ਰਾਸ਼ਟਰਪਤੀ ਸਕੱਤਰੇਤ

ਜਮੈਕਾ ਦੇ ਗਵਰਨਰ ਜਨਰਲ ਦੁਆਰਾ ਦਿੱਤੇ ਰਾਜ ਭੋਜ ਵਿੱਚ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੁਆਰਾ ਸੰਬੋਧਨ

Posted On: 18 MAY 2022 11:12AM by PIB Chandigarh

ਜਮੈਕਾ ਦੀ ਮੇਰੀ ਪਹਿਲੀ ਸਰਕਾਰੀ ਯਾਤਰਾ ‘ਤੇ ਮੇਰੇ ਅਤੇ ਮੇਰੇ ਵਫ਼ਦ ਦਾ ਸੁਆਗਤ ਕਰਨ ਦੇ ਲਈ ਤੁਹਾਡਾ ਧੰਨਵਾਦ। ਸਾਡੇ ਕੂਟਨੀਤਕ ਸਬੰਧਾਂ ਨੂੰ 60 ਵਰ੍ਹੇ ਹੋ ਰਹੇ ਹਨ, ਜਿਸ ਦੇ ਕ੍ਰਮ ਵਿੱਚ ਮੇਰੀ ਇਹ ਯਾਤਰਾ ਕਿਸੇ ਵੀ ਭਾਰਤੀ ਰਾਸ਼ਟਰਪਤੀ ਦੀ ਜਮੈਕਾ ਦੀ ਪਹਿਲੀ ਸਰਕਾਰੀ ਯਾਤਰਾ ਹੈ।

ਅਤਿਅੰਤ ਮਾਣਯੋਗ ਗਵਰਨਰ ਜਨਰਲ,

ਭਾਰਤ ਅਤੇ ਭਾਰਤਵਾਸੀਆਂ ਦੇ ਮਨ ਵਿੱਚ ਜਮੈਕਾ ਦਾ ਵਿਸ਼ੇਸ਼ ਸਥਾਨ ਹੈ। ਅੱਜ ਤੋਂ 175 ਵਰ੍ਹਿਆਂ ਤੋਂ ਵੀ ਅਧਿਕ ਸਮਾਂ ਪਹਿਲਾਂ 10 ਮਈ, 1845 ਨੂੰ 200 ਭਾਰਤੀਆਂ ਨੂੰ ਲੈ ਕੇ ਇੱਕ ਜਹਾਜ਼ ਜਮੈਕਾ ਪਹੁੰਚਿਆ ਸੀ। ਤਦ ਤੋਂ ਜੀਵਨ ਦੇ ਹਰ ਖੇਤਰ ਵਿੱਚ ਕੰਮ ਕਰਨ ਵਾਲਾ ਭਾਰਤੀ ਇਸ ਸੁੰਦਰ ਦੇਸ਼ ਵਿੱਚ ਆਉਂਦਾ ਰਿਹਾ ਹੈ ਅਤੇ ਇਸ ਨੂੰ ਆਪਣਾ ਘਰ ਬਣਾਉਂਦਾ ਰਿਹਾ ਹੈ। ਇਹ ਦੇਖਣ ਦੇ ਲਈ ਤੁਹਾਨੂੰ ਬਹੁਤ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ।

