ਖਾਣ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਯੋਗ ਉਤਸਵ ਮਨਾਉਣ ਵਿੱਚ ਰਾਸ਼ਟਰ ਦੇ ਨਾਲ ਸ਼ਾਮਲ ਹੋਏ
प्रविष्टि तिथि:
25 MAY 2022 4:33PM by PIB Chandigarh
ਕੇਂਦਰੀ ਕੋਇਲਾ, ਖਾਨ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਅੱਜ ਇੱਥੇ ਸ਼ਾਸਤਰੀ ਭਵਨ ਵਿੱਚ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਯੋਜਿਤ ਪ੍ਰੋਗਰਾਮ ਦਾ ਉਤਸਵ ਮਨਾਉਣ ਵਿੱਚ ਰਾਸ਼ਟਰ ਦੇ ਨਾਲ ਸ਼ਾਮਲ ਹੋਏ।
‘ਯੋਗ ਉਤਸਵ’ ਦੇ ਹਿੱਸੇ ਦੇ ਰੂਪ ਵਿੱਚ ਮੋਹਰੀ ਅੰਤਰਰਾਸ਼ਟਰੀ ਯੋਗ ਦਿਵਸ-2022 ਨੂੰ ਧਿਆਨ ਵਿੱਚ ਰੱਖਦੇ ਹੋਏ, ਖਾਨ ਮੰਤਰਾਲੇ ਦੁਆਰਾ ਆਯੋਜਿਤ ਇਸ ਪ੍ਰੋਗਰਾਮ ਵਿੱਚ ਕੋਇਲਾ, ਖਾਨ ਅਤੇ ਸੰਸਦੀ ਮਾਮਲੇ ਮੰਤਰਾਲੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਲਗਭਗ 250 ਲੋਕਾਂ ਦੇ ਨਾਲ ਆਯੂਸ਼ ਮੰਤਰਾਲੇ ਦੇ ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਦੇ ਮਾਹਰਾਂ ਦੁਆਰਾ ਪ੍ਰਦਰਸ਼ਿਤ ਯੋਗ ਪ੍ਰੋਟੋਕੋਲ ਦਾ ਅਭਿਆਸ ਕਰਦੇ ਹੋਏ ਸਰਗਰਮ ਭਾਗੀਦਾਰੀ ਕੀਤੀ।
ਲੋਕਾਂ ਨੂੰ ਆਪਣੇ ਦੈਨਿਕ ਜੀਵਨ ਵਿੱਚ ਯੋਗਅਭਿਆਸ ਅਪਣਾਉਣ ਲਈ ਪ੍ਰੋਤਸਾਹਿਤ ਕਰਦੇ ਹੋਏ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ, “ਸੰਤੁਲਿਤ ਜੀਵਨ ਜੀਣ ਲਈ ਸਰੀਰਿਕ ਅਤੇ ਮਾਨਸਿਕ ਸਿਹਤ ਦੋਨਾਂ ਲਈ ਯੋਗ ਲਾਜ਼ਮੀ ਹੈ। ਯੋਗ ਦੀ ਲੋਕਪ੍ਰਿਯਤਾ ਦੇਸ਼ ਦੀਆਂ ਸੀਮਾਵਾਂ ਨੂੰ ਪਾਰ ਕਰ ਗਈ ਹੈ ਅਤੇ ਅੱਜ ਦੁਨੀਆ ਭਰ ਵਿੱਚ ਇਸ ਦਾ ਅਭਿਆਸ ਕੀਤਾ ਜਾਂਦਾ ਹੈ।”
ਸ਼੍ਰੀ ਜੋਸ਼ੀ ਨੇ ਯੋਗ ਨੂੰ ਦੁਨੀਆ ਭਰ ਵਿੱਚ ਲੋਕਪ੍ਰਿਯ ਬਣਾਉਣ ਲਈ ਪ੍ਰਧਾਨ ਮੰਤਰੀ ਨੂੰ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ, “ਆਪ ਯੋਗ ਦੇ ਸ਼ੌਕੀਨ ਹੋਣ ਦੇ ਇਲਾਵਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਯੋਗ ਨੂੰ ਜੀਵਨ ਦੇ ਢੰਗ ਦੇ ਰੂਪ ਨੂੰ ਅਪਣਾਉਣ ਲਈ ਲੋਕਾਂ ਦੀ ਕਲਪਨਾ ਅਤੇ ਉਤਸਾਹ ਨੂੰ ਸਮਝ ਲਿਆ ਹੈ। ਜਿਸ ਪੈਮਾਨੇ ‘ਤੇ ਭਾਰਤ ਅਤੇ ਦੁਨੀਆ ਭਰ ਵਿੱਚ ਹੁਣ ਯੋਗ ਦਾ ਅਭਿਆਸ ਕੀਤਾ ਜਾਂਦਾ ਹੈ ਉਹ ਅਭੁਤਪੂਰਵ ਹੈ।”
ਇਸ ਅਵਸਰ ‘ਤੇ ਕੋਇਲਾ, ਖਾਨ ਅਤੇ ਰੇਲ ਰਾਜ ਮੰਤਰੀ ਸ਼੍ਰੀ ਰਾਵਸਾਹੇਬ ਪਾਟਿਲ ਦਾਨਵੇ, ਸੰਸਦੀ ਮਾਮਲੇ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ, ਕੇਂਦਰੀ ਖਾਨ ਸਕੱਤਰ ਸ਼੍ਰੀ ਆਲੋਕ ਟੰਡਨ ਅਤੇ ਸੰਸਦੀ ਮਾਮਲੇ ਸਕੱਤਰ ਸ਼੍ਰੀ ਗਿਆਨੇਸ਼ ਕੁਮਾਰ ਮੌਜੂਦ ਸਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 2014 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਯੋਗ ਦੀ ਧਾਰਨਾ ਦਾ ਪ੍ਰਸਤਾਵ ਕਰਨ ਦੇ ਬਾਅਦ ਹਰੇਕ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਦੁਨੀਆ ਦੇ 175 ਦੇਸ਼ਾਂ ਨੇ ਪ੍ਰਧਾਨ ਮੰਤਰੀ ਦੇ ਇਸ ਵਿਚਾਰ ਦਾ ਸਮਰਥਨ ਕੀਤਾ ਸੀ।
ਕੋਵਿਡ-19 ਮਹਾਮਾਰੀ ਦੇ ਕਾਰਨ ਦੋ ਸਾਲ ਦੇ ਵਕਫੇ ਦੇ ਬਾਅਦ ਲੋਕਾਂ ਦੀ ਭਾਗੀਦਾਰੀ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਗਲੇ ਮਹੀਨੇ 21 ਜੂਨ ਨੂੰ ਕਰਨਾਟਕ ਦੇ ਮੈਸੂਰ ਵਿੱਚ ਸਮੂਹਿਕ ਯੋਗਾ ਅਭਿਆਸ ਦੀ ਅਗਵਾਈ ਕਰਨ ਲਈ ਤਿਆਰ ਹਨ।
****
ਐੱਮਵੀ/ਏਕੇਐੱਨ/ਆਰਕੇਪ
(रिलीज़ आईडी: 1828449)
आगंतुक पटल : 121