ਸੂਚਨਾ ਤੇ ਪ੍ਰਸਾਰਣ ਮੰਤਰਾਲਾ

‘ਮੁਜੀਬ-ਦ ਮੇਕਿੰਗ ਆਵ੍ ਏ ਨੇਸ਼ਨ’ ਦਾ ਟ੍ਰੇਲਰ ‘ਫੈਸਟੀਵਲ ਡੀ ਕਾਨ’ ਵਿੱਚ ਜਾਰੀ ਕੀਤਾ ਗਿਆ


ਫਿਲਮ ਚੰਗੇ ਗੁਆਂਢੀ ਸਬੰਧਾਂ ਦੀ ਉਦਾਹਰਣ : ਸ਼੍ਰੀ ਅਨੁਰਾਗ ਠਾਕੁਰ

1971 ਵਿੱਚ ਭਾਰਤੀਆਂ ਨੇ ਬੰਗਲਾਦੇਸ਼ੀਆਂ ਦੇ ਲਈ ਆਪਣੀਆਂ ਸੀਮਾਵਾਂ ਅਤੇ ਆਪਣੇ ਮਨ ਦੇ ਦੁਆਰ ਖੋਲ ਦਿੱਤੇ: ਡਾ. ਮਹਮੂਦ

Posted On: 19 MAY 2022 10:58PM by PIB Chandigarh

 

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਬੰਗਲਾਦੇਸ਼ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਡਾ. ਹਸਨ ਮਹਮੂਦ ਨੇ ਅੱਜ ਸੰਯੁਕਤ ਤੌਰ ‘ਤੇ ਭਾਰਤ-ਬੰਗਲਾਦੇਸ਼ ਸਹਿ-ਨਿਰਮਾਣ ਵਿੱਚ ਬਣੀ ਤੇ ਸ਼੍ਰੀ ਸ਼ਿਆਮ ਬੇਨੇਗਲ ਦੁਆਰਾ ਨਿਰਦੇਸ਼ਿਤ ਫੀਚਰ ਫਿਲਮ ਬੰਗਬੰਧੁ, ਮੁਜੀਬ- ਦ ਮੇਕਿੰਗ ਆਵ੍ ਏ ਨੇਸ਼ਨ ‘ਤੇ 90-ਸੈਕੰਡ ਦਾ ਇੱਕ ਆਕਰਸ਼ਕ ਟ੍ਰੇਲਰ ਜਾਰੀ ਕੀਤਾ।

 

ਇਸ ਅਵਸਰ ‘ਤੇ ਦਰਸ਼ਕਾਂ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਦੇ ਸਹਿ-ਨਿਰਮਾਣ ਦੀ ਫਿਲਮ ਹੋਣ ਦੇ ਨਾਲ ਹੀ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਇੱਕ ਪਹਿਲ ਵੀ ਹੈ। ਮੰਤਰੀ ਸ਼੍ਰੀ ਠਾਕੁਰ ਨੇ ਕਿਹਾ, ਫਿਲਮ ਬੰਗਬੰਧੁ ਸ਼ੇਖ ਮੁਜੀਬੁਰਰਹਮਾਨ ਜੀ ਦੀ ਜਨਮਸ਼ਤੀ ‘ਤੇ ਇੱਕ ਉਪਹਾਰ ਦੇ ਸਮਾਨ ਹੈ। ਫਿਲਮ-ਨਿਰਮਾਣ ਨਾਲ ਜੁੜੀਆਂ ਕਠਿਨਾਈਆਂ ਬਾਰੇ ਸ਼੍ਰੀ ਠਾਕੁਰ ਨੇ ਕਿਹਾ ਕਿ ਜਦੋਂ ਦੁਨੀਆ ਕੋਵਿਡ ਮਹਾਮਾਰੀ ਦੇ ਦੌਰਾਨ ਚੁਣੌਤੀਪੂਰਨ ਸਮੇਂ ਦਾ ਮੁਕਾਬਲਾ ਕਰ ਰਹੀ ਸੀ, ਤਦ ਫਿਲਮ ‘ਤੇ ਕੰਮ ਚਲ ਰਿਹਾ ਸੀ। ਸ਼੍ਰੀ ਠਾਕੁਰ ਨੇ ਫਿਲਮ ਨੂੰ ਚੰਗੇ ਗੁਆਂਢੀ ਸਬੰਧਾਂ ਦੀ ਇੱਕ ਉਦਾਹਰਣ ਦੱਸਿਆ, ਖਾਸ ਤੌਰ ‘ਤੇ ਅਜਿਹੇ ਸਮੇਂ ਵਿੱਚ ਜਦੋਂ ਦੁਨੀਆ ਵਿਭਿੰਨ ਗੁਆਂਢੀ ਦੇਸ਼ਾਂ ਦੇ ਵਿੱਚ ਜਾਰੀ ਸੰਘਰਸ਼ ਨੂੰ ਦੇਖ ਰਹੀ ਹੈ। ਫਿਲਮ ਦੇ ਜ਼ਰੀਏ ਦੋਵੇਂ ਦੇਸ਼ ਇੱਕ ਦੂਸਰੇ ਦੇ ਕੰਮ ਦੇ ਸੰਦਰਭ ਵਿੱਚ ਪੂਰਕ ਸਿੱਧ ਹੋਏ ਹਨ। ਮੰਤਰੀ ਨੇ ਇਸ ਪਹਿਲ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਧੰਨਵਾਦ ਕੀਤਾ।