ਮਹਾਮਹਿਮ,

ਤੁਹਾਡੇ ਸੱਦੇ ਹੋਏ, ਜੋ ਮੇਰੇ ਸਾਹਮਣੇ ਬਿਰਾਜਮਾਨ ਹਨ, ਉਹ ਇਸ ਤੱਥ ਨੂੰ ਪ੍ਰਮਾਣਿਤ ਕਰਦੇ ਹਨ ਕਿ ਭਾਰਤੀ ਜਮੈਕਾ ਦੇ ਸਮਾਜ ਵਿੱਚ ਪੂਰੀ ਤਰ੍ਹਾਂ ਘੁਲ-ਮਿਲ ਗਏ ਹਨ, ਉਸੇ ਤਰ੍ਹਾਂ ਜਿਵੇਂ ਸਾਡੇ ਪੌਦੇ ਅਤੇ ਬਿਰਖ ਹਨ, ਜਿਨ੍ਹਾਂ ਨੂੰ ਉਹ ਆਪਣੇ ਨਾਲ ਲਿਆਏ ਸਨ। ਲੇਡੀ ਏਲਨ ਦਾ ਵੀ ਭਾਰਤੀ ਨਾਤਾ ਹੈ, ਜੋ ਇਸ ਬਾਤ ਦੀ ਪੁਸ਼ਟੀ ਕਰਦਾ ਹੈ ਕਿ ਕਿੰਗਸ ਹਾਊਸ ਵੀ ਸੱਭਿਆਚਾਰਕ ਗਲਵੱਕੜੀ ਵਿੱਚ ਬੰਨ੍ਹ ਗਿਆ ਹੈ। ਇਹ ਗਲਵੱਕੜੀ ਦੋ-ਤਰਫਾ ਹੈ। ਮਹਾਮਹਿਮ! ਜੌਰਜ ਹੈੱਡਲੀ, ਮਾਇਕਲ ਹੋਲਡਿੰਗ ਅਤੇ ਕ੍ਰਿਸ ਗੇਲ ਜਿਹੇ ਕ੍ਰਿਕਟ ਦਿੱਗਜਾਂ ਨੂੰ ਭਾਰਤ ਵਿੱਚ ਕ੍ਰਿਕਟ ਪ੍ਰੇਮੀਆਂ ਦੀਆਂ ਕਈ ਪੀੜ੍ਹੀਆਂ ਚਾਹੁੰਦੀਆਂ ਹਨ। ਅਤੇ, ਜਿਹਾ ਕਿ ਤੁਹਾਨੂੰ ਮਾਲੂਮ ਹੈ, ਭਾਰਤ ਦੇ ਲੋਕ ਕ੍ਰਿਕਟ ਦੇ ਕਿਤਨੇ ਦੀਵਾਨੇ ਹਨ, ਜੋ ਸਾਨੂੰ ਭੂਗੋਲਿਕ ਤੌਰ ‘ਤੇ ਦੂਰਸਥ ਦੇਸ਼ਾਂ ਨੂੰ ਵੀ ਇਕੱਠਿਆਂ ਬੰਨ੍ਹ ਦਿੰਦਾ ਹੈ। ਉਸੇਨ ਬੋਲਟ ਦੀ ਮਹਾਨਤਾ ਤੋਂ ਸਾਰੇ ਭਾਰਤੀ ਖੇਡ ਪ੍ਰੇਮੀ ਪਰੀਚਿਤ ਹਨ।

ਮਹਾਮਹਿਮ,

ਇਹ ਸਾਡਾ ਭਾਰਤੀ ਸਮੁਦਾਇ ਹੈ, ਜੋ ਸਾਨੂੰ ਜਮੈਕਾ ਨਾਲ ਜੋੜਦਾ ਹੈ। ਜਮੈਕਾ ਦੇ ਮਕਬੂਲ ਸੱਭਿਆਚਾਰ ਨੇ ਵੀ ਭਾਰਤ ਅਤੇ ਪੂਰੇ ਵਿਸ਼ਵ ਨੂੰ ਮੋਹ ਲਿਆ ਹੈ। ਭਾਰਤੀਆਂ ‘ਤੇ ਰੇਗੇ ਸੰਗੀਤ(Reggae music) ਦਾ ਜਾਦੂ ਚਲਦਾ ਹੈ, ਭਲੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਕਦੇ ਜਮੈਕਾ ਨਾ ਆਏ ਹੋਣ। ਓਲੰਪਿਕਸ ਦੀ ਮੈਡਲਸ ਟੈਲੀ ਵਿੱਚ ਹੋਰ ਦੇਸ਼ਾਂ ਨਾਲ ਹੋੜ ਲਗਾਉਂਦੇ ਅਤੇ ਅੱਗੇ ਵਧਦੇ ਜਮੈਕਾ ਨੂੰ ਦੇਖਣਾ ਵੀ ਬਹੁਤ ਪ੍ਰੇਰਣਾਸਪਦ ਹੈ। ਅਗਰ ਖੇਡ ਦੇ ਪ੍ਰਭਾਵ ਦੀ ਰੈਂਕਿੰਗ ਦੇ ਅਧਾਰ ‘ਤੇ ਦੇਸ਼ਾਂ ਦੀ ਸੂਚੀ ਬਣਾਈ ਜਾਵੇ, ਤਾਂ ਜਮੈਕਾ ਨਿਸ਼ਚਿਤ ਤੌਰ ‘ਤੇ ਸਭ ਤੋਂ ਉੱਪਰ ਹੋਵੇਗਾ।

