ਸਿੱਖਿਆ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਉੱਚ ਸਿੱਖਿਆ ਸੰਸਥਾਨਾਂ ਤੋਂ ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਰੂਪ ਕਿਰਤ ਸ਼ਕਤੀ ਦੇ ਨਿਰਮਾਣ ਦੀ ਦਿਸ਼ਾ ਵਿੱਚ ਅਨੁਕਰਣੀਏ ਦ੍ਰਿਸ਼ਟੀਕੋਣ ਅਪਨਾਉਣ ਦਾ ਸੱਦਾ ਦਿੱਤਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਭਾਵੀ ਉਦਮੀਆਂ ਦੇ ਰੂਪ ਵਿੱਚ ਵਿਕਸਿਤ ਕਰਨ ਦਾ ਐਲਾਨ ਕੀਤਾ
ਦੋ-ਦਿਨੀਂ ਵਿਜੀਟਰਸ ਕਾਨਫਰੰਸ ਸੰਪੰਨ
Posted On:
08 JUN 2022 4:26PM by PIB Chandigarh
ਕੇਂਦਰੀ ਯੂਨੀਵਰਸਿਟੀਆਂ ਦੇ ਵਾਇਸ-ਚਾਂਸਲਰ ਅਤੇ ਰਾਸ਼ਟਰੀ ਮਹੱਤਵ ਦੇ ਸੰਸਥਾਨਾਂ ਦੇ ਡਾਇਰੈਕਟਰਾਂ ਦਾ ਦੋ-ਦਿਨੀਂ ਸੰਮੇਲਨ ਅੱਜ ਸੰਪੰਨ ਹੋਇਆ। ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ 7 ਜੂਨ, 2022 ਨੂੰ ਇਸ ਸੰਮੇਲਨ ਦਾ ਉਦਘਾਟਨ ਕੀਤਾ ਸੀ।
ਇਸ ਸੰਮੇਲਨ ਵਿੱਚ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਸਿੱਖਿਆ ਰਾਜਮੰਤਰੀ ਸ਼੍ਰੀ ਸੁਭਾਸ਼ ਸਰਕਾਰ, ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼੍ਰੀ ਅਮਿਤ ਖਰੇ, ਉੱਚ ਸਿੱਖਿਆ ਸਕੱਤਰ ਸ਼੍ਰੀ ਸੰਜੈ ਮੂਰਤੀ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਚੇਅਰਮੈਨ, ਏਆਈਸੀਟੀਈ ਦੇ ਚੇਅਰਪਰਸਨ, ਐੱਨਸੀਵੀਈਟੀ ਦੇ ਪ੍ਰਧਾਨ, ਵੱਖ-ਵੱਖ ਕੇਂਦਰੀ ਯੂਨੀਵਰਸਿਟੀਆਂ/ਉੱਚ ਸਿੱਖਿਆ ਸੰਸਥਾਨਾਂ ਦੇ ਪ੍ਰਮੁੱਖਾਂ ਅਤੇ ਸਿੱਖਿਆ ਮੰਤਰਾਲਾ ਅਤੇ ਰਾਸ਼ਟਰਪਤੀ ਸਕੱਤਰੇਤ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
