ਬਿਜਲੀ ਮੰਤਰਾਲਾ
ਸ਼੍ਰੀ ਆਰ ਕੇ ਸਿੰਘ ਨੇ ਮੁੱਖ ਮੰਤਰੀਆਂ ਨੂੰ ਕੋਲੇ ਦਾ ਸਟਾਕ ਜਮ੍ਹਾਂ ਕਰਨ ਲਈ ਜੈਨਕੋਸ ਦੁਆਰਾ ਚੁੱਕੇ ਜਾਣ ਵਾਲੇ ਤਤਕਾਲ ਕਦਮਾਂ ਬਾਰੇ ਪੱਤਰ ਲਿਖਿਆ
ਜੇਕਰ ਕੋਲਾ ਨਹੀਂ ਚੁੱਕਿਆ ਗਿਆ ਤਾਂ ਆਰਸੀਆਰ ਦੀ ਅਲਾਟਮੈਂਟ ਹੋਰ ਲੋੜਵੰਦ ਰਾਜਾਂ ਨੂੰ ਕੀਤੀ ਜਾਵੇਗੀ
Posted On:
18 MAY 2022 2:29PM by PIB Chandigarh
ਕੇਂਦਰੀ ਬਿਜਲੀ ਅਤੇ ਨਵੀਨ ਅਤੇ ਅਖੁੱਟ ਊਰਜਾ ਮੰਤਰੀ, ਸ਼੍ਰੀ ਆਰ ਕੇ ਸਿੰਘ ਨੇ ਰਾਜਾਂ ਨੂੰ ਲਿਖਿਆ ਹੈ ਕਿ ਮਾਨਸੂਨ ਸੀਜ਼ਨ ਦੌਰਾਨ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਾਜਾਂ ਦੇ ਜੈਨਕੋਸ (state Gencos) ਨੂੰ ਮਿਸ਼ਰਣ (ਬਲੈਂਡਿੰਗ) ਲਈ ਕੋਲੇ ਦੀ ਦਰਾਮਦ ਕਰਨ ਲਈ ਤੁਰੰਤ ਕਦਮ ਚੁੱਕਣ ਲਈ ਕਿਹਾ ਜਾ ਸਕਦਾ ਹੈ। ਮੰਤਰੀ ਨੇ ਹਰਿਆਣਾ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਪੱਛਮ ਬੰਗਾਲ ਨੂੰ ਵੱਖੋ-ਵੱਖਰੇ ਪੱਤਰ ਲਿਖ ਕੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਨ੍ਹਾਂ ਰਾਜਾਂ ਵਿੱਚ ਕੋਲੇ ਦੀ ਦਰਾਮਦ ਲਈ ਟੈਂਡਰ ਪ੍ਰਕਿਰਿਆ ਜਾਂ ਤਾਂ ਸ਼ੁਰੂ ਹੀ ਨਹੀਂ ਹੋਈ ਜਾਂ ਪੂਰੀ ਨਹੀਂ ਹੋਈ।
ਬਿਜਲੀ ਮੰਤਰਾਲੇ ਨੇ ਇਸ ਤੋਂ ਪਹਿਲਾਂ ਸਟੇਟ ਜੈਨਕੋਸ ਨੂੰ ਬਲੈਂਡਿੰਗ ਦੇ ਉਦੇਸ਼ਾਂ ਲਈ ਕੋਲੇ ਦੀ ਜ਼ਰੂਰਤ ਦਾ 10 ਪ੍ਰਤੀਸ਼ਤ ਦਰਾਮਦ ਕਰਨ ਦੀ ਸਲਾਹ ਦਿੱਤੀ ਸੀ। ਰਾਜਾਂ ਨੂੰ 31.5.2022 ਤੱਕ ਆਰਡਰ ਦੇਣ ਦੀ ਸਲਾਹ ਦਿੱਤੀ ਗਈ ਸੀ ਤਾਂ ਕਿ 30.6.2022 ਤੱਕ 50% ਮਾਤਰਾ, 31.8.2022 ਤੱਕ 40% ਅਤੇ 31.10.2022 ਤੱਕ ਬਾਕੀ 10% ਦੀ ਡਿਲਿਵਰੀ ਯਕੀਨੀ ਬਣਾਈ ਜਾ ਸਕੇ।