ਮਹਾਮਹਿਮ,

ਸਾਡੇ ਦੁਵੱਲੇ ਸਬੰਧਾਂ ਨੂੰ ਆਪ ਇਤਨਾ ਮਹੱਤਵ ਦਿੰਦੇ ਹੋ ਅਤੇ ਉਸ ਦੇ ਲਈ ਆਪ ਸੰਕਲਪਿਤ ਹੋ, ਮੈਂ ਇਸ ਦੀ ਹਿਰਦੈ ਤੋਂ ਪ੍ਰਸ਼ੰਸਾ ਕਰਦਾ ਹਾਂ। ਭਾਰਤ ਅਤੇ ਜਮੈਕਾ ਕਈ ਮਾਅਨਿਆਂ ਵਿੱਚ ਸੁਭਾਵਿਕ ਸਾਂਝੇਦਾਰੀ ਹੈ। ਦੋਨੋਂ ਦੇਸ਼ ਮਜ਼ਬੂਤ ਅਤੇ ਜੀਵੰਤ ਲੋਕਤੰਤਰ ਹੋਣ ਦੇ ਨਾਤੇ, ਦੋਨੋਂ ਦੇਸ਼ ਨੈਤਿਕਤਾਪੂਰਨ ਵਪਾਰ ਆਚਰਣ ਦੇ ਅਭਿਲਾਸ਼ੀ ਹਨ ਤੇ ਦੋਨੋਂ ਦੇਸ਼ ਸਮਾਵੇਸ਼ੀ, ਸਮਤਾਵਾਦੀ, ਸਥਿਰ, ਸੁਰੱਖਿਅਤ ਅਤੇ ਨਿਯਮ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਦਾ ਸਨਮਾਨ ਕਰਨ ਵਾਲੇ ਦੇਸ਼ ਹਨ, ਇਸ ਲਈ ਇਹ ਤਰਕਸੰਗਤ ਬਾਤ ਹੈ ਕਿ ਦੋਨੋਂ ਇਕੱਠੇ ਮਿਲ ਕੇ ਕੰਮ ਕਰਨਾ ਚਾਹੁਣਗੇ। ਇਹ ਬਾਤ ਉਸ ਸਮੇਂ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ, ਜਦੋਂ ਆਲਮੀ ਵਿਵਸਥਾ ਵਿੱਚ ਹਲਚਲ ਹੈ ਅਤੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਤਣਾਅ ਵਿਆਪਤ ਹੈ।

