ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਸਕੱਤਰ, ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (MoHUA) ਨੇ ਕੂੜਾ ਮੁਕਤ ਸ਼ਹਿਰਾਂ ਲਈ 'ਵੇਸਟ ਟੂ ਵੈਲਥ' ਥੀਮ ਨਾਲ ਸਵੱਛ ਭਾਰਤ ਮਿਸ਼ਨ ਅਰਬਨ 2.0 ਤਹਿਤ ਸਵੱਛ ਸਰਵੇਖਣ 2023 ਦੀ ਸ਼ੁਰੂਆਤ ਕੀਤੀ
ਸਵੱਛ ਸਰਵੇਖਣ ਇੱਕ ਪ੍ਰੇਰਨਾ ਸਾਧਨ ਵਜੋਂ ਵਿਕਸਤ ਹੋਇਆ ਹੈ: ਸ਼੍ਰੀ ਮਨੋਜ ਜੋਸ਼ੀ
ਪਿਛਲੇ ਸੰਸਕਰਣਾਂ ਵਿੱਚ 3 ਪੜਾਵਾਂ ਦੇ ਮੁਕਾਬਲੇ 4 ਪੜਾਵਾਂ ਵਿੱਚ ਮੁਲਾਂਕਣ ਕੀਤਾ ਜਾਵੇਗਾ
ਫੇਜ਼ 4 ਤੋਂ ਇਲਾਵਾ ਨਾਗਰਿਕ ਪ੍ਰਮਾਣਿਕਤਾ ਅਤੇ ਖੇਤਰ ਮੁਲਾਂਕਣ ਪੜਾਵ 3 ਵਿੱਚ ਵੀ ਸ਼ੁਰੂ ਕੀਤਾ ਗਿਆ ਹੈ
Posted On:
24 MAY 2022 5:36PM by PIB Chandigarh
ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (MoHUA) ਦੇ ਸਕੱਤਰ, ਸ਼੍ਰੀ ਮਨੋਜ ਜੋਸ਼ੀ ਨੇ ਅੱਜ ਇੱਥੇ ਇੱਕ ਵਰਚੁਅਲ ਇਵੈਂਟ ਵਿੱਚ ਸਵੱਛ ਭਾਰਤ ਮਿਸ਼ਨ ਅਰਬਨ 2.0 ਦੇ ਤਹਿਤ ਸਵੱਛ ਸਰਵੇਖਣ (SS)-SS 2023 ਦੇ ਅੱਠਵੇਂ ਸੰਸਕਰਣ ਦੀ ਸ਼ੁਰੂਆਤ ਕੀਤੀ।
ਇਸ ਸਮਾਗਮ ਵਿੱਚ ਰਾਜ ਦੇ ਪ੍ਰਮੁੱਖ ਸਕੱਤਰ - ਸ਼ਹਿਰੀ ਵਿਕਾਸ, ਰਾਜ ਮਿਸ਼ਨ ਡਾਇਰੈਕਟਰ - ਸਵੱਛ ਭਾਰਤ ਮਿਸ਼ਨ ਸ਼ਹਿਰੀ, ਨਗਰ ਨਿਗਮ ਕਮਿਸ਼ਨਰ ਅਤੇ ਸ਼ਹਿਰਾਂ ਦੇ ਕਾਰਜਕਾਰੀ ਅਧਿਕਾਰੀ ਸ਼ਾਮਲ ਹੋਏ। 'ਵੇਸਟ ਟੂ ਵੈਲਥ' ਦੇ ਥੀਮ ਨਾਲ ਐੱਸਐੱਸ 2023 ਕੂੜਾ ਪ੍ਰਬੰਧਨ ਵਿੱਚ ਗਤੀ ਪ੍ਰਾਪਤ ਕਰਨ ਲਈ ਤਿਆਰ ਕੀਤਾ ਗਿਆ ਹੈ। ਸਰਵੇਖਣ 3R- ਰਿਡਿਊਸ (ਘਟਾਓ), ਰੀਸਾਈਕਲ (ਮੁੜ ਬਣਾਉਣਾ) ਅਤੇ ਰੀਯੂਜ (ਮੁੜ ਵਰਤੋਂ) ਦੇ ਸਿਧਾਂਤ ਨੂੰ ਤਰਜੀਹ ਦੇਵੇਗਾ।
