ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਕੇਂਦਰੀ ਘੱਟਗਿਣਤੀ ਕਾਰਜ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਨਵੀਂ ਦਿੱਲੀ ਵਿੱਚ ਹੱਜ 2022 ਪ੍ਰਤੀਨਿਯੁਕਤੀਆਂ ਲਈ ਦੋ ਰੋਜ਼ਾ ਓਰੀਐਂਟੇਸ਼ਨ-ਕਮ-ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕੀਤਾ


ਪੂਰੀ ਹੱਜ ਪ੍ਰਕਿਰਿਆ ਵਿੱਚ ਸਰਕਾਰ ਵੱਲੋਂ ਕੀਤੇ ਗਏ ਮਹੱਤਵਪੂਰਨ ਸੁਧਾਰਾਂ ਨੇ ਪ੍ਰਕਿਰਿਆ ਨੂੰ ਸੰਪੂਰਨ ਰੂਪ ਨਾਲ ਪਾਰਦਰਸ਼ੀ ਬਣਾ ਦਿੱਤਾ ਹੈ: ;ਸ਼੍ਰੀ ਨਕਵੀ

ਸੌ ਪ੍ਰਤੀਸ਼ਤ ਡਿਜੀਟਲ/ਔਨਲਾਈਨ ਹੱਜ ਪ੍ਰਕਿਰਿਆ ਨੇ ਭਾਰਤੀ ਮੁਸਲਮਾਨਾਂ ਲਈ ‘ਹੱਜ ਯਾਤਰਾ ਵਿੱਚ ਸੁਗਮਤਾ’ ਦੇ ਸੁਪਨੇ ਨੂੰ ਪੂਰਾ ਕੀਤਾ ਹੈ ਅਤੇ ਇਹ ਪ੍ਰਕਿਰਿਆ ‘‘ਡਿਜੀਟਲ ਇੰਡੀਆ’’ ਦੇ ਸਰਵੋਤਮ ਉਦਾਹਰਨਾਂ ਵਿੱਚੋਂ ਇੱਕ ਹੈ: ਸ਼੍ਰੀ ਨਕਵੀ

ਹੱਜ 2022 ਮਹੱਤਵਪੂਰਨ ਸੁਧਾਰਾਂ ਨਾਲ ਹੋ ਰਹੀ ਹੈ, ਜਿਸ ਵਿੱਚ ਹੱਜ ਯਾਤਰੀਆਂ ਦੀ ਸਿਹਤ ਅਤੇ ਕਲਿਆਣ ਨੂੰ ਸਰਵੋਤਮ ਤਰਜੀਹ ਦਿੱਤੀ ਜਾ ਸਕਦੀ ਹੈ: ਸ਼੍ਰੀ ਨਕਵੀ

ਭਾਰਤੀ ਹੱਜ ਯਾਤਰੀਆਂ ਦੀ ਸਹਾਇਤਾ ਲਈ ਸਾਊਦੀ ਅਰਬ ਵਿੱਚ ਕੁੱਲ 357 ਹੱਜ ਕੋਆਰਡੀਨੇਟਰ, ਸਹਾਇਕ ਹੱਜ ਅਧਿਕਾਰੀ, ਹੱਜ ਸਹਾਇਕ, ਡਾਕਟਰ ਅਤੇ ਪੈਰਾਮੈਡਿਕਸ ਤੈਨਾਤ ਕੀਤੇ ਜਾਣਗੇ

Posted On: 23 MAY 2022 4:37PM by PIB Chandigarh

ਕੇਂਦਰੀ ਘੱਟਗਿਣਤੀ ਕਾਰਜ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਨਵੀਂ ਦਿੱਲੀ ਵਿੱਚ ਹੱਜ 2022 ਪ੍ਰਤੀਨਿਯੁਕਤੀਆਂ ਲਈ ਦੋ ਰੋਜ਼ਾ ਓਰੀਐਂਟੇਸ਼ਨ-ਕਮ-ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕੀਤਾ।

