ਨੀਤੀ ਆਯੋਗ

ਕੇਂਦਰੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਡ੍ਰੋਨ ‘ਤੇ ਨੀਤੀ ਆਯੋਗ ਦੇ ਐਕਸਪੀਰੀਅੰਸ ਸਟੂਡੀਓ ਦਾ ਸ਼ੁਭਾਰੰਭ ਕੀਤਾ

Posted On: 10 MAY 2022 3:04PM by PIB Chandigarh

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਜਨਤਕ ਸੇਵਾਵਾਂ ਵਿੱਚ ਡ੍ਰੋਨ ਦੇ ਉਪਯੋਗ ਨੂੰ ਵਧਾਉਣ ਦੇ ਉਦੇਸ਼ ਨਾਲ ਅੱਜ ਨੀਤੀ ਆਯੋਗ ਵਿੱਚ ਡ੍ਰੋਨ ‘ਤੇ ਇੱਕ ਐਕਸਪੀਰੀਅੰਸ ਸਟੂਡੀਓ ਦਾ ਸ਼ੁਭਾਰੰਭ ਕੀਤਾ। ਇਸ ਉਦਘਾਟਨ ਸਮਾਰੋਹ ਵਿੱਚ ਨੀਤੀ ਆਯੋਗ ਦੀ ਚੇਅਰਪਰਸਨ ਸੁਮਨ ਬੇਰੀ ਅਤੇ ਸੀਈਓ ਅਮਿਤਾਭ ਕਾਂਤ ਵੀ ਮੌਜੂਦ ਸਨ।

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ, ‘ਸਾਡੇ ਕੋਲ ਭਾਰਤ ਨੂੰ 2030 ਤੱਕ ਗਲੋਬਲ ਡ੍ਰੋਨ ਕੇਂਦਰ ਬਣਾਉਣ ਦੀ ਸਮਰੱਥਾ ਹੈ। ਇਸ ਟੈਕਨੋਲੋਜੀ ਦਾ ਲਾਭ ਚੁੱਕਣ ਲਈ ਵੱਖ-ਵੱਖ ਉਦਯੋਗਿਕ ਅਤੇ ਰੱਖਿਆ ਸੰਬੰਧਿਤ ਖੇਤਰਾਂ ਵਿੱਚ ਡ੍ਰੋਨ ਦੇ ਉਪਯੋਗ ਨੂੰ ਹੁਲਾਰਾ ਦੇਣਾ ਸਾਡੇ ਲਈ ਲਾਜ਼ਮੀ ਹੈ ਜਿਵੇਂ ਕਿ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ‘ਤੇ ਜ਼ੋਰ ਦਿੱਤਾ ਹੈ। ਅਸੀਂ ਡ੍ਰੋਨ ਸੇਵਾਵਾਂ ਨੂੰ ਅਸਾਨੀ ਨਾਲ ਸੁਲਭ ਬਣਾਉਣ ਦੀ ਦਿਸ਼ਾ ਵਿੱਚ ਸਰਗਰਮ ਰੂਪ ਤੋਂ ਕੰਮ ਕਰ ਰਹੇ ਹਨ। ਭਾਰਤ ਵਿੱਚ ਜਲਦ ਹੀ ਡ੍ਰੋਨ ਇਨੋਵੇਸ਼ਨ ਨੂੰ ਅਪਣਾਉਣ ਵਾਲੇ ਉਦਯੋਗਾਂ ਦੀ ਇੱਕ ਵੱਡੀ ਸੰਖਿਆ ਉਭਰਕੇ ਸਾਹਮਣੇ ਆਵੇਗੀ। ਇਹ ਅੰਤ ਵਿੱਚ ਇੱਕ ਅਜਿਹੀ ਕ੍ਰਾਂਤੀ ਹੋਵੇਗੀ ਜੋ ਹਰੇਕ ਸ਼ਹਿਰੀ ਦੇ ਜੀਵਨ ਤੱਕ ਪਹੁੰਚ ਕੇ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਸਾਕਾਰ ਕਰੇਗੀ।

