ਰਾਸ਼ਟਰਪਤੀ ਸਕੱਤਰੇਤ
ਵਿੱਦਿਅਕ ਅਦਾਰੇ ਸਿਰਫ਼ ਪੜ੍ਹਾਈ ਦੇ ਸਥਾਨ ਹੀ ਨਹੀਂ; ਇਹ ਉਹ ਸਥਾਨ ਹਨ ਜੋ ਸਾਡੇ ਵਿੱਚੋਂ ਹਰੇਕ ਦੀ ਅੰਦਰੂਨੀ ਅਤੇ ਕਦੇ-ਕਦੇ ਛੁਪੀ ਹੋਈ ਪ੍ਰਤਿਭਾ ਨਿਖਾਰਦੇ ਹਨ: ਰਾਸ਼ਟਰਪਤੀ ਸ਼੍ਰੀ ਕੋਵਿੰਦ
ਰਾਸ਼ਟਰਪਤੀ ਨੇ ਨਾਗਪੁਰ ਦੇ ਭਾਰਤੀ ਪ੍ਰਬੰਧਨ ਸੰਸਥਾਨ ਦੇ ਸਥਾਈ ਕੈਂਪਸ ਦਾ ਉਦਘਾਟਨ ਕੀਤਾ
Posted On:
08 MAY 2022 12:17PM by PIB Chandigarh
ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਵਿੱਦਿਅਕ ਅਦਾਰੇ ਸਿਰਫ਼ ਪੜ੍ਹਾਈ ਦੇ ਸਥਾਨ ਨਹੀਂ ਹਨ, ਬਲਕਿ ਇਹ ਉਹ ਸਥਾਨ ਹਨ ਜੋ ਸਾਡੇ ਵਿੱਚੋਂ ਹਰੇਕ ਦੀ ਅੰਦਰੂਨੀ ਅਤੇ ਕਈ ਵਾਰ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਦੇ ਹਨ। ਉਹ ਅੱਜ (8 ਮਈ, 2022) ਨਾਗਪੁਰ ਦੇ ਐੱਮਆਈਐੱਚਏ ਦੇ ਦਹੇਗਾਓਂ ਮੌਜਾ ਸਥਿਤ ਭਾਰਤੀ ਪ੍ਰਬੰਧਨ ਸੰਸਥਾਨ ਦੇ ਸਥਾਈ ਕੈਂਪਸ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਰਾਸ਼ਟਰਪਤੀ ਨੇ ਕਿਹਾ ਕਿ ਪਾਠਕ੍ਰਮ ਸਾਨੂੰ ਆਪਣੇ ਅੰਦਰੂਨੀ ਉਦੇਸ਼, ਅਭਿਲਾਸ਼ਾ ਆਤਮ ਨਿਰੀਖਣ ਕਰਨ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਦਾ ਮੌਕਾ ਦਿੰਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਅਜਿਹੇ ਯੁਗ ਵਿੱਚ ਜੀਅ ਰਹੇ ਹਾਂ ਜਿੱਥੇ ਨਵਾਚਾਰ ਅਤੇ ਉੱਦਮਤਾ ਦੀ ਸ਼ਲਾਘਾ ਕੀਤੀ ਜਾਂਦੀ ਹੈ ਅਤੇ ਉਤਸ਼ਾਹਿਤ ਕੀਤਾ ਜਾਂਦਾ ਹੈ। ਇਨੋਵੇਸ਼ਨ ਅਤੇ ਉੱਦਮਤਾ ਦੋਨਾਂ ਵਿੱਚ ਟੈਕਨੋਲੋਜੀ ਦੁਆਰਾ ਨਾ ਸਿਰਫ਼ ਸਾਡੀ ਜ਼ਿੰਦਗੀ ਨੂੰ ਸਰਲ ਬਣਾਉਣ ਦੀ ਸਮਰੱਥਾ ਹੈ ਬਲਕਿ ਇਹ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰ ਸਕਦੇ ਹਨ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਆਈਆਈਐੱਮ ਨਾਗਪੁਰ ਦਾ ਈਕੋਸਿਸਟਮ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਰੋਜ਼ਗਾਰ ਲੱਭਣ ਵਾਲੇ ਦੀ ਬਜਾਏ ਰੋਜ਼ਗਾਰ ਪ੍ਰਦਾਨ ਕਰਨ ਵਾਲੇ ਬਣਨ ਲਈ ਪ੍ਰੇਰਿਤ ਕਰੇਗਾ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਕਰਕੇ ਖੁਸ਼ੀ ਹੋਈ ਕਿ ਆਈਆਈਐੱਮ ਨਾਗਪੁਰ ਨੇ ਆਪਣੇ ਉਦਮਤਾ ਕੇਂਦਰ ਦੇ ਜ਼ਰੀਏ, ਆਈਆਈਐੱਮ ਨਾਗਪੁਰ ਫਾਊਂਡੇਸ਼ਨ ਫੌਰ ਐਂਟਰਪ੍ਰਨਿਓਰਸ਼ਿਪ ਡਿਵੈਲਪਮੈਂਟ (ਆਈਐੱਨਐੱਫਈਡੀ) ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਆਈਐੱਨਐੱਫਈਡੀ ਨੇ ਮਹਿਲਾ ਉੱਦਮੀਆਂ ਨੂੰ ਮਹਿਲਾ ਸਟਾਰਟ-ਅੱਪ ਪ੍ਰੋਗਰਾਮ ਨਾਲ ਸਫਲਤਾਪੂਰਵਕ ਗ੍ਰੈਜੂਏਟ ਹੋਣ ਦੇ ਯੋਗ ਬਣਾਇਆ ਹੈ ਅਤੇ ਇਨ੍ਹਾਂ ਵਿੱਚੋਂ ਛੇ ਨੇ ਆਪਣੇ ਖੁਦ ਦੇ ਉੱਦਮ ਵੀ ਸ਼ੁਰੂ ਕੀਤੇ ਹਨ। ਅਜਿਹੇ ਪ੍ਰੋਗਰਾਮ ਮਹਿਲਾਵਾਂ ਦੇ ਸਸ਼ਕਤੀਕਰਣ ਲਈ ਇੱਕ ਪ੍ਰਭਾਵਸ਼ਾਲੀ ਪਲੇਟਫਾਰਮ ਪ੍ਰਦਾਨ ਕਰਾਉਂਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਸਾਡੀਆਂ ਪਰੰਪਰਾਵਾਂ ਨੇ, ਖਾਸ ਕਰਕੇ ਗਿਆਨ ਦੇ ਖੇਤਰ ਵਿੱਚ ਹਮੇਸ਼ਾ ਸਾਂਝਾ ਕਰਨ 'ਤੇ ਜ਼ੋਰ ਦਿੱਤਾ ਹੈ। ਇਸ ਲਈ, ਇਹ ਸਾਡਾ ਫਰਜ਼ ਹੈ ਕਿ ਅਸੀਂ ਜੋ ਗਿਆਨ ਇਕੱਠਾ ਕੀਤਾ ਹੈ, ਉਸ ਨੂੰ ਸਾਂਝਾ ਕਰੀਏ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਿਸ ਤਰ੍ਹਾਂ ਆਈਆਈਐੱਮ ਅਹਿਮਦਾਬਾਦ ਨੇ ਆਈਆਈਐੱਮ ਨਾਗਪੁਰ ਨੂੰ ਮੈਂਟਰਸ਼ਿੱਪ ਪ੍ਰਦਾਨ ਕੀਤੀ ਹੈ, ਉਸੇ ਤਰ੍ਹਾਂ ਸਾਡੇ ਦੇਸ਼ ਦੇ ਤਕਨੀਕੀ, ਪ੍ਰਬੰਧਨ ਜਾਂ ਹਿਊਮੈਨਿਟੀਜ਼ ਦੇ ਪ੍ਰਮੁੱਖ ਵੋਕੇਸ਼ਨਲ ਸਕੂਲ ਵੀ ਇਸੇ ਤਰ੍ਹਾਂ ਸੰਸਥਾਵਾਂ ਦੀ ਸਥਾਪਨਾ ਕਰਨ ਲਈ ਮੈਂਟਰਸ਼ਿਪ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਗਿਆਨ ਦੀ ਸਾਂਝ ਨਾਲ ਗਿਆਨ ਦਾ ਹੋਰ ਵਿਕਾਸ ਹੁੰਦਾ ਹੈ। ਉਨ੍ਹਾਂ ਨੇ ਪੁਣੇ, ਹੈਦਰਾਬਾਦ ਅਤੇ ਸਿੰਗਾਪੁਰ ਵਿੱਚ ਸੈਟੇਲਾਈਟ ਕੈਂਪਸ ਸਥਾਪਿਤ ਕਰਨ ਦੀ ਪਹਿਲ ਕਰਨ ਲਈ ਆਈਆਈਐੱਮ ਨਾਗਪੁਰ ਨੂੰ ਵਧਾਈ ਦਿੱਤੀ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ
********
ਡੀਐੱਸ/ਬੀਐੱਮ
(Release ID: 1823695)
Visitor Counter : 159