ਮਹਾਮਹਿਮ,

ਵਪਾਰ ਅਤੇ ਆਰਥਿਕ ਸਹਿਯੋਗ ਸਾਡੀ ਮੈਤ੍ਰੀ ਦੇ ਮਹੱਤਵਪੂਰਨ ਥੰਮ੍ਹ ਹਨ। ਸਾਡੀਆਂ ਦੋਨੋਂ ਅਰਥਵਿਵਸਥਾਵਾਂ ਇੱਕ-ਦੂਸਰੇ ਦੀਆਂ ਪੂਰਕ ਹਨ, ਨਾ ਕੇਵਲ ਵਪਾਰ ਵਿੱਚ, ਬਲਕਿ ਡਿਜੀਟਲ ਕ੍ਰਾਂਤੀ ਦੇ ਜ਼ਰੀਏ ਸਾਡੀਆਂ ਅਰਥਵਿਵਸਥਾਵਾਂ ਨੂੰ ਬਦਲਣ ਵਿੱਚ ਵੀ। ਆਪਣੀ ਰਣਨੀਤਕ ਸਥਿਤੀ ਅਤੇ ਕੁਸ਼ਲ ਸ਼੍ਰਮਸ਼ਕਤੀ ਦੇ ਬਲ ‘ਤੇ ਜਮੈਕਾ ਵਿੱਚ ਇਸ ਖੇਤਰ ਦਾ ਗਿਆਨ ਦਾ ਰਾਜਮਾਰਗ ਬਣਨ ਦੀ ਸਮਰੱਥਾ ਹੈ। ਉਹ ਆਸਪਾਸ ਦੀਆਂ ਬੜੀਆਂ ਅਰਥਵਿਵਸਥਾਵਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਸਮਰੱਥ ਹੈ। ਅਤੇ, ਅਜਿਹਾ ਕਰਦੇ ਹੋਏ, ਭਾਰਤ ਦੇ ਰੂਪ ਵਿੱਚ ਜਮੈਕਾ ਨੂੰ ਹਮੇਸ਼ਾ ਇੱਕ ਸਾਥੀ ਦਾ ਸਾਥ ਮਿਲਦਾ ਰਹੇਗਾ।

ਸਾਨੂੰ ਆਪਣੀਆਂ ਯੁਵਾ ਪ੍ਰਤਿਭਾਵਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ, ਰੋਬੋਟਿਕਸ, ਜਮੈਕਾ ਦੀ ਪਰੰਪਰਾਗਤ ਚਿਕਿਤਸਾ ਅਤੇ ਆਯੁਰਵੇਦ ਜਿਹੇ ਖੇਤਰਾਂ ਤੇ ਜਲਵਾਯੂ-ਅਨੁਕੂਲ ਵਿਸ਼ਵ ਦੀ ਰਚਨਾ ਦੇ ਲਈ ਸ਼ਾਮਲ ਕਰਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਦੀ ਪਰਿਕਲਪਨਾ ਅਤੇ ਊਰਜਾ ਨੂੰ ਸਮ੍ਰਿੱਧਸ਼ਾਲੀ, ਪ੍ਰਗਤੀਸ਼ੀਲ ਅਤੇ ਸ਼ਾਂਤੀਪੂਰਨ ਸਮਾਜ ਦੀ ਰਚਨਾ ਵਿੱਚ ਲਗਾਉਣਾ ਚਾਹੀਦਾ ਹੈ।

ਇਤਨਾ ਕਹਿ ਕੇ, ਮਹਾਮਹਿਮ, ਦੇਵੀਓ ਅਤੇ ਸੱਜਣੋਂ, ਮੈਂ ਅਤਿ ਸਨਮਾਨਯੋਗ ਗਵਰਨਰ ਜਨਰਲ, ਮਾਣਯੋਗ ਪ੍ਰਥਮ ਮਹਿਲਾ ਅਤੇ ਜਮੈਕਾ ਤੇ ਭਾਰਤ ਦੇ ਲੋਕਾਂ ਦੇ ਲਈ ਚੰਗੀ ਸਿਹਤ, ਸਫ਼ਲਤਾ ਅਤੇ ਪ੍ਰਸੰਨਤਾ ਤੇ ਭਾਰਤ-ਜਮੈਕਾ ਮੈਤ੍ਰੀ ਦੇ ਹੋਰ ਮਜ਼ਬੂਤ ਹੋਣ ਦੀ ਕਾਮਨਾ ਕਰਦਾ ਹਾਂ।

ਧੰਨਵਾਦ!

*****

ਡੀਐੱਸ/ਬੀਐੱਮ



(Release ID: 1826413) Visitor Counter : 106


Read this release in: English , Urdu , Hindi , Tamil