ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਹਾਈ ਲੈਵਲ ਮੀਟਿੰਗ ਵਿੱਚ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ

ਗ੍ਰਹਿ ਮੰਤਰੀ ਨੇ ਸੁਰੱਖਿਆ ਅਤੇ ਯਾਤਰੀਆਂ ਦੀ ਜ਼ਰੂਰੀ ਸੁਵਿਧਾਵਾਂ ਨੂੰ ਲੈ ਕੇ ਇੱਕ ਲੰਬੀ ਮੀਟਿੰਗ ਕੀਤੀ

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਮਰਨਾਥ ਯਾਤਰਾ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਦਰਸ਼ਨ ਸੁਗਮ ਹੋਵੇ ਅਤੇ ਉਨ੍ਹਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਹ ਮੋਦੀ ਸਰਕਾਰ ਦੀ ਪ੍ਰਾਥਮਿਕਤਾ ਹੈ

ਅਮਰਨਾਥ ਯਾਤਰੀਆਂ ਦੇ ਆਵਾਗਮਨ, ਠਹਿਰਣ, ਬਿਜਲੀ, ਪਾਣੀ, ਸੰਚਾਰ ਅਤੇ ਸਿਹਤ ਸਮੇਤ ਸਾਰੇ ਜ਼ਰੂਰੀ ਸੁਵਿਧਾਵਾਂ ਦੀ ਲੋੜੀਂਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ

ਕੋਵਿਡ ਮਹਾਮਾਰੀ ਦੇ ਬਾਅਦ ਇਹ ਪਹਿਲੀ ਯਾਤਰਾ ਹੈ ਅਤੇ ਬਹੁਤ ਜ਼ਿਆਦਾ ਉਚਾਈ ਦੇ ਕਾਰਨ ਅਗਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਿਹਤ ਸੰਬੰਧਿਤ ਸਮੱਸਿਆ ਹੋਵੇ ਉਸ ਦੇ ਲਈ ਲੋੜੀਂਦਾ ਇੰਤਜ਼ਾਮ ਕਰਨੇ ਹੋਣਗੇ

ਯਾਤਰਾ ਮਾਰਗ ਵਿੱਚ ਬਿਹਤਰ ਸੰਚਾਰ ਅਤੇ ਕਿਸੇ ਵੀ ਸੂਚਨਾ ਦੇ ਪ੍ਰਸਾਰ ਦੇ ਲਈ ਮੋਬਾਈਲ ਟਾਵਰ ਵਧਾਏ ਜਾਣ, ਲੈਂਡਸਲਾਈਡ ਹੋਣ ਦੀ ਸਥਿਤੀ ਵਿੱਚ ਮਾਰਗ ਤੁਰੰਤ ਖੋਲਣ ਦੇ ਲਈ ਮਸ਼ੀਨਾਂ ਤੈਨਾਤ ਕਰਨ ਦਾ ਵੀ ਨਿਰੇਦਸ਼ ਦਿੱਤਾ

ਲੋੜੀਂਦਾ ਸੰਖਿਆ ਵਿੱਚ ਆਕਸੀਜਨ ਸਿਲੰਡਰ ਸੁਨਿਸ਼ਚਿਤ ਕਰਨ ਦੇ ਨਾਲ ਹੀ 6000 ਫੁੱਟ ਤੋਂ ਵੱਧ ਦੀ ਉਚਾਈ ‘ਤੇ ਲੋੜੀਂਦਾ ਬੈੱਡ ਅਤੇ ਕਿਸੇ ਵੀ ਐਮਰਜੈਂਸੀ ਨਾਲ ਨਿਪਟਣ ਦੇ ਲਈ ਐਂਬੂਲੈਂਸ ਤੇ ਹੈਲੀਕਾਪਟਰ ਤੈਨਾਤ ਕਰਨ ਨੂੰ ਵੀ ਕਿਹਾ

ਯਾਤਰੀਆਂ ਦੀ ਸੁਵਿਧਾ ਦੇ ਲਈ ਅਮਰਨਾਥ ਯਾਤਰਾ ਦੇ ਦੌਰਾਨ ਸਾਰੇ ਤਰ੍ਹਾਂ ਦੇ ਟਰਾਂਸਪੋਰਟ ਸੇਵਾਵਾਂ ਵਧਾਈਆਂ ਜਾਣੀਆਂ ਚਾਹੀਦੀਆਂ ਹਨ

