ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਾਨ ਫਿਲਮ ਫੈਸਟੀਵਲ (Cannes Film Festival) ਦੀ ਸ਼ਾਨਦਾਰ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ
ਭਾਰਤ ਦੀ ਆਜ਼ਾਦੀ ਦੇ 75 ਸਾਲ, ਕਾਨ ਫਿਲਮ ਫੈਸਟੀਵਲ ਅਤੇ ਭਾਰਤ ਤੇ ਫਰਾਂਸ ਦੇ ਦਰਮਿਆਨ ਕੂਟਨੀਤਕ ਸਬੰਧਾਂ ਦੇ ਸੰਯੋਗ ਨੂੰ ਰੇਖਾਂਕਿਤ ਕੀਤਾ
"ਭਾਰਤ ਪਾਸ ਦੱਸਣ ਲਈ ਬਹੁਤ ਸਾਰੀਆਂ ਕਹਾਣੀਆਂ ਹਨ ਅਤੇ ਵਾਸਤਵ ਵਿੱਚ, ਦੇਸ਼ ਵਿੱਚ ਵਿਸ਼ਵ ਦੀ ਕੰਟੈਂਟ ਹੱਬ ਬਣਨ ਦੀਆਂ ਅਪਾਰ ਸੰਭਾਵਨਾਵਾਂ ਹਨ"
"ਸਰਕਾਰ ਫਿਲਮ ਉਦਯੋਗ ਵਿੱਚ 'ਕਾਰੋਬਾਰ ਵਿੱਚ ਅਸਾਨੀ' ਨੂੰ ਵਧਾਉਣ ਲਈ ਆਪਣੀ ਪ੍ਰਤੀਬੱਧਤਾ 'ਤੇ ਕਾਇਮ ਹੈ"
ਸੱਤਿਆਜੀਤ ਰੇਅ ਦੀ ਨਵਿਆਈ ਫਿਲਮ ਕਾਨ ਕਲਾਸਿਕ ਸ਼੍ਰੇਣੀ ਵਿੱਚ ਦੀ ਸਕ੍ਰੀਨਿੰਗ 'ਤੇ ਖੁਸ਼ੀ ਪ੍ਰਗਟ ਕੀਤੀ
"ਇੰਡੀਆ ਪਵੇਲੀਅਨ ਭਾਰਤੀ ਸਿਨੇਮਾ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕਰੇਗਾ ਅਤੇ ਅੰਤਰਰਾਸ਼ਟਰੀ ਭਾਈਵਾਲੀ ਅਤੇ ਸਿੱਖਣ ਦੇ ਮੌਕਿਆਂ ਨੂੰ ਉਤਸ਼ਾਹਿਤ ਕਰੇਗਾ"
Posted On:
17 MAY 2022 7:20PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਸਾਲ ਕਾਨ ਫਿਲਮ ਫੈਸਟੀਵਲ ਵਿੱਚ ‘ਕੰਟਰੀ ਆਵ੍ ਆਨਰ’ ਵਜੋਂ ਭਾਰਤ ਦੀ ਭਾਗੀਦਾਰੀ ‘ਤੇ ਖੁਸ਼ੀ ਪ੍ਰਗਟਾਈ ਹੈ। ਇੱਕ ਸੰਦੇਸ਼ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਭਾਗੀਦਾਰੀ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ, ਕਾਨ ਫਿਲਮ ਫੈਸਟੀਵਲ ਦੀ 75ਵੀਂ ਵਰ੍ਹੇਗੰਢ ਅਤੇ ਭਾਰਤ ਤੇ ਫਰਾਂਸ ਦੇ ਦਰਮਿਆਨ ਕੂਟਨੀਤਕ ਸਬੰਧਾਂ ਦੇ 75 ਸਾਲਾਂ ਦੇ ਖੁਸ਼ਹਾਲ ਸੰਜੋਗ ਦੇ ਮਹੱਤਵਪੂਰਨ ਮੌਕੇ ਨੂੰ ਦਰਸਾਉਂਦੀ ਹੈ।
ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਫਿਲਮ ਨਿਰਮਾਤਾ ਵਜੋਂ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਫਿਲਮ ਖੇਤਰ ਦੀ ਬਹੁਪੱਖੀ ਪ੍ਰਕਿਰਤੀ ਕਮਾਲ ਦੀ ਹੈ ਅਤੇ ਅਮੀਰ ਵਿਰਾਸਤ ਅਤੇ ਸੱਭਿਆਚਾਰਕ ਵਿਭਿੰਨਤਾ ਸਾਡੀ ਪਛਾਣ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕੋਲ ਦੱਸਣ ਲਈ ਬਹੁਤ ਸਾਰੀਆਂ ਕਹਾਣੀਆਂ ਹਨ ਅਤੇ ਇਸ ਦੇਸ਼ ਵਿੱਚ ਸੱਚਮੁੱਚ ਵਿਸ਼ਵ ਦੀ ਕੰਟੈਂਟ ਹੱਬ ਬਣਨ ਦੀਆਂ ਅਪਾਰ ਸੰਭਾਵਨਾਵਾਂ ਹਨ।
ਫਿਲਮ ਖੇਤਰ ਵਿੱਚ ਕਾਰੋਬਾਰ ਕਰਨ ਵਿੱਚ ਅਸਾਨੀ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅੰਤਰਰਾਸ਼ਟਰੀ ਫਿਲਮ ਸਹਿ-ਨਿਰਮਾਣ ਦੀ ਸੁਵਿਧਾ ਦੇਣ ਤੋਂ ਲੈ ਕੇ ਦੇਸ਼ ਭਰ ਵਿੱਚ ਕਿਤੇ ਵੀ ਫਿਲਮਾਂ ਦੀ ਆਗਿਆ ਦੇਣ ਲਈ ਸਿੰਗਲ ਵਿੰਡੋ ਕਲੀਅਰੈਂਸ ਦੀ ਪ੍ਰਣਾਲੀ ਨੂੰ ਯਕੀਨੀ ਬਣਾਉਣ ਤੱਕ ਭਾਰਤ ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ ਨੂੰ ਬੇਅੰਤ ਸੰਭਾਵਨਾਵਾਂ ਪ੍ਰਦਾਨ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਸੱਤਿਆਜੀਤ ਰੇਅ ਦੀ ਜਨਮ ਸ਼ਤਾਬਦੀ ਦੇ ਮੌਕੇ 'ਤੇ ਇਸ ਮਹਾਨ ਫਿਲਮ ਨਿਰਮਾਤਾ ਦੁਆਰਾ ਇੱਕ ਫਿਲਮ ਨੂੰ ਕਾਨ ਕਲਾਸਿਕ ਸ਼੍ਰੇਣੀ ਵਿੱਚ ਪ੍ਰਦਰਸ਼ਿਤ ਕੀਤੇ ਜਾਣ ਦੇ ਉਦੇਸ਼ ਨਾਲ ਨਵਿਆਏ ਜਾਣ 'ਤੇ ਖੁਸ਼ੀ ਜ਼ਾਹਰ ਕੀਤੀ।
ਇਸ ਫਿਲਮ ਫੈਸਟੀਵਲ ਵਿੱਚ ਪਹਿਲੀ ਵਾਰ ਕੀਤੀਆਂ ਜਾ ਰਹੀਆਂ ਕਈ ਪਹਿਲਾਂ ਵਿੱਚੋਂ ਇੱਕ ਵਜੋਂ, ਭਾਰਤ ਤੋਂ ਸਟਾਰਟਅੱਪ ਸਿਨੇ-ਜਗਤ ਵਿੱਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਗੇ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਇੰਡੀਆ ਪੈਵੇਲੀਅਨ ਭਾਰਤੀ ਸਿਨੇਮਾ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕਰੇਗਾ ਅਤੇ ਅੰਤਰਰਾਸ਼ਟਰੀ ਭਾਈਵਾਲੀ ਅਤੇ ਸਿੱਖਣ ਨੂੰ ਉਤਸ਼ਾਹਿਤ ਕਰੇਗਾ।