 

ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਸ ਸਾਲ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਭਾਰਤ ਮਾਰਚੇ ਡੂ ਫਿਲਮ ਵਿੱਚ ‘ਕੰਟ੍ਰੀ ਆਵ੍ ਔਨਰ’ ਦੇਸ਼ ਵੀ ਹੈ। ਅਜਿਹੇ ਵਿੱਚ ਟ੍ਰੇਲਰ ਰਿਲੀਜ਼ ਕਰਨ ਅਤੇ ਭਾਰਤ ਅਤੇ ਬੰਗਲਾਦੇਸ਼ ਦੀ ਦੋਸਤੀ ਨੂੰ ਪ੍ਰਦਰਸ਼ਿਤ ਕਰਨ ਦਾ ਇਸ ਤੋਂ ਬਿਹਤਰ ਅਵਸਰ ਨਹੀਂ ਹੋ ਸਕਦਾ। ਉਨ੍ਹਾਂ ਨੇ ਸਮਾਰੋਹ ਵਿੱਚ ਹਿੱਸਾ ਲੈਣ ਦੇ ਲਈ ਪੂਰੇ ਬੰਗਲਾਦੇਸ਼ ਵਫ਼ਦ ਦਾ ਧੰਨਵਾਦ ਕੀਤਾ।

 

 

ਡਾ. ਹਸਨ ਮਹਮੂਦ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਫਿਲਮ ਬੰਗਬੰਧੁ ਸ਼ੇਖ ਮੁਜੀਬੁਰਰਹਮਾਨ ਦੇ ਸੰਘਰਸ਼, ਪੀੜਾ ਅਤੇ ਰਾਸ਼ਟਰ ਦੇ ਨਿਰਮਾਣ ‘ਤੇ ਅਧਾਰਿਤ ਹੈ। ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੋ ਪ੍ਰਧਾਨ ਮੰਤਰੀਆਂ ਸ਼ੇਖ ਹਸੀਨਾ ਅਤੇ ਸ਼੍ਰੀ ਨਰੇਂਦਰ ਮੋਦੀ ਦੀ ਅਗਾਵੀ ਵਿੱਚ ਬੰਗਲਾਦੇਸ਼ ਤੇ ਭਾਰਤ ਦੇ ਸਬੰਧਾਂ ਨੇ ਨਵੀਆਂ ਉਚਾਈਆਂ ਨੂੰ ਹਾਸਲ ਕੀਤਾ ਹੈ। ਡਾ. ਮਹਮੂਦ ਨੇ ਕਿਹਾ, ਇਹ ਫਿਲਮ ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਦੀ ਮਜ਼ਬੂਤੀ ਅਤੇ ਗਹਿਰਾਈ ਨੂੰ ਦਰਸਾਉਂਦੀ ਹੈ। ਮੰਤਰੀ ਨੇ 1971 ਵਿੱਚ ਬੰਗਲਾਦੇਸ਼ ਦੇ ਸੁਤੰਤਰਤਾ ਸੰਗ੍ਰਾਮ ਦਾ ਸਮਰਥਨ ਕਰਨ ਦੇ ਲਈ ਭਾਰਤ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਦੇ ਲੋਕ ਹਮੇਸ਼ਾ ਭਾਰਤੀ ਸੈਨਿਕਾਂ ਦੇ ਬਲੀਦਾਨ ਨੂੰ ਯਾਦ ਰੱਖਣਗੇ।

