ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸ਼੍ਰੀ ਨਾਰਾਇਣ ਰਾਣੇ 11 ਮਈ, 2022 ਨੂੰ ਨਵੀਂ ਦਿੱਲੀ ਵਿੱਚ ਪਹਿਲੇ ਖਾਦੀ ਉਤਕ੍ਰਿਸ਼ਟਤਾ ਕੇਂਦਰ (ਸੀਓਈਕੇ) ਦਾ ਉਦਘਾਟਨ ਕਰਨਗੇ
Posted On:
10 MAY 2022 12:54PM by PIB Chandigarh
“ਖਾਦੀ ਭਾਵਨਾ ਦਾ ਅਰਥ ਧਰਤੀ ’ਤੇ ਹਰੇਕ ਮਾਨਵ ਦੇ ਪ੍ਰਤੀ ਸਾਥੀ ਦਾ ਅਨੁਭਵ ਹੋਣਾ ਹੈ”-ਮਹਾਤਮਾ ਗਾਂਧੀ।
ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਹੱਥ ਨਾਲ ਕੱਤੇ ਤੇ ਹੱਥ ਨਾਲ ਬੁਣੇ ਖਾਦੀ ਦੇ ਧਾਗਿਆਂ ਨੇ ਹਜ਼ਾਰਾਂ ਲੋਕਾਂ ਨੂੰ ਇਕਜੁੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਲੋਕਾਂ ਦੇ ਸਮੂਹਾਂ ਨੇ ਖਾਦੀ ਤਿਆਰ ਕੀਤੀ ਅਤੇ ਲੋਕਾਂ ਨੇ ਉਸੇ ਅਰਾਮਦਾਇਕ ਖਾਦੀ ਨੂੰ ਪਹਿਨਿਆ। ਅਜੇ ਕਈ ਸਮੂਹਾਂ ਨੂੰ ਸੰਸਥਾਗਤ ਰੂਪ ਦੇ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਖਾਦੀ ਗ੍ਰਾਮੀਣ ਅਤੇ ਉਦਯੋਗ ਆਯੋਗ ਨੇ 1957 ਦੇ ਬਾਅਦ ਤੋਂ ਪ੍ਰਮਾਣਿਤ ਕੀਤਾ ਹੈ। ਇਹ ਖਾਦੀ ਸੰਸਥਾਨ ਖਾਦੀ ਦੀ ਵਿਰਾਸਤ ਦੇ ਰਖਵਾਲੇ ਹਨ।
ਖਾਦੀ ਨੂੰ ਨਿੱਤ ਨਵੇਂ ਸਥਾਨ ਤੱਕ ਲੈ ਜਾਣ ਦੀ ਇੱਛਾ ਦੇ ਨਾਲ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਨੇ ਖਾਦੀ ਗ੍ਰਾਮੀਣ ਅਤੇ ਉਦਯੋਗ ਆਯੋਗ ਦੇ ਲਈ ਪ੍ਰਯੋਗ, ਇਨੋਵੇਸ਼ਨ ਅਤੇ ਡਿਜ਼ਾਇਨ ਕੇਂਦਰ ਬਣਾਉਣ ਦੀ ਪਰਿਕਲਪਨਾ ਕੀਤੀ, ਤਾਕਿ ਖਾਦੀ ਸੰਸਥਾਵਾਂ ਨੂੰ ਸ਼ਕਤੀ ਸੰਪੰਨ ਬਣਾਇਆ ਜਾ ਸਕੇ। ਉਕਤ ਕੇਂਦਰ ਖਾਦੀ ਪੋਸ਼ਾਕਾਂ ਦਾ ਡਿਜ਼ਾਇਨ ਤਿਆਰ ਕਰਨ ਅਤੇ ਘਰੇਲੂ ਅਤੇ ਫੈਸ਼ਨ ਦੀਆਂ ਸਹਾਇਕ ਸਮੱਗਰੀਆਂ ਬਣਾਉਣ ਦਾ ਕੰਮ ਕਰਦਾ ਹੈ, ਜਿਨ੍ਹਾਂ ਨਾਲ ਸਭ ਉਮਰ ਵਰਗ ਦੇ ਲੋਕ ਆਕਰਸ਼ਿਤ ਹੁੰਦੇ ਹਨ। ਖਾਦੀ ਉਤਕ੍ਰਿਸ਼ਟਤਾ ਕੇਂਦਰ ਖਾਦੀ ਨੂੰ ਯੂਨੀਵਰਸਲ, ਕਲਾਸਿਕ ਅਤੇ ਮੂਲ ਅਧਾਰਿਤ ਬ੍ਰਾਂਡ ਬਣਾਉਣ ਦੇ ਲਈ ਸੰਕਲਪਿਤ ਹੈ।
