ਸਹਿਕਾਰਤਾ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਆਪਣੀ ਗੁਜਰਾਤ ਯਾਤਰਾ ਦੇ ਦੂਸਰੇ ਦਿਨ ਅੱਜ ਪੰਚਾਮ੍ਰਿਤ ਡੇਅਰੀ, ਗੋਧਰਾ ਵਿੱਚ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਉਨ੍ਹਾਂ ਨੂੰ ਸਮਰਪਿਤ ਕੀਤਾ


ਕੇਂਦਰੀ ਸਹਿਕਾਰਤਾ ਮੰਤਰੀ ਨੇ ਪੀਡੀਸੀ ਬੈਂਕ ਦੇ ਹੈੱਡ ਆਫਿਸ ਦੀ ਨਵੀਂ ਬਿਲਡਿੰਗ, 3 ਮੋਬਾਇਲ ਏਟੀਐੱਮ (ATM) ਵੈਨ, 30 ਕਿਊਬਿਕ ਮੀਟਰ ਪ੍ਰਤੀ ਘੰਟੇ ਸਮਰੱਥਾ ਵਾਲੇ ਆਕਸੀਜਨ ਪਲਾਂਟ ਦਾ ਉਦਘਾਟਨ, ਪੰਚਾਮ੍ਰਿਤ ਬਟਰ ਕੋਲਡ ਸਟੋਰੇਜ ਅਤੇ ਮਾਲੇਗਾਂਵ ( ਮਹਾਰਾਸ਼ਟਰ ) ਸਥਿਤ ਡੇਅਰੀ ਪਲਾਂਟ ਦਾ ਲੋਕ ਅਰਪਣ ਅਤੇ ਉਜੈਨ (ਮੱਧ ਪ੍ਰਦੇਸ਼) ਵਿੱਚ ਡੇਅਰੀ ਪਲਾਂਟ ਦਾ ਨੀਂਹ ਪੱਥਰ ਰੱਖਿਆ

ਸਾਲਾਂ ਤੋਂ ਸਹਕਾਰੀ ਅੰਦੋਲਨ ਦੇ ਨਾਲ ਜੁੜੇ ਹੋਏ ਦੇਸ਼ ਭਰ ਦੇ ਲੋਕ ਪਿਛਲੀਆਂ ਸਰਕਾਰਾਂ ਤੋਂ ਮਦਦ ਦੀ ਮੰਗ ਕਰਦੇ ਰਹੇ ਲੇਕਿਨ ਉਨ੍ਹਾਂ ਨੇ ਕੁਝ ਨਹੀਂ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਇੱਕ ਸਾਲ ਪਹਿਲਾਂ ਪਹਿਲੀ ਵਾਰ ਸਹਕਾਰੀ ਅੰਦੋਲਨ ਲਈ ਕੇਂਦਰ ਵਿੱਚ ਸਹਿਕਾਰਤਾ ਮੰਤਰਾਲਾ ਬਣਾ ਕੇ ਇਸ ਨੂੰ ਪ੍ਰਾਥਮਿਕਤਾ ਦੇਣ ਅਤੇ ਬਜਟ ਨੂੰ ਸੱਤ ਗੁਣਾ ਵਧਾਉਣ ਦਾ ਕੰਮ ਕੀਤਾ
ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਦੇ ਬਾਅਦ ਅਗਲੇ ਪੰਜ ਸਾਲ ਦੇ ਅੰਦਰ ਸਹਕਾਰੀ ਖੇਤਰ ਵਿੱਚ ਬਹੁਤ ਵੱਡੀ ਕ੍ਰਾਂਤੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਆਉਣ ਵਾਲੀ ਹੈ

ਜਦੋਂ ਵੀ ਅਮੂਲ ਬਾਰੇ ਗੱਲ ਹੁੰਦੀ ਹੈ ਤਾਂ ਲੋਕ ਹਰ ਜਗ੍ਹਾ ਪ੍ਰਭਾਵਿਤ ਹੁੰਦੇ ਹਨ, ਇੰਨਾ ਵੱਡਾ ਕੋਆਪਰੇਟਿਵ ਅੰਦੋਲਨ ਜਿਸ ਦਾ 60 ਹਜ਼ਾਰ ਕਰੋੜ ਰੁਪਏ ਦਾ ਟਰਨ ਓਵਰ ਹੋਵੇ, ਅਜਿਹੀ ਕਲਪਨਾ ਕਰਨਾ ਮੁਸ਼ਕਿਲ ਹੈ

