ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ 8 ਵਰ੍ਹੇ ਦੇ ਕਾਰਜਕਾਲ ਵਿੱਚ ਭਾਰਤੀਆਂ ਨੇ ਆਤਮ-ਪਹਿਚਾਣ ਦੀ ਪ੍ਰਾਪਤੀ ਕੀਤੀ ਹੈ ਅਤੇ ਉਨ੍ਹਾਂ ਵਿੱਚ ਗਲੋਬਲ ਮੰਚ ‘ਤੇ ਪਹਿਚਾਣ ਪ੍ਰਾਪਤ ਕਰਨ ਵਿੱਚ ਇੱਕ ਨਵਾਂ ਵਿਸ਼ਵਾਸ ਉਤਪੰਨ ਹੋਇਆ ਹੈ


ਕੇਂਦਰ ਸਰਕਾਰ ਦਾ ਦਰਸ਼ਨ ਹਮੇਸ਼ਾ ਹੀ ਸਾਡੇ ਵਿੱਚ ਸਭ ਤੋਂ ਗਰੀਬ ਲੋਕਾਂ ਦੀ ਭਲਾਈ ‘ਤੇ ਧਿਆਨ ਕੇਂਦ੍ਰਿਤ ਕਰਨਾ ਰਿਹਾ ਹੈ:ਡਾ ਜਿਤੇਂਦਰ ਸਿੰਘ

Posted On: 04 JUN 2022 6:52PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ 8 ਸਾਲਾਂ ਦੇ ਕਾਰਜਕਾਲ ਵਿੱਚ ਦੇਸ਼ ਵਿੱਚ ਰਹਿਣ ਵਾਲੇ ਅਤੇ ਨਾਲ ਹੀ ਨਾਲ ਵਿਦੇਸ਼ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੋਦੀ ਸ਼ਾਸਨ ਦੇ ਤਹਿਤ ਆਤਮ-ਪਹਿਚਾਣ ਦੀ ਪ੍ਰਾਪਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ, ਆਮ ਤੌਰ ਤੇ ਭਾਰਤੀਆਂ ਵਿੱਚ ਹਤਾਸ਼ਾ, ਨਿਰਾਸ਼ਾ ਅਤੇ ਲਾਚਾਰੀ ਦਾ ਮਾਹੌਲ ਸੀ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਯੁਵਾ ਕਦੀ-ਕਦੀ ਆਪਣੀ ਪਹਿਚਾਣ ਉਜਾਗਰ ਕਰਨ ਵਿੱਚ ਵੀ ਸੰਕੋਚ ਮਹਿਸੂਸ ਕਰਦੇ ਸਨ ਲੇਕਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਆਉਣ ਦੇ ਬਾਅਦ, ਭਾਰਤ ਅਤੇ ਭਾਰਤੀਆਂ ਨੂੰ ਸਨਮਾਨ ਅਤੇ ਆਦਰ ਦੇ ਨਾਲ ਦੇਖਿਆ ਜਾਣ ਲੱਗਿਆ।

ਇਹ ਗੱਲਾਂ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪੀਐੱਮ ਦਫਤਰ, ਪਰਸੋਨਲ , ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਵਿਭਾਗ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ “ਲਾਭਾਰਥੀ ਸੰਮੇਲਨ” ਦੇ ਦੌਰਾਨ ਕੀਤੀ, ਜਿਸ ਦਾ ਆਯੋਜਨ ਭਾਰਤੀ ਜਨਤਾ ਪਾਰਟੀ ਦੁਆਰਾ ਦੇਹਰਾਦੂਨ, ਉੱਤਰਾਖੰਡ ਵਿੱਚ ਉਨ੍ਹਾਂ ਦੀ ਦੋ ਦਿਨਾਂ ਯਾਤਰਾ ਦੇ ਪਹਿਲੇ ਦਿਨ ਕੀਤਾ ਗਿਆ।

https://ci4.googleusercontent.com/proxy/3K9kYcsKawRbm3So5hueTkJ315qf0FBLeuoe7hI13vipxVIUC19bfQ1Bg0DT1jhCXyHn3j0zH5Vfbq45d8_dTfUY1yWNAMMQjSOXfnBqqQuZdlGb32jvFQ=s0-d-e1-ft#https://static.pib.gov.in/WriteReadData/userfiles/image/js-1GEAU.jpeg