ਸ਼੍ਰੀ ਸਿੰਧੀਆ ਨੇ ਇਹ ਵੀ ਕਿਹਾ ਕਿ, ‘ਡ੍ਰੋਨ ਉਦਯੋਗ ਦੇ ਹਿਤਧਾਰਕਾਂ ਅਤੇ ਭਾਰਤ ਸਰਕਾਰ ਦੀ ਸਰਗਰਮ ਭਾਗੀਦਾਰੀ ਦੇ ਨਾਲ ਡ੍ਰੋਨ ਉਦਯੋਗ ਤੇਜ਼ੀ ਨਾਲ ਵਿਕਾਸ ਦੇ ਪੱਥ ‘ਤੇ ਚਲ ਰਿਹਾ ਹੈ। ਸਰਕਾਰ ਡ੍ਰੋਨ ਨਿਯਮਾਂ ਨੂੰ ਆਸਾਨ ਬਣਾਕੇ ਅਤੇ ਡ੍ਰੋਨ ਸ਼ਕਤੀ ਅਤੇ ਕਿਸਾਨ ਡ੍ਰੋਨ ਜਿਹੇ ਪ੍ਰੋਗਰਾਮਾਂ ਰਾਹੀਂ ਡ੍ਰੋਨ ਸਾਖਰਤਾ ਦੇ ਜ਼ਰੀਏ ਡ੍ਰੋਨ ਅਪਨਾਉਣ ਦੀ ਇਸ ਤੇਜ਼ ਨਿਰੰਤਰਤਾ ਨੂੰ ਬਣਾਏ ਰੱਖਣ ਵਿੱਚ ਸਮਰੱਥ ਹੋਵੇਗੀ।

ਮੈਂ ਨੀਤੀ ਆਯੋਗ ਦੀ ਮਹੀਨੇ ਭਰ ਚਲਣ ਵਾਲੇ ਇਸ ਤਰ੍ਹਾਂ ਦੇ ਰੋਮਾਂਚਕ ਡ੍ਰੋਨ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ, ਗਿਆਨ-ਸਾਂਝਾ ਕਰਨ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਸੰਭਵ ਕਰਨ ਅਤੇ ਡ੍ਰੋਨ ਈਕੋਸਿਸਟਮ ਵਿੱਚ ਇਸ ਤਰ੍ਹਾਂ ਇਨੋਵੇਸ਼ਨ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਪ੍ਰਸ਼ੰਸਾ ਕਰਨਾ ਚਾਹੁੰਦਾ ਹਾਂ। ਨੀਤੀ ਆਯੋਗ ਵਿੱਚ ਅਤਿਆਧੁਨਿਕ ਐਕਸਪੀਰੀਅੰਸ ਸਟੂਡੀਓ, ਟੈਕਨੋਲੋਜੀ ਉਤਕ੍ਰਿਸ਼ਟਤਾ ਦਾ ਪ੍ਰਤੀਕ ਹੈ ਅਤੇ ਮੈਨੂੰ ਯਕੀਨ ਹੈ ਕਿ ਇਸ ਦੁਨੀਆ ਦੀਆ ਸਮੱਸਿਆਵਾਂ ਨੂੰ ਹਲ ਕਰਨ ਲਈ ਇਹ ਉਤਸੁਕ ਦਿਮਾਗਾਂ ਨੂੰ ਪ੍ਰੇਰਿਤ ਕਰੇਗਾ।’