 

ਫਿਲਮ ਬਾਰੇ ਆਪਣੀ ਰਾਏ ਰੱਖਦੇ ਹੋਏ, ਡਾ. ਮਹਮੂਦ ਨੇ ਕਿਹਾ ਕਿ ਇਹ ਫਿਲਮ ਇੱਕ ਰਾਸ਼ਟਰ ਨੂੰ ਆਜ਼ਾਦ ਕਰਵਾਉਣ ਵਿੱਚ ਸ਼ੇਖ ਮੁਜੀਬ ਦੇ ਸੰਘਰਸ਼, ਦਰਦ ਅਤੇ ਪੀੜਾ ‘ਤੇ ਅਧਾਰਿਤ ਹੈ। ਉਨ੍ਹਾਂ ਨੇ ਕਿਹਾ ਦੁਨੀਆ ਦੇ ਲੋਕ ਜਾਣਨਗੇ ਕਿ ਕਿਵੇਂ ਫਾਂਸੀ ਦੇ ਫੰਦੇ ਦੇ ਸਾਹਮਣੇ ਹੋਣ ‘ਤੇ ਵੀ ਉਹ ਅਟੁੱਟ ਬਣੇ ਰਹੇ ਅਤੇ ਉਨ੍ਹਾਂ ਨੇ ਕਿਵੇਂ ਇੱਕ ਨਿਹੱਥੇ ਰਾਸ਼ਟਰ ਨੂੰ ਇੱਕ ਹਥਿਆਰਬੰਦ ਰਾਸ਼ਟਰ ਵਿੱਚ ਪਰਿਵਰਤਿਤ ਕੀਤਾ ਅਤੇ ਮੁਕਤੀ ਸੰਗ੍ਰਾਮ ਦੀ ਅਗਵਾਈ ਕੀਤੀ। ਅਜਿਹੇ ਮਹਾਨ ਲੋਕਾਂ ਦੇ ਪੂਰੇ ਜੀਵਨ ਨੂੰ 3 ਘੰਟੇ ਵਿੱਚ ਕੈਪਚਰ ਕਰਨਾ ਅਸਾਨ ਨਹੀਂ ਹੈ, ਲੇਕਿਨ ਫਿਲਮ ਦਾ ਨਿਰਮਾਣ ਕਰਨ ਵਾਲੀ ਟੀਮ ਨੇ ਬਹੁਤ ਚੰਗਾ ਕੰਮ ਕੀਤਾ ਹੈ।

 

ਇੱਕ ਰਿਕਾਰਡ ਸੰਦੇਸ਼ ਵਿੱਚ ਆਪਣਾ ਸੰਦੇਸ਼ ਦਿੰਦੇ ਹੋਏ, ਸ਼੍ਰੀ ਸ਼ਿਆਮ ਬੇਨੇਗਲ ਨੇ ਕਿਹਾ ਕਿ , ਟ੍ਰੇਲਰ ਜਾਰੀ ਕੀਤਾ ਜਾ ਚੁੱਕਿਆ ਹੈ ਅਤੇ ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ। ਇਸ ਫਿਲਮ ਦੇ ਲਈ ਕੰਮ ਕਰਨਾ ਇੱਕ ਅਦਭੁਤ ਯਾਤਰਾ ਸੀ ਕਿਉਂਕਿ ਮੈਨੂੰ ਦੋਵੇਂ ਦੇਸ਼ਾਂ ਦੇ ਕਲਾਕਾਰਾਂ ਅਤੇ ਤਕਨੀਸ਼ੀਅਨਾਂ ਦੇ ਨਾਲ ਕੰਮ ਕਰਨ ਦਾ ਅਵਸਰ ਮਿਲਿਆ ਅਤੇ ਭਾਰਤ ਤੇ ਬੰਗਲਾਦੇਸ਼ ਦੇ ਮੰਤਰਾਲਿਆਂ ਦਾ ਵੀ ਪੂਰੀ ਤਰ੍ਹਾਂ ਨਾਲ ਸਮਰਥਨ ਦੇਣ ਦੇ ਲਈ ਧੰਨਵਾਦ।

