ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਭਾਰਤ ਉਨ੍ਹਾਂ ਦੇਸ਼ਾਂ ਨੂੰ ਕਣਕ ਦੇ ਨਿਰਯਾਤ ਦੀ ਆਗਿਆ ਦੇਣਾ ਜਾਰੀ ਰੱਖੇਗਾ ਜਿਨ੍ਹਾਂ ਦੀ ਜ਼ਰੂਰਤ ਬਹੁਤ ਗੰਭੀਰ ਹੈ, ਦੋਸਤਾਨਾ ਸਬੰਧ ਹਨ ਅਤੇ ਜਿਨ੍ਹਾਂ ਕੋਲ ਕ੍ਰੈਡਿਟ ਪੱਤਰ ਹੈ: ਸ਼੍ਰੀ ਗੋਇਲ


ਭਾਰਤ ਕਦੇ ਵੀ ਦੁਨੀਆ ਨੂੰ ਕਣਕ ਦਾ ਰਵਾਇਤੀ ਸਪਲਾਇਰ ਨਹੀਂ ਰਿਹਾ: ਸ਼੍ਰੀ ਗੋਇਲ

ਭਾਰਤ ਦੇ ਨਿਰਯਾਤ ਨਿਯਮਾਂ ਨਾਲ ਗਲੋਬਲ ਬਜ਼ਾਰ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ: ਸ਼੍ਰੀ ਗੋਇਲ

प्रविष्टि तिथि: 25 MAY 2022 5:12PM by PIB Chandigarh


 ਕੇਂਦਰੀ ਖਪਤਕਾਰ ਮਾਮਲੇ ਅਤੇ ਖੁਰਾਕ ਅਤੇ ਜਨਤਕ ਵੰਡ, ਵਣਜ ਅਤੇ ਉਦਯੋਗ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਦਾਵੋਸ, ਸਵਿਟਜ਼ਰਲੈਂਡ ਵਿਖੇ ਵਰਲਡ ਇਕਨੌਮਿਕ ਫੋਰਮ ਵਿੱਚ ਬੋਲਦਿਆਂ ਕਿਹਾ ਕਿ ਭਾਰਤ ਉਨ੍ਹਾਂ ਦੇਸ਼ਾਂ ਲਈ ਕਣਕ ਦੇ ਨਿਰਯਾਤ ਦੀ ਆਗਿਆ ਦੇਣਾ ਜਾਰੀ ਰੱਖੇਗਾ ਜੋ ਗੰਭੀਰ ਲੋੜਵੰਦ ਹਨ, ਦੋਸਤਾਨਾ ਹਨ ਅਤੇ ਕ੍ਰੈਡਿਟ ਪੱਤਰ ਰੱਖਦੇ ਹਨ। 

 

 ਸ਼੍ਰੀ ਗੋਇਲ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਜਦੋਂ ਕਿ ਇਸ ਵਰ੍ਹੇ ਕਣਕ ਦੇ ਉਤਪਾਦਨ ਵਿੱਚ 7%-8% ਵਾਧੇ ਦੀ ਉਮੀਦ ਸੀ, ਪਰ ਗੰਭੀਰ ਗਰਮੀ ਦੀਆਂ ਲਹਿਰਾਂ ਨੇ ਜਲਦੀ ਵਾਢੀ ਅਤੇ ਉਤਪਾਦਨ ਨੂੰ ਨੁਕਸਾਨ ਪਹੁੰਚਾਇਆ। ਸ਼੍ਰੀ ਗੋਇਲ ਨੇ ਅੱਗੇ ਕਿਹਾ, "ਇਸ ਸਥਿਤੀ ਦੇ ਮੱਦੇਨਜ਼ਰ, ਅਸੀਂ ਜੋ ਉਤਪਾਦਨ ਕਰ ਰਹੇ ਹਾਂ, ਉਹ ਘਰੇਲੂ ਖਪਤ ਲਈ ਕਾਫ਼ੀ ਹੀ ਹੈ।"

 

 ਭਾਰਤ ਕਦੇ ਵੀ ਅੰਤਰਰਾਸ਼ਟਰੀ ਕਣਕ ਮੰਡੀ ਵਿੱਚ ਰਵਾਇਤੀ ਖਿਡਾਰੀ ਨਹੀਂ ਸੀ ਅਤੇ ਕਣਕ ਦਾ ਨਿਰਯਾਤ ਤਕਰੀਬਨ 2 ਵਰ੍ਹੇ ਪਹਿਲਾਂ ਹੀ ਸ਼ੁਰੂ ਹੋਇਆ ਸੀ। ਦਾਵੋਸ, ਸਵਿਟਜ਼ਰਲੈਂਡ ਵਿਖੇ ਵਿਸ਼ਵ ਆਰਥਿਕ ਫੋਰਮ ਵਿੱਚ ਬੋਲਦਿਆਂ, ਕੇਂਦਰੀ ਖਪਤਕਾਰ ਮਾਮਲੇ ਅਤੇ ਖੁਰਾਕ ਅਤੇ ਜਨਤਕ ਵੰਡ, ਵਣਜ ਅਤੇ ਉਦਯੋਗ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਪਿਛਲੇ ਵਰ੍ਹੇ 7 ਲੱਖ ਮੀਟ੍ਰਿਕ ਟਨ ਕਣਕ ਦੀ ਬਰਾਮਦ ਕੀਤੀ ਗਈ ਸੀ ਅਤੇ ਜ਼ਿਆਦਾਤਰ ਪਿਛਲੇ ਦੋ ਮਹੀਨਿਆਂ ਵਿੱਚ ਕੀਤੀ ਗਈ ਸੀ, ਜਦੋਂ ਰੂਸ-ਯੂਕ੍ਰੇਨ ਦਰਮਿਆਨ ਯੁੱਧ ਹੋਇਆ

 

 ਮੰਤਰੀ ਨੇ ਕਿਹਾ “ਭਾਰਤ ਦੀ ਕਣਕ ਦਾ ਨਿਰਯਾਤ ਆਲਮੀ ਵਪਾਰ ਦੇ 1% ਤੋਂ ਘੱਟ ਹੈ ਅਤੇ ਸਾਡੇ ਨਿਰਯਾਤ ਨਿਯਮਾਂ ਨਾਲ ਗਲੋਬਲ ਬਜ਼ਾਰ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ। ਅਸੀਂ ਕਮਜ਼ੋਰ ਦੇਸ਼ਾਂ ਅਤੇ ਗੁਆਂਢੀਆਂ ਨੂੰ ਨਿਰਯਾਤ ਦੀ ਇਜਾਜ਼ਤ ਦੇਣਾ ਜਾਰੀ ਰੱਖ ਰਹੇ ਹਾਂ।”

 *****

ਏਐੱਮ/ਐੱਨਐੱਸ


(रिलीज़ आईडी: 1828451) आगंतुक पटल : 154
इस विज्ञप्ति को इन भाषाओं में पढ़ें: English , Urdu , Marathi , हिन्दी , Bengali , Telugu