ਆਯੂਸ਼
ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਆਵ੍ ਇੰਡੀਆ (ਐੱਫਐੱਸਐੱਸਏਆਈ) ਅਤੇ ਆਯੁਸ਼ ਮੰਤਰਾਲੇ ਨੇ 'ਆਯੁਰਵੇਦ ਆਹਾਰ' ਉਤਪਾਦਾਂ ਲਈ ਨਿਯਮ ਤਿਆਰ ਕੀਤੇ
'ਆਯੁਰਵੇਦ ਆਹਾਰ' ਦੇ ਉਤਪਾਦਨ ਅਤੇ ਮਾਰਕਿਟਿੰਗ ਵਿੱਚ ਮਿਆਰੀਕਰਣ ਲਿਆਉਣ ਲਈ ਸਖ਼ਤ ਸੁਰੱਖਿਆ ਅਤੇ ਗੁਣਵੱਤਾ ਮਿਆਰ - ਆਯੁਸ਼ ਮੰਤਰਾਲਾ
प्रविष्टि तिथि:
12 MAY 2022 5:20PM by PIB Chandigarh
ਆਯੁਸ਼ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਤਹਿਤ ਫੂਡ ਰੈਗੂਲੇਸ਼ਨਸ ਲਈ ਭਾਰਤ ਦੀ ਸਿਖਰਲੀ ਸੰਸਥਾ, ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਆਵ੍ ਇੰਡੀਆ (ਐੱਫਐੱਸਐੱਸਏਆਈ), ਨੇ 'ਆਯੁਰਵੇਦ ਆਹਾਰ' ਸ਼੍ਰੇਣੀ ਦੇ ਤਹਿਤ ਫੂਡ ਪ੍ਰੋਡਕਟਸ ਦੇ ਲਈ ਸੁਰੱਖਿਆ ਅਤੇ ਗੁਣਵੱਤਾ ਮਿਆਰਾਂ ਦੇ ਨਿਯਮ ਤਿਆਰ ਕੀਤੇ ਹਨ। ਇਹ ਵਿਆਪਕ ਪਹਿਲ ਗੁਣਵੱਤਾ ਵਾਲੇ ਆਯੁਰਵੇਦ ਭੋਜਨ ਉਤਪਾਦਾਂ ਦੇ ਨਿਰਮਾਣ ਨੂੰ ਯਕੀਨੀ ਬਣਾਏਗੀ ਅਤੇ ਮੇਕ-ਇਨ-ਇੰਡੀਆ ਉਤਪਾਦਾਂ ਲਈ ਅੰਤਰਰਾਸ਼ਟਰੀ ਬਾਜ਼ਾਰ ਦਾ ਵਿਸਤਾਰ ਕਰਨ ਵਿੱਚ ਮਦਦ ਕਰੇਗੀ। ਆਯੁਸ਼ ਮੰਤਰਾਲੇ ਨੂੰ ਭਰੋਸਾ ਹੈ ਕਿ ਇਹ ਨਿਯਮ ਆਯੁਸ਼ ਪ੍ਰਣਾਲੀ ਦੇ ਰਖਵਾਲੇ ਦੇ ਰੂਪ ਵਿੱਚ ਭਾਰਤ ਦੀ ਆਲਮੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਗੇ।
ਰੈਗੂਲੇਸ਼ਨ ਦੇ ਅਨੁਸਾਰ, 'ਆਯੁਰਵੇਦ ਆਹਾਰ ' ਉਤਪਾਦਾਂ ਦਾ ਉਤਪਾਦਨ ਅਤੇ ਮਾਰਕਿਟਿੰਗ ਹੁਣ ਸਖ਼ਤ ਫੂਡ ਸੇਫਟੀ ਐਂਡ ਸਟੈਂਡਰਡਸ (ਆਯੁਰਵੇਦ ਆਹਾਰ ) ਰੈਗੂਲੇਸ਼ਨਸ, 2022 ਦੇ ਨਿਯਮਾਂ ਦਾ ਪਾਲਨ ਕਰੇਗਾ ਅਤੇ ਐੱਫਐੱਸਐੱਸਏਆਈ ਤੋਂ ਲਾਇਸੈਂਸ/ਪ੍ਰਵਾਨਗੀ ਤੋਂ ਬਾਅਦ ਹੀ ਮਾਰਕਿਟ ਵਿੱਚ ਉਪਲਬਧ ਹੋਵੇਗਾ। 'ਆਯੁਰਵੇਦ ਆਹਾਰ ' ਸ਼੍ਰੇਣੀ ਲਈ ਇੱਕ ਵਿਸ਼ੇਸ਼ ਲੋਗੋ ਬਣਾਇਆ ਗਿਆ ਹੈ, ਜੋ ਆਯੁਰਵੇਦ ਫੂਡ ਪ੍ਰੋਡਕਟਸ ਵਿੱਚ ਅਸਾਨੀ ਨਾਲ ਪਹਿਚਾਣ ਅਤੇ ਗੁਣਵੱਤਾ ਨੂੰ ਮਜ਼ਬੂਤ ਕਰੇਗਾ।
