ਕੋਲਾ ਮੰਤਰਾਲਾ

ਕੋਇਲਾ ਮੰਤਰਾਲੇ ਨੇ ਪੀਐੱਮ-ਗਤੀ ਸ਼ਕਤੀ ਦੇ ਤਹਿਤ 13 ਰੇਲਵੇ ਪ੍ਰੋਜੈਕਟ ਸ਼ੁਰੂ ਕੀਤੇ



ਉੱਚ ਪ੍ਰਭਾਵ ਸ਼੍ਰੇਣੀ ਦੇ ਤਹਿਤ ਚਾਰ ਰੇਲ ਪ੍ਰੋਜੈਕਟਸ ਕੋਇਲੇ ਦੀ ਤੇਜ਼ ਗਤੀ ਨਾਲ ਅਤੇ ਵਾਤਾਵਰਣ ਦੇ ਅਨੁਕੂਲ ਟ੍ਰਾਂਸਪੋਰਟੇਸ਼ਨ ‘ਤੇ ਧਿਆਨ ਕ੍ਰੇਂਦ੍ਰਿਤ ਕਰਨਾ ਹੈ

Posted On: 02 JUN 2022 2:42PM by PIB Chandigarh

ਕੋਇਲਾ ਮੰਤਰਾਲੇ ਨੇ ਕੋਇਲਾ ਟ੍ਰਾਂਸਪੋਰਟੇਸ਼ਨ ਵਿੱਚ ਸਵੱਛ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲ ਨਿਕਾਸੀ ਨੂੰ ਗਤੀ ਦਿੱਤੀ ਹੈ ਅਤੇ ਦੇਸ਼ ਵਿੱਚ ਕੋਇਲੇ ਦੀ ਸੜਕ ਦੇ ਰਾਹੀਂ ਆਵਾਜਾਈ ਨੂੰ ਹੌਲੀ-ਹੌਲੀ ਸਮਾਪਤ ਕਰਨ ਲਈ ਨਵੇਂ ਯਤਨਾਂ ਦੀ ਸ਼ੁਰੂਆਤ ਕੀਤੀ ਹੈ। ਗ੍ਰੀਨਫੀਲਡ ਕੋਇਲਾ ਵਾਲੇ ਖੇਤਰਾਂ ਵਿੱਚ ਨਵੀਂ ਬ੍ਰਾਂਡ ਗੇਜ ਰੇਲ ਲਾਈਨਾਂ ਦੇ ਯੋਜਨਾਬੱਧ ਨਿਰਮਾਣ ਨਵੇਂ ਲਦਾਨ ਸਥਾਨ ਤੱਕ ਰੇਲ ਲਿੰਕ ਦਾ ਵਿਸਤਾਰ ਅਤੇ ਕੁਝ ਮਾਮਲਿਆਂ ਵਿੱਚ ਰੇਲ ਲਾਈਨਾਂ ਨੂੰ ਦੋ-ਗੁਣਾ ਅਤੇ ਤਿੰਨ-ਗੁਣਾ ਕਰਨ ਨਾਲ ਰੇਲ ਸਮਰੱਥਾ ਵਿੱਚ ਕਾਫੀ ਵਾਧਾ ਹੋਵੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੱਖ-ਵੱਖ ਮੰਤਰਾਲਿਆਂ ਨੂੰ ਇੱਕਠੇ ਲਿਆਉਣ ਅਤੇ ਬੁਨਿਆਦੀ ਢਾਂਚਾ ਸੰਪਰਕ ਪ੍ਰੋਜੈਕਟਾਂ ਦੀ ਏਕੀਕ੍ਰਿਤ ਯੋਜਨਾ ਅਤੇ ਤਾਲਮੇਲ ਲਾਗੂਕਰਨ ਦੇ ਉਦੇਸ਼ ਨਾਲ ਅਕਤੂਬਰ 2021 ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਗਤੀ ਸ਼ਕਤੀ- ਰਾਸ਼ਟਰੀ ਮਾਸਟਰ ਪਲਾਨ ਦਾ ਸ਼ੁਭਾਰੰਭ ਕੀਤਾ। ਇਹ ਵੱਖ-ਵੱਖ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦੀ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਸ਼ਾਮਲ ਕਰੇਗਾ ਅਤੇ ਭੂ-ਸਥਾਨਿਕ ਯੋਜਨਾ ਉਪਕਰਣਾਂ ਸਹਿਤ ਵਿਆਪਕ ਰੂਪ ਤੋਂ ਟੈਕਨੋਲੋਜੀ ਦਾ ਲਾਭ ਉਠਾਏਗਾ।

ਪੀਐੱਮ ਗਤੀ ਸ਼ਕਤੀ ਦੇ ਟੀਚੇ ਦੇ ਅਨੁਰੂਪ ਕੋਇਲਾ ਮੰਤਰਾਲੇ ਨੇ ਮਲਟੀਮਾਡਲ ਕਨੈਕਟੀਵਿਟੀ ਵਿਕਸਿਤ ਕਰਨ ਲਈ 13 ਰੇਲਵੇ ਪ੍ਰੋਜੈਕਟ ਸ਼ੁਰੂ ਕੀਤੇ ਹਨ ਅਤੇ ਹਰੇਕ ਪ੍ਰੋਜੈਕਟ ਲਈ ਲਾਪਤਾ ਬੁਨਿਆਦੀ ਢਾਂਚੇ ਦੀ ਪਹਿਚਾਣ ਕੀਤੀ ਹੈ। ਉੱਚ ਪ੍ਰਭਾਵ ਪ੍ਰੋਜੈਕਟਾਂ ਦੇ ਤਹਿਤ ਐੱਨਐੱਮਪੀ ਪੋਰਟਲ ਵਿੱਚ ਚਾਰ ਰੇਲਵੇ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਯੋਜਨਾਬੱਧ ਕੀਤਾ ਗਿਆ ਹੈ। ਜੋ ਝਾਰਖੰਡ ਅਤੇ ਓਡੀਸ਼ਾ ਰਾਜਾਂ ਵਿੱਚ ਵਿਕਸਿਤ ਕੀਤੇ ਜਾਣਗੇ ਅਤੇ ਸਾਰੇ ਵਣਜ ਖਣਨ ਲਈ ਤੇਜ਼ੀ ਨਾਲ ਲੌਜਿਸਟਿਕ ਅਤੇ ਵਿਆਪਕ ਸੰਪਰਕ ਦੇ ਨਾਲ ਕੋਇਲੇ ਦੀ ਆਵਾਜਾਈ ਦੀ ਸੁਵਿਧਾ ਪ੍ਰਦਾਨ ਕਰਨਗੇ।

*********

ਐੱਮਵੀ/ਏਕੇਐੱਨ/ਆਰਕੇਪੀ
 



(Release ID: 1830549) Visitor Counter : 114