ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਸੇਂਟ ਟ੍ਰੋਪੇਜ਼ ਵਿੱਚ ਰਣਜੀਤ ਸਿੰਘ ਦੇ ਸਮੇਂ ਦੇ ਫਰਾਂਸੀਸੀ ਸੈਨਾ ਜਨਰਲ ਦੇ ਵੰਸ਼ਜਾਂ ਨੂੰ ਹਿਮਾਚਲੀ ਥਾਲ, ਟੋਪੀ ਅਤੇ ਸ਼ਾਲ ਤੋਹਫੇ ਵਜੋਂ ਦਿੱਤੇ
Posted On:
22 MAY 2022 4:30PM by PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਫਰਾਂਸ ਦੇ ਸੇਂਟ ਟ੍ਰੋਪੇਜ਼ ਵਿੱਚ ਅਲਰਡ ਸਕੁਏਅਰ ਦੀ ਯਾਤਰਾ ਦੇ ਦੌਰਾਨ, ਜਨਰਲ ਜੀਨ-ਫ੍ਰੇਂਕੋਈਸ ਅਲਰਡ ਅਤੇ ਚੰਬਾ ਦੀ ਉਨ੍ਹਾਂ ਦੀ ਪਤਨੀ ਰਾਜਕੁਮਾਰੀ ਬੰਨੂ ਪਾਨ ਦੇਈ ਦੇ ਵੰਸ਼ਜਾਂ ਨੂੰ ਹਿਮਾਚਲੀ ਥਾਲ, ਟੋਪੀ ਅਤੇ ਸ਼ਾਲ ਤੋਹਫੇ ਵਜੋਂ ਦਿੱਤੇ। ਰਾਜਕੁਮਾਰੀ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਹੋਇਆ ਸੀ।
ਇਸ ਮੌਕੇ ’ਤੇ ਮੰਤਰੀ ਨੇ ਕਿਹਾ ਕਿ ਸੇਂਟ ਟ੍ਰੋਪੇਜ਼ ਦਾ ਭਾਰਤੀ ਸੰਪਰਕ ਚਾਰ ਪੀੜ੍ਹੀਆਂ ਤੋਂ ਬਾਅਦ ਵੀ ਟੁੱਟਿਆ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੇਂਟ ਟ੍ਰੋਪੇਜ਼ ਵਿੱਚ ਰਾਜਕੁਮਾਰੀ ਦੇ ਪਰਿਵਾਰ ਦਾ ਬਹੁਤ ਸਨਮਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੇ ਆਪਣੀਆਂ ਭਾਰਤੀ ਜੜ੍ਹਾਂ ਨੂੰ ਸਾਂਭ ਕੇ ਰੱਖਿਆ ਹੈ।
ਮੰਤਰੀ ਨੇ ਹਾਲ ਹੀ ਵਿੱਚ ਫਰਾਂਸ ਵਿੱਚ ਸੰਪੰਨ ਹੋਏ ਕਾਨ ਫਿਲਮ ਸਮਾਰੋਹ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ ਸੀ।
ਇਸ ਤੋਂ ਪਹਿਲਾਂ, ਮੰਤਰੀ ਨੇ ਸੇਂਟ ਟ੍ਰੋਪੇਜ਼ ਵਿਖੇ ਮਹਾਰਾਜਾ ਰਣਜੀਤ ਸਿੰਘ, ਉਨ੍ਹਾਂ ਦੇ ਆਰਮੀ ਜਨਰਲ ਅਤੇ ਉਨ੍ਹਾਂ ਦੀ ਪਤਨੀ ਦੀਆਂ ਮੂਰਤੀਆਂ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
****
ਪੀਆਈਬੀ ਚੰਡੀਗੜ੍ਹ
(Release ID: 1827426)
Visitor Counter : 103