ਆਯੁਸ਼ ਮੰਤਰਾਲਾ ਇਸ ਸਮਝ ਦੇ ਨਾਲ ਕਿ ਖੁਰਾਕ ਸੁਰੱਖਿਆ ਅਤੇ ਗੁਣਵੱਤਾ ਨਿਰਮਾਤਾਵਾਂ, ਖਪਤਕਾਰਾਂ ਅਤੇ ਹਰ ਕਿਸੇ ਦੇ ਵਿਚਕਾਰ ਇੱਕ ਸਾਂਝੀ ਜ਼ਿੰਮੇਵਾਰੀ ਹੈ ਅਤੇ ਸਾਡੇ ਦੁਆਰਾ ਉਪਯੋਗ ਕੀਤੇ ਜਾਣ ਵਾਲੇ ਭੋਜਨ ਨੂੰ ਸੁਰੱਖਿਅਤ ਅਤੇ ਸੁਅਰਥ ਬਣਾਉਣ ਲਈ ਸਾਰਿਆਂ ਦੀ ਭੂਮਿਕਾ ਹੈ। ਕੋਵਿਡ-19 ਮਹਾਮਾਰੀ ਦੇ ਫਿਰ ਸ਼ੁਰੂ ਹੋਣ ਦੇ ਬਾਅਦ ਭੋਜਨ, ਪੋਸ਼ਣ, ਸਿਹਤ, ਪ੍ਰਤੀਰੋਧਕਤਾ ਅਤੇ ਸਥਿਰਤਾ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇਸ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।
ਨਿਯਮਾਂ ਦੇ ਅਨੁਸਾਰ, ਆਯੁਰਵੇਦ ਦੀਆਂ ਅਧਿਕਾਰਤ ਪੁਸਤਕਾਂ ਵਿੱਚ ਦਰਸਾਏ ਪਕਵਾਨ/ਸਮੱਗਰੀ/ਪ੍ਰਕਿਰਿਆ ਦੇ ਅਨੁਸਾਰ ਤਿਆਰ ਕੀਤੇ ਗਏ ਸਾਰੇ ਭੋਜਨ ਨੂੰ " ਆਯੁਰਵੇਦ ਆਹਾਰ " ਮੰਨਿਆ ਜਾਵੇਗਾ। ਸਿਹਤ ਨੂੰ ਉਤਸ਼ਾਹਿਤ ਕਰਨ ਲਈ ਭੋਜਨ ਪਕਵਾਨਾਂ ਅਤੇ ਸਮੱਗਰੀ, ਨਿਸ਼ਚਿਤ ਸਰੀਰਕ ਜ਼ਰੂਰਤਾਂ ਅਤੇ ਖਾਸ ਬਿਮਾਰੀਆਂ ਦੇ ਦੌਰਾਨ ਜਾਂ ਬਾਅਦ ਵਿੱਚ ਉਪਭੋਗ ਦੇ ਲਈ ਨਿਸ਼ਚਿਤ ਭੋਜਨ, ਆਯੁਰਵੇਦ ਵਿੱਚ ਪਥਯ (Pathya) ਵਜੋਂ ਸੰਦਰਭਿਤ ਵਿਕਾਰ, ਇਨ੍ਹਾਂ ਨਿਯਮਾਂ ਦੇ ਤਹਿਤ ਆਉਂਦੇ ਹਨ।
ਆਯੁਰਵੇਦ ਆਹਾਰ ਦੀ ਲੇਬਲਿੰਗ ਨਿਯਤ ਉਦੇਸ਼, ਲਕਸ਼ਿਤ ਉਪਭੋਗਤਾ ਸਮੂਹ, ਵਰਤੋਂ ਦੀ ਸਿਫਾਰਸ਼ ਕੀਤੀ ਮਿਆਦ ਅਤੇ ਹੋਰ ਖਾਸ ਜ਼ਰੂਰਤਾਂ ਨੂੰ ਦਰਸਾਉਂਦੀ ਹੈ। 