ਵਿੱਤ ਮੰਤਰਾਲਾ
ਡੀਆਰਆਈ ਨੇ ਗੁਵਾਹਾਟੀ ਅਤੇ ਦੀਮਾਪੁਰ ਵਿੱਚ ਭਾਰਤ-ਮਿਆਂਮਾਰ ਸਰਹੱਦ ਜ਼ਰੀਏ ਤਸਕਰੀ ਕੀਤਾ ਗਿਆ 8.38 ਕਰੋੜ ਰੁਪਏ ਦਾ 15.93 ਕਿਲੋਗ੍ਰਾਮ ਵਿਦੇਸ਼ੀ ਮੂਲ ਦਾ ਸੋਨਾ ਜ਼ਬਤ ਕੀਤਾ
Posted On:
13 MAY 2022 1:52PM by PIB Chandigarh
ਡਾਇਰੈਕਟੋਰੇਟ ਆਵੑ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੁਆਰਾ ਸੋਨੇ ਦੀ ਸੰਗਠਿਤ ਤਸਕਰੀ ਕਰਨ ਵਾਲੇ ਸਿੰਡੀਕੇਟਾਂ ਦੇ ਖਿਲਾਫ਼, “ਗੋਲਡ ਔਨ ਦ ਹਾਈਵੇ” ਕੋਡ-ਨਾਮਕ, ਇੱਕ ਹੋਰ ਮਹੱਤਵਪੂਰਨ ਕਾਰਵਾਈ ਵਿੱਚ, ਭਾਰਤ-ਮਿਆਂਮਾਰ ਸਰਹੱਦ ਜ਼ਰੀਏ ਤਸਕਰੀ ਕੀਤਾ ਗਿਆ, ਵਿਦੇਸ਼ੀ ਮੂਲ ਦਾ 15.93 ਕਿਲੋਗ੍ਰਾਮ ਸੋਨਾ ਜਿਸਦੀ ਕੀਮਤ 8.38 ਕਰੋੜ ਰੁਪਏ ਹੈ, 12 ਮਈ 2022 ਨੂੰ ਗੁਵਾਹਾਟੀ ਅਤੇ ਦੀਮਾਪੁਰ ਵਿੱਚ ਜ਼ਬਤ ਕੀਤਾ ਗਿਆ।
ਖ਼ਾਸ ਖੁਫ਼ੀਆ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ, ਡੀਆਰਆਈ ਦੇ ਅਧਿਕਾਰੀਆਂ ਨੇ ਮਾਓ, ਮਣੀਪੁਰ ਤੋਂ ਗੁਵਾਹਾਟੀ, ਅਸਾਮ ਤੱਕ ਵੱਖੋ-ਵੱਖਰੇ ਤੌਰ 'ਤੇ ਯਾਤਰਾ ਕਰ ਰਹੇ ਦੋ ਤੇਲ ਟੈਂਕਰਾਂ ਅਤੇ ਇੱਕ ਟਰੱਕ 'ਤੇ ਸਮਝਦਾਰੀ ਨਾਲ ਨਿਗਰਾਨੀ ਰੱਖੀ। ਇਨ੍ਹਾਂ ਵਾਹਨਾਂ ਨੂੰ 12 ਮਈ 2022 ਦੀ ਸਵੇਰ ਦੇ ਸਮੇਂ ਦੀਮਾਪੁਰ ਅਤੇ ਗੁਵਾਹਾਟੀ ਦਰਮਿਆਨ ਰਾਸ਼ਟਰੀ ਰਾਜਮਾਰਗ 'ਤੇ ਵੱਖੋ-ਵੱਖਰੇ ਪੁਆਇੰਟਾਂ 'ਤੇ ਇੱਕੋ ਸਮੇਂ ਰੋਕਿਆ ਗਿਆ ਸੀ।
ਵਿੱਤੀ ਵਰ੍ਹੇ 2021-22 ਵਿੱਚ, ਡੀਆਰਆਈ ਨੇ ਦੇਸ਼ ਭਰ ਵਿੱਚ ਕੀਤੇ ਅਪਰੇਸ਼ਨਾਂ ਦੌਰਾਨ 405 ਕਰੋੜ ਰੁਪਏ ਦੀ ਕੀਮਤ ਦਾ 833 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ। ਇਸ ਵਿੱਚੋਂ, ਉੱਤਰ-ਪੂਰਬੀ ਰਾਜਾਂ ਵਿੱਚ, ਡੀਆਰਆਈ ਨੇ ਅਤਿ ਸੰਵੇਦਨਸ਼ੀਲ ਭਾਰਤ-ਮਿਆਂਮਾਰ ਅਤੇ ਭਾਰਤ-ਬੰਗਲਾਦੇਸ਼ ਸਰਹੱਦ ਜ਼ਰੀਏ ਤਸਕਰੀ ਕੀਤਾ ਗਿਆ 208 ਕਿਲੋ ਤੋਂ ਵੱਧ ਸੋਨਾ ਜ਼ਬਤ ਕੀਤਾ ਹੈ ਜਿਸਦੀ ਕੀਮਤ 102.6 ਕਰੋੜ ਰੁਪਏ ਹੈ। ਰੋਕੇ ਗਏ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕਰਨ ਦੌਰਾਨ, 15.93 ਕਿਲੋ ਵਜ਼ਨ ਦੇ 96 ਸੋਨੇ ਦੇ ਬਿਸਕੁਟ ਬਰਾਮਦ ਹੋਏ ਜੋ ਕਿ ਤਿੰਨਾਂ ਵਾਹਨਾਂ ਦੇ ਵਿਭਿੰਨ ਹਿੱਸਿਆਂ ਵਿੱਚ ਬੜੀ ਹੁਸ਼ਿਆਰੀ ਨਾਲ ਛੁਪਾ ਕੇ ਰੱਖੇ ਹੋਏ ਸਨ। ਇਸ ਕਾਰਵਾਈ ਦੌਰਾਨ ਸਿੰਡੀਕੇਟ ਦੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਤਿੰਨ ਵਾਹਨ ਜ਼ਬਤ ਕੀਤੇ ਗਏ ਹਨ। ਅੱਗੇ ਦੀ ਹੋਰ ਜਾਂਚ ਜਾਰੀ ਹੈ।
ਅਜਿਹੀਆਂ ਬਰਾਮਦਗੀਆਂ ਦਾ ਅਸਰਦਾਰ ਤਰੀਕੇ ਨਾਲ ਪਤਾ ਲਗਾਉਣ ਅਤੇ ਪ੍ਰਭਾਵਿਤ ਕਰਨ ਦੀ ਡੀਆਰਆਈ ਦੀ ਸਮਰੱਥਾ ਭਾਰਤ ਦੀਆਂ ਆਰਥਿਕ ਸਰਹੱਦਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਇੱਕ ਰੁਕਾਵਟ ਵਜੋਂ ਕੰਮ ਕਰਦੀ ਹੈ। ਡੀਆਰਆਈ ਅਜਿਹੇ ਅਪਰਾਧਾਂ ਦੇ ਦੋਸ਼ੀਆਂ ਖਿਲਾਫ਼ ਨਿਰੰਤਰ ਕਾਰਵਾਈ ਜਾਰੀ ਰੱਖਣ ਲਈ ਪ੍ਰਤੀਬੱਧ ਹੈ।
******
ਆਰਐੱਮ/ਐੱਮਵੀ/ਕੇਐੱਮਐੱਨ
(Release ID: 1825144)
Visitor Counter : 156