ਆਪਣੇ ਸਮਾਪਨ ਭਾਸ਼ਣ ਵਿੱਚ,ਸ਼੍ਰੀ ਪ੍ਰਧਾਨ ਨੇ ਵਿਜੀਟਰਸ ਕਾਨਫਰੰਸ ਵਿੱਚ ਹਿੱਸਾ ਲੈਣ ਅਤੇ ਮਾਰਗਦਰਸ਼ਨ ਦੇਣ ਦੇ ਲਈ ਰਾਸ਼ਟਰਪਤੀ ਦਾ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਵ੍ਰਿੱਧੀਸ਼ੀਲ ਪਰਿਵਰਤਨ ਦਾ ਯੁੱਗ ਹੁਣ ਬੀਤ ਚੁੱਕਿਆ ਹੈ। ਉਨ੍ਹਾਂ ਨੇ ਉੱਚ ਸਿੱਖਿਆ ਸੰਸਥਾਨਾਂ ਤੋਂ ਭਵਿੱਖ ਦੀਆਂ ਜਰੂਰਤਾਂ ਦੇ ਅਨੁਰੂਪ ਕਿਰਤ ਸ਼ਕਤੀ ਦੇ ਨਿਰਮਾਣ ਦੀ ਦਿਸ਼ਾ ਵਿੱਚ ਅਨੁਕਰਣੀਏ ਵਾਧੇ ਨੂੰ ਲਕਸ਼ਿਤ ਕਰਨ ਦੀ ਤਾਕੀਦ ਕੀਤੀ। ਤਕਨੀਕ ਦੁਆਰਾ ਸੰਚਾਲਿਤ ਨਵੀਂ ਦੁਨੀਆ ਵਿੱਚ ਆਉਣ ਵਾਲੀਆਂ ਚੁਣੌਤੀਆਂ ਅਤੇ ਅਵਸਰਾਂ ਦੇ ਬਾਰੇ ਵਿੱਚ ਬੋਲਦੇ ਹੋਏ,ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਯੂਪੀਆਈ,ਪ੍ਰਤੱਖ ਲਾਭ ਤਬਾਦਲਾ, ਆਧਾਰ ਜਿਹੀਆਂ ਵੱਖ-ਵੱਖ ਪਹਿਲਾਂ ਦੇ ਮਾਧਿਅਮ ਨਾਲ ਆਪਣਾ ਟੈਕਨੋਲੋਜੀ ਕੌਸ਼ਲ ਦਿਖਾਇਆ ਹੈ। ਸਾਨੂੰ ਆਪਣੀ ਇਸੇ ਤਾਕਤ ਨੂੰ ਹੋਰ ਵਧਾਉਂਦੇ ਹੋਏ ਉਦਯੋਗਿਕ ਕ੍ਰਾਂਤੀ 4.0 ਤੋਂ ਪੈਦਾ ਪਰਿਵਰਤਨਾਂ ਨੂੰ ਸਵੀਕਾਰ ਕਰਕੇ ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਰੂਪ ਕਿਰਤ ਸ਼ਕਤੀ ਦਾ ਨਿਰਮਾਣ ਕਰਨਾ ਚਾਹੀਦਾ ਹੈ।
ਉੱਦਮਸ਼ੀਲਤਾ ਦੇ ਬਾਰੇ ਵਿੱਚ ਬੋਲਦੇ ਹੋਏ,ਉਨ੍ਹਾਂ ਨੇ ਦੇਸ਼ ਵਿੱਚ ਯੂਨੀਕੌਰਨ ਦੀ ਵਧਦੀ ਸੰਖਿਆ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਉੱਦਮਸ਼ੀਲਤਾ ਨਾਲ ਜੁੜੇ ਇੱਕ ਸਮ੍ਰਿੱਧ ਈਕੋਸਿਸਟਮ ਦੇ ਇੱਕ ਸੰਕੇਤਕ ਦੇ ਰੂਪ ਵਿੱਚ ਨਿਰੂਪਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਤੋਂ ਨਾ ਸਿਰਫ਼ ਨੌਕਰੀ ਮੰਗਣ ਵਾਲਾ ਬਲਕਿ ਨੌਕਰੀ ਦੇਣ ਵਾਲਾ ਬਨਣ ਦੀ ਦਿਸ਼ਾ ਵਿੱਚ ਤਿਆਰੀ ਕਰਨ ਦਾ ਤਾਕੀਦ ਕੀਤਾ। ਸਿੱਖਿਆ ਮੰਤਰੀ ਨੇ ਡਿਜੀਟਲ ਸਿੱਖਿਆ ਦੇ ਖੇਤਰ ਵਿੱਚ ਸਰਕਾਰ ਦੁਆਰਾ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ ਦਾ ਵੀ ਜ਼ਿਕਰ ਕੀਤਾ ਅਤੇ ਸਿੱਖਿਆ ਨੂੰ ਅੱਗੇ ਵਧਾਉਣ ਦੇ ਲਈ ਤਕਨੀਕ ਦਾ ਲਾਭ ਚੁੱਕਣ ਦਾ ਐਲਾਨ ਕੀਤਾ। ਉਨ੍ਹਾਂ ਨੇ ਪੂਰਵ ਵਿਦਿਆਰਥੀਆਂ ਦੇ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਅਤੇ ਸਟੱਡੀ ਇਨ ਇੰਡੀਆ ਪ੍ਰੋਗਰਾਮ ਸਮੇਤ ਭਾਰਤ ਵਿੱਚ ਸਿੱਖਿਆ ਦੇ ਅੰਤਰਰਾਸ਼ਟਰੀ ਕਰਣ ਦੇ ਦਿਸ਼ਾ ਵਿੱਚ ਕੀਤੇ ਜਾ ਰਹੇ ਵੱਖ-ਵੱਖ ਯਤਨ ਨੂੰ ਸ਼ਾਮਲ ਕਰਨ ਦਾ ਵੀ ਤਾਕੀਦ ਕੀਤਾ।
ਇਸ ਸੰਮੇਲਨ ਦੇ ਅਲੱਗ–ਅਲੱਗ ਸੈਸ਼ਨਾਂ ਵਿੱਚ,ਉੱਚ ਸਿੱਖਿਆ ਸੰਸਥਾਨਾਂ ਦੀ ਅੰਤਰਰਾਸ਼ਟਰੀ ਰੈਂਕਿੰਗ; ਅਕਾਦਮਿਕ-ਉਦਯੋਗ ਜਗਤ ਅਤੇ ਨੀਤੀ ਨਿਰਮਾਤਾਵਾਂ ਦੇ ਵਿੱਚ ਸਹਿਯੋਗ;ਸਕੂਲੀ,ਉੱਚ ਅਤੇ ਵਪਾਰਕ ਸਿੱਖਿਆ ਦੇ ਏਕੀਕਰਣ; ਉਭਰਦੀ ਅਤੇ ਵਿਘਟਨਕਾਰੀ ਟੈਕਨੋਲੋਜੀਆਂ ਵਿੱਚ ਸਿੱਖਿਆ ਅਤੇ ਖੋਜ ਜਿਹੇ ਵੱਖ-ਵੱਖਵਿਸ਼ਿਆਂ’ਤੇ ਸਲਾਹ-ਮਸ਼ਵਰਾ ਕੀਤਾ ਗਿਆ।
ਸੰਮੇਲਨ ਦੇ ਦੂਸਰੇ ਦਿਨ,ਕਿਊਐੱਸ ਰੈਂਕਿੰਗ ਦੇ ਸੰਸਥਾਪਕ ਅਤੇ ਸੀਈਓ ਸ਼੍ਰੀ ਨੁੰਜਿਯੋ ਕਵਾਕਵੇਰੇਲੀ ਨੇ‘ਉੱਚ ਸਿੱਖਿਆ ਸੰਸਥਾਨਾਂ ਦੀ ਅੰਤਰਰਾਸ਼ਟਰੀ ਰੈਂਕਿੰਗ: ਕਯੂਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ ਵਿੱਚ ਭਾਰਤੀ ਯੂਨੀਵਰਸਿਟੀ’ਵਿਸ਼ੇ ‘ਤੇ ਇੱਕ ਪੇਸ਼ਕਸ਼ ਦਿੱਤੀ। ਇਸ ਪੇਸ਼ਕਾਰੀ ਵਿੱਚ ਇਸ ਵਿਸ਼ੇ ਦੇ ਸੁਝਾਅ ਸ਼ਾਮਲ ਸਨ ਕਿ ਕਿਵੇਂ ਭਾਰਤੀ ਸੰਸਥਾਨ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰ ਸਕਦੇ ਹਨ ਅਤੇ ਬਿਹਤਰ ਵਿਸ਼ਵ ਰੈਂਕਿੰਗ ਪ੍ਰਾਪਤ ਕਰ ਸਕਦੇ ਹਨ। ਸੈਸ਼ਨ ਦਾ ਸੰਚਾਲਨ ਆਈਆਈਟੀ ਕਾਨਪੁਰ ਦੇ ਨਿਦੇਸ਼ਕ ਪ੍ਰੋ. ਅਭੈ ਕਰੰਦੀਕਰ ਦੁਆਰਾ ਸਪਸ਼ਟ ਤਰੀਕੇ ਨਾਲ ਕੀਤਾ ਗਿਆ ਅਤੇ ਵਿਆਪਕ ਰੂਪ ਨਾਲ ਇਹ ਦੱਸਿਆ ਗਿਆ ਕਿ ਕਿਵੇਂ ਸਾਡੇ ਸੰਸਥਾਨ ਪ੍ਰਗਤੀਦੇ ਪਥ’ਤੇ ਅੱਗੇ ਵਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਸਮੱਗਰ ਪੱਧਰ ‘ਤੇ ਗਲੋਬਲ ਰੈਂਕਿੰਗ ਵਿੱਚ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ ਹੈ।
ਇਸ ਸੰਮੇਲਨ ਵਿੱਚ ਆਈਆਈਟੀ ਖੜ੍ਹਗਪੁਰ ਦੇ ਡਾਇਰੈਕਟਰ ਪ੍ਰੋਫੈਸਰ ਵੀਰੇਂਦਰ ਕੁਮਾਰ ਤ੍ਰਿਪਾਠੀ, ਦਿੱਲੀ ਯੂਨੀਵਰਸਿਟੀ ਦੇ ਕੁਲਪਤੀ ਸ਼੍ਰੀ ਯੋਗੇਸ਼ ਸਿੰਘ ਅਤੇ ਆਈਆਈਟੀ ਮਦਰਾਸ ਦੇ ਡਾਇਰੈਕਟਰ ਸ਼੍ਰੀ ਵੀ. ਕਾਮਕੋਠੀ ਦੁਆਰਾ ਹੋਰ ਪੇਸ਼ਕਸ਼ਆਂ ਦਿੱਤੀਆਂ ਗਈਆਂ ਅਤੇ ਸੰਬੰਧਿਤ ਸੈਸ਼ਨਾਂ ਦਾ ਸੰਚਾਲਨ ਲਗਭਗ ਆਈਆਈਟੀ ਪਰਿਸ਼ਦ ਦੀ ਸਥਾਈ ਕਮੇਟੀ ਦੇ ਪ੍ਰਧਾਨ ਡਾ. ਕੇ. ਰਾਧਾਕ੍ਰਿਸ਼ਣਨ,ਰਾਸ਼ਟਰੀ ਵਪਾਰਕ ਸਿੱਖਿਆ ਅਤੇ ਟ੍ਰੇਨਿੰਗ ਪਰਿਸ਼ਦ (ਐੱਨਸੀਵੀਈਟੀ) ਦੇ ਚੇਅਰਮੈਨ ਡਾ.ਐੱਨ.ਐੱਸ. ਕਲਸੀ ਅਤੇ ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ (ਏਆਈਸੀਟੀਈ) ਦੇ ਚੇਅਰਮੈਨ ਪ੍ਰੋਫੈਸਰ ਅਨਿਲ ਸਹਸ੍ਰਬੁੱਧੇ ਦੁਆਰਾ ਕੀਤਾ ਗਿਆ।