ਮੋਦੀ ਜੀ ਨੇ ਕੁਦਰਤੀ ਖੇਤੀ ਨੂੰ ਹੁਲਾਰਾ ਦਿੱਤਾ ਅਤੇ ਗਾਵਾਂ ਦੀ ਰੱਖਿਆ ਅਤੇ ਵਿਕਾਸ ਲਈ ਬਹੁਤ

Posted On: 29 MAY 2022 4:47PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਆਪਣੀ ਗੁਜਰਾਤ ਯਾਤਰਾ ਦੇ ਦੂਸਰੇ ਦਿਨ ਅੱਜ ਪੰਚਾਮ੍ਰਿਤ ਡੇਅਰੀ ,  ਗੋਧਰਾ ਵਿੱਚ ਕਈ ਵਿਕਾਸ ਕੰਮਾਂ ਦਾ ਸ਼ੁਭਾਰੰਭ ਅਤੇ ਲੋਕ ਅਰਪਣ ਕੀਤਾ।  ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ  ਸ਼੍ਰੀ ਅਮਿਤ ਸ਼ਾਹ ਨੇ ਪੀਡੀਸੀ ਬੈਂਕ  ਦੇ ਹੈੱਡ ਆਫਿਸ ਦੀ ਨਵੀਂ ਬਿਲਡਿੰਗ ਦਾ ਉਦਘਾਟਨ,  3 ਮੋਬਾਇਲ ਏਟੀਐੱਮ (ATM) ਵੈਨ ਦਾ ਸ਼ੁਭਾਰੰਭ ,  250 ਵਰਗਮੀਟਰ ਵਿੱਚ ਬਣੇ 30 ਕਿਊਬਿਕ ਮੀਟਰ ਪ੍ਰਤੀ ਘੰਟੇ ਦੀ ਸਮਰੱਥਾ ਵਾਲੇ ਆਕਸੀਜਨ ਪਲਾਂਟ ਦਾ ਉਦਘਾਟਨ ,  ਪੰਚਾਮ੍ਰਿਤ ਬਟਰ ਕੋਲਡ ਸਟੋਰੇਜ਼ ਅਤੇ ਮਾਲੇਗਾਂਵ  (ਮਹਾਰਾਸ਼ਟਰ)  ਸਥਿਤ ਡੇਅਰੀ ਪਲਾਂਟ ਦਾ ਲੋਕ ਅਰਪਣ ਅਤੇ ਊਜੈਨ  ( ਮੱਧ ਪ੍ਰਦੇਸ਼ )  ਵਿੱਚ ਨਵੇਂ ਸਥਾਪਤ ਹੋਣ ਵਾਲੇ ਡੇਅਰੀ ਪਲਾਂਟ ਦਾ ਨੀਂਹ ਪੱਥਰ ਰੱਖਿਆ।  ਪ੍ਰੋਗਰਾਮ ਵਿੱਚ ਗੁਜਰਾਤ  ਦੇ  ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ  ਅਤੇ ਕੇਂਦਰੀ ਮੰਤਰੀ ਸ਼੍ਰੀ ਪੁਰਸ਼ੋਤਮ ਰੂਪਾਲਾ ਸਹਿਤ ਕਈ ਮੰਨੇ-ਪ੍ਰਮੰਨੇ ਵਿਅਕਤੀ ਸ਼ਾਮਲ ਹੋਏ । 

https://static.pib.gov.in/WriteReadData/userfiles/image/image001V44F.jpg

ਇਸ ਮੌਕੇ ਉੱਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦੇ ਪੰਜ ਪ੍ਰੋਗਰਾਮ ਤਿੰਨ ਜ਼ਿਲ੍ਹਿਆਂ  (ਪੰਚਮਹਿਲ,  ਮਾਲੇਗਾਂਵ ਅਤੇ ਊਜੈਨ )   ਦੇ ਸਹਕਾਰੀ ਅੰਦੋਲਨ ਨੂੰ ਮਜ਼ਬੂਤ  ਕਰਨ ਵਾਲੇ ਹਨ ।  ਅੱਜ ਪੰਚਮਹਿਲ,  ਮਹਿਸਾਗਰ ਅਤੇ ਦਾਹੋਦ ਜ਼ਿਲ੍ਹੇ  ਦੀਆਂ 1598 ਦੁੱਧ ਮੰਡੀਆਂ ਲਗਭਗ 73 ਹਜ਼ਾਰ ਲਿਟਰ ਦੁੱਧ ਉਤਪਾਦਨ ਦਾ ਮਜ਼ਬੂਤ  ਸੰਘ ਬਣ ਕੇ ਸਾਡੇ ਸਾਹਮਣੇ ਖੜ੍ਹੀਆਂ ਹਨ ।  18 ਲੱਖ ਲਿਟਰ ਦੁੱਧ ਅਤੇ 300 ਕਰੋੜ ਰੁਪਏ ਦਾ ਟਰਨ ਓਵਰ ਇੱਕ ਬਹੁਤ ਵੱਡੀ ਸਫਲਤਾ ਹੈ । 

