ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਕਾਗਜ ਦੇ ਆਯਾਤ ਨੂੰ 1 ਅਕਤੂਬਰ ਤੋਂ ਲਾਜਮੀ ਰਜਿਸਟ੍ਰੇਸ਼ਨ ਦੇ ਤਹਿਤ ਲਿਆ ਗਿਆ


ਇਸ ਪਹਿਲ ਨਾਲ ਘਰੇਲੂ ਕਾਗਜ ਉਦਯੋਗ ਦੀ ਡੰਪਿੰਗ ਸੰਬੰਧੀ ਚਿੰਤਾਵਾਂ ਦੂਰ ਹੋਵੇਗੀ ਅਤੇ ਇਸ ਨਾਲ ਵਪਾਰ ਸਮਝੌਤਿਆਂ ਦੇ ਮੱਦੇਨਜ਼ਰ ਹੋਰ ਦੇਸ਼ਾਂ ਦੇ ਜ਼ਰੀਏ

Posted On: 26 MAY 2022 6:46PM by PIB Chandigarh

ਪ੍ਰਮੁੱਖ ਕਾਗਜ ਉਤਪਾਦਾਂ ਦੀ ਆਯਾਤ ਨੀਤੀ ਨੂੰ ਸੋਧ ਕਰਕੇ ‘ਮੁਫਤ’ ਤੋਂ ਕਾਗਜ ਆਯਾਤ ਨਿਗਰਾਨੀ ਪ੍ਰਣਾਲੀ ਦੇ ਤਹਿਤ ਲਾਜ਼ਮੀ ਰਜਿਸ਼ਟ੍ਰੇਸ਼ਨ ਦੇ ਅਧੀਨ ‘ਮੁਫਤ’ ਕਰ ਦਿੱਤਾ ਗਿਆ ਹੈ। ਡੀਜੀਐੱਫਟੀ ਦੇ ਵੱਲੋਂ ਕੱਲ੍ਹ ਇਸ ਸੰਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ।

ਇਹ ਆਦੇਸ਼ ਵੱਖ-ਵੱਖ ਕਾਗਜ ਉਤਪਾਦਾਂ ‘ਤੇ ਲਾਗੂ ਹੋਣਗੇ ਜਿਨ੍ਹਾਂ ਵਿੱਚ ਸਮਾਚਾਰ ਪੱਤਰ ਛਪਾਈ ਵਾਲੇ ਕਾਗਜ, ਹੈਂਡਮੇਡ ਪੇਪਰ, ਵਾਲਪੇਪਰ ਬੇਸ, ਡੁਪਲੀਕੇਟਿੰਗ ਪੇਪਰ, ਕੋਟੇਡ ਪੇਪਰ, ਅਨਕੋਟੇਡ ਪੇਪਰ, ਲਿਥੌ ਤੇ ਔਫਸੇਟ ਪੇਪਰ, ਟਿਸ਼ੂ ਪੇਪਰ, ਪਾਰਚਮੈਂਟ  ਪੇਪਰ, ਕਾਰਬਨ ਪੇਪਰ, ਵਾਲਪੇਪਰ, ਲਿਫਾਫਾ, ਟਾਈਲੇਟ ਪੇਪਰ, ਕਾਰਟਨ, ਬਹੀਖਾਤੇ, ਲੇਬਲ, ਬੋਬਿਨ ਆਦਿ ਸ਼ਾਮਲ ਹਨ। 1.10.2022 ਨੂੰ ਇਹ ਉਸ ਦੇ ਬਾਅਦ ਆਉਣ ਵਾਲੇ ਸਾਰੇ ਆਯਾਤ ‘ਤੇ ਇਹ ਨੀਤੀ ਲਾਗੂ ਹੋਵੇਗੀ।

ਕਰੰਸੀ ਪੇਪਰ, ਬੈਂਕ ਬੌਂਡ ਅਤੇ ਚੇਕ ਪੇਪਰ, ਸਕਿਊਰਿਟੀ ਪ੍ਰਿੰਟਿੰਗ ਪੇਪਰ ਆਦਿ ਕਾਗਜ ਉਤਪਾਦਾਂ ਨੂੰ ਇਸ ਨੀਤੀਗਤ ਬਦਲਾਅ ਤੋਂ ਬਾਹਰ ਰੱਖਿਆ ਗਿਆ ਹੈ।