'ਆਯੁਰਵੇਦ ਆਹਾਰ' ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਸਿਹਤ ਸਬੰਧੀ ਦਾਅਵੇ ਅਤੇ ਰੋਗ ਜ਼ੋਖ਼ਮ ਘਟਾਉਣ ਦੇ ਦਾਅਵੇ ਅਤੇ ਉਨ੍ਹਾਂ ਦੀ ਸਵੀਕ੍ਰਿਤੀ ਪ੍ਰਕਿਰਿਆ ਨਿਯਮਾਂ ਵਿੱਚ ਦਰਸਾਈਆਂ ਗਈਆਂ ਜ਼ਰੂਰਤਾਂ ਅਨੁਸਾਰ ਹੋਵੇਗੀ। ਹਾਲਾਂਕਿ, 'ਆਯੁਰਵੇਦ ਆਹਾਰ' ਵਿੱਚ ਆਯੁਰਵੇਦਿਕ ਦਵਾਈਆਂ ਜਾਂ ਪ੍ਰੋਪਰਾਇਟਰੀ ਆਯੁਰਵੇਦਿਕ ਦਵਾਈਆਂ ਅਤੇ ਮੈਡੀਸਿਨਲ ਉਤਪਾਦ,ਸਿੰਗਾਰ, ਨਾਰਕੌਟਿਕ ਜਾਂ ਸਾਇਕੌਟ੍ਰੌਪਿਕ ਪਦਾਰਥ ਅਤੇ ਜੜੀਆਂ ਬੂਟੀਆਂ ਸ਼ਾਮਲ ਨਹੀਂ ਹੋਣਗੀਆਂ। ਇਸ ਤੋਂ ਇਲਾਵਾ, 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਆਯੁਰਵੇਦ ਆਹਾਰ ਦੀ ਵੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।
"ਆਯੁਰਵੇਦ ਆਹਾਰ" ਨੂੰ ਪੂਰਵ ਪ੍ਰਵਾਨਗੀ ਦੀ ਜ਼ਰੂਰਤ ਹੁੰਦੀ ਹੈ, ਇਹ ਫੂਡ ਸੇਫਟੀ ਐਂਡ ਸਟੈਂਡਰਡਸ (ਗੈਰ-ਵਿਸ਼ੇਸ਼ ਭੋਜਨ ਅਤੇ ਭੋਜਨ ਸਮੱਗਰੀ ਲਈ ਮਨਜ਼ੂਰੀ) ਨਿਯਮ, 2017 ਦੇ ਅਨੁਸਾਰ ਹੋਵੇਗਾ। ਐੱਫਐੱਸਐੱਸਏਆਈ ਆਯੁਸ਼ ਮੰਤਰਾਲੇ ਦੇ ਤਹਿਤ ਦਾਅਵਿਆਂ ਅਤੇ ਉਤਪਾਦਾਂ ਦੀ ਮਨਜ਼ੂਰੀ 'ਤੇ ਸਿਫ਼ਾਰਿਸ਼ਾਂ ਪ੍ਰਦਾਨ ਕਰਨ ਲਈ ਐੱਫਐੱਸਐੱਸਏਆਈ ਦੇ ਪ੍ਰਤੀਨਿਧਾਂ ਸਮੇਤ ਸਬੰਧਿਤ ਮਾਹਿਰਾਂ ਦੀ ਇੱਕ ਮਾਹਿਰ ਕਮੇਟੀ ਦਾ ਗਠਨ ਕਰੇਗਾ। ਅਤੇ ਇਸ ਕਮੇਟੀ ਨੂੰ "ਆਯੁਰਵੇਦ ਆਹਾਰ" ਨਾਲ ਸਬੰਧਿਤ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਜਾਂ ਪ੍ਰਮਾਣੀਕਰਣ ਜਾਂ ਲੈਬਾਰਟਰੀ ਮਾਨਤਾ ਜਾਂ ਟੈਸਟਿੰਗ ਜਾਂ ਗੁਣਵੱਤਾ ਦੇ ਮੁੱਦਿਆਂ ਨਾਲ ਸਬੰਧਿਤ ਸਮੱਸਿਆਵਾਂ ਦੇ ਸਮਾਧਾਨ ਲਈ ਵੀ ਸਸ਼ਕਤ ਹੋਵੇਗੀ।
ਫੂਡ ਬਿਜ਼ਨਸ ਅਪਰੇਟਰ (ਸੰਚਾਲਕ) ਨੂੰ ਫੂਡ ਸੇਫਟੀ ਅਤੇ ਸਟੈਂਡਰਡਸ ਰੈਗੂਲੇਸ਼ਨਸ, ਸਬੰਧਿਤ ਬੀਆਈਐੱਸ ਸਪੈਸੀਫਿਰੇਸ਼ਨਾਂ ਦੇ ਤਹਿਤ ਪਰਿਭਾਸ਼ਿਤ ਮਾਪਦੰਡਾਂ ਦੇ ਅਨੁਸਾਰ ਸਮੱਗਰੀ ਲਈ ਗੁਣਵੱਤਾ ਮਿਆਰਾਂ ਦਾ ਪਾਲਨ ਕਰਨਾ ਹੋਵੇਗਾ।
****
ਐੱਸਕੇ
(रिलीज़ आईडी: 1825130)
आगंतुक पटल : 273