ਪ੍ਰੋਫੈਸਰ ਵੀਰੇਂਦਰ ਕੁਮਾਰ ਤ੍ਰਿਪਾਠੀ ਨੇ ਅਕਾਦਮਿਕ-ਉਦਯੋਗ ਜਗਤ ਅਤੇ ਨੀਤੀ ਨਿਰਮਾਤਾਵਾਂ ਦੇ ਵਿੱਚ ਸਹਿਯੋਗ ਵਿਸ਼ੇ’ਤੇ ਆਪਣੀ ਪੇਸ਼ਕਸ਼ ਵਿੱਚ ਇਸ ਆਸ਼ਏ ਦੀ ਇੱਕ ਅੰਤਰਦ੍ਰਿਸ਼ਟੀ ਦਿੱਤੀ ਕਿ ਜਦੋਂ ਸਿੱਖਿਆਵਿਦ, ਉਦਯੋਗ ਜਗਤ ਅਤੇ ਨੀਤੀ ਨਿਰਮਾਤਾ ਇਕੱਠੇ ਮਿਲਕੇ ਕੰਮ ਕਰਦੇ ਹਨ,ਤਾਂ ਯੂਨੀਵਰਸਿਟੀ ਗਿਆਨ, ਰੋਜ਼ਗਾਰ ਅਤੇ ਇਨੋਵੇਸ਼ਨ ਦੇ ਲਈ ਸ਼ਕਤੀਸ਼ਾਲੀ ਇੰਜਨ ਬਣ ਸਕਦੇ ਹਨ। ਇਸ ਪੇਸ਼ਕਸ਼ ਦਾ ਸੰਚਾਲਨ ਸ਼੍ਰੀ ਕੇ. ਰਾਧਾਕ੍ਰਿਸ਼ਣਨ ਨੇ ਕੀਤਾ।
ਇੱਕ ਹੋਰ ਸੈਸ਼ਨ ਵਿੱਚ,ਸਕੂਲੀ,ਉੱਚ ਅਤੇ ਵਪਾਰਕ ਸਿੱਖਿਆ ਦੇ ਏਕੀਕਰਣ ਵਿਸ਼ੇ ‘ਤੇ ਪੇਸ਼ਕਸ਼ ਦਿੰਦੇ ਹੋਏ ਪ੍ਰੋਫੈਸਰ ਯੋਗੇਸ਼ ਸਿੰਘ ਨੇ ਦਿੱਲੀ ਯੂਨੀਵਰਸਿਟੀ ਦੁਆਰਾ ਚੁੱਕੇ ਗਏ ਕਈ ਕਦਮਾਂ ਜਿਵੇਂ ਕਿ 2022- 23 ਤੋਂ ਸਮੱਗਰ ਸਿੱਖਿਆ ਪ੍ਰਦਾਨ ਕਰਨ ਦੇ ਲਈ ਯੂਜੀਸੀਐੱਫ 2022 ਤਿਆਰ ਕਰਨਾ,ਐੱਨਈਪੀ ਨੂੰ ਲਾਗੂ ਕਰਨਾ,ਆਦਿ ਦਾ ਜ਼ਿਕਰ ਕੀਤਾ।ਐੱਨਸੀਵੀਈਟੀ ਦੇ ਚੇਅਰਮੈਨ ਸ਼੍ਰੀ ਐੱਨ.ਐੱਸ.ਕਲਸੀ ਨੇ ਇਸ ਸੈਸ਼ਨ ਦਾ ਸੰਚਾਲਨ ਕੀਤਾ।
ਅੰਤਿਮ ਸੈਸ਼ਨ ਵਿੱਚ,ਸ਼੍ਰੀ ਵੀ. ਕਾਮਕੋਠੀ ਨੇ ਉਭਰਦੀ ਅਤੇ ਵਿਘਟਨਕਾਰੀ ਟੈਕਨੋਲੋਜੀਆਂ ਵਿੱਚ ਸਿੱਖਿਆ ਅਤੇ ਖੋਜ ਵਿਸ਼ੇ’ਤੇ ਆਪਣੀ ਪੇਸ਼ਕਸ਼ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ,ਡੇਟਾ ਸਾਇੰਸ, ਸਿਮੂਲੇਸ਼ਨ ਅਤੇ ਮੌਡਲਿੰਗ, ਸਿਕਿਓਰ ਸਿਸਟਮ ਅਤੇ ਇੰਟੈਲੀਜੈਂਟ ਮੈਨੂਫੈਕਚਰਿੰਗ ਦੀਆਂ ਸੰਭਾਵਨਾਵਾਂ ਅਤੇ ਜ਼ਰੂਰਤਾਂ ਤੇ ਚਰਚਾ ਕੀਤੀ। ਇਸ ਪੇਸ਼ਕਸ਼ ਦਾ ਸੰਚਾਲਨ ਏਆਈਸੀਟੀਈ ਦੇ ਚੇਅਰਮੈਨ ਪ੍ਰੋਫੈਸਰ ਅਨਿਲ ਸਹਸ੍ਰਬੁੱਧੇ ਨੇ ਕੀਤਾ।