ਨੀਤੀ ਆਯੋਗ ਦੀ ਵਾਇਸ ਚੇਅਰਪਰਸਨ ਸੁਮਨ ਬੇਰੀ ਨੇ ਕਿਹਾ ਕਿ, ‘ਡ੍ਰੋਨ ਦੀ ਪਹੁੰਚ, ਬਹੁਮੁੱਖੀ ਵਿਲੱਖਣਤਾ ਅਤੇ ਵਿਸ਼ੇਸ਼ ਰੂਪ ਤੋਂ ਭਾਰਤ ਦੇ ਦੂਰ-ਦਰਾਡੇ ਖੇਤਰਾਂ ਵਿੱਚ ਇਸ ਦੇ ਉਪਯੋਗ ਵਿੱਚ ਅਸਾਨੀ ਦੇ ਕਾਰਨ ਰੋਜ਼ਗਾਰ ਅਤੇ ਆਰਥਿਕ ਵਿਕਾਸ ਦੇ ਮਹੱਤਵਪੂਰਨ ਨਿਰਮਾਤਾ ਦੇ ਰੂਪ ਵਿੱਚ ਇਸ ਦੇ ਉਭਰਣ ਦੀ ਉਮੀਦ ਹੈ। ਅੱਜ ਲਾਂਚ ਕੀਤਾ ਗਿਆ ਨੀਤੀ ਐਕਸਪੀਰੀਅੰਸ ਸਟੂਡੀਓ ਜਨਤਕ ਅਤੇ ਨਿਜੀ ਹਿਤਧਾਰਕਾਂ ਲਈ ਡ੍ਰੋਨ ਟੈਕਨੋਲੋਜੀ ਦੇ ਵੱਖ-ਵੱਖ ਪ੍ਰਯੋਗਾਂ ਨੂੰ ਹੁਲਾਰਾ ਦੇਣ ਵਿੱਚ ਮਦਦ ਕਰੇਗਾ। ਇਸ ਦੇ ਨਾਲ ਹੀ ਇਹ ਹਿਤਧਾਰਕਾਂ ਨੂੰ ਆਪਣੇ ਸੰਗਠਨਾਂ ਦੇ ਅੰਦਰ ਡ੍ਰੋਨ ਤਕਨੀਕ ਨੂੰ ਅਪਣਾਉਣ ਵਿੱਚ ਮਦਦ ਕਰੇਗਾ ਅਤੇ ਇਸ ਤਰ੍ਹਾਂ ਭਾਰਤ ਵਿੱਚ ਇੱਕ ਮਜ਼ਬੂਤ ਡ੍ਰੋਨ ਉਦਯੋਗ ਦੇ ਨਿਰਮਾਣ ਵਿੱਚ ਸਹਾਇਤਾ ਕਰੇਗਾ।’

ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ ਕਿ, ‘ਐਕਸਪੀਰੀਅੰਸ ਸਟੂਡੀਓ ਦੇ ਰਾਹੀਂ, ਸਟਾਰਟ-ਅਪ ਅਤੇ ਉਦੱਮ ਆਪਣੇ ਇਨੋਵੇਸ਼ਨਾਂ ਅਤੇ ਅਗਲੀ ਪੀੜੀ ਦੇ ਟੈਕਨੋਲੋਜੀ-ਸਮਰੱਥ ਸਮਾਧਾਨਾਂ ਦਾ ਪ੍ਰਦਰਸ਼ਨ ਕਰਨ ਵਿੱਚ ਸਮਰੱਥ ਹੋਵੇਗਾ। ਇਹ ਵੱਖ-ਵੱਖ ਸਰਕਾਰੀ ਵਿਭਾਗਾਂ  ਨੂੰ ਇਨ੍ਹਾਂ ਤਕਨੀਕਾਂ ਦਾ ਪ੍ਰਤੱਖ ਐਕਸਪੀਰੀਅੰਸ ਕਰਨ ਅਤੇ ਇਹ ਸੋਚਣ ਦੀ ਅਨੁਮਤੀ ਦੇਵੇਗਾ ਕਿ ਜਨਤਕ ਸੇਵਾਵਾਂ ਵਿੱਚ  ਜ਼ਮੀਨੀ ਪੱਧਰ ‘ਤੇ ਇਨ੍ਹਾਂ ਦਾ ਉਪਯੋਗ ਕਿਵੇਂ ਕੀਤਾ ਜਾ ਸਕਦਾ ਹੈ।