 

ਇਸ ਅਵਸਰ ‘ਤੇ, ਭਾਰਤ ਦੇ ਸੂਚਨਾ ਤੇ ਪ੍ਰਸਾਰਣ ਸਕੱਤਰ, ਸ਼੍ਰੀ ਅਪੂਰਵ ਚੰਦਰ, ਫਰਾਂਸ ਵਿੱਚ ਭਾਰਤ ਦੇ ਰਾਜਦੂਤ ਸ਼੍ਰੀ ਜਾਵੇਦ ਅਸ਼ਰਫ, ਫਰਾਂਸ ਵਿੱਚ ਬੰਗਲਾਦੇਸ਼ ਦੇ ਰਾਜਦੂਤ ਸ਼੍ਰੀ ਖੋਂਡਕਰ ਮੋਹੰਮਦ ਤਲਹਾ ਅਤੇ ਇਸ ਫਿਲਮ ਦੇ ਕਲਾਕਾਰ ਵੀ ਮੌਜੂਦ ਸਨ।

 

WhatsApp Image 2022-05-19 at 10.40.18 PM.jpeg

 

ਫਿਲਮ ਬਾਰੇ

ਮੁਜੀਬ-ਦ ਮੇਕਿੰਗ ਆਵ੍ ਏ ਨੇਸ਼ਨ ਦਾ ਨਿਰਦੇਸ਼ਨ ਸ਼੍ਰੀ ਸ਼ਿਆਮ ਬੇਨੇਗਲ ਨੇ ਕੀਤਾ ਹੈ। ਫਿਲਮ ਬੰਗਬੰਧੁ ਦੇ ਲਈ ਸਹਿ-ਨਿਰਮਾਣ ਸਮਝੌਤੇ ‘ਤੇ ਦੋ ਕਾਰਜਕਾਰੀ ਨਿਰਮਾਤਾਵਾਂ ਯਾਨੀ ਐੱਨਐੱਫਡੀਸੀ ਅਤੇ ਫਿਲਮ ਵਿਕਾਸ ਨਿਗਮ (ਐੱਫਡੀਸੀ), ਬੰਗਲਾਦੇਸ਼ ਨੇ 14 ਜਨਵਰੀ, 2020 ਨੂੰ ਹਸਤਾਖਰ ਕੀਤੇ ਸਨ। ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਬੰਗਲਾਦੇਸ਼ ਸਰਕਾਰ ਇਸ ਫਿਲਮ ਦੇ ਨਿਰਮਾਤਾ ਹਨ। ਇਸ ਫਿਲਮ ਦਾ ਕੁੱਲ ਬਜਟ 10 ਮਿਲੀਅਨ ਅਮਰੀਕੀ ਡਾਲਰ (75 ਕੋਰੜ ਰੁਪਏ) ਤੋਂ ਵੱਧ ਹਨ, ਜਿਸ ਨੂੰ ਕ੍ਰਮਵਾਰ ਭਾਰਤ ਅਤੇ ਬੰਗਲਾਦੇਸ਼ ਦੁਆਰਾ 40:60 ਦੇ ਅਨੁਪਾਤ ਵਿੱਚ ਆਪਸ ਵਿੱਚ ਸਾਂਝਾ ਕੀਤਾ ਗਿਆ ਹੈ। ਇਹ ਫਿਲਮ ਦਰਅਸਲ ਇਸ ਮਹਾਨ ਰਾਜਨੇਤਾ ਦੀ ਜਨਮ ਸ਼ਤਾਬਦੀ ਅਤੇ ਬੰਗਲਾਦੇਸ਼ ਦੇ ਹੋਂਦ ਵਿੱਚ ਆਉਣ ਦੇ 50 ਸਾਲ ਪੂਰੇ ਹੋਣ ਦੇ ਅਵਸਰ ‘ਤੇ ਉਨ੍ਹਾਂ ਨੂੰ ਭਾਵਭਿਨੀ ਸ਼ਰਧਾਂਜਲੀ ਹੈ। ਕੋਵਿਡ-19 ਮਹਾਮਾਰੀ ਦੇ ਕਾਰਨ ਇਸ ਫਿਲਮ ਨੂੰ ਰਿਲੀਜ਼ ਕਰਨ ਵਿੱਚ ਦੇਰੀ ਹੋ ਰਹੀ ਹੈ। ਫਿਲਮ ਬੰਗਬੰਧੁ ਦੀ ਪੂਰੀ ਸ਼ੂਟਿੰਗ ਭਾਰਤ ਅਤੇ ਬੰਗਲਾਦੇਸ਼ ਵਿੱਚ ਚਾਰ ਸ਼ੈਡਿਊਲ ਵਿੱਚ ਸਫਲਤਾਪੂਰਵਕ ਪੂਰੀ ਕੀਤੀ ਜਾ ਚੁੱਕੀ ਹੈ। ਇਸ ਫਿਲਮ ਦੇ 2022 ਦੇ ਅੰਤ ਤੱਕ ਤਿਆਰ ਹੋ ਜਾਣ ਦੀ ਉਮੀਦ ਹੈ।

