ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਦੁਆਰਾ ‘ਫਿਟ ਇੰਡੀਆ ਮੂਵਮੈਂਟ’ ਦੀ ਸ਼ੁਰੂਆਤ ਕਰਨ ਨਾਲ ਇਹ ਸਪਸ਼ਟ ਸੰਦੇਸ਼ ਮਿਲਿਆ ਕਿ ਸਾਨੂੰ ਸੰਤੁਲਿਤ ਆਹਾਰ ਲੈਣਾ ਚਾਹੀਦਾ ਹੈ, ਫਿਟ ਰਹਿਣਾ ਚਾਹੀਦਾ ਹੈ: ਓਲੰਪੀਅਨ ਆਰਿਫ ਖਾਨ, ਕਸ਼ਮੀਰ ਵਿੱਚ ‘ਮੀਟ ਦ ਚੈਂਪੀਅਨਸ’ ਦੌਰਾਨ ਇਹ ਸੱਦਾ ਦਿੱਤਾ

Posted On: 06 MAY 2022 5:11PM by PIB Chandigarh

ਅਤਿਅੰਤ ਮਨੋਰਮ ਕਸ਼ਮੀਰ ਘਾਟੀ ਦੇ ਪੁੱਤਰ ਤੇ ਦੇਸ਼ ਦੇ ਸਟਾਰ ਵਿੰਟਰ ਓਲੰਪੀਅਨ ਆਰਿਫ ਮੋਹਮੰਦ ਖਾਨ ਨੇ ਵਿਦਿਆਰਥੀਆਂ ਦੁਆਰਾ ਵੱਡੇ ਉਤਸਾਹ ਦੇ ਨਾਲ ਸੁਆਗਤ ਕੀਤੇ ਜਾਣ ਦਰਮਿਆਨ ਸ਼ੁਕਰਵਾਰ ਨੂੰ ਸ੍ਰੀਨਗਰ, ਜੰਮੂ-ਕਸ਼ਮੀਰ ਵਿੱਚ ਗਵਰਨਮੈਂਟ ਐੱਸਪੀ ਮਾਡਲ ਹਾਇਰ ਸੈਕੰਡਰੀ ਸਕੂਲ ਵਿੱਚ ‘ਮੀਟ ਦ ਚੈਂਪੀਅਨਸ’ ਨਾਮਕ ਅਨੂਠੇ ਅਭਿਯਾਨ ਦੀ ਸ਼ੁਰੂਆਤ ਕੀਤੀ।

 

https://ci5.googleusercontent.com/proxy/vVMzTFbKQ0RgueO4opM_tSw1uo_NpxfJejNWyusVcTV3Up9CMrMT8bFhuMJJsKjj3VNvjShDz8rM6P58J_WOQCSSZnyZhc_npWY_pyO4p6BOXhLqjr5UPxqWHA=s0-d-e1-ft#https://static.pib.gov.in/WriteReadData/userfiles/image/image0017D8K.jpg

https://ci4.googleusercontent.com/proxy/AbqJzYnup-KRDdEP3cJ2GnpGeiNrkLZYJZiQuM2JI4UvnDpg4jtzK2d4X3DkyCRn13Tr0w0nCHsPwiaqnG2bacdjIviBmvWyhx-hrizj6xD5UwZHPa-eKG39ug=s0-d-e1-ft#https://static.pib.gov.in/WriteReadData/userfiles/image/image002SF2K.jpg

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਇਸ ਅਨੂਠੀ ਪਹਿਲ, ਜਿਸ ਨੇ ਅੱਜ ਆਪਣਾ 17ਵਾਂ ਸੰਸਕਰਣ ਪੂਰਾ ਕਰ ਲਿਆ ਹੈ, ਬਾਰੇ ਇਸ ਮਨੋਰਮ ਘਾਟੀ ਦੇ ਸਭ ਤੋਂ ਪੁਰਾਣੇ ਸਕੂਲ ਦੇ ਲਗਭਗ 200 ਵਿਦਿਆਰਥੀਆਂ ਦੇ ਨਾਲ ਗੱਲ ਕਰਦੇ ਹੋਏ ਭਾਰਤ ਦੇ ਇਸ ਜਾਣੇ-ਮਾਣੇ ਅਲਪਾਈਨ ਸਕੀਅਰ ਨੇ ਕਿਹਾ, ‘ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਫਿਟ ਇੰਡੀਆ ਅਭਿਯਾਨ ਦੀ ਸ਼ੁਰੂਆਤ ਕਰਨ ਦੇ ਨਾਲ ਹੀ ਹਰੇਕ ਭਾਰਤੀ ਨੂੰ ਇਹ ਸਪਸ਼ਟ ਸੰਦੇਸ਼ ਦੇ ਦਿੱਤਾ ਗਿਆ ਸੀ ਕਿ ਉਹ ਚਾਹੁੰਦੇ ਹਨ ਕਿ ਸਾਡੇ ਵਿੱਚੋਂ ਹਰਕੇ ਵਿਅਕਤੀ ਨਿਯਮਿਤ ਤੌਰ ‘ਤੇ ਉਚਿਤ ਆਹਾਰ ਲਵੇ ਅਤੇ ਫਿਟਨੈੱਸ ਨੂੰ ਆਪਣੇ ਦੈਨਿਕ ਜੀਵਨ ਦਾ ਹਿੱਸਾ ਬਣਾ ਦੇਵੇ।’