ਲਾਂਚ ਈਵੈਂਟ 'ਤੇ ਬੋਲਦੇ ਹੋਏ, ਸ਼੍ਰੀ ਮਨੋਜ ਜੋਸ਼ੀ ਨੇ ਕਿਹਾ ਕਿ ਸਵੱਛ ਸਰਵੇਖਣ ਸਿਰਫ਼ ਇੱਕ ਮੁਲਾਂਕਣ ਟੂਲ ਬਣਨ ਦੀ ਬਜਾਏ ਇੱਕ ਪ੍ਰੇਰਨਾ ਸਾਧਨ ਵਜੋਂ ਵਿਕਸਤ ਹੋਇਆ ਹੈ। ਕਿਤੇ ਵੀ ਕੀਤੇ ਗਏ ਇਸ ਸਭ ਤੋਂ ਵੱਡੇ ਸਰਵੇਖਣ ਨੇ ਜ਼ਮੀਨੀ ਪੱਧਰ 'ਤੇ ਮਹੱਤਵਪੂਰਨ ਤਬਦੀਲੀਆਂ ਲਿਆਂਦੀਆਂ ਹਨ, ਸ਼ਹਿਰਾਂ ਨੇ ਮਾਣ ਦੀ ਭਾਵਨਾ ਨਾਲ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਵੱਛ ਸਰਵੇਖਣ ਸਿਰਫ਼ ਸਿਖਰਲੇ ਪ੍ਰਦਰਸ਼ਨ ਕਰਨ ਵਾਲਿਆਂ ਲਈ ਹੀ ਨਹੀਂ ਹੈ, ਸਗੋਂ ਘੱਟ ਪ੍ਰਾਪਤੀਆਂ ਕਰਨ ਵਾਲਿਆਂ ਲਈ ਵੀ ਮਹੱਤਵਪੂਰਨ ਹੈ, ਜਿਨ੍ਹਾਂ ਨੂੰ ਸਿਖਰ 'ਤੇ ਪਹੁੰਚਣ ਲਈ ਕਦਮ ਚੁੱਕਣੇ ਚਾਹੀਦੇ ਹਨ ਅਤੇ ਲੋੜੀਂਦੇ ਕੰਮ ਕਰਨੇ ਚਾਹੀਦੇ ਹਨ। ਸ਼੍ਰੀ ਜੋਸ਼ੀ ਨੇ ਕਿਹਾ ਕਿ ਸਵੱਛ ਸਰਵੇਖਣ ਦੇ ਮਾਪਦੰਡਾਂ ਨੂੰ ਹਾਲ ਹੀ ਦੇ ਦੌਰ ਵਿੱਚ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਹਰ ਕਿਸੇ ਨੂੰ ਇੱਕ ਨਵੀਂ ਦਿਸ਼ਾ ਵੱਲ ਵਧਣ ਲਈ ਪ੍ਰੇਰਿਤ ਕੀਤਾ ਜਾ ਸਕੇ, ਜਿਸ ਨਾਲ ਸਾਲ ਭਰ ਵਿੱਚ ਸਵੱਛਤਾ ਨੂੰ ਸਮਰੱਥ ਬਣਾਇਆ ਜਾ ਸਕੇ।
ਨਾਗਰਿਕਾਂ ਦੀ ਪ੍ਰਤੀਕਿਰਿਆ 'ਤੇ ਜ਼ੋਰ ਦਿੰਦੇ ਹੋਏ, ਸਕੱਤਰ ਨੇ ਕਿਹਾ ਕਿ ਅਜ਼ਾਦ ਅਤੇ ਸਪੱਸ਼ਟ ਪ੍ਰਤੀਕਿਰਿਆ ਬਹੁਤ ਮਹੱਤਵਪੂਰਨ ਹੈ, ਕਿਉਂਕਿ ਦੇਸ਼ ਵਿੱਚ ਕਿਤੇ ਵੀ ਰਹਿਣ ਵਾਲੇ ਨਾਗਰਿਕ ਸਵੱਛ ਵਾਤਾਵਰਣ ਦੀ ਇੱਛਾ ਰੱਖਦੇ ਹਨ ਅਤੇ ਉਹ ਹੱਕਦਾਰ ਹਨ। ਸਾਲਾਂ ਦੌਰਾਨ, ਸਵੱਛ ਸਰਵੇਖਣ ਵਿਸ਼ਵ ਦੇ ਸਭ ਤੋਂ ਵੱਡੇ ਸ਼ਹਿਰੀ ਸਵੱਛਤਾ ਸਰਵੇਖਣ ਵਜੋਂ ਉੱਭਰਿਆ ਹੈ। ਸਵੱਛ ਸਰਵੇਖਣ ਦਾ ਸੱਤਵਾਂ ਐਡੀਸ਼ਨ - 'ਆਜ਼ਾਦੀ @ 75 ਸਵੱਛ ਸਰਵੇਖਣ 2022' ਇੱਕ ਮਹੱਤਵਪੂਰਨ ਸਰਵੇਖਣ ਸੀ ਕਿਉਂਕਿ ਇਹ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਨਾਲ ਮੇਲ ਖਾਂਦਾ ਸੀ।
