ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਗੈਬੌਨ, ਸੇਨੇਗਲ ਅਤੇ ਕਤਰ ਦੇ ਤਿੰਨ ਰਾਸ਼ਟਰਾਂ ਦੇ ਦੌਰੇ 'ਤੇ ਰਵਾਨਾ
ਉਪ ਰਾਸ਼ਟਰਪਤੀ ਦੀ ਇਹ ਯਾਤਰਾ ਭਾਰਤ ਤੋਂ ਗੈਬੌਨ ਅਤੇ ਸੇਨੇਗਲ ਦੀ ਪਹਿਲੀ ਉੱਚ ਪੱਧਰੀ ਯਾਤਰਾ ਹੋਵੇਗੀ
ਕੂਟਨੀਤਕ ਸਬੰਧਾਂ ਦੀ 50ਵੀਂ ਵਰ੍ਹੇਗੰਢ ਤੱਕ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਲਈ ਕਤਰ ਦਾ ਦੌਰਾ
Posted On:
30 MAY 2022 12:15PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਅੱਜ 30 ਮਈ ਤੋਂ 7 ਜੂਨ 2022 ਤੱਕ ਗੈਬੌਨ, ਸੇਨੇਗਲ ਅਤੇ ਕਤਰ (Gabon, Senegal and Qatar) ਦੇ ਤਿੰਨ ਰਾਸ਼ਟਰਾਂ ਦੇ ਦੌਰੇ 'ਤੇ ਰਵਾਨਾ ਹੋਏ। ਉਨ੍ਹਾਂ ਦੇ ਨਾਲ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਅਤੇ ਤਿੰਨ ਸਾਂਸਦ, ਸ਼੍ਰੀ ਸੁਸ਼ੀਲ ਕੁਮਾਰ ਮੋਦੀ (ਰਾਜ ਸਭਾ), ਸ਼੍ਰੀ ਵਿਜੈ ਪਾਲ ਸਿੰਘ ਤੋਮਰ (ਰਾਜ ਸਭਾ) ਅਤੇ ਸ਼੍ਰੀ ਪੀ ਰਵਿੰਦਰਨਾਥ (ਲੋਕ ਸਭਾ) ਉੱਚ ਪੱਧਰੀ ਵਫ਼ਦ ਵੀ ਸ਼ਾਮਲ ਹਨ। ਤਿੰਨਾਂ ਦੇਸ਼ਾਂ ਦੇ ਨਾਲ ਕਈ ਦੁਵੱਲੇ ਦਸਤਾਵੇਜਾਂ ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਉਮੀਦ ਹੈ।

ਫੋਟੋ ਕੈਪਸ਼ਨ - ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ 30 ਮਈ, 2022 ਨੂੰ ਨਵੀਂ ਦਿੱਲੀ ਤੋਂ ਗੈਬੌਨ, ਸੇਨੇਗਲ ਅਤੇ ਕਤਰ ਦੇ ਆਪਣੇ ਤਿੰਨ ਰਾਸ਼ਟਰਾਂ ਦੇ ਦੌਰੇ ਲਈ ਰਵਾਨਾ ਹੁੰਦੇ ਹੋਏ।
ਜਦਕਿ ਸ਼੍ਰੀ ਨਾਇਡੂ ਦੀ ਕਿਸੇ ਵੀ ਉਪ ਰਾਸ਼ਟਰਪਤੀ ਦੁਆਰਾ ਤਿੰਨੋਂ ਦੇਸ਼ਾਂ ਦੀ ਪਹਿਲੀ ਯਾਤਰਾ ਹੋਵੇਗੀ, ਇਹ ਦੌਰਾ ਭਾਰਤ ਤੋਂ ਗੈਬੌਨ ਅਤੇ ਸੇਨੇਗਲ ਦੀ ਪਹਿਲੀ ਉੱਚ ਪੱਧਰੀ ਯਾਤਰਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੇ ਦੌਰੇ ਤੋਂ ਅਫ਼ਰੀਕਾ ਨਾਲ ਭਾਰਤ ਦੇ ਸਬੰਧਾਂ ਨੂੰ ਗਤੀ ਦੇਣ ਅਤੇ ਅਫ਼ਰੀਕੀ ਮਹਾਦੀਪ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ 'ਤੇ ਜ਼ੋਰ ਦੇਣ ਦੀ ਉਮੀਦ ਹੈ।
ਉਪ ਰਾਸ਼ਟਰਪਤੀ ਦੀ ਕਤਰ ਦੀ ਯਾਤਰਾ ਨੂੰ ਪ੍ਰਮੁੱਖਤਾ ਮਿਲਦੀ ਹੈ ਕਿਉਂਕਿ ਦੋਵੇਂ ਦੇਸ਼ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਹੇ ਹਨ। ਇਸ ਦੌਰੇ ਨਾਲ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਹੋਰ ਹੁਲਾਰਾ ਮਿਲਣ ਦੀ ਉਮੀਦ ਹੈ।
ਸ਼੍ਰੀ ਨਾਇਡੂ 30 ਮਈ ਤੋਂ 01 ਜੂਨ 2022 ਤੱਕ ਗੈਬੌਨ ਦਾ ਆਪਣਾ ਦੌਰਾ ਸ਼ੁਰੂ ਕਰਨਗੇ। ਗੈਬੌਨ ਵਿੱਚ, ਉਹ ਉੱਥੋਂ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਰੋਜ਼ ਕ੍ਰਿਸਟੀਅਨ ਓਸੌਕਾ ਰਪੋਂਡਾ (H.E. Ms. Rose Christiane Ossouka Raponda), ਗੈਬੌਨ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਅਲੀ ਬੋਂਗੋ ਓਂਡਿੰਬਾ (H.E. Mr. Ali Bongo Ondimba) ਨਾਲ ਵਫ਼ਦ ਪੱਧਰ ਦੀ ਗੱਲਬਾਤ ਕਰਨਗੇ ਅਤੇ ਹੋਰ ਪਤਵੰਤਿਆਂ ਨੂੰ ਮਿਲਣਗੇ। ਉਨ੍ਹਾਂ ਦੇ ਗੈਬੌਨ ਵਿੱਚ ਕਾਰੋਬਾਰੀ ਭਾਈਚਾਰੇ ਨਾਲ ਗੱਲਬਾਤ ਕਰਨ ਅਤੇ ਉੱਥੇ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਨ ਦੀ ਵੀ ਉਮੀਦ ਹੈ।
1-3 ਜੂਨ ਤੱਕ ਸੇਨੇਗਲ ਦਾ ਦੌਰਾ ਕਰਦੇ ਹੋਏ, ਸ਼੍ਰੀ ਨਾਇਡੂ ਸੇਨੇਗਲ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਮੈਕੀ ਸੱਲ (H.E. Mr. Macky Sall) ਨਾਲ ਵਫ਼ਦ ਪੱਧਰੀ ਗੱਲਬਾਤ ਕਰਨਗੇ, ਨੈਸ਼ਨਲ ਅਸੈਂਬਲੀ ਦੇ ਪ੍ਰੈਜ਼ੀਡੈਂਟ ਮਾਣਯੋਗ ਮੁਸਤਫਾ ਨਿਆਸੇ ਅਤੇ ਹੋਰ ਪਤਵੰਤਿਆਂ ਨਾਲ ਮੁਲਾਕਾਤ ਕਰਨਗੇ।ਜ਼ਿਕਰਯੋਗ ਹੈ ਕਿ ਭਾਰਤ ਅਤੇ ਸੇਨੇਗਲ ਇਸ ਸਾਲ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 60ਵੀਂ ਵਰ੍ਹੇਗੰਢ ਮਨਾ ਰਹੇ ਹਨ। ਉਪ ਰਾਸ਼ਟਰਪਤੀ ਦੇ ਇੱਕ ਕਾਰੋਬਾਰੀ ਗੋਲਮੇਜ਼ ਮੀਟਿੰਗ ਵਿੱਚ ਸ਼ਾਮਲ ਹੋਣ ਅਤੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨ ਦੀ ਵੀ ਉਮੀਦ ਹੈ।
ਦੌਰੇ ਦਾ ਆਖਰ ਪੜਾਅ 4-7 ਜੂਨ 2022 ਤੱਕ ਕਤਰ ਦਾ ਦੌਰਾ ਹੋਵੇਗਾ। ਯਾਤਰਾ ਦੌਰਾਨ, ਸ਼੍ਰੀ ਨਾਇਡੂ ਕਤਰ ਦੇ ਉਪ ਆਮੀਰ ਮਾਣਯੋਗ ਸ਼ੇਖ ਅਬਦੁੱਲਾ ਬਿਨ ਹਮਦ ਅਲ ਥਾਨੀ ਨਾਲ ਵਫ਼ਦ-ਪੱਧਰੀ ਗੱਲਬਾਤ ਕਰਨਗੇ ਅਤੇ ਦੁਵੱਲੇ ਸਹਿਯੋਗ ਦੀ ਸਮੀਖਿਆ ਕਰਨਗੇ। ਇਸ ਦੌਰੇ ਦੌਰਾਨ ਉਹ ਕਤਰ ਦੇ ਕਈ ਹੋਰ ਪਤਵੰਤਿਆਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਕਤਰ ਵਿੱਚ ਇੱਕ ਕਾਰੋਬਾਰੀ ਗੋਲਮੇਜ਼ ਮੀਟਿੰਗ ਨੂੰ ਸੰਬੋਧਨ ਕਰਨਗੇ। ਧਿਆਨ ਯੋਗ ਹੈ ਕਿ ਕਤਰ ਨੇ ਪਿਛਲੇ ਦੋ ਸਾਲਾਂ ਵਿੱਚ ਵੱਖ-ਵੱਖ ਭਾਰਤੀ ਕੰਪਨੀਆਂ ਵਿੱਚ 2 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੇ ਨਿਵੇਸ਼ ਦੀ ਪ੍ਰਤੀਬੱਧਤਾ ਦਿੱਤੀ ਹੈ।
ਅੰਤਿਮ ਦਿਨ, ਉਪ ਰਾਸ਼ਟਰਪਤੀ ਦੇ ਦੌਰੇ ਦੇ ਸਬੰਧ ਵਿੱਚ ਇੱਕ ਕਮਿਊਨਿਟੀ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ, ਜਿੱਥੇ ਉਹ ਕਤਰ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਨਗੇ। ਭਾਰਤ ਅਤੇ ਕਤਰ ਦਾ ਲੋਕਾਂ ਨਾਲ ਲੋਕਾਂ ਦੇ ਸੰਪਰਕ ਦਾ ਲੰਬਾ ਇਤਿਹਾਸ ਹੈ, ਇਸ ਸਮੇਂ ਕਤਰ ਵਿੱਚ ਅੰਦਾਜ਼ਨ 750,000 ਭਾਰਤੀ ਪ੍ਰਵਾਸੀ ਹਨ।
*****
ਐੱਮਐੱਸ/ਆਰਕੇ/ਐੱਨਐੱਸ/ਡੀਪੀ
(Release ID: 1829604)
Visitor Counter : 170