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਦਰਸ਼ਨ ਹਮੇਸ਼ਾ ਹੀ ਸਾਡੇ ਦਰਮਿਆਨ ਸਭ ਤੋਂ ਗਰੀਬ ਲੋਕਾਂ ਦੀ ਭਲਾਈ ‘ਤੇ ਧਿਆਨ ਕੇਂਦ੍ਰਿਤ ਕਰਨਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਸੰਸਾਧਨਾਂ ਦੀ ਵੰਡ ਨੂੰ ਇੱਕਮਾਤਰ ਮੈਟ੍ਰਿਕਸ ਦੇ ਰਾਹੀਂ ਦੇਖਦੀ ਹੈ ਅਤੇ ਉਹ ਕੇਵਲ ਲੋਕਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਮਤਲਬ ਖੇਤਰੀ ਅਸਮਾਨਤਾਵਾਂ ਵਿੱਚ ਕਮੀ ਲਿਆਉਣਾ ਹੈ ਉੱਤਰਾਖੰਡ ਅਤੇ ਉੱਤਰ ਪੂਰਬ ਵਿੱਚ ਮਿਜ਼ੋਰਮ ਜਿਹੇ ਛੋਟੇ ਅਤੇ ਅਵਿਕਸਿਤ ਲੇਕਿਨ ਮਹੱਤਵਪੂਰਨ ਰਾਜਾਂ ਵਿੱਚ ਲੋੜੀਂਦੇ ਨਿਵੇਸ਼ ਨੂੰ ਹੁਲਾਰਾ ਦੇਣਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਘਰ, ਬਿਜਲੀ ਕਨੈਕਸ਼ਨ, ਪਾਈਪ ਦਾ ਪਾਣੀ ਅਤੇ ਗੈਸ ਕਨੈਕਸ਼ਨ ਪ੍ਰਦਾਨ ਕਰਨ ਵਾਲੀਆਂ ਯੋਜਨਾਵਾਂ ਦੇ ਰਾਹੀਂ ਨਾ ਕੇਵਲ ਵਿੱਤੀ ਵਿਕਾਸ ਹੋਇਆ ਹੈ ਬਲਕਿ ਸਮਾਜਿਕ ਪ੍ਰਗਤੀ ਵੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ‘ਸਵੱਛ ਭਾਰਤ ’ ਅਭਿਯਾਨ  ਦੇ ਤਹਿਤ ਬਣਾਏ ਗਏ 11 ਕਰੋੜ ਤੋਂ ਜਿਆਦਾ ਪਖਾਨਿਆਂ ਨੇ ਸਾਡੇ ਦੇਸ਼ ਦੀਆਂ ਮਹਿਲਾਵਾਂ  ਨੂੰ ਸੁਰੱਖਿਆ ਅਤੇ ਸਨਮਾਨ ਦੋਨੋਂ ਹੀ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਗਵਰਨੈਂਸ ਵਿੱਚ ਭਾਗੀਦਾਰੀ ਦਾ ਮਤਲਬ ਦੇਸ਼ ਦੇ ਲੋਕਾਂ ਵਿੱਚ ਵਿਵਹਾਰਿਕ ਪਰਿਵਤਰਨ ਲਿਆਉਣਾ ਹੈ ਜਿਸ ਦੇ ਬਿਨਾ ਕੋਈ ਵੀ ਯੋਜਨਾ ਸਫਲ ਨਹੀਂ ਹੋ ਸਕਦੀ ਹੈ।