ਪਿਛੋਕੜ:
ਫਰਾਂਸ ਵਿੱਚ 75ਵੇਂ ਕਾਨ ਫਿਲਮ ਫੈਸਟੀਵਲ ਦੇ ਨਾਲ-ਨਾਲ ਆਯੋਜਿਤ ਹੋਣ ਵਾਲੀ ਆਗਾਮੀ ਮਾਰਚੇ ਡੂ ਫਿਲਮ ਵਿੱਚ ਭਾਰਤ ਅਧਿਕਾਰਤ ਤੌਰ 'ਤੇ ਕੰਟਰੀ ਆਵ੍ ਆਨਰ ਹੋਵੇਗਾ। ਕੰਟਰੀ ਆਵ੍ ਆਨਰ ਦਾ ਦਰਜਾ ਭਾਰਤ ਅਤੇ ਇਸ ਦੇ ਸਿਨੇਮਾ, ਸੱਭਿਆਚਾਰ ਅਤੇ ਵਿਰਾਸਤ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਮੈਜੇਸਟਿਕ ਬੀਚ 'ਤੇ ਮਾਰਚੇ ਡੂ ਫਿਲਮ ਓਪਨਿੰਗ ਨਾਈਟ 'ਤੇ ਫੋਕਸ ਕੰਟਰੀ ਵਜੋਂ ਭਾਰਤ ਦੀ ਮੌਜੂਦਗੀ ਨੂੰ ਯਕੀਨੀ ਬਣਾਉਂਦਾ ਹੈ।
ਭਾਰਤ "ਕਾਨ ਨੈਕਸਟ" ਵਿੱਚ ਕੰਟਰੀ ਆਵ੍ ਆਨਰ ਹੈ, ਜਿਸ ਦੇ ਤਹਿਤ 5 ਨਵੇਂ ਸਟਾਰਟਅੱਪਾਂ ਨੂੰ ਆਡੀਓ-ਵਿਜ਼ੂਅਲ ਉਦਯੋਗ ਨੂੰ ਅੱਗੇ ਵਧਾਉਣ ਦਾ ਮੌਕਾ ਦਿੱਤਾ ਜਾਵੇਗਾ। ਐਨੀਮੇਸ਼ਨ ਡੇ ਨੈੱਟਵਰਕਿੰਗ ਵਿੱਚ ਦਸ ਪੇਸ਼ੇਵਰ ਹਿੱਸਾ ਲੈਣਗੇ। ਇੱਕ ਪ੍ਰਮੁੱਖ ਆਕਰਸ਼ਣ ਵਜੋਂ, ਵਿਸ਼ਵ ਪ੍ਰੀਮੀਅਰ ਸ਼੍ਰੀ ਆਰ ਮਾਧਵਨ ਦੁਆਰਾ ਨਿਰਮਿਤ ਫਿਲਮ "ਰਾਕੇਟਰੀ" 19 ਮਈ, 2022 ਨੂੰ ਪੈਲੇਸ ਡੇਸ ਫੈਸਟੀਵਲਸ ਦੀ ਮਾਰਕਿਟ ਸਕ੍ਰੀਨਿੰਗ ਵਿੱਚ ਦਿਖਾਈ ਜਾਵੇਗੀ।
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਹਨ ਅਤੇ ਇਸ ਵਿੱਚ ਭਾਰਤ ਭਰ ਦੀਆਂ ਫਿਲਮੀ ਹਸਤੀਆਂ ਸ਼ਾਮਲ ਹਨ।
******
ਸੌਰਭ ਸਿੰਘ
(Release ID: 1826233)
Visitor Counter : 118
Read this release in:
Tamil
,
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Telugu
,
Kannada
,
Malayalam