ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਪੀਐੱਮ ਕੇਅਰਸ ਉਨ੍ਹਾਂ ਬੱਚਿਆਂ ਦੀ ਮਦਦ ਲਈ ਅੱਗੇ ਆਏ ਜਿਨ੍ਹਾਂ ਨੇ ਮਹਾਮਾਰੀ ਵਿੱਚ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ, ਰਾਜ ਮੰਤਰੀ ਵੀ. ਮੁਰਲੀਧਰਨ ਨੇ ਤਿਰੂਵਨੰਤਪੁਰਮ ਵਿੱਚ ਲਾਭ ਵੰਡੇ
Posted On:
30 MAY 2022 3:08PM by PIB Chandigarh
ਵਿਦੇਸ਼ ਰਾਜ ਮੰਤਰੀ ਸ਼੍ਰੀ.ਵੀ. ਮੁਰਲੀਧਰਨ ਨੇ ਅੱਜ ਤਿਰੂਵਨੰਤਪੁਰਮ ਜ਼ਿਲ੍ਹੇ ਦੇ ਸਿਵਿਲ ਸਟੇਸ਼ਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਯੋਗ ਬੱਚਿਆਂ ਨੂੰ ਪੀਐੱਮ ਕੇਅਰਸ ਫਾਰ ਚਿਲਡਰਨ ਦੇ ਤਹਿਤ ਲਾਭ ਵੰਡੇ। ਤਿਰੂਵਨੰਤਪੁਰਮ ਜ਼ਿਲ੍ਹੇ ਦੇ ਜਿਨ੍ਹਾਂ 11 ਬੱਚਿਆਂ ਨੇ ਕੋਵਿਡ ਮਹਾਮਾਰੀ ਵਿੱਚ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ, ਉਨ੍ਹਾਂ ਨੂੰ ਰਾਜ ਮੰਤਰੀ ਦੇ ਹੱਥੋਂ ਲਾਭ ਵੰਡੇ ਗਏ। ਇਨ੍ਹਾਂ ਵਿੱਚੋਂ ਅੱਠ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ।
ਬੱਚਿਆਂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਦੇਸ਼ ਦੇ ਨਾਲ ਇੱਕ ਪੱਤਰ, ਵਿੱਤੀ ਲਾਭ ਪਾਉਣ ਲਈ ਪੀਐੱਮ ਕੇਅਰਸ ਅਕਾਉਂਟ ਦੀ ਪਾਸਬੁੱਕ, ਬੱਚਿਆਂ ਦੀ ਸਿਹਤ ਦੇਖਭਾਲ ਅਤੇ ਉਨ੍ਹਾਂ ਦਾ ਮੁਫਤ ਇਲਾਜ ਸੁਨਿਸ਼ਚਿਤ ਕਰਨ ਲਈ ਸਿਹਤ ਕਾਰਡ ਅਤੇ ਵਿੱਦਿਅਕ ਲਾਭ ਵੰਡ ਗਏ। ਕੇਰਲ ਦੇ ਕੁੱਲ 112 ਬੱਚੇ ਸਹਾਇਤਾ ਪ੍ਰਾਪਤ ਕਰ ਰਹੇ ਹਨ। ਇਸ ਮੌਕੇ ‘ਤੇ ਜ਼ਿਲ੍ਹਾ ਕਲੈਕਟਰ ਸ਼੍ਰੀਮਤੀ ਨਵਜੋਤ ਸਿੰਘ ਖੋਸਾ ਮੌਜੂਦ ਸਨ।
*****
ND – ERL
(Release ID: 1829720)
Visitor Counter : 83