ਸੱਭਿਆਚਾਰ ਮੰਤਰਾਲਾ
azadi ka amrit mahotsav g20-india-2023

ਨੈਸ਼ਨਲ ਗੈਲਰੀ ਆਵ੍ ਮੌਡਰਨ ਆਰਟ 16 ਤੋਂ 20 ਮਈ ਤੱਕ ਇੰਟਰਨੈਸ਼ਨਲ ਮਿਊਜ਼ੀਅਮ ਡੇਅ ਦੇ ਸਪਤਾਹ ਭਰ ਚਲਣ ਵਾਲੇ ਸਮਾਰੋਹਾਂ ਦੌਰਾਨ ‘ਪਾਵਰ ਆਵ੍ ਮਿਊਜ਼ੀਅਮ’ ਵਿਸ਼ੇ ਦੇ ਤਹਿਤ ਸਿੱਖਿਅਕ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦਾ ਆਯੋਜਨ ਕਰੇਗਾ

Posted On: 15 MAY 2022 1:18PM by PIB Chandigarh

ਇੰਟਰਨੈਸ਼ਨਲ ਮਿਊਜ਼ੀਅਮ ਡੇਅ ਮਨਾਉਣ ਦੇ ਲਈ, ਨੈਸ਼ਨਲ ਗੈਲਰੀ ਆਵ੍ ਆਰਟ, ਨਵੀਂ ਦਿੱਲੀ ਇੰਟਰਨੈਸ਼ਨਲ ਕਾਉਂਸਿਲ ਆਵ੍ ਮਿਊਜ਼ੀਅਮ (ਆਈਸੀਓਐੱਮ) ਦੁਆਰਾ ‘ਪਾਵਰ ਆਵ੍ ਮਿਊਜ਼ੀਅਮ’ ਦੇ ਵਿਸ਼ੇ ਦੇ ਤਹਿਤ ਕਈ ਸਿੱਖਿਅਕ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦਾ ਆਯੋਜਨ ਕਰ ਰਿਹਾ ਹੈ। ਆਈਸੀਓਐੱਮ 1977 ਤੋਂ ਹਰੇਕ ਵਰ੍ਹੇ ਇੱਕ ਇੰਟਰਨੈਸ਼ਨਲ ਮਿਊਜ਼ੀਅਮ ਡੇਅ (ਆਈਐੱਮਡੀ) ਦਾ ਆਯੋਜਨ ਕਰ ਰਿਹਾ ਹੈ, ਜੋ ਇੰਟਰਨੈਸ਼ਨਲ ਮਿਊਜ਼ੀਅਮ ਕਮਿਊਨਿਟੀ ਦੇ ਲਈ ਇੱਕ ਬੇਮਿਸਾਲ ਪ੍ਰੋਗਰਾਮ ਦਾ ਪ੍ਰਤੀਨਿਧੀਤਵ ਕਰਦਾ ਹੈ। ਇਸ ਦਿਵਸ ਦਾ ਉਦੇਸ਼ ‘ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਮਹੱਤਵਪੂਰਨ ਸਾਧਨ, ਸੱਭਿਆਚਾਰਾਂ ਦੇ ਪ੍ਰੋਮੋਸ਼ਨ ਅਤੇ ਆਪਸੀ ਸਮਝ, ਸਹਿਯੋਗ ਅਤੇ ਲੋਕਾਂ ਦਰਮਿਆਨ ਸ਼ਾਂਤੀ ਦੇ ਵਿਕਾਸ’ ਦੇ ਰੂਪ ਵਿੱਚ ਮਿਊਜ਼ੀਅਮ ਦੀ ਭੂਮਿਕਾ ਬਾਰੇ ਜਾਗਰੂਕਤਾ ਵਧਾਉਣਾ ਹੈ।

 