ਐੱਮਐੱਸਐੱਮਈ ਮੰਤਰੀ ਸ਼੍ਰੀ ਨਾਰਾਇਣ ਰਾਣੇ 11 ਮਈ, 2022 ਨੂੰ ਨਵੀਂ ਦਿੱਲੀ ਵਿੱਚ ਪਹਿਲੇ ਖਾਦੀ ਉਤਕ੍ਰਿਸ਼ਟਤਾ ਕੇਂਦਰ ਦਾ ਉਦਘਾਟਨ ਕਰਨਗੇ। ਇਸ ਪ੍ਰੋਗਰਾਮ ਵਿੱਚ ਐੱਮਐੱਸਐੱਮਈ ਰਾਜ ਮੰਤਰੀ ਸ਼੍ਰੀ ਭਾਨੁ ਪ੍ਰਤਾਪ ਸਿੰਘ ਵਰਮਾ, ਕੱਪੜਾ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਵਿਕ੍ਰਮ ਜਰਦੋਸ਼, ਕੱਪੜਾ ਸਕੱਤਰ ਸ਼੍ਰੀ ਯੂਪੀ ਸਿੰਘ ਅਤੇ ਐੱਮਐੱਸਐੱਮਈ ਸਕੱਤਰ ਸ਼੍ਰੀ ਬੀਬੀ ਸਵੈਨ ਉਪਸਥਿਤ ਰਹਿਣਗੇ।
ਖਾਦੀ ਉਤਕ੍ਰਿਸ਼ਟਤਾ ਕੇਂਦਰ ਦਿੱਲੀ ਵਿੱਚ ਰਾਸ਼ਟਰੀ ਫੈਸ਼ਨ ਟੈਕਨੋਲੋਜੀ ਸੰਸਥਾਨ ਵਿੱਚ ਸਥਾਪਿਤ ਕੀਤਾ ਗਿਆ ਹੈ, ਅਤੇ ਉਸ ਦੀਆਂ ਉਪ-ਸ਼ਾਖਾਵਾਂ ਬੰਗਲੁਰੂ, ਗਾਂਧੀਨਗਰ, ਕੋਲਕਾਤਾ ਅਤੇ ਸ਼ਿਲਾਂਗ ਵਿੱਚ ਹਨ। ਇਸ ਦਾ ਉਦੇਸ਼ ਵਸਤਰਾਂ ਦਾ ਡਿਜ਼ਾਇਨ ਤਿਆਰ ਕਰਨਾ, ਘਰਾਂ ਦੇ ਲਈ ਪਰਦਾ ਆਦਿ ਬਣਾਉਣਾ ਅਤੇ ਸਭ ਉਮਰ ਵਰਗ ਦੇ ਲੋਕਾਂ ਦੇ ਲਈ ਸਹਾਇਕ ਸਮੱਗਰੀਆਂ ਨੂੰ ਵਿਕਸਿਤ ਕਰਨਾ ਹੈ। ਨਾਲ ਹੀ ਗੁਣਵੱਤਾ, ਡਿਜ਼ਾਇਨ ਅਤੇ ਵਪਾਰ ਦੇ ਮੱਦੇਨਜ਼ਰ ਆਲਮੀ ਮਾਨਕਾਂ ਦੇ ਤਹਿਤ ਸਭ ਪ੍ਰਕਿਰਿਆਵਾਂ ਦਾ ਪਾਲਨ ਕਰਨਾ ਵੀ ਇਸ ਦਾ ਉਦੇਸ਼ ਹੈ।
ਖਾਦੀ ਉਤਕ੍ਰਿਸ਼ਟਤਾ ਕੇਂਦਰ ਖਾਦੀ ਦੇ ਲਈ ਗਿਆਨ ਪੋਰਟਲ ਵਿਕਸਤ ਕਰਨ ਦੀ ਪ੍ਰਕਿਰਿਆ ਵਿੱਚ ਹੈ, ਤਾਕਿ ਸਭ ਖਾਦੀ ਸੰਸਥਾਵਾਂ ਨੂੰ ਡਿਜ਼ਾਇਨ ਤਿਆਰ ਕਰਨ ਦੇ ਲਈ ਮਾਰਗਦਰਸ਼ਨ ਕੀਤਾ ਜਾ ਸਕੇ। ਗਿਆਨ ਪੋਟਰਲ ਵਿੱਚ ਡਿਜ਼ਾਇਨ ਦਾ ਮਾਰਗਦਰਸ਼ਨ ਕੀਤਾ ਜਾਵੇਗਾ, ਜਿਸ ਵਿੱਚ ਰੰਗ, ਰੂਪ-ਰੇਖਾ, ਬੁਣਾਈ, ਪਰਤ, ਪ੍ਰਿੰਟ, ਅਕਾਰ, ਤਾਣਾ-ਬਾਣਾ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ।
***********
ਐੱਮਜੇਪੀਐੱਸ
(Release ID: 1824270)
Visitor Counter : 133