ਇਸ ਦੇ ਇਲਾਵਾ, ਐਕਸਪੀਰੀਅੰਸ ਸਟੂਡੀਓ ਮਾਨਤਾ ਦੇ ਪ੍ਰਮਾਣਾਂ (ਪ੍ਰੂਫ-ਆਵ੍-ਕਾਨਸੈਪਟਸ) ਅਤੇ ਪਾਈਲਟਾਂ ਲਈ ਇੱਕ ਸਹਾਰੇ ਦੇ ਰੂਪ ਵਿੱਚ ਵੀ ਕੰਮ ਕਰੇਗਾ, ਜਿਸ ਦਾ ਉਦੇਸ਼ ਉਨ੍ਹਾਂ ਮੁੱਦਿਆਂ ਨੂੰ  ਹਲ ਕਰਨਾ ਹੈ ਜੋ ਸੇਵਾਵਾਂ ਪ੍ਰਦਾਨ ਕਰਨ ਵਿੱਚ ਰੁਕਾਵਟ ਬਣੇ ਰਹਿੰਦੇ ਹਨ। ਐਕਸਪੀਰੀਅੰਸ ਸਟੂਡੀਓ ਦੇ ਰਾਹੀਂ ਛੋਟੇ ਕੇਂਦ੍ਰਿਤ ਸਮੂਹ ਬਣਾਏ ਜਾਣਗੇ, ਜੋ ਅੰਤ ਵਿੱਚ  ਇਨ੍ਹਾਂ ਸਮਾਧਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਮਦਦ ਕਰਨਗੇ, ਜਦੋ ਉਹ ਤਿਆਰ ਹੋ ਜਾਣਗੇ। 

ਕੇਂਦਰੀ ਮੰਤਰੀ ਨੇ ਨਿਮਨਲਿਖਤ ਚੁਣੌਤੀਆਂ ਦੇ ਸ਼ੁਭਾਰੰਭ ਦੀ ਵੀ ਘੋਸ਼ਣਾ ਕੀਤੀ, ਜਿਨ੍ਹਾਂ ਨੂੰ ਨੀਤੀ ਆਯੋਗ ਸ਼ਹਿਰੀ ਹਵਾਬਾਜ਼ੀ ਮੰਤਰਾਲੇ (ਐੱਮਓਸੀਏ) ਦੇ ਸਹਿਯੋਗ ਨਾਲ ਆਯੋਜਿਤ ਕਰੇਗਾ:

  • ਸਮਾਜਿਕ ਪ੍ਰਭਾਵ ਪ੍ਰਤੀਯੋਗਿਤਾ ਲਈ ਡ੍ਰੋਨ, ਸਟਾਰਟ-ਅਪ ਸਮੁਦਾਏ ਲਈ ਵੱਖ-ਵੱਖ ਯੂਜ਼ ਕੇਸਾਂ ਵਿੱਚ ਮਹੱਤਵਪੂਰਨ ਸਮੱਸਿਆਵਾਂ ਨੂੰ ਹਲ ਕਰਨ ਲਈ ਆਪਣੀ ਸਮਰੱਥਾ ਦਾ ਪ੍ਰਦਰਸ਼ਨ।

  • ਰੋਬੋਟਿਕਸ ਵਰਕਸ਼ਾਪ ਅਤੇ ਪ੍ਰਤੀਯੋਗਿਤਾ, ਅਟਲ ਟਿੰਕਰਿੰਗ ਲੈਬ ਦੇ ਵਿਦਿਆਰਥੀਆਂ ਵਿੱਚ ਇਨੋਵੇਸ਼ਨ ਅਤੇ ਸਮੱਸਿਆ-ਸਮਾਧਾਨ ਦੀ ਭਾਵਨਾ ਨੂੰ ਹੁਲਾਰਾ ਦੇਣਾ।

ਕੇਂਦਰੀ ਮੰਤਰੀ ਸ਼੍ਰੀ ਸਿੰਧੀਆ ਨੇ ਭਰੋਸਾ ਦਿਵਾਇਆ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਇਨ੍ਹਾਂ ਮੁਕਾਬਲਿਆਂ ਦੇ ਨਾਲ-ਨਾਲ ਈਕੋਸਿਸਟਮ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਨ ਲਈ ਇਸ ਮਹੀਨੇ ਦੇ ਦੌਰਾਨ ਅਨੇਕ ਪ੍ਰੋਗਰਾਮਾਂ ਦੇ ਆਯੋਜਨ ਲਈ ਜ਼ਰੂਰੀ ਸਾਰੀ ਸਹਾਇਤਾ ਪ੍ਰਦਾਨ ਕਰੇਗਾ।