ਨੈਸ਼ਨਲ ਗੈਲਰੀ ਆਵ੍ ਮੌਡਰਨ ਆਰਟ 16 ਤੋਂ 20 ਮਈ, 2022 ਤੱਕ ਉਪਯੁਕਤ ਥੀਮ ਦੇ ਨਾਲ ਸਪਤਾਹ ਭਰ ਚਲਣ ਵਾਲੇ ਸਮਾਰੋਹਾਂ ਨੂੰ ਪੇਸ਼ ਕਰੇਗਾ। ਹਸਤਾਂਤਰਣ ਅਤੇ ਕਸ਼ੇਤ੍ਰਗਯ ਨਾਮਕ ਭਾਰਤੀ ਕਲਾ ਦੇ ਆਧੁਨਿਕ ਉਸਤਾਦਾਂ ‘ਤੇ ਧਿਆਨ ਕੇਂਦ੍ਰਿਤ ਕਰਨ ਵਾਲੀ ਦੋ ਪ੍ਰਮੁੱਖ ਪ੍ਰਦਰਸ਼ਨੀਆਂ ਦਾ ਉਦਘਾਟਨ 18 ਮਈ ਨੂੰ ਸੱਭਿਆਚਾਰ ਮੰਤਰੀ, ਟੂਰਿਜ਼ਮ ਮੰਤਰੀ ਅਤੇ ਉੱਤਰ-ਪੂਰਬੀ ਖੇਤਰ ਦੇ ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਦੁਆਰਾ ਕੀਤਾ ਜਾਵੇਗਾ। ਇਸ ਅਵਸਰ ‘ਤੇ ਸੱਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਗੋਵਿੰਦ ਮੋਹਨ ਅਤੇ ਸੱਭਿਆਚਾਰ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਸ਼੍ਰੀ ਲਿਲੀ ਪਾਂਡੇ ਹੀ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਰਹਿਣਗੇ।

 

ਜਿੱਥੇ ਇੱਕ ਤਰਫ ਪ੍ਰਦਰਸ਼ਨੀ ਹਸਤਾਂਤਰਣ ਦਰਸ਼ਕਾਂ ਨੂੰ ਨੰਦਲਾਲ ਬੋਸ (1882-1966) ਦੀ ਵਿਭਿੰਨ ਮਾਧਿਅਮਾਂ, ਕੰਧ ਤੋਂ ਲੈਕੇ ਲਿਥੋਗ੍ਰਾਫ ਅਤੇ ਕਾਂਗਰਸ ਦੇ ਹਰਿਪੁਰਾ ਅਧਿਵੇਸ਼ਨ ਦੇ ਲਈ ਪੈਨਲ ਪੇਂਟਿੰਗ ਤੱਕ ਕਲਾਤਮਕ ਅਤੇ ਅਧਿਆਤਮਿਕ ਯਾਤਰਾ ਦੇ ਲਈ ਸ਼ਾਮਲ ਕਰਦੀ ਹੈ, ਉੱਥੇਕਸ਼ੇਤ੍ਰਗਯ ਬਿਨੋਦ ਬਿਹਾਰੀ ਮੁਖਰਜੀ ਅਤੇ ਰਾਮਕਿੰਕਰ ਬੈਜ ਦੇ ਕਲਾਤਮਕ ਕ੍ਰਿਯਾਕਲਾਪ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ, ਭਾਰਤ ਦੇ ਰਾਸ਼ਟਰੀ ਕਲਾ ਖਜ਼ਾਨੇ ਦੇ ਨਵਰਤਨਾਂ ਦਾ ਉਤਸਵ ਮਨਾਉਂਦਾ ਹੈ।

 