ਹਾਲਾਂਕਿ, ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਪਿਛਲੇ 8 ਸਾਲਾਂ ਦੀ ਉਪਲਬਧੀ ਦਾ ਮਤਲਬ ਨਵੇਂ ਘਰਾਂ ਅਤੇ ਪਾਣੀ ਦਾ ਕਨੈਕਸ਼ਨ ਦੇਣ ਜਿਹੀਆਂ ਗੱਲਾਂ ਦੀ ਜਬਰਦਸਤ ਸਫਲਤਾ ਤੋਂ ਕਿਤੇ ਬਹੁਤ ਜਿਆਦਾ ਹੈ। ਜਿਸ ਦਾ ਮਤਲਬ ਗਲੋਬਲ ਮੰਚ ‘ਤੇ ਸਾਡੀ ਪਹਿਚਾਣ ਵਿੱਚ ਸਾਡੇ ਭਾਰਤੀਆਂ ਲਈ ਇੱਕ ਨਵੇਂ ਵਿਸ਼ਵਾਸ ਦੀ ਪ੍ਰਾਪਤੀ ਹੈ। ਸਾਡੇ ਰਾਸ਼ਟਰ ਦੇ ਸਰਬਪੱਖੀ ਵਿਕਾਸ ਦਾ ਮਤਲਬ ਹੈ ਕਿ ਪੂਰੇ ਵਿਸ਼ਵ ਵਿੱਚ ਭਾਰਤ ਦੀ ਸਮਰੱਥਾ ਦਾ ਸਨਮਾਨ ਅਤੇ ਮਾਨਤਾ ਪ੍ਰਾਪਤ ਹੋਣਾ ਹੈ।

https://ci4.googleusercontent.com/proxy/Se2gJHoExoGyyGg7Ch85i1Z-mBB7m28iNw34XMMwakI1mwRMf62fh7DE2K60sGwyNIUR1G_gsA2evhzJWT5AGGTf5WRuplZVc3iNjj_-Ua_L7Z6awS82bA=s0-d-e1-ft#https://static.pib.gov.in/WriteReadData/userfiles/image/js-2647Z.jpeg

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹੁਣ ਵਿਦੇਸ਼ਾਂ ਵਿੱਚ ਵੀ ਭਾਰਤੀ ਲੋਕ ਆਪਣੀ ਵਿਰਾਸਤ ਦਾ ਦਾਅਵਾ ਕਰਦੇ ਹੋਏ ਆਪਣਾ ਸਿਰ ਉੱਚਾ ਰੱਖਦੇ ਹਨ। ਮੰਤਰੀ ਨੇ ਕਿਹਾ ਕਿ ਸਾਡੀ ਸਫਲਤਾ ਦਾ ਸਹੀ ਪੈਮਾਨਾ ਨਾ ਕੇਵਲ ਇੱਕ ਵੱਡੀ ਅਰਥਵਿਵਸਥਾ ਹੈ ਬਲਕਿ ਗਲੋਬਲ ਪੱਧਰ ‘ਤੇ ਵਧਦਾ ਹੋਇਆ ਸਾਡਾ ਪ੍ਰਭਾਵ ਅਤੇ ਆਤਮਵਿਸ਼ਵਾਸ ਵੀ ਹੈ।

ਕੇਂਦਰੀ ਮੰਤਰੀ ਨੇ ਇਹ ਦੱਸਦੇ ਹੋਏ ਆਪਣੀ ਗੱਲ ਸਮਾਪਤ ਕੀਤੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ, ਅਸੀਂ ਪਿਛਲੇ 8 ਸਾਲਾਂ ਵਿੱਚ ਭਾਰਤੀ ਰਾਜਨੀਤੀ ਵਿੱਚ ਇੱਕ ਨਵੀਂ ਕਾਰਜਪ੍ਰਣਾਲੀ ਅਤੇ ਇੱਕ ਨਵੀਂ ਸੰਸਕ੍ਰਿਤੀ ਨੂੰ ਵਿਕਸਿਤ ਹੁੰਦੇ ਦੇਖ ਰਹੇ ਹਾਂ।

 <><><><><>

ਐੱਸਐੱਨਸੀ/ਆਰਟੀ
 



(Release ID: 1831551) Visitor Counter : 104


Read this release in: English , Urdu , Hindi , Marathi