ਐਕਸਪੀਰੀਅੰਸ ਸਟੂਡੀਓ ਦੇ ਸ਼ੁਭਾਰੰਭ ਦੇ ਬਾਅਦ ਉਦਯੋਗ ਦੇ ਪ੍ਰਮੁੱਖ ਹਿਤਧਾਰਕਾਂ ਦੇ ਨਾਲ ਗੱਲਬਾਤ ਵੀ ਹੋਈ।

ਸੰਵਾਦ ਸੈਸ਼ਨ ਦੇ ਦੌਰਾਨ ਡ੍ਰੋਨ ਖੇਤਰ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਕਈ ਸਿਫਾਰਿਸ਼ਾਂ ਕੀਤੀਆਂ ਗਈਆਂ। ਇਸ ਵਿੱਚ ਜਿਨ੍ਹਾਂ ਖੇਤਰਾਂ ‘ਤੇ ਚਰਚਾ ਕੀਤੀ ਗਈ ਉਨ੍ਹਾਂ ਵਿੱਚ ਨਿਰਮਾਣ ਅਤੇ ਸੇਵਾ ਦੇ ਰੂਪ ਵਿੱਚ ਡ੍ਰੋਨ ਨੂੰ ਹੁਲਾਰਾ ਦੇਣਾ, ਇਨੋਵੇਸ਼ਨ ਨੂੰ ਪ੍ਰੋਤਸਾਹਨ ਪ੍ਰਦਾਨ ਕਰਨਾ, ਇਸ ਨੂੰ ਅਪਨਾਉਣ ਵਾਲੇ ਦੇ ਰੂਪ ਵਿੱਚ ਸਰਕਾਰ ਅਤੇ ਇਸ ਖੇਤਰ ਲਈ ਅਗਲੇ ਵੱਡੇ ਕਦਮ ਸ਼ਾਮਲ ਹਨ।

ਸਤੰਬਰ 2021 ਵਿੱਚ, ਨੀਤੀ ਆਯੋਗ ਨੇ ਐਮਾਜ਼ਾਨ ਵੈੱਬ ਸੇਵਾਵਾਂ (ਏਡਬਲਿਊਐੱਸ) ਅਤੇ ਇੰਟੇਲ ਦੇ ਸਹਿਯੋਗ ਨਾਲ, ਆਰਟੀਫਿਸ਼ਿਅਲ ਇੰਟੇਲੀਜੈਂਸ (ਏਆਈ), ਮਸ਼ੀਨ ਲਰਨਿੰਗ (ਐੱਮਐੱਲ), ਇੰਟਰਨੈੱਟ ਆਵ੍ ਥਿੰਗਸ (ਆਈਓਟੀ),  ਔਗਮੈਂਟਿਡ ਰਿਐਲਿਟੀ ਅਤੇ ਵਰਚੁਅਲ ਰਿਐਲਿਟੀ (ਏਆਰ/ਵੀਆਰ), ਬਲਾਕਚੈਨ, ਰੋਬੋਟਿਕਸ ਆਦਿ ਅਜਿਹੀ ਮੋਹਰੀ ਤਕਨੀਕਾਂ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਵਿੱਚ ਮਦਦ ਕਰਨ ਲਈ ਕਲਾਉਡ ਇਨੋਵੇਸ਼ਨ ਕੇਂਦਰ ਦੀ ਸਥਾਪਨਾ ਕੀਤੀ। ਇਸ ਤਰ੍ਹਾਂ ਦਾ ਸਟੂਡੀਓ ਜਨਤਕ ਖੇਤਰ ਵਿੱਚ ਉਪਯੋਗ ਦੇ ਮਾਮਲਿਆਂ ਵਿੱਚ ਮੋਹਰੀ ਟੈਕਨੋਲੋਜੀ ਦੇ ਪ੍ਰਯੋਗ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਕਰੇਗਾ।