ਰਾਸ਼ਟਰਪਤੀ 161 ਕੇਂਦਰੀ ਉੱਚ ਸਿੱਖਿਆ ਸੰਸਥਾਨਾਂ ਦੇ ਵਿਜ਼ਿਟਰ ਹਨ। ਇਨ੍ਹਾਂ 161 ਸੰਸਥਾਨਾਂ ਵਿੱਚੋਂ 53 ਸੰਸਥਾਨਾਂ ਨੇ ਇਸ ਸੰਮੇਲਨ ਵਿੱਚ ਅਸਲੀ ਰੂਪ ਨਾਲ ਹਿੱਸਾ ਲਿਆ ਜਦੋਂ ਕਿ ਹੋਰ ਸੰਸਥਾਨ ਵਰਚੂਅਲ ਰੂਪ ਨਾਲ ਜੁੜੇ। ਰਾਸ਼ਟਰਪਤੀ ਨ ਉਨ੍ਹਾਂ ਦਾਨਦਾਤਾ ਮੇਜ਼ਬਾਨੀ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ,ਜਿਨ੍ਹਾਂ ਦੇ ਉਦਾਰ ਯੋਗਦਾਨ ਨੇ ਕੇਂਦਰੀ ਉੱਚ ਸਿੱਖਿਆ ਸੰਸਥਾਨਾਂ ਵਿੱਚ “ਵਾਪਸ ਦੇਣ”ਦੇ ਸੱਭਿਆਚਾਰ ਦੇ ਨਿਰਮਾਣ ਅਤੇ “ਆਤਮਨਿਰਭਰ ਭਾਰਤ”ਦੇ ਉਦੇਸ਼ਾਂ ਨੂੰ ਹੁਲਾਰਾ ਦੇਣ ਵਿੱਚ ਮਦਦ ਕੀਤੀ ਹੈ।
ਆਪਣੇ ਧੰਨਵਾਦ ਅਤੇ ਵਿੱਚ, ਸਿੱਖਿਆ ਰਾਜਮੰਤਰੀ ਸ਼੍ਰੀ ਸੁਭਾਸ਼ ਸਰਕਾਰ ਨੇ ਸਾਰੇ ਪ੍ਰਤਿਭਾਗੀਆਂ ਨੂੰ ਵਿਜੀਟਰਸ ਕਾਨਫਰੰਸ ਵਿੱਚ ਸੱਦਾ ਦੇਣ ਅਤੇ ਮਹਾਮਾਰੀ ਦੀ ਵਜ੍ਹਾ ਨਾਲ ਦੋ ਕਠਿਨ ਵਰ੍ਹਿਆਂ ਦੇ ਬਾਅਦ ਵਿਅਕਤੀਗਤ ਰੂਪ ਨਾਲ ਮਿਲਣ ਦਾ ਅਵਸਰ ਦੇਣ ਦੇ ਲਈ ਰਾਸ਼ਟਰਪਤੀ ਦਾ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਇਸ ਸੰਮੇਲਨ ਦੇ ਆਯੋਜਨ ਦੀ ਪ੍ਰਕਿਰਿਆ ਦੇ ਮਾਧਿਅਮ ਨਾਲ ਮਾਰਗਦਰਸ਼ਨ ਕਰਨ ਦੇ ਲਈ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦਾ ਵੀ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਸਾਰੇ ਕੇਂਦਰੀ ਯੁਨੀਵਰਸਿਟੀਆਂ ਦੇ ਵਾਇਸ-ਚਾਂਸਲਰ ਅਤੇ ਆਈਆਈਟੀ/ਐੱਨਆਈਟੀ ਦੇ ਡਾਇਰੈਕਟਰਾਂ,ਸਕੱਤਰ (ਉੱਚ ਸਿੱਖਿਆ), ਰਾਸ਼ਟਰਪਤੀ ਸਕੱਤਰੇਤ, ਮੰਤਰਾਲਾ, ਯੂਜੀਸੀ ਅਤੇ ਏਆਈਸੀਟੀਈ ਦੇ ਅਧਿਕਾਰੀਆਂ ਅਤੇ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਹੋਰ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਗਤੀਸ਼ੀਲ ਸੁਤੰਤਰ ਭਾਰਤ,ਸੱਭਿਆਚਾਰਕ ਰੂਪ ਨਾਲ ਸਮ੍ਰਿੱਧ ਵਿਰਾਸਤ ਅਤੇ ਭਾਰਤ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣ ਦੇ ਲਈ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦਾ ਸ਼ੁਭਾਰੰਭ ਕੀਤਾ, ਜੋਕਿ ਸੁਤੰਤਰਤਾ ਸੈਨਾਨੀਆਂ ਦੇ ਪ੍ਰਤੀ ਇੱਕ ਸ਼ਰਧਾਂਜਲੀ ਵੀ ਹੈ। ਉਨ੍ਹਾਂ ਨੇ ਉੱਚ ਸਿੱਖਿਆ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਅਤੇ ਵਿਸ਼ਿਆਂ’ਤੇ ਇਸ ਸੰਮੇਲਨ ਦੇ ਦੌਰਾਨ ਦਿੱਤੀਆਂ ਗਈਆਂ ਵੱਖ-ਵੱਖ ਪੇਸ਼ਕਸ਼ ਅਤੇ ਇਸ ਖੇਤਰ ਵਿੱਚ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ ਦੀ ਰੂਪ-ਰੇਖਾ ਤਿਆਰ ਕਰਨ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਸਾਡੇ ਸਿੱਖਿਅਕ ਸੰਸਥਾਨਾਂ ਵਿੱਚ ਇਨੋਵੇਸ਼ਨ ਅਤੇ ਖੋਜ ਨੂੰ ਹੁਲਾਰਾ ਦੇਣ ਦੇ ਲਈ ਉਦਯੋਗ-ਅਕਾਦਮਿਕ ਸਹਿਯੋਗ ਨੂੰ ਬਹੁਤ ਮਹੱਤਵ ਦਿੰਦੀ ਹੈ। ਰਾਜਮੰਤਰੀ ਨੇ ਦਾਨਦਾਤਾਵਾਂ ਦਾ ਵੀ ਧੰਨਵਾਦ ਕੀਤਾ ਅਤੇ ਇਹ ਵਿਸ਼ਵਾਸ ਵਿਅਕਤ ਕੀਤਾ ਕਿ ਸਾਰੇ ਸੰਸਥਾਨ ਖ਼ੁਦ ਨੂੰ ਦੂਸਰਿਆਂ ਦੇ ਅਨੁਸਰਣ ਦੇ ਲਈ ਮਾਨਕ ਦੇ ਰੂਪ ਵਿੱਚ ਸਥਾਪਤ ਕਰਨ ਦੀ ਦਿਸ਼ਾ ਵਿੱਚ ਸਖਤ ਮਿਹਨਤ ਕਰਨਾ ਜਾਰੀ ਰੱਖਾਂਗੇ।
*****
ਐੱਮਜੇਪੀਐੱਸ/ਏਕੇ
(Release ID: 1832755)
Visitor Counter : 150