https://static.pib.gov.in/WriteReadData/userfiles/image/image0029ZFD.jpg

ਕੇਂਦਰੀ ਸਹਿਕਾਰਤਾ ਮੰਤਰੀ  ਨੇ ਕਿਹਾ ਕਿ ਸਾਲਾਂ ਤੋਂ ਸਹਕਾਰੀ ਅੰਦੋਲਨ  ਦੇ ਨਾਲ ਜੁੜੇ ਹੋਏ ਦੇਸ਼ ਭਰ ਦੇ ਲੋਕਾਂ ਦੀ ਮੰਗ ਸੀ ਕਿ ਸਮੇਂ  ਦੇ ਨਾਲ - ਨਾਲ ਸਹਕਾਰੀ ਅੰਦੋਲਨ ਨੂੰ ਜਿੰਨੀ ਮਦਦ ਦੀ ਜ਼ਰੂਰਤ ਸੀ ਉਹ ਮਿਲੇ ਅਤੇ ਇਸ ਦੇ ਲਈ ਸਹਕਾਰ ਨਾਲ ਜੁੜੇ ਲੋਕ ਪਿਛਲੀ ਸਰਕਾਰਾਂ ਤੋਂ ਮੰਗ ਕਰਦੇ ਰਹੇ ਲੇਕਿਨ ਉਨ੍ਹਾਂ ਨੇ ਕੁਝ ਨਹੀਂ ਕੀਤਾ। ਅੱਜ ਮੈਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਇੱਕ ਸਾਲ ਪਹਿਲਾਂ ਪਹਿਲੀ ਵਾਰ ਸਹਕਾਰੀ ਅੰਦੋਲਨ ਲਈ ਕੇਂਦਰ ਵਿੱਚ ਸਹਿਕਾਰਤਾ ਮੰਤਰਾਲਾ  ਬਣਾ ਕੇ ਇਸ ਨੂੰ ਪ੍ਰਾਥਮਿਕਤਾ ਦੇਣ ਦਾ ਕੰਮ ਕੀਤਾ ।  ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜੀ ਨੇ ਸਹਕਾਰ ਦੇ ਬਜਟ ਨੂੰ ਸੱਤ ਗੁਣਾ ਵਧਾਉਣ ਦਾ ਕੰਮ ਕੀਤਾ ।  ਇਸ ਦੇ ਇਲਾਵਾ ਸਹਕਾਰੀ ਚੀਨੀ ਮਿਲਾਂ ਨੂੰ ਚੀਨੀ  ਦੇ ਭਾਅ ਵਿੱਚ ਵਾਧੇ ਦਾ ਲਾਭ ਮਿਲੇ ਇਸ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੇ ਇਸ ਉੱਤੇ ਲਗਿਆ ਟੈਕਸ ਹਟਾ ਦਿੱਤਾ ।  ਬਹੁਤ ਸਾਰੀਆਂ ਸਹਕਾਰੀ ਸੰਸਥਾਵਾਂ ਉੱਤੇ ਮੈਟ ਕਰ  ( MAT )  18 ਫ਼ੀਸਦੀ ਸੀ ਜਿਸ ਨੂੰ ਘਟਾ ਕੇ ਕੰਪਨੀਆਂ ਜਿਨ੍ਹਾਂ ਕਰਕੇ ਸਹਕਾਰੀ ਸੰਸਥਾਵਾਂ ਨੂੰ ਲਾਭ ਪਹੁੰਚਾਉਣ ਦਾ ਕੰਮ ਵੀ ਮੋਦੀ ਜੀ ਨੇ ਕੀਤਾ ਹੈ ।  ਮੋਦੀ ਜੀ ਨੇ ਸਰਚਾਰਜ ਨੂੰ 12 ਤੋਂ ਘਟਾ ਕੇ ਸੱਤ ਫ਼ੀਸਦੀ ਕੀਤਾ ।  ਦੇਸ਼ਭਰ ਦੀਆਂ ਸਾਰੀਆਂ ਮੰਡੀਆਂ ਨੂੰ ਕੰਪਿਊਟਰਾਇਜ਼ਡ ਕਰਕੇ ਸਿੱਧਾ ਨਾਬਾਰਡ  ਦੇ ਨਾਲ ਜੋੜਨ ਦਾ ਪ੍ਰੋਗਰਾਮ ਵੀ ਭਾਰਤ ਸਰਕਾਰ ਚਲਾ ਰਹੀ ਹੈ ਅਤੇ ਇਸ ਦੇ ਲਈ 6500 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ।

