ਸਿੱਖਿਆ ਮੰਤਰਾਲਾ

21 ਵੀਂ ਸਦੀ ਦੇ ਗਿਆਨ ਦਾ ਦਸਤਾਵੇਜ ਹੈ ਰਾਸ਼ਟਰੀ ਸਿੱਖਿਆ ਨੀਤੀ 2020: ਸ਼੍ਰੀ ਧਰਮੇਂਦਰ ਪ੍ਰਧਾਨ


ਸ਼੍ਰੀ ਧਰਮੇਂਦਰ ਪ੍ਰਧਾਨ ਨੇ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੇ ਵਿਸ਼ੇ ‘ਤੇ ਗੋਲਮੇਜ ਸੰਮੇਲਨ ਵਿੱਚ ਹਿੱਸਾ ਲਿਆ

Posted On: 28 MAY 2022 6:20PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਪੁਣੇ ਵਿੱਚ ਸਿਮਬਾਇਓਸਿਸ ਇੰਟਰਨੈਸ਼ਨਲ ਯੂਨੀਵਰਸਿਟੀ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕਰਨ ਦੇ ਵਿਸ਼ੇ ‘ਤੇ ਆਯੋਜਿਤ ਗੋਲਮੇਜ ਸੰਮੇਲਨ ਵਿੱਚ ਹਿੱਸਾ ਲਿਆ।

ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ-2020, 21ਵੀਂ ਸਦੀ ਦੇ ਗਿਆਨ ਦਾ ਦਸਤਾਵੇਜ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਉਦੇਸ਼ ਕਿਸੇ ਵਿਅਕਤੀ ਦੇ ਸਾਰੇ ਪਾਸੇ ਵਿਕਾਸ ਨੂੰ ਹੁਲਾਰਾ ਦੇਣ ਅਤੇ ਸਿੱਖਿਆ ਨੂੰ ਸਾਰਿਆ ਲਈ ਸੁਲਭ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਗਿਆਨ ਅਧਾਰਿਤ ਅਰਥਵਿਵਸਥਾ ਦਾ ਕੇਂਦਰ ਬਣ ਗਿਆ ਹੈ ਅਤੇ ਗਲੋਬਲ ਅਰਥਵਿਵਸਥਾ ਵਿੱਚ ਸਾਡਾ ਯੋਗਦਾਨ ਮਹੱਤਵਪੂਰਨ ਹੈ।

ਮੰਤਰੀ ਨੇ ਜੋਰ ਦੇਕੇ ਕਿਹਾ ਕਿ ਨਵੀਂ ਦੁਨੀਆ ਵਿੱਚ ਭਾਰਤ ਲਈ ਇੱਕ ਸਹੀ ਜਗਾ ਸੁਨਿਸ਼ਚਿਤ ਕਰਨ ਵਿੱਚ ਸਾਡੀ ਅਕਾਦਮਿਕ ਬਿਰਾਦਰੀ ਦੀ ਵੱਡੀ ਭੂਮਿਕਾ ਹੈ। ਟੈਕਨੋਲੋਜੀ ਅਤੇ ਡਿਜੀਟਲ ਅਰਥਵਿਵਸਥਾ ਦੀ ਸਰਵ ਵਿਆਪਕਤਾ ਨੇ ਦੁਨੀਆ ਨੂੰ ਇੱਕ ਛੋਟਾ ਜਿਹਾ ਪਿੰਡ ਬਣਾ ਦਿੱਤਾ ਹੈ। ਅੱਜ ਅਸੀਂ ਇੱਕ  ਉਭਰਦੀ ਹੋਏ ਨਵੀਂ ਗਲੋਬਲ ਵਿਵਸਥਾ ਦੇ ਚੌਰਾਹੇ ‘ਤੇ ਹਨ।

ਅਸੀਂ ਟੈਕਨੋਲੋਜੀ ਅਤੇ ਸਵੈਚਾਲਨ ਦੇ ਨਾਲ ਕਿੰਨੀ ਵਧੀਆ ਤਰ੍ਹਾਂ ਤਾਲਮੇਲ ਬਿਠਾਉਂਦੇ ਹਨ, ਨਵੇਂ ਕੌਸ਼ਲ ਹਾਸਲ ਕਰਦੇ ਹਨ, ਇਸ ਨਾਲ ਕਾਰਜ ਦੇ ਭਵਿੱਖ ਦੇ ਨਾਲ-ਨਾਲ ਉਭਰਦੀ ਨਵੀਂ ਗਲੋਬਲ ਵਿਵਸਥਾ ਵਿੱਚ ਅਗਵਾਈ ਦੀ ਭੂਮਿਕਾ ਨੂੰ ਲੈ ਕੇ ਸਾਡੀ ਤਤਪਰਤਾ ਵਿੱਚ ਪਰਿਭਾਸ਼ਿਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਸਾਰਿਆ ਲਈ ਵਿਸ਼ੇਸ਼ ਰੂਪ ਤੋਂ ਸਾਡੇ ਅਕਾਦਮਿਕ ਸਮੁਦਾਏ ਲਈ ਕਾਫੀ ਅਵਸਰ ਹੈ।

