ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਸੜਕ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ ’ਤੇ ਸਮੂਹਿਕ ਰੂਪ ਨਾਲ ਧਿਆਨ ਦੇਣ ਦੇ ਲਈ ਹਿਤਧਾਰਕਾਂ ਨੂੰ ਸੰਵੇਦਨਸ਼ੀਲ ਬਣਾਉਣ ’ਤੇ ਜ਼ੋਰ ਦਿੱਤਾ
प्रविष्टि तिथि:
10 MAY 2022 1:11PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਸੜਕ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ ’ਤੇ ਸਮੂਹਿਕ ਰੂਪ ਨਾਲ ਧਿਆਨ ਦੇਣ ਦੇ ਲਈ ਹਿਤਧਾਰਕਾਂ ਨੂੰ ਸੰਵੇਦਨਸ਼ੀਲ ਬਣਾਉਣ ’ਤੇ ਜ਼ੋਰ ਦਿੱਤਾ ਹੈ। ਸੇਵ ਲਾਈਫ ਫਾਊਂਡੇਸ਼ਨ (ਐੱਸਐੱਲਐੱਫ) ਦੇ ਸਹਿਯੋਗ ਨਾਲ ਐੱਨਐੱਚਏਆਈ/ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਸੋਮਵਾਰ ਨੂੰ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੜਕ ਸੁਰੱਖਿਆ ਇੱਕ ਬਹੁਤ ਹੀ ਗੰਭੀਰ ਮੁੱਦਾ ਹੈ ਅਤੇ ਸੜਕ ਦੁਰਘਟਾਨਾਵਾਂ ਨੂੰ ਲੈ ਕੇ ਜ਼ੀਰੋ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸੜਕ ਸੁਰੱਖਿਆ ਨੂੰ ਸਰਬਉੱਚ ਪ੍ਰਾਥਮਿਕਤਾ ਪ੍ਰਦਾਨ ਕੀਤੀ ਹੈ ਅਤੇ 2024 ਤੱਕ ਸੜਕ ਦੁਰਘਟਨਾਵਾਂ ਦੀ ਸੰਖਿਆ ਵਿੱਚ 50 ਪ੍ਰਤੀਸ਼ਤ ਤਕ ਦੀ ਕਮੀ ਲਿਆਉਣ ਦਾ ਲਕਸ਼ ਨਿਰਧਾਰਿਤ ਕੀਤਾ ਹੈ।

ਸ਼੍ਰੀ ਗਡਕਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਜਿਨ੍ਹਾਂ ਜਲਦੀ ਸੰਭਵ ਹੋਵੇ, ਸੇਵ ਲਾਈਫ ਫਾਊਂਡੇਸ਼ਨ ਦੁਆਰਾ ਪ੍ਰਸਤੁਤ ਵਿਭਿੰਨ ਕਾਰਜਨੀਤੀਆਂ ਅਤੇ ਸਮਾਧਾਨਾਂ ’ਤੇ ਵਿਚਾਰ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ।

ਸ਼੍ਰੀ ਗਡਕਰੀ ਨੇ ਕਿਹਾ ਕਿ ਦੁਰਘਟਨਾ ਸੰਭਾਵਿਤ ਸਥਾਨਾਂ (ਬਲੈਕ ਸਪੌਟਸ) ’ਤੇ ਤਤਕਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕਾਰਵਾਈ ਕਰਨ ਦੇ ਸਮੇਂ ਤਿੰਨ ਚੀਜ਼ਾਂ ਤੱਤਕਾਲੀ ਉਪਾਵਾਂ, ਮੱਧ ਕਾਲੀ ਕਾਰਵਾਈ ਅਤੇ ਦੀਰਘ ਅਵਧੀ ਕਦਮਾਂ ’ਤੇ ਵਿਚਾਰਾਂ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਭ ਆਰਓ (ਖੇਤਰੀ ਅਧਿਕਾਰੀਆਂ) ਅਤੇ (ਪ੍ਰੋਜੈਕਟ ਡਾਇਰੈਕਟਰ) ਦੇ ਜ਼ੀਰੋ ਦੁਰਘਟਨਾਵਾਂ ਨੂੰ ਲੈ ਕੇ ਸੰਕਲਪ ਲੈਣਾ ਚਾਹੀਦਾ ਹੈ।
***********
ਐੱਮਜੀਪੀਐੱਸ
(रिलीज़ आईडी: 1824268)
आगंतुक पटल : 168