ਐੱਸਐੱਸ 2022 ਸਰਵੇਖਣ ਵਿੱਚ 4,355 ਸ਼ਹਿਰਾਂ, 85,860 ਵਾਰਡਾਂ, 2.12 ਲੱਖ ਸਥਾਨਾਂ ਦਾ ਦੌਰਾ ਕੀਤਾ ਗਿਆ, 5.5 ਲੱਖ ਦਸਤਾਵੇਜ਼ਾਂ ਦਾ ਮੁਲਾਂਕਣ ਕੀਤਾ ਗਿਆ, 1.14 ਕਰੋੜ ਨਾਗਰਿਕ ਫੀਡਬੈਕ ਰਿਕਾਰਡ ਕੀਤਾ ਗਿਆ, 4.77 ਲੱਖ ਨਾਗਰਿਕ ਪ੍ਰਮਾਣਿਕਤਾ, 23.38 ਲੱਖ ਫੋਟੋਆਂ ਅਤੇ ਵੀਡਿਓ’ਜ਼ ਸਬੂਤ ਦੇ ਰੂਪ ਵਿੱਚ ਇਕੱਤਰ ਕੀਤੇ ਗਏ ਹਨ ਅਤੇ 17.24 ਲੱਖ ਡੇਟਾ ਬਿੰਦੂ ਇਕੱਤਰ ਕੀਤੇ ਗਏ ਹਨ। ਐੱਸਐੱਸ 2022 ਸਰਵੇਖਣ ਪੂਰਾ ਹੋ ਗਿਆ ਹੈ ਅਤੇ ਨਤੀਜੇ ਤਿਆਰ ਕੀਤੇ ਜਾ ਰਹੇ ਹਨ।
ਇਹ ਦੇਖਿਆ ਗਿਆ ਕਿ ਜਦੋਂ ਵੀ ਐੱਸਐੱਸ ਸਰਵੇਖਣ ਸ਼ੁਰੂ ਹੁੰਦਾ ਹੈ, ਸ਼ਹਿਰਾਂ ਦੁਆਰਾ ਕੀਤੀਆਂ ਗਤੀਵਿਧੀਆਂ ਦਾ ਪੱਧਰ ਵਧਾਇਆ ਜਾਂਦਾ ਹੈ ਅਤੇ ਸਰਵੇਖਣ ਕੀਤੇ ਜਾਣ ਵਾਲੇ ਮਹੀਨਿਆਂ ਦੌਰਾਨ ਸ਼ਹਿਰ ਸਾਫ਼-ਸੁਥਰੇ ਹੁੰਦੇ ਹਨ। ਇਸ ਲਈ, ਐੱਸਐੱਸ 2023 ਵਿੱਚ, ਮੁਲਾਂਕਣ ਪਹਿਲਾਂ ਦੇ ਸੰਸਕਰਣਾਂ ਵਿੱਚ 3 ਪੜਾਵਾਂ ਦੀ ਬਜਾਏ 4 ਪੜਾਵਾਂ ਵਿੱਚ ਕੀਤਾ ਜਾਵੇਗਾ ਅਤੇ ਪੜਾਅ 4 ਤੋਂ ਇਲਾਵਾ, ਪੜਾਅ 3 ਵਿੱਚ ਵੀ ਨਾਗਰਿਕ ਪ੍ਰਮਾਣਿਕਤਾ ਅਤੇ ਪ੍ਰਕਿਰਿਆ ਸੁਵਿਧਾਵਾਂ ਦਾ ਫੀਲਡ ਮੁਲਾਂਕਣ ਸ਼ੁਰੂ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ 1 ਅਕਤੂਬਰ 2021 ਨੂੰ ਕੂੜਾ ਮੁਕਤ ਸ਼ਹਿਰਾਂ ਦੇ ਦ੍ਰਿਸ਼ਟੀਕੋਣ ਨਾਲ ਸਵੱਛ ਭਾਰਤ ਮਿਸ਼ਨ ਅਰਬਨ 2.0 ਦੀ ਸ਼ੁਰੂਆਤ ਕੀਤੀ। ਐੱਸਐੱਸ 2023 ਦੀ ਥੀਮ, ਜੋ ਕਿ 'ਵੇਸਟ ਟੂ ਵੈਲਥ' ਹੈ, ਕੂੜਾ ਪ੍ਰਬੰਧਨ ਵਿੱਚ ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰਨ ਦੀ ਐੱਸਬੀਯੂਐੱਮ 2.0 ਦੀ ਵਚਨਬੱਧਤਾ ਨਾਲ ਜੁੜੀ ਹੋਈ ਹੈ, ਜੋ ਕਿ ਮਿਸ਼ਨ ਦੇ ਤਹਿਤ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ।