Posted On: 17 MAY 2022 4:04PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸਾਹ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਹਾਈ ਲੈਵਲ ਮੀਟਿੰਗ ਵਿੱਚ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਜੰਮੂ-ਕਸ਼ਮੀਰ ਦੇ ਉਪਾਰਾਜਪਾਲ ਸ਼੍ਰੀ ਮਨੋਜ ਸਿਨ੍ਹਾ, ਕੇਂਦਰੀ ਗ੍ਰਹਿ ਸਕੱਤਰ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ, ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਅਤੇ ਕੇਂਦਰ ਸਰਕਾਰ ਦੇ ਵਿਭਿੰਨ ਮੰਤਰਾਲਿਆਂ ਤੇ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਗ੍ਰਹਿ ਮੰਤਰੀ ਨੇ ਅਮਰਨਾਥ ਯਾਤਰਾ ਦੀ ਸੁਰੱਖਿਆ ਅਤੇ ਯਾਤਰੀਆਂ ਦੇ ਲਈ ਜ਼ਰੂਰੀ ਸੁਵਿਧਾਵਾਂ ਨੂੰ ਲੈ ਕੇ ਵੀ ਇੱਕ ਲੰਬੀ ਮੀਟਿੰਗ ਕੀਤੀ। ਇਸ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਭਾਲ, ਜੰਮੂ ਕਸ਼ਮੀਰ ਦੇ ਉਪਾਰਾਜਪਾਲ ਸ਼੍ਰੀ ਮਨੋਜ ਸਿਨ੍ਹਾ, ਕੇਂਦਰੀ ਗ੍ਰਹਿ ਸਕੱਤਰ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ, ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਅਤੇ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

 

https://ci6.googleusercontent.com/proxy/kMBGah1GLt2upVSdNTzDuhu0O7CFCCwaaGyC7r6-9lnVx0nOKG3v7npcPoH_-eGzUXsSwjNZd5TIkIGxm1NbhL1vFCi82rjDosSQLENpal2ug6Jvpq7IiJuwxQ=s0-d-e1-ft#https://static.pib.gov.in/WriteReadData/userfiles/image/image0011V7E.jpg

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅਮਰਨਾਥ ਯਾਤਰਾ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਦਰਸ਼ਨ ਸੁਗਮ ਹੋਣ ਅਤੇ ਉਨ੍ਹਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਹ ਮੋਦੀ ਸਰਕਾਰ ਦੀ ਪ੍ਰਾਥਮਿਕਤਾ ਹੈ। ਸ਼੍ਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰੀਆਂ ਦੀ ਆਵਾਜਾਈ, ਠਹਿਰਣ, ਬਿਜਲੀ, ਪਾਣੀ, ਸੰਚਾਰ ਅਤੇ ਸਿਹਤ ਸਮੇਤ ਸਾਰੀਆਂ ਜ਼ਰੂਰੀ ਸੁਵਿਧਾਵਾਂ ਦੀ ਲੋੜੀਂਦਾ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਬਾਅਦ ਇਹ ਪਹਿਲੀ ਯਾਤਰਾ ਹੈ ਅਤੇ ਬਹੁਤ ਜ਼ਿਆਦਾ ਉਚਾਈ ਦੇ ਕਾਰਨ ਅਗਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਿਹਤ ਸੰਬੰਧਿਤ ਸਮੱਸਿਆ ਹੋਵੇ ਤਾਂ ਸਾਨੂੰ ਉਸ ਦੇ ਲਈ ਲੋੜੀਂਦਾ ਇੰਤਜ਼ਾਮ ਕਰਨੇ ਹੋਣਗੇ। ਗ੍ਰਹਿ ਮੰਤਰੀ ਨੇ ਕਿਹਾ ਕਿ ਯਾਤਰਾ ਮਾਰਗ ਵਿੱਚ ਬਿਹਤਰ ਸੰਚਾਰ ਅਤੇ ਕਿਸੇ ਵੀ ਸੂਚਨਾ ਦੇ ਪ੍ਰਸਾਰ ਦੇ ਲਈ ਮੋਬਾਈਲ ਟਾਵਰ ਵਧਾਏ ਜਾਣ, ਨਾਲ ਹੀ ਲੈਂਡਸਲਾਈਡ ਹੋਣ ਦੀ ਸਥਿਤੀ ਵਿੱਚ ਮਾਰਗ ਤੁਰੰਤ ਖੋਲਣ ਦੇ ਲਈ ਮਸ਼ੀਨਾਂ ਤੈਨਾਤ ਕਰਨ ਦੇ ਨਿਰਦੇਸ਼ ਵੀ ਦਿੱਤੇ। ਸ਼੍ਰੀ ਅਮਿਤ ਸ਼ਾਹ ਨੇ ਲੋੜੀਂਦਾ ਸੰਖਿਆ ਵਿੱਚ ਆਕਸੀਜਨ ਸਿਲੰਡਰ ਸੁਨਿਸ਼ਚਿਤ ਕਰਨ ਦੇ ਨਾਲ ਹੀ 6000 ਫੁੱਟ ਤੋਂ ਵੱਧ ਦੀ ਉਚਾਈ ‘ਤੇ ਲੋੜੀਂਦਾ ਮੈਡੀਕਲ ਬੈੱਡ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਿਪਟਣ ਦੇ ਲਈ ਐਂਬੁਲੈਂਸ ਤੇ ਹੈਲੀਕੌਪਟਰ ਤੈਨਾਤ ਕਰਨ ਨੂੰ ਵੀ ਕਿਹਾ। ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਦੀ ਸੁਵਿਧਾ ਦੇ ਲਈ ਅਮਰਨਾਥ ਯਾਤਰਾ ਦੇ ਦੌਰਾਨ ਸਾਰੇ ਤਰ੍ਹਾਂ ਦੀ ਟਰਾਂਸਪੋਰਟ ਸੇਵਾਵਾਂ ਵਧਾਈਆਂ ਜਾਣੀਆਂ ਚਾਹੀਦੀਆਂ ਹਨ।

https://ci6.googleusercontent.com/proxy/8qiyzE_tsoaH1sr8UTBIB1mq4yTipyqqIvs25c-uzppiqO9_UfMHcC-unLihek6NhXyFhOxpwgsr7mt1oQ-TPJeKvznu9aw537jhonPyYezlxzCYpJsn4V1FZA=s0-d-e1-ft#https://static.pib.gov.in/WriteReadData/userfiles/image/image002J0CA.jpg

ਮੀਟਿੰਗ ਵਿੱਚ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਨੇ ਕਿਹਾ ਕਿ ਪਹਿਲੀ ਵਾਰ ਹਰ ਅਮਰਨਾਥ ਯਾਤਰੀ ਨੂੰ ਇੱਕ RFID ਕਾਰਡ ਦਿੱਤਾ ਜਾਵੇਗਾ ਅਤੇ ਪੰਜ ਲੱਖ ਰੁਪਏ ਦਾ ਬੀਮਾ ਕਰਵਾਇਆ ਜਾਵੇਗਾ। ਯਾਤਰਾ ਦੇ ਲਈ ਟੈਂਟ ਸਿਟੀ, ਯਾਤਰਾ ਮਾਰਗ ‘ਤੇ ਵਾਈਫਾਈ ਹੌਟਸਪੌਟ ਅਤੇ ਸਮੁਚਿਤ ਪ੍ਰਕਾਸ਼ ਕੀਤੀ ਵਿਵਸਥਾ ਕੀਤੀ ਜਾਵੇਗੀ। ਨਾਲ ਹੀ ਬਾਬਾ ਬਰਫਾਨੀ ਦੇ ਔਨਲਾਈਨ ਲਾਈਵ ਦਰਸ਼ਨ, ਪਵਿੱਤਰ ਅਮਰਨਾਥ ਗੁਫਾ ਵਿੱਚ ਸਵੇਰੇ ਅਤੇ ਸ਼ਾਮ ਦੀ ਆਰਤੀ ਦਾ ਸਿੱਧਾ ਪ੍ਰਸਾਰਣ ਅਤੇ ਬੇਸ ਕੈਂਪ ਵਿੱਚ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।

*******

ਐੱਨਡਬਲਿਊ/ਆਰਕੇ/ਏਵਾਈ


(Release ID: 1826093) Visitor Counter : 146