 

ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਅਭਿਨੇਤਾ ਅਰਿਫਿਨ ਸ਼ੁਵੋ ਅਤੇ ਨੁਸਰਤ ਇਮਰੋਜ ਤਿਸ਼ਾ ਨੇ ਰਾਸ਼ਟਰ ਪ੍ਰੇਮ ਅਤੇ ਮੁਜੀਬ ਨਾਮ ਨਾਲ ਵਿਸ਼ੇਸ਼ ਲਗਾਅ ਹੋਣ ਨੂੰ ਧਿਆਨ ਵਿੱਚ ਰੱਖ ਕੇ ਇਸ ਵਿੱਚ ਮੁਫਤ ਕੰਮ ਕੀਤਾ ਹੈ ਅਤੇ ਉਨ੍ਹਾਂ ਨੇ ਟੋਕਨ ਰਾਸ਼ੀ ਦੇ ਰੂਪ ਵਿੱਚ ਸਿਰਫ਼ 1 ਬੰਗਲਾਦੇਸ਼ੀ ਟਕਾ (0.011 ਅਮਰੀਕੀ ਡਾਲਰ) ਲਿਆ ਹੈ। ਅਰਿਫਿਨ ਸ਼ੁਵੋ ਨੇ ਸ਼ੇਖ ਮੁਜੀਬੁਰਰਹਮਾਨ ਦੀ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਦੇ ਜੀਵਨ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਇੱਕ ਰਾਸ਼ਟਰ ਦੇ ਉਦੈ ਤੱਕ ਦੀ ਜੁਝਾਰੂ ਯਾਤਰਾ ਨੂੰ ਇਸ ਫਿਲਮ ਵਿੱਚ ਚਿਤ੍ਰਿਤ ਕੀਤਾ ਗਿਆ ਹੈ। ਸੁਸ਼੍ਰੀ ਨੁਸਰਤ ਇਮਰੋਜ ਤਿਸ਼ਾ ਨੇ ਮੁਜੀਬ ਦੀ ਪਤਨੀ ਸ਼ੇਖ ਫਜੀਲਤੁੱਨੇਸਾ (ਰੇਣੁ) ਦੀ ਭੂਮਿਕਾ ਨਿਭਾਈ ਹੈ। ਇਸ ਫਿਲਮ ਵਿੱਚ ਉਨ੍ਹਾਂ ਦੇ ਪਰਿਵਾਰ, ਅਣਥੱਕ ਸੰਘਰਸ਼, ਅਦਭੁਤ ਸਮਰੱਥਾ ਅਤੇ ਦੁਨੀਆ ਦੇ ਮਹਾਨਤਮ ਰਾਜਨੇਤਾਵਾਂ ਵਿੱਚੋਂ ਇੱਕ ਸ੍ਰੇਸ਼ਠ ਰਾਜਨੇਤਾ ਦੇ ਰੂਪ ਵਿੱਚ ਮੁਜੀਬ ਉਤਕ੍ਰਿਸ਼ਟ ਸਫਲਤਾ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਦਰਸਾਇਆ ਗਿਆ ਹੈ।