ਇਸ ਪਹਿਲ ਦਾ ਪ੍ਰਭਾਵੀ ਢੰਗ ਨਾਲ ਲਾਭ ਉਠਾਉਣ ਲਈ ਨੀਤੀ ਆਯੋਗ ਨੇ ਇੱਕ ‘ਮਾਸਿਕ ਇਨੋਵੇਸ਼ਨ ਕ੍ਰੋਨਿਕਲ’ ਪ੍ਰੋਗਰਾਮ ਤਿਆਰ ਕੀਤਾ ਹੈ ਜੋ ਇਨੋਵੇਸ਼ਨ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਵਿਸ਼ੇਸ਼ ਥੀਮੈਟਿਕ ਖੇਤਰ ‘ਤੇ ਧਿਆਨ ਕ੍ਰੇਂਦ੍ਰਿਤ ਕਰੇਗਾ, ਜਿਸ ਵਿੱਚ ਟੈਕਨੋਲੋਜੀ ਦੀ ਅਗਵਾਈ ਦੀ ਸਮਰੱਥਾ ਅਤੇ ਵੱਡੇ ਸਮਾਜਿਕ ਪ੍ਰਭਾਵ ਲਈ ਸਰਕਾਰ-ਉਦਯੋਗ ਸਹਿਯੋਗ ਦੀ ਜ਼ਰੂਰਤ ਹੋਵੇਗੀ। 

ਇਸ ਪ੍ਰੋਗਰਾਮ ਦੇ ਪ੍ਰਮੁੱਖ ਸਿਧਾਂਤ ਉਦਯੋਗ ਅਤੇ ਨਵੀਨਤਾਕਾਰੀ (ਉੱਦਮਾਂ ਅਤੇ ਸਟਾਰਟਅਪਸ), ਸਿੱਖਿਆ ਅਤੇ ਖੋਜ, ਸਰਕਾਰ ਅਤੇ ਸੰਬੰਧ ਸੰਸਥਾਨਾਂ, ਅਟਲ ਇਨੋਵੇਸ਼ਨ ਮਿਸ਼ਨ ਨੈੱਟਵਰਕ (ਵਿਸ਼ੇਸ਼ ਰੂਪ ਤੋਂ ਅਟਲ ਟਿੰਕਰਿੰਗ ਲੈਬਸ), ਰਾਜ ਅਤੇ ਉਪ-ਰਾਜ ਇਨੋਵੇਸ਼ਨ ਕਾਉਂਸਿਲ/ਇਕਾਈਆਂ, ਨੀਤੀ ਆਯੋਗ ਨਾਲ ਜੁੜੇ ਬਾਹਰੀ ਭਾਗੀਦਾਰ, ਗੈਰ-ਲਾਭਕਾਰੀ, ਦਾਨਦਾਤਾ ਅਤੇ ਬਹੁ-ਪੱਖੀ ਏਜੰਸੀਆਂ, ਅਤੇ ਉਦਯੋਗ ਏਜੰਸੀਆਂ, ਸੰਸਥਾ ਅਤੇ ਵਿੱਤ ਪੋਸ਼ਣ ਸੰਗਠਨ ਜਿਹੇ ਈਕੋਸਿਸਟਮ ਭਾਗੀਦਾਰਾਂ ਲਈ ਸੰਚਾਰ, ਸਹਿਯੋਗ ਅਤੇ ਮੁਕਬਾਲਾ ਹਨ।