ਘਰੇਲੂ ਕਾਗਜ ਉਦਯੋਗ ਅੰਡਰ- ਇਨਵੌਇਸਿੰਗ, ਗਲਤ-ਘੋਸ਼ਣਾ ਦੇ ਜ਼ਰੀਏ ਵਰਜਿਤ ਮਾਲ ਦੇ ਪ੍ਰਵੇਸ਼, ਵਪਾਰ ਸਮਝੌਤਿਆਂ ਦੇ ਮੱਦੇਨਜ਼ਰ ਹੋਰ ਦੇਸ਼ਾਂ ਤੋਂ ਰੀ-ਰੂਟਿੰਗ ਦੇ ਜ਼ਰੀਏ ਵਸਤੂਆਂ ਦੇ ਆਯਾਤ ਦੇ ਕਾਰਨ ਘਰੇਲੂ ਬਜਾਰ ਵਿੱਚ  ਕਾਗਜ ਉਤਪਾਦਾਂ ਦੇ ਡੰਪਿੰਗ ਦੇ ਮੁੱਦਿਆਂ ਨੂੰ ਚੁੱਕਦਾ ਰਿਹਾ ਹੈ। ਕਾਗਜ ਉਤਪਾਦਾਂ ਦੇ ਇੱਕ ਵੱਡੇ ਹਿੱਸੇ ਦਾ ਆਯਾਤ ਸ਼ੁਲਕ ਦਰਾਂ ਦੀ ‘ਹੋਰ’ ਲੜੀ ਦੇ ਤਹਿਤ ਕੀਤਾ ਜਾਂਦਾ ਹੈ। ਇਸ ਪਹਿਲ ਨਾਲ ਮੇਕ ਇਨ ਇੰਡੀਆ ਤੇ ਆਤਮਨਿਰਭਰ ਭਾਰਤ ਨੂੰ ਹੁਲਾਰਾ ਦੇਣ ਵਿੱਚ ਵੀ ਕਾਫੀ ਸਹਾਇਤਾ ਹੋਵੇਗੀ।

ਕਾਗਜ ਆਯਾਤ ਨਿਗਰਾਨੀ ਪ੍ਰਣਾਲੀ (ਪੀਆਈਐੱਮਐੱਸ) ਦੇ ਲਾਗੂਕਰਨ ਲਈ ਉਪਯੋਗਕਰਤਾ ਦੇ ਅਨੁਕੂਲ ਇੱਕ ਇੰਟਰਫੇਸ ਤਿਆਰ ਕੀਤਾ ਗਿਆ ਹੈ। ਕਈ ਵੀ ਇਮਪੋਰਟਰ 500 ਰੁਪਏ ਦੇ ਰਜਿਸਟ੍ਰੇਸ਼ਨ ਸ਼ੁਲਕ ਦੇ ਭੁਗਤਾਨ ਦੇ ਨਾਲ ਸਵੈਚਾਲਿਤ ਤਰੀਕੇ ਨਾਲ ਔਨਲਾਈਨ ਰਜਿਸਟ੍ਰੇਸ਼ਨ ਸੰਖਿਆ ਪ੍ਰਾਪਤ ਕਰ ਸਕਦਾ ਹੈ।

ਆਯਾਤ ਰਜਿਸਟ੍ਰੇਸ਼ਨ ਲਈ ਆਯਾਤ ਦੀ ਖੇਪ ਆਉਣ ਦੀ ਸੰਭਾਵਿਤ ਤਾਰੀਖ ਨਾਲ 5 ਵੇਂ ਦਿਨ ਅਤੇ 75ਵੇਂ ਦਿਨ ਦਰਮਿਆਨ ਅਪਲਾਈ ਕਰ ਸਕਦਾ ਹੈ ਇਸ ਪ੍ਰਕਾਰ ਦਿੱਤੀ ਗਈ ਸਵੈਚਾਲਿਤ ਰਜਿਸਟ੍ਰੇਸ਼ਨ ਸੰਖਿਆ 75 ਦਿਨਾਂ ਦੀ ਮਿਆਦ ਲਈ ਵੈਧ ਰਹੇਗੀ। ਅਨੁਮਤੀ ਦਿੱਤੀ ਗਈ ਮਾਤਰਾ ਲਈ ਰਜਿਸਟ੍ਰੇਸ਼ਨ ਦੀ ਵੈਧਤਾ ਮਿਆਦ ਦੇ ਅੰਦਰ ਇੱਕ ਹੀ ਰਜਿਸਟ੍ਰੇਸ਼ਨ ਸੰਖਿਆ ਦੇ ਤਹਿਤ ਵੱਖ-ਵੱਖ ਬਿਲ ਐਂਟਰੀਆਂ ਦੀ ਅਨੁਮਤੀ ਹੋਵੇਗੀ। ਰਜਿਸਟ੍ਰੇਸ਼ਨ ਦੀ ਔਨਲਾਈਨ ਸੁਵਿਧਾ 15.07.2022 ਤੋਂ ਉਪਲਬਧ ਹੋਵੇਗੀ।

********


ਏਐੱਮ


(Release ID: 1828762) Visitor Counter : 285


Read this release in: English , Urdu , Hindi , Odia , Tamil