ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਸੇਂਟ ਟ੍ਰੋਪੇਜ਼ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਰਾਜਕੁਮਾਰੀ ਬੰਨੂ ਪਾਨ ਦੇਈ ਨੂੰ ਸ਼ਰਧਾ-ਸੁਮਨ ਅਰਪਿਤ ਕੀਤੇ
Posted On:
18 MAY 2022 10:13PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਸੇਂਟ ਟ੍ਰੋਪੇਜ਼ ਵਿੱਚ ਅਲਰਡ ਸਕੁਏਅਰ (Allard Square) ਦਾ ਦੌਰਾ ਕੀਤਾ। ਕਾਨ ਤੋਂ ਸੇਂਟ ਟ੍ਰੋਪੇਜ਼ ਕਿਸ਼ਤੀ ਨਾਲ ਪਹੁੰਚਿਆ ਜਾ ਸਕਦਾ ਹੈ, ਜਿਸ ਦਾ ਹਿਮਾਚਲ ਪ੍ਰਦੇਸ਼ ਰਾਜ ਨਾਲ ਸਬੰਧ ਹੈ।
ਆਪਣੀ ਯਾਤਰਾ ਦੇ ਦੌਰਾਨ, ਮੰਤਰੀ ਨੇ ਮਹਾਰਾਜਾ ਰਣਜੀਤ ਸਿੰਘ (ਸਿੱਖ ਸਾਮਰਾਜ ਦੇ ਪਹਿਲੇ ਮਹਾਰਾਜਾ), ਜੀਨ-ਫ੍ਰੇਂਕੋਈਸ ਅਲਰਡ (Jean-Francois Allard) (ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਜਨਰਲ) ਅਤੇ ਉਨ੍ਹਾਂ ਦੀ ਪਤਨੀ ਚੰਬਾ ਦੀ ਰਾਜਕੁਮਾਰੀ ਬੰਨੂ ਪਾਨ ਦੇਈ ਦੀਆਂ ਪ੍ਰਤਿਮਾਵਾਂ ‘ਤੇ ਸ਼ਰਧਾ-ਸੁਮਨ ਅਰਪਿਤ ਕੀਤੇ। ਮਹਾਰਾਣੀ ਬੰਨੂ ਪਾਨ ਦੇਈ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਹੋਇਆ ਸੀ।
ਇਸ ਅਵਸਰ ‘ਤੇ ਮੰਤਰੀ ਨੇ ਕਿਹਾ ਕਿ ਸੰਤ ਟ੍ਰੋਪੇਜ਼ ਦਾ ਭਾਰਤ ਨਾਲ ਸਬੰਧ ਚਾਰ ਪੀੜ੍ਹੀਆਂ ਦੇ ਬਾਅਦ ਵੀ ਸਮਾਪਤ ਨਹੀਂ ਹੋਇਆ ਹੈ। ਮਹਾਰਾਣੀ ਦੇ ਪਰਿਵਾਰ ਨੂੰ ਸੇਂਟ ਟ੍ਰੋਪੇਜ਼ ਵਿੱਚ ਬਹੁਤ ਸਨਮਾਨ ਦਿੱਤਾ ਜਾਂਦਾ ਹੈ ਅਤੇ ਪਰਿਵਾਰ ਨੇ ਆਪਣੀਆਂ ਭਾਰਤੀ ਜੜ੍ਹਾਂ ਨੂੰ ਸੰਭਾਲ਼ ਕੇ ਰੱਖਿਆ ਹੋਇਆ ਹੈ।
ਮੰਤਰੀ ਦੇ ਆਉਣ ‘ਤੇ, ਸੇਂਟ ਟ੍ਰੋਪੇਜ਼ ਦੀ ਮੇਅਰ ਸੁਸ਼੍ਰੀ ਸਿਲਵੀ ਸਿਰੀ (Ms Sylvie Siri) ਅਤੇ ਡਿਪਟੀ ਮੇਅਰ ਸ਼੍ਰੀ ਅਲਰਡ ਫ੍ਰੈਡਰਿਕ (Mr Allard Frederic) ਦੇ ਨਾਲ ਸਾਬਕਾ ਡਿਪਟੀ ਮੇਅਰ ਸ਼੍ਰੀ ਹੈਨਰੀ ਪ੍ਰਿਵੋਸਟ ਅਲਰਡ (Henri Privost Allard) ਨੇ ਉਨ੍ਹਾਂ ਦਾ ਸੁਆਗਤ ਕੀਤਾ। ਮੰਤਰੀ ਨੇ ਮੇਅਰ ਅਤੇ ਡਿਪਟੀ ਮੇਅਰ ਨੂੰ ਗੋਆ ਵਿੱਚ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ ਨੂੰ ਦੇਖਣ ਦੇ ਲਈ ਸੱਦਾ ਦਿੱਤਾ ਅਤੇ ਉਨ੍ਹਾਂ ਨੂੰ ਗੋਆ ਦੇ ਸਮੁੰਦਰੀ ਤਟਾਂ ਤੋਂ ਹਿਮਾਚਲ ਦੇ ਪਹਾੜਾਂ ਦੀ ਯਾਤਰਾ ‘ਤੇ ਲੈ ਜਾਣ ਦਾ ਵੀ ਵਾਅਦਾ ਕੀਤਾ।
ਕੇਂਦਰੀ ਮੰਤਰੀ ਨੇ ਸੇਂਟ ਟ੍ਰੋਪੇਜ਼ ਵਿੱਚ ਮੇਅਰ ਅਤੇ ਹੋਰ ਮੇਜ਼ਬਾਨਾਂ ਨੂੰ ਪਰੰਪਰਾਗਤ ਹਿਮਾਚਲੀ ਟੋਪੀ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ।
*****
ਸੌਰਭ ਸਿੰਘ
(Release ID: 1826621)
Visitor Counter : 114