 ਮਈ ਦੇ ਮਹੀਨੇ ਲਈ ਥੀਮੈਟਿਕ ਖੇਤਰ ਦੇ ਰੂਪ ਵਿੱਚ ਡ੍ਰੋਨ ਨੂੰ ਚੁਣਿਆ ਗਿਆ ਹੈ, ਜਿਸ ਦਾ ਆਯੋਜਨ ਨੀਤੀ ਆਯੋਗ ਦੁਆਰਾ ਵਿਸ਼ਵ ਆਰਥਿਕ ਮੰਚ (ਡਬਲਿਊਈਐੱਫ) ਅਤੇ ਡ੍ਰੋਨ ਫੇਡਰੇਸ਼ਨ ਆਵ੍ ਇੰਡੀਆ (ਡੀਐੱਫਆਈ) ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਮਹੀਨੇ ਦੇ ਦੌਰਾਨ, ਪ੍ਰਾਸੰਗਿੰਕ ਪ੍ਰੋਗਰਾਮ ਅਤੇ ਲਘੂ ਵੀਡੀਓ, ਪੈਨਲ ਚਰਚਾ ਆਦਿ ਜਿਹੇ ਸਮੱਗਰੀ ਨੂੰ https://cic.niti.gov.in. ਤੇ ਉਪਲਬਧ ਕਰਵਾਇਆ ਜਾਵੇਗਾ।

ਪ੍ਰੋਗਰਾਮ ਦੇ ਆਯੋਜਨ ਦੇ ਦੌਰਾਨ, ‘ਜਨਤਕ ਪ੍ਰਭਾਵ ਲਈ ਡ੍ਰੋਨ’ ਦੇ ਉਪਯੋਗ ਮਾਮਲਿਆਂ ਦੀ ਪਹਿਚਾਣ ਕਰਨ ਲਈ ਇੱਕ ਸਟਾਰਟ-ਅਪ ਪ੍ਰਤੀਯੋਗਿਤਾ ਸ਼ੁਰੂ ਕੀਤੀ ਗਈ। ਪ੍ਰਤੀਯੋਗਿਤਾ ਦੇ ਤਹਿਤ, ਕੁਦਰਤੀ ਸੁਰੱਖਿਆ, ਸਮਾਜਿਕ ਸੁਰੱਖਿਆ, ਦੂਰ ਸਥਾਨਾਂ ਤੱਕ ਪਹੁੰਚ, ਗ੍ਰਾਮੀਣ ਇਲਾਕਿਆਂ ਤੱਕ ਪਹੁੰਚ, ਆਪਦਾ ਪ੍ਰਤੀਕ੍ਰਿਰਿਆ ਆਦਿ ਦੇ ਖੇਤਰਾਂ ਵਿੱਚ ਉਪਯੋਗ ਦੇ ਮਾਮਲਿਆਂ ‘ਤੇ ਭਾਰਤ ਸਟਾਰਟ-ਅਪ ਦੁਆਰਾ ਕੀਤੇ ਗਏ ਪ੍ਰੋਜੈਕਟਾਂ ਦੇ ਕੇਸ ਸਟੂਡੀਓ ਨੂੰ ਸੱਦਾ ਦਿੱਤਾ ਹੈ।

ਇਸ ਦੇ ਨਾਲ ਹੀ ਅਟਲ ਟਿੰਕਰਿੰਗ ਲੈਬ ਦੇ ਵਿਦਿਆਰਥੀਆਂ ਲਈ ਇੱਕ ਪ੍ਰਤੀਯੋਗਿਤਾ ਦੀ ਘੋਸ਼ਣਾ ਕੀਤੀ ਗਈ ਜਿਸ ਵਿੱਚ ਕਲਾਸ 6 ਤੋਂ 10 ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ। ਇਸ ਪ੍ਰਤੀਯੋਗਿਤਾ ਦਾ ਆਯੋਜਨ ਨੀਤੀ ਆਯੋਗ ਦੁਆਰਾ ਅਟਲ ਇਨੋਵੇਸ਼ਨ ਮਿਸ਼ਨ ਅਤੇ ਰਾਫੇ ਐਸਫਿਬਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

ਉਪਰੋਕਤ ਪਹਿਲਾਂ ਬਾਰੇ ਹੋਰ ਅਧਿਕ ਵੇਰਵੇ https://cic.niti.gov.in. ‘ਤੇ ਉਪਲਬਧ ਹੈ।

https://static.pib.gov.in/WriteReadData/userfiles/image/image001ZBUS.jpg

https://static.pib.gov.in/WriteReadData/userfiles/image/image0024XGV.jpg

************

 

ਡੀਐੱਸ/ਐੱਲਪੀ(Release ID: 1824403) Visitor Counter : 146