ਜਾਮਿਨੀ ਰਾਏ ਅਤੇ ਅੰਮ੍ਰਿਤਾ ਸ਼ੇਰਗਿਲ ਦੀ ਕਲਾ ‘ਤੇ ਅਧਾਰਿਤ ਨਿਰਦੇਸ਼ਿਤ ਵਾਕਥ੍ਰੂ ਅਤੇ ਕਲਾ ਵਰਕਸ਼ਾਪਾਂ ਦੀ ਇੱਕ ਲੜੀ ਵਿਸ਼ਾ ਪ੍ਰੋਗਰਾਮ ਦੇ ਕੇਂਦਰ ਵਿੱਚ ਹੋਵੇਗੀ। ਸ਼ਾਮ ਵਿੱਚ 3ਡੀ ਪ੍ਰੋਜੈਕਸ਼ਨ ਮੈਪਿੰਗ ਦੇ ਨਾਲ ਮਿਊਜ਼ੀਅਮ ਦੇ ਵਿਸਤਾਰਿਤ ਸਮੇਂ ਦੌਰਾਨ ਵੰਚਿਤ ਬੱਚਿਆਂ ਦੇ ਲਈ ‘ਨਾਈਟ ਐਟ ਦ ਮਿਊਜ਼ੀਅਮ’ ਦਾ ਆਯੋਜਨ ਕੀਤਾ ਜਾਵੇਗਾ।

 

ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ ਦੇ ਤਹਿਤ, 16 ਮਈ, 2022 ਨੂੰ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਦੀ ਮੁੱਖ ਮਹਿਮਾਨ ਦੇ ਤੌਰ ‘ਤੇ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਦਾ ਚੀਫ ਗੈਸਟ ਦੇ ਰੂਪ ਦੀ ਮੌਜੂਦਗੀ ਵਿੱਚ ਬ੍ਰਾਸੀਲਿਆ ਅਤੇ ਆਧੁਨਿਕ ਬ੍ਰਾਜ਼ੀਲ ਦਾ ਨਿਰਮਾਣ ਸ਼ੀਰਸ਼ਕ ਵਾਲੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਾਵੇਗਾ।

 

ਇਨ੍ਹਾਂ ਪ੍ਰੋਗਰਾਮਾਂ ਦੇ ਇਲਾਵਾ, ਸੈਲਫੀ ਦੇ ਇੱਛੁਕ ਲੋਕਾਂ ਦੇ ਲਈ ਸੱਭਿਆਚਾਰ ਪ੍ਰਦਰਸ਼ਨ, ਫੋਟੋ ਬੂਥ ਦਾ ਇੱਕ ਦਿਲਚਸਪ ਸਥਾਨ ਬਣਾਇਆ ਗਿਆ ਹੈ। ਮਿਊਜ਼ੀਅਮ ਵਿਸਤਾਰਿਤ ਮਿਆਦ ਤੱਕ ਖੁੱਲ੍ਹਾ ਰਹੇਗਾ ਅਤੇ 16 ਤੋਂ 20 ਮਈ, 2022 ਤੱਕ ਯਾਤਰੀਆਂ ਤੋਂ ਕੋਈ ਪ੍ਰਵੇਸ਼ ਸ਼ੁਲਕ ਨਹੀਂ ਲਿਆ ਜਾਵੇਗਾ। ਅਧਿਕ ਜਾਣਕਾਰੀ ਦੇ ਲਈ, ਕਿਰਪਾ ਕਰ ਕੇ ਲਿਖੋ: ਨੈਸ਼ਨਲ ਗੈਲਰੀ ਆਵ੍ ਆਰਟ, ਜੈਪੁਰ ਹਾਉਸ, ਇੰਡੀਆ ਗੇਟ- 110003, ਈਮੇਲ- dgngma[at]gmail[dot]com 

 

 

ਇਨ੍ਹਾਂ ਪ੍ਰੋਗਰਾਮਾਂ ਬਾਰੇ ਹੋਰ ਵਿਸਤ੍ਰਿਤ ਜਾਣਕਾਰੀ ਦੇ ਲਈ ਹੇਠਾਂ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ:

ਸਪਤਾਹ ਭਰ ਚਲਣ ਵਾਲੇ ਪ੍ਰੋਗਰਾਮਾਂ ਦੀ ਪੂਰੀ ਸੂਚੀ ਦੇ ਲਈ ਇੱਥੇ ਕਲਿੱਕ ਕਰੋ 

 

*****


ਐੱਨਬੀ/ਐੱਸਕੇ



(Release ID: 1825622) Visitor Counter : 108