 

WhatsApp Image 2022-05-19 at 10.05.31 PM.jpeg

 

ਨੇਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਬਾਰੇ-

ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਨੇ ਵਰ੍ਹੇ 1975 ਵਿੱਚ ਬਣੀ ਨੇਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ ਦਾ ਭਾਰਤ ਵਿੱਚ ਚੰਗੇ ਸਿਨੇਮਾ ਅੰਦੋਲਨ ਨੂੰ ਹੁਲਾਰਾ ਦੇਣ ਦੇ ਪ੍ਰਾਇਮਰੀ ਉਦੇਸ਼ ਨਾਲ ਗਠਨ ਕੀਤਾ ਹੈ। ਐੱਨਐੱਫਡੀਸੀ ਵਿਭਿੰਨ ਭਾਰਤੀ ਭਾਸ਼ਾਵਾਂ ਵਿੱਚ ਦੇਸ਼ ਭਰ ਵਿੱਚ ਸੁਤੰਤਰ ਫਿਲਮਾਂ ਦੇ ਵਿੱਤ ਪੋਸ਼ਣ, ਵੰਡ ਅਤੇ ਵਿਕਾਸ ਸਬੰਧੀ ਸਹਾਇਤਾ ਦੇ ਲਈ ਇੱਕ ਈਕੋਸਿਸਟਮ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

 

ਬੰਗਲਾਦੇਸ਼ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਬੀਐੱਫਡੀਸੀ) ਬਾਰੇ-

ਇਸ ਸੰਗਠਨ ਦੀ ਸਥਾਪਨਾ 1959 ਵਿੱਚ ਪੂਰਬੀ ਪਾਕਿਸਤਾਨ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਰੂਪ ਵਿੱਚ ਹੋਈ ਸੀ, ਜਿਸ ਨੂੰ 1971 ਵਿੱਚ ਬੰਗਲਾਦੇਸ਼ ਦੀ ਸੁਤੰਤਰਤਾ ਪ੍ਰਾਪਤ ਕਰਨ ਦੇ ਬਾਅਦ ਬੰਗਲਾਦੇਸ਼ ਫਿਲਮ ਵਿਕਾਸ ਨਿਗਮ ਵਿੱਚ ਬਦਲ ਦਿੱਤਾ ਗਿਆ। ਹਰ ਸਾਲ 3 ਅਪ੍ਰੈਲ ਨੂੰ ਬੰਗਲਾਦੇਸ਼ ਦਾ ਨੇਸ਼ਨਲ ਫਿਲਮ ਡੇਅ ਮਨਾਇਆ ਜਾਂਦਾ ਹੈ, ਇਸ ਦਿਨ ਨਿਗਮ ਦੁਆਰਾ ਆਯੋਜਨ ਕੀਤਾ ਜਾਂਦਾ ਹੈ। ਇਹ ਦਿਨ ਉਸ ਅਵਸਰ ਦੀ ਯਾਦ ਦਿਵਾਉਂਦਾ ਹੈ ਅਤੇ ਜਦੋਂ ਪੂਰਬੀ ਪਾਕਿਸਤਾਨ ਦੇ ਉਦਯੋਗ ਅਤੇ ਵਣਜ ਮੰਤਰੀ ਸ਼ੇਖ ਮੁਜੀਬੁਰਰਹਮਾਨ ਨੇ ਪੂਰੀ ਪਾਕਿਸਤਾਨ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਬਣਾਉਣ ਦੇ ਲਈ ਬਿਲ ਪੇਸ਼ ਕੀਤਾ ਸੀ।

 

ਫਿਲਮ ਦਾ ਟ੍ਰੇਲਰ

https://youtu.be/qtTQh0F2Fq4

********

ਸੌਰਭ ਸਿੰਘ
 



(Release ID: 1826950) Visitor Counter : 130