ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਕੱਲ੍ਹ ਤਿਰੂਵਨੰਤਪੁਰਮ ਵਿੱਚ ਰਾਸ਼ਟਰੀ ਮਹਿਲਾ ਵਿਧਾਇਕ ਸੰਮੇਲਨ 2022 ਦਾ ਉਦਘਾਟਨ ਕਰਨਗੇ
प्रविष्टि तिथि:
25 MAY 2022 5:39PM by PIB Chandigarh
ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਅੱਜ ਸ਼ਾਮ (25 ਮਈ, 2022) ਤਿੰਨ ਰਾਜਾਂ - ਕੇਰਲ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੀ ਯਾਤਰਾ 'ਤੇ ਜਾਣਗੇ। ਉਹ 29 ਮਈ, 2022 ਨੂੰ ਦਿੱਲੀ ਪਰਤਣਗੇ।
26 ਮਈ, 2022 ਨੂੰ, ਰਾਸ਼ਟਰਪਤੀ ਕੇਰਲ ਵਿਧਾਨ ਸਭਾ ਦੁਆਰਾ ਤਿਰੂਵਨੰਤਪੁਰਮ ਵਿਖੇ ਆਯੋਜਿਤ ਰਾਸ਼ਟਰੀ ਮਹਿਲਾ ਵਿਧਾਇਕ ਸੰਮੇਲਨ-2022 ਦਾ ਉਦਘਾਟਨ ਕਰਨਗੇ।
27 ਮਈ, 2022 ਨੂੰ, ਰਾਸ਼ਟਰਪਤੀ ਪੁਣੇ, ਮਹਾਰਾਸ਼ਟਰ ਵਿੱਚ ਕਾਈ ਸ਼੍ਰੀਮਤੀ ਲਕਸ਼ਮੀਬਾਈ ਦਗਡੂਸ਼ੇਠ ਹਲਵਾਈ ਦੱਤਾ ਮੰਦਿਰ ਟਰੱਸਟ ਦੇ 125ਵੇਂ ਸਾਲ ਦੇ ਸਮਾਰੋਹ ਵਿੱਚ ਹਿੱਸਾ ਲੈਣਗੇ।
28 ਮਈ, 2022 ਨੂੰ, ਰਾਸ਼ਟਰਪਤੀ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਆਰੋਗਯ ਭਾਰਤੀ ਦੁਆਰਾ ਆਯੋਜਿਤ 'ਇੱਕ ਰਾਸ਼ਟਰ - ਇੱਕ ਸਿਹਤ ਪ੍ਰਣਾਲੀ, ਸਮੇਂ ਦੀ ਜ਼ਰੂਰਤ ਹੈ' ਸਮਾਗਮ ਨੂੰ ਸੰਬੋਧਨ ਕਰਨਗੇ। ਉਸੇ ਦਿਨ ਉਹ ਭੋਪਾਲ ਵਿੱਚ ਮੱਧ ਪ੍ਰਦੇਸ਼ ਸਰਕਾਰ ਦੇ ਵੱਖ-ਵੱਖ ਸਿਹਤ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ/ਸ਼ੁਭ ਆਰੰਭ ਵੀ ਕਰਨਗੇ।
29 ਮਈ, 2022 ਨੂੰ, ਰਾਸ਼ਟਰਪਤੀ ਉਜੈਨ ਵਿੱਚ ਅਖਿਲ ਭਾਰਤੀਯ ਆਯੁਰਵੇਦ ਮਹਾਸੰਮੇਲਨ ਦੇ 59ਵੇਂ ਮਹਾਅਧਿਵੇਸ਼ਨ ਦਾ ਉਦਘਾਟਨ ਕਰਨਗੇ।
****
ਡੀਐੱਸ/ਬੀਐੱਮ
(रिलीज़ आईडी: 1828386)
आगंतुक पटल : 197