ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰ ਨੇ ਕਣਕ ਦੀ ਖਰੀਦ ਦਾ ਸੀਜ਼ਨ ਵਧਾਇਆ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਐੱਫਸੀਆਈ ਨੂੰ ਕਣਕ ਦੀ ਖਰੀਦ 31 ਮਈ ਤੱਕ ਜਾਰੀ ਰੱਖਣ ਲਈ ਕਿਹਾ
प्रविष्टि तिथि:
15 MAY 2022 6:08PM by PIB Chandigarh
ਕੇਂਦਰ ਨੇ ਕਣਕ ਉਤਪਾਦਕ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 31 ਮਈ, 2022 ਤੱਕ ਖਰੀਦ ਜਾਰੀ ਰੱਖਣ ਲਈ ਕਿਹਾ ਹੈ। ਵਧੀ ਹੋਈ ਮਿਆਦ ਨਾਲ ਕਿਸਾਨਾਂ ਨੂੰ ਲਾਭ ਹੋਣ ਦੀ ਉਮੀਦ ਹੈ। ਇਹ ਫ਼ੈਸਲਾ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਖਰੀਦ ਪ੍ਰਕਿਰਿਆ ਨੂੰ ਜਾਰੀ ਰੱਖਣ ਦੀਆਂ ਬੇਨਤੀਆਂ ਦੇ ਮੱਦੇਨਜ਼ਰ ਲਿਆ ਗਿਆ ਹੈ।
ਇਸ ਦੌਰਾਨ, ਮੱਧ ਪ੍ਰਦੇਸ਼, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਗੁਜਰਾਤ, ਬਿਹਾਰ ਅਤੇ ਰਾਜਸਥਾਨ ਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਬੀ ਮੰਡੀਕਰਣ ਸੀਜ਼ਨ 2022-23 ਵਿੱਚ ਕੇਂਦਰੀ ਪੂਲ ਅਧੀਨ ਕਣਕ ਦੀ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ।
ਕੇਂਦਰੀ ਪੂਲ ਦੇ ਅਧੀਨ ਕਣਕ ਦੀ ਖਰੀਦ ਪਿਛਲੇ ਰਬੀ ਮਾਰਕਿਟਿੰਗ ਸੀਜ਼ਨ 2021-22 ਦੇ ਅਨੁਸਾਰ ਆਉਣ ਵਾਲੇ ਰਬੀ ਮਾਰਕਿਟਿੰਗ ਸੀਜ਼ਨ 2022-23 ਦੌਰਾਨ ਘੱਟ ਰਹੀ ਹੈ, ਮੁੱਖ ਤੌਰ 'ਤੇ ਐੱਮਐੱਸਪੀ ਨਾਲੋਂ ਵੱਧ ਬਜ਼ਾਰ ਕੀਮਤਾਂ ਦੇ ਕਾਰਨ, ਜਿਸ ਵਿੱਚ ਕਿਸਾਨ ਨਿੱਜੀ ਵਪਾਰੀਆਂ ਨੂੰ ਕਣਕ ਵੇਚ ਰਹੇ ਹਨ। ਕੇਂਦਰ ਸਰਕਾਰ ਨੇ 13 ਮਈ ਨੂੰ ਅਟੱਲ ਕਰਜ਼ਾ ਪੱਤਰ (irrevocable letter of credit) ਅਤੇ ਗੁਆਂਢੀ/ਖੁਰਾਕ ਘਾਟੇ ਵਾਲੇ ਦੇਸ਼ਾਂ ਦੀਆਂ ਬੇਨਤੀਆਂ ਨੂੰ ਛੱਡ ਕੇ ਕਣਕ ਦੀਆਂ ਉੱਚੀਆਂ ਕੀਮਤਾਂ 'ਤੇ ਲਗਾਮ ਲਗਾਉਣ ਲਈ ਕਣਕ ਦੇ ਨਿਰਯਾਤ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਸੀ।
14.05.2022 ਤੱਕ, 180 ਲੱਖ ਮੀਟ੍ਰਿਕ ਟਨ (ਰਬੀ ਮਾਰਕਿਟਿੰਗ ਸੀਜ਼ਨ 2021-22 ਦੌਰਾਨ 367 ਲੱਖ ਮੀਟ੍ਰਿਕ ਟਨ ਦੀ ਸਮਾਨ ਖਰੀਦ) ਕਣਕ ਦੀ ਖਰੀਦ ਕੀਤੀ ਗਈ ਹੈ, ਜਿਸ ਨਾਲ ਲਗਭਗ 16.83 ਲੱਖ ਕਿਸਾਨਾਂ ਨੂੰ 36,208 ਕਰੋੜ ਰੁਪਏ ਦੇ ਐੱਮਐੱਸਪੀ ਮੁੱਲ ਦਾ ਲਾਭ ਹੋਇਆ ਹੈ।
ਰਬੀ ਮੰਡੀਕਰਣ ਸੀਜ਼ਨ 2022-23 ਦੌਰਾਨ ਕਣਕ ਦੀ ਖਰੀਦ ਲਈ ਰਾਜ-ਵਾਰ ਸੰਸ਼ੋਧਿਤ ਸਮਾਪਤੀ ਮਿਤੀ ਹੇਠ ਲਿਖੇ ਅਨੁਸਾਰ ਹੈ:
|
ਰਾਜ
|
ਕਣਕ ਦੀ ਖਰੀਦ ਬੰਦ ਕਰਨ ਦੀ ਅੰਤਿਮ ਮਿਤੀ
|
|
|
|
|
ਪੰਜਾਬ
|
31.05.2022
|
|
|
ਹਰਿਆਣਾ
|
31.05.2022
|
|
|
ਉੱਤਰ ਪ੍ਰਦੇਸ਼
|
15.06.2022
|
|
|
ਮੱਧ ਪ੍ਰਦੇਸ਼
|
15.06.2022
|
|
|
ਬਿਹਾਰ
|
15.07.2022
|
|
|
ਰਾਜਸਥਾਨ
|
10.06.2022
|
|
|
ਉੱਤਰਾਖੰਡ
|
30.06.2022
|
|
|
ਦਿੱਲੀ
|
31.05.2022
|
|
|
ਗੁਜਰਾਤ
|
15.06.2022
|
|
|
ਹਿਮਾਚਲ ਪ੍ਰਦੇਸ਼
|
15.06.2022
|
|
|
ਜੰਮੂ ਤੇ ਕਸ਼ਮੀਰ
|
31.05.2022
|
|
****
ਏਐੱਮ/ਐੱਨਐੱਸ
(रिलीज़ आईडी: 1825627)
आगंतुक पटल : 191