ਸ਼੍ਰੀ ਸਿੰਘ ਨੇ ਅੱਗੇ ਕਿਹਾ ਕਿ ਸਟੇਟ ਜੈਨਕੋਸ ਕੋਲੇ ਦਾ ਸਟਾਕ ਜਮ੍ਹਾਂ ਕਰਨ ਲਈ ਆਰਸੀਆਰ ਮੋਡ ਅਧੀਨ ਪੇਸ਼ ਕੀਤੇ ਗਏ ਕੋਲੇ ਦੀ ਪੂਰੀ ਮਾਤਰਾ ਨੂੰ ਤੇਜ਼ੀ ਨਾਲ ਚੁੱਕ ਸਕਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਕਾਰਨ ਅਸਫ਼ਲਤਾ ਦੀ ਸਥਿਤੀ ਵਿੱਚ, ਕਮੀ ਨੂੰ ਪੂਰਾ ਕਰਨ ਲਈ ਵਾਧੂ ਘਰੇਲੂ ਕੋਲਾ ਦੇਣਾ ਸੰਭਵ ਨਹੀਂ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਆਰਸੀਆਰ ਅਲਾਟਮੈਂਟ ਨੂੰ ਨਹੀਂ ਚੁੱਕਿਆ ਜਾਂਦਾ ਤਾਂ ਇਹ ਹੋਰ ਲੋੜਵੰਦ ਸਟੇਟ ਜੈਨਕੋਸ ਨੂੰ ਅਲਾਟ ਕਰ ਦਿੱਤਾ ਜਾਵੇਗਾ ਅਤੇ ਜੇਕਰ ਮੌਜੂਦਾ ਸਥਿਤੀ ਜਾਰੀ ਰਹੀ ਤਾਂ ਇਸ ਨਾਲ ਮੌਨਸੂਨ ਦੌਰਾਨ ਰਾਜਾਂ ਵਿੱਚ ਕੋਲੇ ਦੀ ਕਮੀ ਪੈਦਾ ਹੋ ਸਕਦੀ ਹੈ ਜਿਸ ਨਾਲ ਰਾਜਾਂ ਵਿੱਚ ਬਿਜਲੀ ਸਪਲਾਈ ਦੀ ਸਥਿਤੀ 'ਤੇ ਮਾੜਾ ਅਸਰ ਪੈ ਸਕਦਾ ਹੈ।
ਸ਼੍ਰੀ ਸਿੰਘ ਨੇ ਸਪੱਸ਼ਟ ਕਰਦਿਆਂ ਦੱਸਿਆ ਕਿ ਬਿਜਲੀ ਦੀ ਮੰਗ ਅਤੇ ਖਪਤ ਵਿੱਚ ਵਾਧਾ ਹੋਣ ਕਾਰਨ ਕੋਲਾ ਅਧਾਰਿਤ ਉਤਪਾਦਨ ਦਾ ਹਿੱਸਾ ਵਧਿਆ ਹੈ ਅਤੇ ਪਾਵਰ ਪਲਾਂਟਾਂ ਦੁਆਰਾ ਕੋਲੇ ਦੀ ਕੁੱਲ ਖਪਤ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਘਰੇਲੂ ਕੋਲੇ ਦੀ ਕੁੱਲ ਜ਼ਰੂਰਤ ਦਾ ਸਿਰਫ਼ 88% ਹਿੱਸਾ ਉਪਲਬਧ ਹੈ। ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਪਾਵਰ ਪਲਾਂਟਾਂ ਵਿੱਚ ਘੱਟੋ-ਘੱਟ ਲੋੜੀਂਦੇ ਕੋਲੇ ਦੇ ਸਟਾਕ ਨੂੰ ਯਕੀਨੀ ਬਣਾਉਣ ਲਈ, ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਸਟੇਟ ਜੈਨਕੋਸ ਅਤੇ ਆਈਪੀਪੀਜ਼ ਦੀ ਮਲਕੀਅਤ ਵਾਲੇ ਥਰਮਲ ਪਾਵਰ ਪਲਾਂਟਾਂ ਨੂੰ ਕੋਲੇ ਦੇ ਢੁਕਵੇਂ ਸਟਾਕ ਨੂੰ ਕਾਇਮ ਰੱਖਣ ਲਈ ਸਾਰੇ ਸਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
***********
ਐੱਨਜੀ/ਆਈਜੀ
(Release ID: 1826410)
Visitor Counter : 150