮ ਵਿੱਚ ਹਨ, ਨੇ ਆਪਣੇ ਦਿਨ ਦੀ ਸ਼ੁਰੂਆਤ ਨਹਾ ਟ੍ਰਾਂਗ ਵਿੱਚ ਵਾਯੂ ਸੈਨਾ ਅਧਿਕਾਰੀ ਟ੍ਰੇਨਿੰਗ ਸਕੂਲ ਦਾ ਦੌਰੇ ਦੇ ਨਾਲ ਕੀਤੀ।
ਉਨ੍ਹਾਂ ਨੇ ਸਕੂਲ ਵਿੱਚ ਭਾਸ਼ਾ ਅਤੇ ਆਈਟੀ ਪ੍ਰਯੋਗਸ਼ਾਲਾ ਦੀ ਸਥਾਪਨਾ ਲਈ ਭਾਰਤ ਸਰਕਾਰ ਦੇ ਵੱਲੋਂ ਦਸ ਲੱਖ ਡਾਲਰ ਦਿੱਤੇ। ਸ਼੍ਰੀ ਰਾਜਨਾਥ ਸਿੰਘ ਨੇ ਸਕੂਲ ਵਿੱਚ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਆਸ਼ਾ ਵਿਅਕਤ ਕੀਤੀ ਕਿ ਪ੍ਰਯੋਗਸ਼ਾਲਾ ਵੀਅਤਨਾਮ ਦੇ ਹਵਾਈ ਰੱਖਿਆ ਅਤੇ ਵਾਯੂ ਸੈਨਾ ਕਰਮਚਾਰੀਆਂ ਦੀ ਭਾਸ਼ਾ ਅਤੇ ਆਈਟੀ ਕੌਸ਼ਲ ਨੂੰ ਤੇਜ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗੀ।
ਬਾਅਦ ਵਿੱਚ ਸ਼੍ਰੀ ਰਾਜਨਾਥ ਸਿੰਘ ਨੇ ਨਹਾ ਟ੍ਰਾਂਗ ਵਿੱਚ ਦੂਰਸੰਚਾਰ ਯੂਨੀਵਰਸਿਟੀ ਦਾ ਦੌਰਾ ਕੀਤਾ, ਜਿੱਥੇ ਭਾਰਤ ਸਰਕਾਰ ਤੋਂ 50 ਲੱਖ ਅਮਰੀਕੀ ਡਾਲਰ ਦੇ ਅਨੁਦਾਨ ਦੇ ਨਾਲ ਇੱਕ ਆਰਮੀ ਸਾਫਟਵੇਅਰ ਪਾਰਕ ਸਥਾਪਿਤ ਕੀਤਾ ਜਾ ਰਿਹਾ ਹੈ। ਸਤੰਬਰ 2016 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਦੀ ਵੀਅਤਨਾਮ ਯਾਤਰਾ ਦੇ ਦੌਰਾਨ ਇਸ ਅਨੁਦਾਨ ਦੀ ਘੋਸ਼ਣਾ ਕੀਤੀ ਗਈ ਸੀ।
ਵੀਅਤਨਾਮ ਦੀ ਆਪਣੀ ਯਾਤਰਾ ਦੇ ਦੌਰਾਨ, ਰੱਖਿਆ ਮੰਤਰੀ ਨੇ ਰਾਸ਼ਟਰੀ ਰੱਖਿਆ ਮੰਤਰੀ ਜਨਰਲ ਫਾਨ ਵਾਨ ਗਿਯਾਂਗ ਦੇ ਨਾਲ ਦੋਪੱਖੀ ਵਾਰਤਾ ਕੀਤੀ ਅਤੇ ਵੀਅਤਨਾਮ ਦੇ ਰਾਸ਼ਟਰਪਤੀ ਸ਼੍ਰੀ ਗੁਯੇਨ ਜੁਆਨ ਫੁਕ ਅਤੇ ਪ੍ਰਧਾਨ ਮੰਤਰੀ ਸ਼੍ਰੀ ਫਾਮ ਮਿੰਹ ਚਿੰਨ੍ਹ ਤੋਂ ਵੀ ਮੁਲਾਕਾਤ ਕੀਤੀ।
https://www.pib.gov.in/PressReleasePage.aspx?PRID=1831981
09 ਜੂਨ, 2022 ਨੂੰ ਸ਼੍ਰੀ ਰਾਜਨਾਥ ਸਿੰਘ ਨੇ ਹਾਈ ਫੌਂਗ ਵਿੱਚ ਹਾਂਗ ਹਾ ਸ਼ਿਪਯਾਰਡ ਦੀ ਆਪਣੀ ਯਾਤਰਾ ਦੇ ਦੌਰਾਨ ਵੀਅਤਨਾਮ ਨੂੰ 12 ਹਾਈ ਸਪੀਡ ਗਾਰਡ ਬੋਟ ਸੌਂਪੀਆਂ। ਕਿਸ਼ਤੀਆਂ ਦਾ ਨਿਰਮਾਣ ਵੀਅਤਨਾਮ ਨੂੰ ਭਾਰਤ ਸਰਕਾਰ ਦੀ 100 ਮਿਲੀਅਨ ਅਮਰੀਕੀ ਡਾਲਰ ਦੀ ਰੱਖਿਆ ਲੋਨ ਸਹਾਇਤਾ ਦੇ ਤਹਿਤ ਕੀਤਾ ਗਿਆ ਹੈ।
https://www.pib.gov.in/PressReleasePage.aspx?PRID=1832495
****
ABB/Savvy
(Release ID: 1833058)
Visitor Counter : 152