ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਤਿੰਨ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਪਰੀਚੈ ਪੱਤਰ ਪੇਸ਼ ਕੀਤੇ

Posted On: 11 MAY 2022 1:10PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ( 11 ਮਈ 2022 ) ਰਾਸ਼ਟਰਪਤੀ ਭਵਨ ਵਿੱਚ ਸਲੋਵਾਕ ਗਣਰਾਜ, ਸੂਡਾਨ ਗਣਰਾਜ ਅਤੇ ਨੇਪਾਲ ਦੇ ਰਾਜਦੂਤਾਂ ਦੇ ਪਰੀਚੈ ਪੱਤਰ ਸਵੀਕਾਰ ਕੀਤੇ । ਜਿਨ੍ਹਾਂ ਰਾਜਦੂਤਾਂ ਨੇ ਆਪਣੇ-ਆਪਣੇ ਪਰੀਚੈ ਪੱਤਰ ਪੇਸ਼ ਕੀਤੇ ਹਨ ਉਹ ਹਨ:

1 . ਮਹਾਮਹਿਮ ਸ਼੍ਰੀ ਰਾਬਰਟ ਮੈਕਸੀਅਨ , ਸਲੋਵਾਕ ਗਣਰਾਜ ਦੇ ਰਾਜਦੂਤ

2 . ਮਹਾਮਹਿਮ ਸ਼੍ਰੀ ਅਬਦੁੱਲਾ ਉਮਰ ਬਸ਼ੀਰ ਅਲਹੁਸੈਨ, ਸੂਡਾਨ ਗਣਰਾਜ ਦੇ ਰਾਜਦੂਤ

3 . ਮਹਾਮਹਿਮ ਡਾ. ਸ਼ੰਕਰ ਪ੍ਰਸਾਦ ਸ਼ਰਮਾ , ਨੇਪਾਲ ਦੇ ਰਾਜਦੂਤ

ਪਰੀਚੈ ਪੱਤਰ ਸਵੀਕਾਰ ਕਰਨ ਤੋਂ ਬਾਅਦ ਰਾਸ਼ਟਰਪਤੀ ਨੇ ਤਿੰਨਾਂ ਰਾਜਦੂਤਾਂ ਦੇ ਨਾਲ ਅਲੱਗ - ਅਲੱਗ ਗੱਲਬਾਤ ਕੀਤੀ । ਉਨ੍ਹਾਂ ਨੇ ਰਾਜਦੂਤਾਂ ਨੂੰ ਉਨ੍ਹਾਂ ਦੀਆਂ ਨਿਯੁਕਤੀਆਂ ਉੱਤੇ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਦੇਸ਼ਾਂ ਦੇ ਨਾਲ ਭਾਰਤ ਦੇ ਗਰਮਜੋਸ਼ੀ ਅਤੇ ਮਿੱਤਰਤਾਪੂਰਨ ਸਬੰਧਾਂ ਬਾਰੇ ਅਤੇ ਉਨ੍ਹਾਂ ਵਿਚੋਂ ਹਰੇਕ ਦੇ ਨਾਲ ਭਾਰਤ ਦੇ ਬਹੁਆਯਾਮੀ ਸਬੰਧਾਂ ਉੱਤੇ ਜ਼ੋਰ ਦਿੱਤਾ । ਰਾਸ਼ਟਰਪਤੀ ਨੇ ਰਾਜਦੂਤਾਂ ਨੂੰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ, ਉਨ੍ਹਾਂ ਦੇ ਕਲਿਆਣ ਅਤੇ ਉਨ੍ਹਾਂ ਦੇ ਦੇਸ਼ਾਂ ਦੇ ਮਿੱਤਰਤਾਪੂਰਨ ਲੋਕਾਂ ਦੀ ਪ੍ਰਗਤੀ ਅਤੇ ਸਮ੍ਰਿੱਧੀ ਲਈ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਰਾਸ਼ਟਰਪਤੀ ਨੇ ਰਾਜਦੂਤਾਂ ਦੇ ਜ਼ਰੀਏ ਉਨ੍ਹਾਂ ਦੀ ਲੀਡਰਸ਼ਿਪ ਨੂੰ ਆਪਣੇ ਵਿਅਕਤੀਗਤ ਸਨਮਾਨ ਤੋਂ ਵੀ ਜਾਣੂ ਕਰਵਾਇਆ। ਇਸ ਪ੍ਰੋਗਰਾਮ ਵਿੱਚ ਮੌਜੂਦ ਰਾਜਦੂਤਾਂ ਨੇ ਭਾਰਤ ਦੇ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।

***

ਡੀਐੱਸ/ਐੱਸਕੇਐੱਸ


(Release ID: 1824473) Visitor Counter : 147