ਐੱਸਐੱਸ 2023 ਵਿੱਚ, ਕੂੜੇ ਦੇ ਸਰੋਤਾਂ ਨੂੰ ਵੱਖ ਕਰਨ, ਕੂੜੇ ਦੇ ਉਤਪਾਦਨ ਨਾਲ ਮੇਲ ਕਰਨ ਲਈ ਸ਼ਹਿਰਾਂ ਦੀ ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਸਮਰੱਥਾ ਨੂੰ ਵਧਾਉਣ ਅਤੇ ਡੰਪਸਾਈਟਾਂ ਵਿੱਚ ਜਾਣ ਵਾਲੇ ਕੂੜੇ ਨੂੰ ਘਟਾਉਣ ਲਈ ਵਾਧੂ ਮਹੱਤਵ ਦਿੱਤਾ ਗਿਆ ਹੈ। ਪਲਾਸਟਿਕ ਨੂੰ ਪੜਾਅਵਾਰ ਤਰੀਕੇ ਨਾਲ ਘੱਟ ਕਰਨ, ਪਲਾਸਟਿਕ ਵੇਸਟ ਪ੍ਰੋਸੈਸਿੰਗ, ਵੇਸਟ ਟੂ ਵੈਂਡਰ ਪਾਰਕ ਅਤੇ ਜ਼ੀਰੋ ਵੇਸਟ ਇਵੈਂਟਸ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦੇਣ ਲਈ ਵਾਧੂ ਭਾਰ ਦੇ ਨਾਲ ਸੂਚਕਾਂ ਨੂੰ ਪੇਸ਼ ਕੀਤਾ ਗਿਆ ਹੈ।
ਸਵੱਛ ਸਰਵੇਖਣ 2023 ਰਾਹੀਂ ਸ਼ਹਿਰਾਂ ਦੇ ਵਾਰਡਾਂ ਦੀ ਦਰਜਾਬੰਦੀ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸ਼ਹਿਰਾਂ ਦੇ ਮੇਅਰਾਂ ਨੂੰ ਰੈਂਕਿੰਗ ਵਿੱਚ ਹਿੱਸਾ ਲੈਣ ਅਤੇ ਸਭ ਤੋਂ ਸਾਫ਼-ਸੁਥਰੇ ਵਾਰਡਾਂ ਦਾ ਸਨਮਾਨ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਪਰੋਕਤ ਤੋਂ ਇਲਾਵਾ ਸ਼ਹਿਰਾਂ ਨੂੰ 'ਖੁੱਲ੍ਹੇ ਵਿੱਚ ਪਿਸ਼ਾਬ ਕਰਨ' (ਪੀਲੇ ਚਟਾਕ) ਅਤੇ 'ਖੁੱਲ੍ਹੇ ਵਿੱਚ ਥੁੱਕਣ' (ਲਾਲ ਚਟਾਕ) ਦੇ ਮੁੱਦਿਆਂ 'ਤੇ ਸਮਰਪਿਤ ਸੂਚਕਾਂ 'ਤੇ ਵੀ ਸ਼ਹਿਰਾਂ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਇਸ ਸਾਲ ਐੱਮਓਐੱਚਯੂਏ ਰਿਹਾਇਸ਼ੀ ਅਤੇ ਵਪਾਰਕ ਖੇਤਰਾਂ ਦੀਆਂ ਪਿਛਲੀਆਂ ਲੇਨਾਂ ਦੀ ਸਫ਼ਾਈ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ।
ਸਵੱਛ ਸਰਵੇਖਣ ਨੂੰ ਐੱਮਓਐੱਚਯੂਏ ਦੁਆਰਾ 2016 ਵਿੱਚ ਇੱਕ ਪ੍ਰਤੀਯੋਗੀ ਢਾਂਚੇ ਵਜੋਂ ਪੇਸ਼ ਕੀਤਾ ਗਿਆ ਸੀ ਤਾਂ ਜੋ ਵੱਡੇ ਪੱਧਰ 'ਤੇ ਨਾਗਰਿਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੇ ਹੋਏ ਸ਼ਹਿਰਾਂ ਦੀ ਸਵੱਛਤਾ ਦੀ ਸਥਿਤੀ ਵਿੱਚ ਸੁਧਾਰ ਕੀਤਾ ਜਾ ਸਕੇ। ਸਾਲਾਂ ਤੋਂ ਸਵੱਛ ਸਰਵੇਖਣ ਸ਼ਹਿਰਾਂ ਵਿੱਚ ਮਿਸ਼ਨ ਦੀ ਗਤੀ ਲਈ ਇੱਕ ਸਮਰਥਕ ਰਿਹਾ ਹੈ। ਇਸ ਨੇ ਸਵੱਛਤਾ ਮਾਪਦੰਡਾਂ 'ਤੇ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਸ਼ਹਿਰਾਂ ਵਿੱਚ ਇੱਕ ਸਿਹਤਮੰਦ ਮੁਕਾਬਲੇ ਦੀ ਅਗਵਾਈ ਕੀਤੀ ਹੈ ਜਿਸ ਨਾਲ ਨਾਗਰਿਕਾਂ ਨੂੰ ਸਵੱਛਤਾ ਸੇਵਾਵਾਂ ਪ੍ਰਦਾਨ ਕਰਨ ਵਿੱਚ ਸੁਧਾਰ ਹੋਇਆ ਹੈ।
ਸਾਲ 2016 ਵਿੱਚ ਦਸ ਲੱਖ ਤੋਂ ਵੱਧ ਆਬਾਦੀ ਵਾਲੇ ਸਿਰਫ਼ 73 ਸ਼ਹਿਰਾਂ ਨਾਲ ਸ਼ੁਰੂ ਹੋਈ ਯਾਤਰਾ ਕਈ ਗੁਣਾ ਵਧ ਗਈ ਹੈ, ਜਿਸ ਵਿੱਚ 2017 ਵਿੱਚ 434 ਸ਼ਹਿਰ, 2018 ਵਿੱਚ 4,203 ਸ਼ਹਿਰ, 2019 ਵਿੱਚ 4,237 ਸ਼ਹਿਰ, ਐੱਸਐੱਸ 2020 ਵਿੱਚ 4,242 ਸ਼ਹਿਰ, ਐੱਸਐੱਸ 2021 ਵਿੱਚ 4,320 ਸ਼ਹਿਰ ਅਤੇ ਐੱਸਐੱਸ 2022 ਵਿੱਚ 62 ਕੰਟੋਨਮੈਂਟ ਬੋਰਡਾਂ ਸਮੇਤ 4355 ਸ਼ਾਹਿਰ ਹਨ। 'ਵੇਸਟ ਟੂ ਵੈਲਥ' ਦੇ ਥੀਮ ਦੇ ਨਾਲ ਐੱਸਐੱਸ 2023 ਦੀ ਸ਼ੁਰੂਆਤ ਦੇ ਜ਼ਰੀਏ, ਐੱਸਬੀਐੱਮਯੂ 2.0 ਕੂੜੇ ਤੋਂ ਮੁੱਲ ਨੂੰ ਮੁੜ ਪ੍ਰਾਪਤ ਕਰਨ ਦੇ ਵਿਸ਼ਾਲ ਦਾਇਰੇ ਦੀ ਵਰਤੋਂ ਕਰਦੇ ਹੋਏ ਕੂੜਾ ਪ੍ਰਬੰਧਨ ਵਿੱਚ ਇੱਕ ਗਤੀਸ਼ੀਲ ਅਰਥਵਿਵਸਥਾ ਵੱਲ ਵਧਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।
ਨਿਯਮਤ ਅਪਡੇਟਾਂ ਲਈ, ਕਿਰਪਾ ਕਰਕੇ ਸਵੱਛ ਭਾਰਤ ਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਫੀਚਰਾਂ ਨੂੰ ਫੌਲੋ ਕਰੋ:
https://sbmurban.org/
Swachh Bharat Mission - Urban |
[http://swachhbharatgov%20/]@SwachhBharatGov[http://swachhbharatgov%20/]
Instagram: sbm_urban |
Youtube: Swachh Bharat Urban
***
(Release ID: 1828233)
Visitor Counter : 210