https://static.pib.gov.in/WriteReadData/userfiles/image/image003Z3HO.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਵੀ ਅਮੂਲ ਬਾਰੇ ਗੱਲ ਹੁੰਦੀ ਹੈ ਤਾਂ ਲੋਕ ਹਰ ਜਗ੍ਹਾ ਪ੍ਰਭਾਵਿਤ ਹੁੰਦੇ ਹਨ ।  ਇੰਨਾ ਵੱਡਾ ਕੋਆਪਰੇਟਿਵ ਅੰਦੋਲਨ ਜਿਸ ਦਾ 60 ਹਜ਼ਾਰ ਕਰੋੜ ਰੁਪਏ ਦਾ ਟਰਨ ਓਵਰ ਹੋਵੇ,  ਅਜਿਹੀ ਕਲਪਨਾ ਕਰਨਾ ਮੁਸ਼ਕਿਲ ਹੈ ।  ਮੈਂ ਅੱਜ ਦੇਸ਼  ਦੇ ਸਹਿਕਾਰਤਾ ਮੰਤਰੀ  ਦੇ ਤੌਰ ਉੱਤੇ ਕਹਿਣਾ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਜੀ ਨੇ ਸਹਿਕਾਰਤਾ ਮੰਤਰਾਲੇ  ਦੀ ਸਥਾਪਨਾ ਕੀਤੀ ਹੈ ਅਤੇ ਪੰਜ ਸਾਲ ਦੇ ਅੰਦਰ ਸਹਕਾਰੀ ਖੇਤਰ ਵਿੱਚ ਬਹੁਤ ਵੱਡੀ ਕ੍ਰਾਂਤੀ ਸ਼੍ਰੀ ਨਰੇਂਦਰ ਮੋਦੀ  ਜੀ ਦੀ ਅਗਵਾਈ ਵਿੱਚ ਆਉਣ ਵਾਲੀ ਹੈ ।  ਕਈ ਨਵੇਂ ਖੇਤਰਾਂ ਨੂੰ ਜੋੜਨ ਦੀ ਗੱਲ ਹੋ ਰਹੀ ਹੈ ,  ਉਨ੍ਹਾਂ ਦਾ ਡੇਟਾਬੇਸ ਬਣਾ ਰਹੇ ਹਨ ,  ਉਸ ਦੇ ਲਈ ਟ੍ਰੇਨਿੰਗ ਦੀ ਵਿਵਸਥਾ ਕਰ ਰਹੇ ਹਾਂ ।  ਪੀਏਸੀਐੱਸ (PACS) ਦੀ ਸੰਖਿਆ ਤਿੰਨ ਗੁਣਾ ਕਰਨ ਲਈ ਅਸੀਂ ਕਾਨੂੰਨੀ ਸੁਧਾਰ ਬਾਰੇ ਵੀ ਸੋਚ ਰਹੇ ਹਾਂ। 