ਇਸ ਅਵਸਰ ’ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਨਕਵੀ ਨੇ ਕਿਹਾ ਕਿ ਸਰਕਾਰ ਨੇ ‘‘ਹੱਜ ਸਬਸਿਡੀ ਦੇ ਰਾਜਨੀਤਕ ਕਪਟ’ ਨੂੰ ਪਾਰਦਸ਼ਿਤਾ ਅਤੇ ‘‘ਡਿਲੀਵਰ ਨਾਲ ਫੈਸਲਾ’’ ਪ੍ਰਤੀ ਵਚਨਬੱਧਤਾ ਨਾਲ ਖਤਮ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਪੂਰੀ ਹੱਜ ਪ੍ਰਕਿਰਿਆ ਵਿੱਚ ਸਰਕਾਰ ਵੱਲੋਂ ਕੀਤੇ ਗਏ ਮਹੱਤਵਪੂਰਨ ਸੁਧਾਰਾਂ ਨੇ ਇਸ ਪ੍ਰਕਿਰਿਆ ਨੂੰ ਸੰਪੂਰਨ ਰੂਪ ਨਾਲ ਪਾਰਦਰਸ਼ੀ ਬਣਾ ਦਿੱਤਾ ਹੈ ਅਤੇ ਭਾਰਤ ਸਰਕਾਰ ਨੇ ਅਜਿਹੀ ਵਿਵਸਥਾ ਕੀਤੀ ਹੈ ਕਿ ਦੋ ਸਾਲ ਬਾਅਦ ਹੱਜ ਕਰਨ ਵਾਲੇ ਹੱਜ ਯਾਤਰੀਆਂ ’ਤੇ ਗੈਰ ਜ਼ਰੂਰੀ ਵਿੱਤੀ ਬੋਝ ਨਾ ਪਵੇ।

ਸ਼੍ਰੀ ਨਕਵੀ ਨੇ ਕਿਹਾ ਕਿ ਸੌ ਪ੍ਰਤੀਸ਼ਤ ਡਿਜੀਟਲ/ਔਨਲਾਈਨ ਹੱਜ ਪ੍ਰਕਿਰਿਆ ਨੇ ਭਾਰਤੀ ਮੁਸਲਮਾਨਾਂ ਲਈ ‘ਹੱਜ ਯਾਤਰਾ ਕਰਨ ਵਿੱਚ ਸੁਗਮਤਾ’’ ਦੇ ਸੁਪਨੇ ਨੂੰ ਪੂਰਾ ਕੀਤਾ ਹੈ ਅਤੇ ਇਹ ਪ੍ਰਕਿਰਿਆ ‘‘ਡਿਜੀਟਲ ਇੰਡੀਆ’’ ਦੇ ਸਰਵੋਤਮ ਉਦਾਹਰਨਾਂ ਵਿੱਚੋਂ ਇੱਕ ਹੈ।

ਮੰਤਰੀ ਨੇ ਕਿਹਾ ਕਿ ਹੱਜ 2022 ਮਹੱਤਵਪੂਰਨ ਸੁਧਾਰਾਂ ਨਾਲ ਹੋ ਰਹੀ ਹੈ, ਜਿਸ ਵਿੱਚ ਹੱਜ ਯਾਤਰੀਆਂ ਦੀ ਸਿਹਤ ਅਤੇ ਕਲਿਆਣ ਨੂੰ ਸਰਵੋਤਮ ਤਰਜੀਹ ਦਿੱਤੀ ਜਾ ਰਹੀ ਹੈ। ਭਾਰਤ ਸਰਕਾਰ ਅਤੇ ਸਾਊਦੀ ਅਰਬ ਸਰਕਾਰ ਦੇ ਲਾਜ਼ਮੀ ਦਿਸ਼ਾ ਨਿਰਦੇਸ਼ਾਂ ਨਾਲ ਪੂਰੀ ਹੱਜ 2022 ਪ੍ਰਕਿਰਿਆ ਨੂੰ ਤਿਆਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਯੋਗਤਾ ਮਾਪਦੰਡ, ਉਮਰ ਸੀਮਾ, ਸਿਹਤ ਸਬੰਧੀ ਜ਼ਰੂਰਤਾਂ ਆਦਿ ਸ਼ਾਮਲ ਹਨ। ਸ਼੍ਰੀ ਨਕਵੀ ਨੇ ਕਿਹਾ ਕਿ ਸਰਕਾਰ ਦੇ ਹੱਜ ਸੁਧਾਰਾਂ ਵਿੱਚ ਦਹਾਕਿਆਂ ਪੁਰਾਣੀ ਹੱਜ ਸਬਸਿਡੀ ਨੂੰ ਖਤਮ ਕਰਨਾ, ਔਰਤਾਂ ਲਈ ਕੇਵਲ ‘‘ਮਹਿਰਮ’’ (ਪੁਰਸ਼ ਰਿਸ਼ਤੇਦਾਰ) ਨਾਲ ਹੱਜ ਕਰਨ ’ਤੇ ਲੱਗੀ ਪਾਬੰਦੀ ਨੂੰ ਹਟਾਉਣਾ (ਜਿਸ ਨੇ ਯਕੀਨੀ ਕੀਤਾ ਕਿ 3,000 ਤੋਂ ਜ਼ਿਆਦਾ ਮੁਸਲਿਮ ਔਰਤਾਂ ਨੇ ‘ਮਹਿਰਮ’’ ਦੇ ਬਿਨਾਂ ਹੱਜ ਕੀਤਾ ਹੈ ਅਤੇ ਲਗਭਗ 2000 ਮੁਸਲਿਮ ਔਰਤਾਂ ‘ਮਹਿਰਮ’ ਦੇ ਬਿਨਾਂ ਹੱਜ 2022 ਲਈ ਜਾ ਰਹੀਆਂ ਹਨ), ਸੰਪੂਰਨ ਹੱਜ ਪ੍ਰਕਿਰਿਆ ਨੂੰ ਸ਼ਤ ਪ੍ਰਤੀਸ਼ਤ ਡਿਜੀਟਲ/ਔਨਲਾਈਨ ਬਣਾਇਆ ਜਿਸ ਵਿੱਚ ਡਿਜੀਟਲ ਹੈਲਥ ਕਾਰਡ, ‘‘ਈ-ਮਸੀਹਾ’’ ਸਿਹਤ ਸੁਵਿਧਾ ਅਤੇ ‘‘ਈ-ਸਾਮਾਨ ਪ੍ਰੀ-ਟੈਗਿੰਗ’’ ਸ਼ਾਮਲ ਹੈ। ਹੱਜ ਯਾਤਰੀਆਂ ਨੂੰ ਮੱਕਾ-ਮਦੀਨਾ ਅਤੇ ਭਾਰਤ ਵਿੱਚ ਵੀ ਆਵਾਸ/ਆਵਾਜਾਈ ਦੇ ਸਬੰਧ ਵਿੱਚ ਸਾਰੀ ਜਾਣਕਾਰੀ ਪ੍ਰਦਾਨ ਕਰਨਾ ਸ਼ਾਮਲ ਹੈ।