ਸੰਤੁਲਿਤ ਆਹਾਰ ਲੈਣ ‘ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਆਰਿਫ ਨੇ ਕਿਹਾ, ‘ਸੰਤੁਲਿਤ ਆਹਾਰ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਆਸ-ਪਾਸ ਵਿੱਚ ਕੈਫੇ ਵਿੱਚ ਜਾਣਾ ਬੰਦ ਕਰ ਦੇਵੋ, ਬਲਕਿ ਇਸ ਦਾ ਮਤਲਬ ਸਿਰਫ ਇਹ ਹੈ ਕਿ ਤੁਸੀਂ ਜੋ ਕੁਝ ਵੀ ਖਾਂਦੇ ਹੋ ਉਸ ਨੂੰ ਬਿਲਕੁਲ ਸੰਤੁਲਿਤ ਤਰੀਕੇ ਨਾਲ ਖਾਇਆ ਜਾਣਾ ਚਾਹੀਦਾ ਹੈ।’

 

https://ci3.googleusercontent.com/proxy/7GX2-Zwkk6JMh9U58CQi-zxTHfhcY4MO0dnEG5yr2TJR1812-GoCfyk30ZMtYNHhunHGaL9rSDULBoZi7EgLtqyw6q0OU396-cy3lgoY7CCzT36EuQBv1OJ2Pg=s0-d-e1-ft#https://static.pib.gov.in/WriteReadData/userfiles/image/image0030PAH.jpg

ਇਸ ਪ੍ਰੋਗਰਾਮ ਵਿੱਚ ਵੱਡੀ ਸੰਖਿਆ ਵਿੱਚ ਵਿਦਿਆਰਥੀ ਬੜੇ ਉਤਸਾਹ ਦੇ ਨਾਲ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਅਤਿਅੰਤ ਜੋਸ਼ ਅਤੇ ਉਤਸੁਕਤਾ ਦੇ ਨਾਲ ਗੱਲਬਾਤ ਕਰਦੇ ਹੋਏ ਆਹਾਰ ਅਤੇ ਫਿਟਨੈੱਸ, ਘਾਟੀ ਵਿੱਚ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ, ਖੇਡ ਤੇ ਸਿੱਖਿਆ ਵਿੱਚ ਸੰਤੁਲਨ ਬਿਠਾਉਣ ਦੇ ਤਰੀਕੇ, ਆਦਿ ਨਾਲ ਸੰਬੰਧਿਤ ਕਈ ਸਵਾਲ ਪੁੱਛੇ। ਐੱਸਪੀ ਐੱਚਐੱਸਐੱਸ ਦੇ ਇੱਕ ਵਿਦਿਆਰਥੀ ਨੇ ਉਨ੍ਹਾਂ ਤੋਂ ਪੁੱਛਿਆ, ‘ਤੁਸੀਂ ਅਜਿਹਾ ਕੀ ਢਾਂਚਾਗਤ ਬਦਲਾਵ ਸੁਨਿਸ਼ਚਿਤ ਕਰਵਾਉਣਾ ਚਾਹੁੰਦੇ ਹੋ ਜਿਸ ਨਾਲ ਕਿ ਕਸ਼ਮੀਰ ਵਿੱਚ ਹੋਰ ਵੀ ਅਧਿਕ ਅੰਤਰਰਾਸ਼ਟਰੀ ਸਕੀਅਰ ਉਭਰ ਕੇ ਸਾਹਮਣੇ ਆ ਸਕਣ?’

 