ਸ਼੍ਰੀ ਪ੍ਰਧਾਨ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਅਤੀਤ ਵਿੱਚ ਸਾਡੀ ਸਿੱਖਿਆ ਪ੍ਰਣਾਲੀ ਕਠੋਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਹੁ-ਵਿਸ਼ੇ ਅਤੇ ਸਮੁੱਚੇ ਤੌਰ ‘ਤੇ ਸਿੱਖਿਆ ਇੱਕ ਚੁਣੌਤੀ ਸੀ, ਲੇਕਿਨ ਐੱਨਈਪੀ 2020 ਨੇ ਸਾਡੇ ਟੀਚਿੰਗ ਅਤੇ ਟ੍ਰੇਨਿੰਗ ਨੂੰ ਅਧੀਕ ਜੀਵਿੰਤ, ਸਮਾਵੇਸ਼ੀ, ਲਚੀਲਾ ਅਤੇ ਬਹੁ-ਅਨੁਸ਼ਾਸਨੀ ਬਣਾਉਣਾ ਸੰਭਵ ਬਣਾ ਦਿੱਤਾ ਹੈ।

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਸਾਡੇ ਆਪਣੇ ‘ਅਧਿਕਾਰਾਂ’ ਦੇ ਪ੍ਰਤੀ ਦ੍ਰਿੜ ਅਤੇ ਜਾਗਰੂਕ ਰਹੇ ਹਨ ਅਤੇ ਜਦੋ ‘ਕਰੱਤਵਾਂ ’ ਦੇ ਪੱਥ ‘ਤੇ ਚਲਣ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਘਰ ਤੱਕ ਪਹੁੰਚਾਉਣ ਅਤੇ ਕਰੱਤਵਾਂ ਨੂੰ ਨਿਭਾਉਣ ਅਤੇ ਜਿੰਮੇਦਾਰੀਆਂ ਨੂੰ ਪੂਰਾ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਸਾਡੇ ਅਧਿਆਪਕਾਂ ਤੋਂ ਬਿਹਤਰ ਕੋਈ ਨਹੀਂ ਹੋ ਸਕਦਾ।

ਉਨ੍ਹਾਂ ਨੇ ਅੱਗੇ ਕਿਹਾ ਕਿ ਔਨਲਾਈਨ ਸਿੱਖਿਆ ਨਵੀਂ ਵਾਸਤਵਿਕਤਾ ਹੈ ਅਤੇ ਸਿੱਖਿਆ ਬਿਰਾਦਰੀ ਨੂੰ ਨਵੀਂ ਵਿੱਦਿਅਕ ਗਤੀਸ਼ੀਲਤਾ ਦਾ ਨਿਰਮਾਣ ਕਰਨਾ ਚਾਹੀਦਾ ਹੈ ਅਤੇ ਗੁਣਵੱਤਾਪੂਰਨ ਈ-ਲਰਨਿੰਗ ਸਮੁੱਚੇ ਤੌਰ ‘ਤੇ ਵਿਕਸਿਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਔਨਲਾਈਨ ਅਧਿਐਨ ਨੂੰ ਸੁਨਿਸ਼ਚਿਤ ਕਰਨ ਲਈ ਐੱਸਓਪੀ ਵਿਕਸਿਤ ਕਰਨਾ ਸਿਰਫ ਫਾਇਦਾ ਉਠਾਉਣ ਵਾਲੇ ਬਜ਼ਾਰ ਦੀਆਂ ਤਾਕਤਾਂ ਅਤੇ ਡੇਟਾ ਸਾਮਰਾਜਵਾਦ ਨਾਲ ਸੁਰੱਖਿਆ ਤੱਕ ਸੀਮਿਤ ਨਹੀਂ ਹੈ।

ਮੰਤਰੀ ਨੇ ਬੇਨਤੀ ਕੀਤੀ ਕਿ ਗਲੋਬਲ ਨਾਗਰਿਕ ਬਣਾਉਣ ਅਤੇ ਐੱਨਈਪੀ 2020 ਦੇ ਅਨੁਰੂਪ ਗਲੋਬਲ ਉਮੀਦਾਂ ਨੂੰ ਪੂਰਾ ਕਰਨ ਲਈ ਸਾਡੇ ਵਿੱਦਿਅਕ ਸੰਸਥਾਨਾਂ ਨੂੰ ਇਹ ਵੀ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਹ ‘ਭੌਤਿਕਵਾਦੀ ਉਮੀਦਾਂ ਦੇ ਸਾਧਨ’ ਹੋਣ ਦੇ ਬਜਾਏ ‘ਗਿਆਨ ਅਤੇ ਸਸ਼ਕਤੀਕਰਣ ਦੇ ਸਾਧਨ’ ਬਣੇ।

*****

ਐੱਮਜੇਪੀਐੱਸ/ਏਕੇ



(Release ID: 1829528) Visitor Counter : 92