ਸ਼੍ਰੀ ਨਕਵੀ ਨੇ ਕਿਹਾ ਕਿ 79,237 ਭਾਰਤੀ ਮੁਸਲਮਾਨ ਹੱਜ 2022 ਲਈ ਜਾਣਗੇ, ਇਨ੍ਹਾਂ ਵਿੱਚ ਕਰੀਬ 50 ਪ੍ਰਤੀਸ਼ਤ ਔਰਤਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ 56,601 ਭਾਰਤੀ ਮੁਸਲਮਾਨ ਹੱਜ ਕਮੇਟੀ ਆਵ੍ ਇੰਡੀਆ ਜ਼ਰੀਏ ਅਤੇ 22,636 ਮੁਸਲਿਮ ਹੱਜ ਗਰੁੱਪ ਆਰਗੇਨਾਈਜਰਜ਼ (ਐੱਚਜੀਓ) ਜ਼ਰੀਏ ਹੱਜ 2022 ਲਈ ਜਾਣਗੇ। ਐੱਚਜੀਓ ਦੀ ਪੂਰੀ ਪ੍ਰਕਿਰਿਆ ਨੂੰ ਵੀ ਪਾਰਦਰਸ਼ੀ ਅਤੇ ਔਨਲਾਈਨ ਕਰ ਦਿੱਤਾ ਗਿਆ ਹੈ। ‘‘ਮਹਿਰਮ’’ (ਪੁਰਸ਼ ਸਾਥੀ) ਦੇ ਬਿਨਾਂ ਲਗਭਗ 2000 ਮੁਸਲਿਮ ਔਰਤਾਂ ਹੱਜ 2022 ਲਈ ਜਾਣਗੀਆਂ, ਇਹ ਔਰਤਾਂ ਬਿਨਾਂ ਲਾਟਰੀ ਪ੍ਰਣਾਲੀ ਦੇ ਹੱਜ ’ਤੇ ਜਾਣਗੀਆਂ। ਕੋਰੋਨਾ ਮਹਾਮਾਰੀ ਕਾਰਨ ਪਿਛਲੇ ਦੋ ਸਾਲ ਤੋਂ ਹੱਜ ਯਾਤਰਾ ਨਹੀਂ ਹੋ ਸਕੀ ਸੀ।

ਸ਼੍ਰੀ ਨਕਵੀ ਨੇ ਅੱਗੇ ਕਿਹਾ ਕਿ ਹੱਜ 2022 ਲਈ ਤੀਰਥ ਯਾਤਰੀ 10 ਰਵਾਨਗੀ ਬਿੰਦੂਆਂ-ਅਹਿਮਦਾਬਾਦ, ਬੇਂਗਲੁਰੂ, ਕੋਚੀਨ, ਦਿੱਲੀ, ਗੁਵਾਹਾਟੀ, ਹੈਦਰਾਬਾਦ, ਕੋਲਕਾਤਾ, ਲਖਨਊ, ਮੁੰਬਈ ਅਤੇ ਸ਼੍ਰੀਨਗਰ ਤੋਂ ਭਾਰਤੀ ਹੱਜ ਕਮੇਟੀ ਜ਼ਰੀਏ ਜਾਣਗੇ। ਹੱਜ 2022 ਲਈ ਉਡਾਣਾਂ 4 ਜੂਨ ਤੋਂ ਸ਼ੁਰੂ ਹੋਣਗੀਆਂ।