https://static.pib.gov.in/WriteReadData/userfiles/image/image004638Y.jpg

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ  ਨੇ ਕਿਹਾ ਕਿ ਮੋਦੀ ਜੀ ਨੇ ਕੁਦਰਤੀ ਖੇਤੀ ਨੂੰ ਹੁਲਾਰਾ ਦਿੱਤਾ ਅਤੇ ਗਾਵਾਂ  ਦੀ ਰੱਖਿਆ ਅਤੇ ਸੰਭਾਲ਼ ਲਈ ਬਹੁਤ ਕੰਮ ਕੀਤਾ ਹੈ ।  ਕੁਦਰਤੀ ਖੇਤੀ ਨਾਲ ਨਾ ਸਿਰਫ ਆਰਗੈਨਿਕ ਪ੍ਰੋਡਕਟ ਦੇ ਭਾਅ ਜ਼ਿਆਦਾ ਮਿਲਣਗੇ,  ਉਤਪਾਦਨ ਵੀ ਵਧੇਗਾ।  ਹਾਲ ਹੀ ਵਿੱਚ ਅਮੂਲ ਨੇ ਕੁਦਰਤੀ ਖੇਤੀ ਤੋਂ ਉਪਜਿਆ ਆਰਗੈਨਿਕ ਕਣਕ ਦਾ ਆਟਾ ਬਜ਼ਾਰ ਵਿੱਚ ਉਤਾਰਿਆ ਹੈ,  ਇਸ ਦੇ ਬਾਅਦ ਸਬਜੀਆਂ ਵੀ ਰੱਖਣ ਵਾਲੇ ਹਨ।  ਅਮੂਲ ਨੇ ਲਕਸ਼ ਰੱਖਿਆ ਹੈ ਕਿ ਇੱਕ ਸਾਲ ਦੇ ਅੰਦਰ 100 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਜ਼ਮੀਨ ਅਤੇ ਆਰਗੈਨਿਕ ਪ੍ਰੋਡਕਟ ਲਈ ਉਸ ਦੀ ਗੁਣਵੱਤਾ ਨੂੰ ਸਰਟੀਫਾਈ ਕਰਨ ਲਈ ਜਲਦੀ ਹੀ ਪ੍ਰਯੋਗਸ਼ਾਲਾ ਬਣਾਈ ਜਾਵੇਗੀ। ਰਾਸ਼ਟਰੀ ਗੋਕੁਲ ਮਿਸ਼ਨ  ਦੇ ਤਹਿਤ ਸਾਡੀਆਂ ਦੇਸੀ ਗਾਵਾਂ ਅਤੇ ਜ਼ਿਆਦਾ ਦੁੱਧ ਦੇਣ ਵਾਲੀਆਂ ਮੱਝਾਂ ਦੀ ਸੰਭਾਲ਼ ਕਰਨ ਲਈ ਬਹੁਤ ਵੱਡਾ ਫੈਸਲਾ ਮੋਦੀ  ਜੀ ਨੇ ਲਿਆ ਹੈ ।  ਨਰੇਂਦਰ ਮੋਦੀ  ਜੀ ਨੇ ਕਈ ਪ੍ਰਕਾਰ ਦੀਆਂ ਪਹਿਲ ਕੀਤੀਆਂ ਹਨ । 

https://static.pib.gov.in/WriteReadData/userfiles/image/image0051GIB.jpg

ਸ਼੍ਰੀ ਸ਼ਾਹ ਨੇ ਕਿਹਾ ਕਿ ਕੇਂਦਰ ਦੀ ਨਰੇਂਦਰ ਮੋਦੀ  ਸਰਕਾਰ ਨੇ ਓਬੀਸੀ (OBC) ਜਾਤੀਆਂ ਲਈ ਕਈ ਪ੍ਰਕਾਰ ਦੇ ਸੁਧਾਰ ਕੀਤੇ ਹਨ ।  ਪਿਛੜੇ ਵਰਗ ਕਮਿਸ਼ਨ ਨੂੰ ਸੰਵਿਧਾਨਕ ਮਾਨਤਾ ਦੇਣ ਦਾ ਕੰਮ ਨਰੇਂਦਰ ਮੋਦੀ  ਜੀ ਨੇ ਕੀਤਾ ਹੈ।  ਮੈਡੀਕਲ ਸੀਟਾਂ ਵਿੱਚ ਓਬੀਸੀ (OBC)  ਨੂੰ ਕੇਂਦਰੀ ਕੋਟਾ ਵਿੱਚ ਰਿਜਰਵੇਸ਼ਨ ਨਹੀਂ ਸੀ ,  ਉਹ ਦਿੱਤਾ।  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਪਿਛੜੇ ਵਰਗ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ ।  ਕਈ ਕਲਿਆਣਕਾਰੀ ਯੋਜਨਾਵਾਂ ,  ਜਿਵੇਂ  ਅਵਾਸ,  ਰਸੋਈ ਗੈਸ ,  ਬਿਜਲੀ ,  ਟਾਇਲੇਟ ,  ਪੰਜ ਲੱਖ ਰੁਪਏ ਤੱਕ ਦਾ ਸਿਹਤ ਬੀਮਾ ਆਦਿ ਯੋਜਨਾਵਾਂ ਦਾ ਸਭ ਤੋਂ ਜ਼ਿਆਦਾ ਲਾਭ ਦਲਿਤਾਂ ,  ਓਬੀਸੀ (OBC) ਅਤੇ ਆਦਿਵਾਸੀ ਭਾਈਚਾਰਿਆਂ ਨੂੰ ਮਿਲਿਆ ਹੈ ।

*****

ਐੱਨਡਬਲਿਊ/ਆਰਕੇ/ਆਰਆਰ/ਏਵਾਈ



(Release ID: 1829502) Visitor Counter : 118