ਬੀਜਿੰਗ ਸ਼ੀਤਕਾਲੀਨ ਓਲੰਪਿਕ ਵਿੱਚ ਦੇਸ਼ ਦੇ ਇਸ ਇੱਕਮਾਤਰ ਪ੍ਰਤੀਨਿਧੀ ਨੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, ‘ਕਈ ਵਾਰ ਮੈਂ ਅਲੱਗ-ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਸਥਿਤੀਆਂ ਦੇ ਕਾਰਨ ਹਾਰ ਮੰਨਣ ਦੇ ਕਗਾਰ ‘ਤੇ ਪਹੁੰਚ ਗਿਆ ਸੀ, ਲੇਕਿਨ ਮੈਂ ਅਜਿਹਾ ਕਦੇ ਵੀ ਨਹੀਂ ਕੀਤਾ ਕਿਉਂਕਿ ਮੈਂ ਵਾਸਤਵ ਵਿੱਚ ਜੋ ਕਰਨਾ ਚਾਹੁੰਦਾ ਸੀ ਉਸ ‘ਤੇ ਮੇਰਾ ਧਿਆਨ ਬਹੁਤ ਜ਼ਿਆਦਾ ਕੇਂਦ੍ਰਿਤ ਸੀ। ਇਸ ਲਈ, ਤੁਸੀਂ ਉਹੀ ਕਰੋ ਜਿਸ ਨੂੰ ਕਰਨਾ ਅਸਲ ਵਿੱਚ ਤੁਹਾਨੂੰ ਬਹੁਤ ਪਸੰਦ ਹੈ ਅਤੇ ਇਸ ਦੇ ਨਾਲ ਹੀ ਆਪਣੀ ਤੰਦਰੁਸਤ ਜੀਵਨਸ਼ੈਲੀ ਨੂੰ ਨਿਰੰਤਰ ਬਣਾਈ ਰੱਖੋ, ਲੇਕਿਨ ਤੁਸੀਂ ਕਦੇ ਵੀ ਹਾਰ ਨਾ ਮੰਨੋ।’

 



https://ci5.googleusercontent.com/proxy/P1EAzgt7ucYfIsRZJ252cDeHVbJtH9jzIu7z6be71Cice-PiH8xvogrvO6N8tPUuSuALqI6eGMhBVKZ2up7_9pM4ukaSYs0tgbzy6lWp1RIMA9rjrLQrJCEaWA=s0-d-e1-ft#https://static.pib.gov.in/WriteReadData/userfiles/image/image004ZZYR.jpg

 

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖਾਸ ਤੌਰ ‘ਤੇ ਇਹ ਸਮਝਣ ਦੇ ਲਈ ਪ੍ਰੋਤਸਾਹਿਤ ਕੀਤਾ ਕਿ ਜੈਵਿਕ ਖੁਰਾਕ ਪਦਾਰਥਾਂ, ਤਾਜ਼ੇ ਫਲਾਂ ਅਤੇ ਆਪਣੀ ਪਾਕ ਕਲਾ ਤੇ ਉਨ੍ਹਾਂ ਵਿਭਿੰਨ ਸੁਆਦਿਸ਼ਟ ਵਿਅੰਜਨਾਂ ਦੇ ਮਾਮਲੇ ਵਿੱਚ ਕਸ਼ਮੀਰ ਕਿੰਨਾ ਸਮ੍ਰਿੱਧ ਹੈ, ਜਿਨ੍ਹਾਂ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ। ਆਰਿਫ ਨੇ ਕਿਹਾ, “ਸਾਨੂੰ ਦਰਅਸਲ ਇਹ ਸਮਝਨਾ ਚਾਹੀਦਾ ਹੈ ਕਿ ਕਸ਼ਮੀਰ ਘਾਟੀ ਵਿੱਚ ਰਹਿਣ ਵਾਲੇ ਅਸੀਂ ਸਾਰੇ ਕਿੰਨੇ ਸੁਭਾਗਸ਼ਾਲੀ ਹਾਂ ਕਿ ਸਾਡੇ ਨਿਯਮਿਤ ਤੇ ਸੁਖਦਾਈ ਭੋਜਨ ਵਿੱਚ ਬਹੁਤ ਜ਼ਿਆਦਾ ਪੋਸ਼ਕ ਤੱਤ ਹੁੰਦੇ ਹਨ, ਸਾਡੇ ਇੱਥੇ ਵਿਭਿੰਨ ਫਲਾਂ ਦੇ ਬਗੀਚੇ ਹਨ ਅਤੇ ਅਸੀਂ ਹੁਣ ਵੀ ਤਾਜ਼ੀ ਹਵਾ ਵਿੱਚ ਸਾਹ ਲੈਂਦੇ ਹਾਂ। ਭਾਵ, ਹਮੇਸ਼ਾ ਫਿਟ ਰਹਿਣ ਦੇ ਲਈ ਸਾਡੇ ਇੱਥੇ ਉਹ ਹਰ ਚੀਜ਼ ਹੈ, ਜਿਸ ਦੀ ਸਾਨੂੰ ਬਹੁਤ ਜ਼ਰੂਰਤ ਹੈ।”

 

ਇਸ ਅਨੂਠੀ ਪਹਿਲ ਦਾ ਆਯੋਜਨ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਅਤੇ ਸਿੱਖਿਆ ਮੰਤਰਾਲਾ ਦੁਆਰਾ ਸੰਯੁਕਤ ਤੌਰ ‘ਤੇ ਕੀਤਾ ਜਾ ਰਿਹਾ ਹੈ ਅਤੇ ਇਹ ਸਰਕਾਰ ਦੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਇੱਕ ਹਿੱਸਾ ਹੈ।

 

 

*****

ਐੱਨਬੀ/ਓਏ/ਯੂਡੀ


(Release ID: 1823906) Visitor Counter : 200