ਭਾਰਤੀ ਹੱਜ ਯਾਤਰੀਆਂ ਦੀ ਸਹਾਇਤਾ ਲਈ ਸਾਊਦੀ ਅਰਬ ਵਿੱਚ ਕੁੱਲ 357 ਹੱਜ ਕੋਆਰਡੀਨੇਟਰ, ਸਹਾਇਕ ਹੱਜ ਅਧਿਕਾਰੀ, ਹੱਜ ਸਹਾਇਕ, ਡਾਕਟਰ ਅਤੇ ਪੈਰਾਮੈਡਿਕਸ ਤਾਇਨਾਤ ਕੀਤੇ ਜਾਣਗੇ। ਇਨ੍ਹਾਂ ਵਿੱਚ 04 ਹੱਜ ਕੋਆਰਡੀਨੇਟਰ, 33 ਸਹਾਇਕ ਹੱਜ ਅਧਿਕਾਰੀ, 143 ਹੱਜ ਸਹਾਇਕ, 73 ਡਾਕਟਰ ਅਤੇ 104 ਪੈਰਾਮੈਡਿਕਸ ਸ਼ਾਮਲ ਹਨ। ਇਨ੍ਹਾਂ ਪ੍ਰਤੀਨਿਯੁਕਤੀਆਂ ਵਿੱਚ 49 ਔਰਤਾਂ ਨੂੰ ਤੈਨਾਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ 01 ਸਹਾਇਕ ਹੱਜ ਅਧਿਕਾਰੀ, 03 ਹੱਜ ਸਹਾਇਕ, 13 ਡਾਕਟਰ ਅਤੇ 32 ਪੈਰਾਮੈਡਿਕਸ ਸ਼ਾਮਲ ਹਨ।

 ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ ਹੱਜ ਪ੍ਰਤੀਨਿਯੁਕਤੀਆਂ ਨੂੰ ਹੱਜ ਯਾਤਰਾ, ਮੱਕਾ ਅਤੇ ਮਦੀਨਾ ਵਿੱਚ ਆਵਾਸ, ਆਵਾਜਾਈ, ਸਿਹਤ ਸੁਵਿਧਾਵਾਂ, ਸੁਰੱਖਿਆ ਉਪਾਵਾਂ ਆਦਿ ਬਾਰੇ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਨੂੰ ਮੱਕਾ (ਐੱਨਸੀਐੱਨਟੀ ਜ਼ੋਨ ਅਤੇ ਅਜ਼ੀਜ਼ਿਆ ਵਿੱਚ ਮੁੱਖ ਦਫ਼ਤਰ ਅਤੇ ਸ਼ਾਖਾਵਾਂ, ਡਿਸਪੈਂਸਰੀ ਅਤੇ ਹਸਪਤਾਲ), ਮਦੀਨਾ (ਦਫ਼ਤਰ ਅਤੇ ਸ਼ਾਖਾਵਾਂ, ਡਿਸਪੈਂਸਰੀਆਂ ਅਤੇ ਹਸਪਤਾਲ ਅਤੇ ਮਦੀਨਾ ਹਵਾਈ ਅੱਡਾ) ਅਤੇ ਜੇਦਾ ਹਵਾਈ ਅੱਡੇ ’ਤੇ ਤੈਨਾਤ ਕੀਤਾ ਜਾਵੇਗਾ। ਅਜ਼ੀਜ਼ੀਆ ਵਿੱਚ ਕੁੱਲ 02 ਹਸਪਤਾਲ ਅਤੇ 10 ਸ਼ਾਖਾ ਡਿਸਪੈਂਸਰੀਆਂ ਸਥਾਪਿਤ ਕੀਤੀਆਂ ਗਈਆਂ ਹਨ, ਮੱਕਾ ਵਿੱਚ ਐੱਨਸੀਐੱਨਟੀ ਜ਼ੋਨ ਵਿੱਚ 01 ਸ਼ਾਖਾ ਡਿਸਪੈਂਸਰੀਆਂ, ਭਾਰਤੀ ਹੱਜ ਯਾਤਰੀਆਂ ਨੂੰ ਉਚਿੱਤ ਸਿਹਤ ਸੁਵਿਧਾਵਾਂ ਸੁਨਿਸ਼ਚਿਤ ਕਰਨ ਲਈ ਮਦੀਨਾ ਵਿੱਚ 03 ਸ਼ਾਖਾ ਡਿਸਪੈਂਸਰੀਆਂ ਅਤੇ ਇੱਕ ਹਸਪਤਾਲ ਸਥਾਪਿਤ ਕੀਤਾ ਗਿਆ ਹੈ।

*****

N. Ao/(MoMA release)


(Release ID: 1827953) Visitor Counter : 171